ABB ਇੰਡੀਆ ਨੂੰ ਮਿਲੇ 191 ਕਰੋੜ ਰੁਪਏ ਦੇ ਠੇਕੇ

02/12/2020 12:01:20 PM

ਨਵੀਂ ਦਿੱਲੀ—ਏ.ਬੀ.ਬੀ. ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਚਿਤਰੰਜਨ ਲੋਕੋਮੋਟਿਵ ਵਰਕਸ ਅਤੇ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਤੋਂ 191 ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਕੰਪਨੀ ਨੇ ਬੀ.ਐੱਸ.ਈ. ਨੂੰ ਦੱੱਸਿਆ ਕਿ ਇਨ੍ਹਾਂ ਠੇਕਿਆਂ ਦੇ ਤਹਿਤ ਉਸ ਨੂੰ ਚਿਤਰੰਜਨ ਲੋਕੋਮੋਟਿਵ ਵਰਕਸ ਨੂੰ ਕਰਸ਼ਣ ਉਪਕਰਣਾਂ ਅਤੇ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਨੂੰ ਉਦਯੋਗਿਕ ਡਰਾਈਵ ਦੀ ਸਪਲਾਈ ਕਰਨੀ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਨੂੰ ਬੰਗਲੁਰੂ ਦੇ ਨੇਲਾਮੰਗਲਾ ਪਲਾਂਟ 'ਚ ਬਣਾਇਆ ਜਾਵੇਗਾ। ਉਸ ਨੇ ਕਿਹਾ ਕਿ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਨੂੰ 68 ਕਰੋੜ ਰੁਪਏ ਦੇ ਉਦਯੋਗਿਕ ਡਰਾਈਵ ਅਤੇ ਚਿਤਰੰਜਨ ਲੋਕੋਮੋਟਿਵ ਵਰਕਸ ਨੂੰ 123 ਕਰੋੜ ਰੁਪਏ ਦਾ ਕਰਸ਼ਣ ਉਪਕਰਣਾਂ ਦੀ ਸਪਲਾਈ ਕੀਤੀ ਜਾਵੇਗੀ। ਕੰਪਨੀ ਦਾ ਸ਼ੇਅਰ ਬੀ.ਐੱਸ.ਈ. 'ਚ 0.60 ਫੀਸਦੀ ਡਿੱਗ ਕੇ 1,325.95 ਰੁਪਏ 'ਤੇ ਚੱਲ ਰਿਹਾ ਸੀ।


Aarti dhillon

Content Editor

Related News