Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
Thursday, Mar 23, 2023 - 11:05 AM (IST)
ਨਵੀਂ ਦਿੱਲੀ–ਯੁੱਧ, ਮਹਿੰਗਾਈ ਅਤੇ ਮਹਾਮਾਰੀ ਤੋਂ ਪ੍ਰਭਾਵਿਤ ਦੁਨੀਆ ’ਚ ਜਿੱਥੇ ਅਰਬਪਤੀਆਂ ਦੀ ਗਿਣਤੀ ਘਟ ਰਹੀ ਹੈ, ਉੱਥੇ ਹੀ ਭਾਰਤ ’ਚ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵੱਡਾ ਬਾਜ਼ਾਰ ਅਤੇ ਭਰੋਸੇਮੰਦ ਨਿਵੇਸ਼ਕਾਂ ਦੇ ਬਲਬੂਤੇ 2023 ’ਚ ਭਾਰਤ ਨੇ 16 ਨਵੇਂ ਅਰਬਪਤੀ ਪੈਦਾ ਕੀਤੇ। ਦੁਨੀਆ ਵੱਲ ਦੇਖੀਏ ਤਾਂ ਇਸ ਦੌਰਾਨ ਅਰਬਪਤੀਆਂ ਦੀ ਗਿਣਤੀ ’ਚ 8 ਫੀਸਦੀ ਦੀ ਗਿਰਾਵਟ ਆਈ ਹੈ। ਹੁਰੂਨ ਰਿਚ ਲਿਸਟ 2023 ’ਚ ਸ਼ਾਮਲ ਭਾਰਤ ਦੇ 16 ਨਵੇਂ ਚਿਹਰਿਆਂ ’ਚ ਰੇਖਾ ਝੁਨਝੁਨਵਾਲਾ ਟੌਪ ’ਤੇ ਹੈ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਮੁਦਰਾਸਫੀਤੀ ਵਧ ਕੇ 10.4 ਫ਼ੀਸਦੀ 'ਤੇ ਪਹੁੰਚੀ
ਹੁਰੂਨ ਗਲੋਬਲ ਰਿਚ ਲਿਸਟ ’ਚ ਭਾਰਤ ਨਵੇਂ ਅਰਬਪਤੀ ਪੈਦਾ ਕਰਨ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਰਿਹਾ ਹੈ। ਇਸ ਦੌਰਾਨ ਦੁਨੀਆ ਭਰ ’ਚ ਕੁੱਲ 176 ਅਰਬਪਤੀ ਪੈਦਾ ਹੋਏ। ਇਹ ਵੀ 18 ਦੇਸ਼ਾਂ ਦੇ 99 ਸ਼ਹਿਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ’ਚ ਭਾਰਤ ਦੇ ਵੀ 16 ਅਰਬਪਤੀ ਸ਼ਾਮਲ ਹਨ। ਸਟਾਕ ਮਾਰਕੀਟ ਟਾਈਕੂਨ ਰਹੇ ਰਾਕੇਸ਼ ਝੁਨਝੁਨਵਾਲਾ ਦੀ ਪਤਨੀ ਰੇਖਾ ਝੁਨਝੁਨਵਾਲਾ ਇਸ ਲਿਸਟ ’ਚ ਟੌਪ ’ਤੇ ਹਨ। ਯਾਨੀ ਨਵੇਂ ਸ਼ਾਮਲ ਹੋਏ ਅਰਬਪਤੀਆਂ ਦੀ ਲਿਸਟ ’ਚ ਉਨ੍ਹਾਂ ਦੀ ਜਾਇਦਾਦ ਸਭ ਤੋਂ ਵੱਧ ਹੈ। ਰਾਕੇਸ਼ ਝੁਨਝੁਨਵਾਲਾ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਵਾਰੇਨ ਬਫੇਟ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
5 ਸਾਲ ’ਚ 30 ਲੱਖ ਕਰੋੜ ਰੁਪਏ ਕਮਾਏ
ਭਾਰਤੀ ਅਰਬਪਤੀਆਂ ਦੀ ਪੂੰਜੀ ਬੀਤੇ 5 ਸਾਲਾਂ ’ਚ ਕਾਫ਼ੀ ਜ਼ਿਆਦਾ ਵਧ ਗਈ ਹੈ। ਇਸ ਦੌਰਾਨ ਭਾਰਤ ਦੇ ਸਾਰੇ ਅਰਬਪਤੀਆਂ ਨੇ ਮਿਲ ਕੇ 360 ਅਰਬ ਡਾਲਰ ਯਾਨੀ ਕਰੀਬ 30 ਲੱਖ ਕਰੋੜ ਰੁਪਏ ਕਮਾਏ ਹਨ। ਹੁਰੂਨ ਦੀ ਰਿਪੋਰਟ ਦਾਅਵਾ ਕਰਦੀ ਹੈ ਕਿ ਇਹ ਹਾਂਗਕਾਂਗ ਦੀ ਕੁੱਲ ਘਰੇਲੂ ਆਮਦਨ (ਜੀ. ਡੀ. ਪੀ.) ਜਿੰਨੀ ਰਾਸ਼ੀ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਬੀਤੇ 5 ਸਾਲਾਂ ’ਚ ਦੇਸੀ ਕਾਰੋਬਾਰੀ ਯਾਨੀ ਸਥਾਨਕ ਅਰਬਪਤੀਆਂ ਦੀ ਗਿਣਤੀ ਇਮੀਗ੍ਰੇਂਟ ਤੋਂ ਜ਼ਿਆਦਾ ਵਧੀ ਹੈ। ਇਸ ਦਾ ਮਤਲਬ ਹੋਇਆ ਕਿ ਛੋਟੇ-ਛੋਟੇ ਸ਼ਹਿਰਾਂ ਤੋਂ ਨਵੇਂ-ਨਵੇਂ ਆਈਡੀਆਜ਼ ਅਤੇ ਸਟਾਰਟਅਪਸ ਬਿਜ਼ਨੈੱਸ ਦੇ ਖੇਤਰ ’ਚ ਝੰਡੇ ਗੱਡ ਰਹੇ ਹਨ ਅਤੇ ਅਰਬਾਂ ਦੀਆਂ ਕੰਪਨੀਆਂ ਪੈਦਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਦੁਨੀਆ ’ਚ ਘਟ ਗਈ ਗਿਣਤੀ
ਗਲੋਬਲ ਪੱਧਰ ’ਤੇ ਦੇਖੀਏ ਤਾਂ ਅਰਬਪਤੀਆਂ ਦੀ ਗਿਣਤੀ ’ਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਹਰੂਨ ਨੇ ਸਾਲ 2022 ਦੀ ਲਿਸਟ ’ਚ ਦੁਨੀਆ ਭਰ ’ਚ 3,384 ਅਰਬਪਤੀ ਦੱਸਿਆ ਸੀ ਜੋ 2023 ਦੀ ਲਿਸਟ ’ਚ ਘਟ ਕੇ 3,112 ਰਹਿ ਗਈ ਹੈ। ਇਹ ਕਰੀਬ 8 ਫ਼ੀਸਦੀ ਦੀ ਗਿਰਾਵਟ ਹੈ। ਇਹ ਸਾਰੇ ਅਰਬਪਤੀ ਦੁਨੀਆ ਦੇ 69 ਦੇਸ਼ਾਂ ਦੇ ਹਨ ਅਤੇ 2,356 ਕੰਪਨੀਆਂ ਦੇ ਮਾਲਕ ਹਨ।
ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।