ਕੋਰੋਨਾ ਨਾਲ ਮੌਤ 'ਤੇ ਸਰਕਾਰੀ ਕੰਪਨੀ ਦਾ ਪਰਿਵਾਰਾਂ ਨੂੰ 15 ਲੱਖ ਦੇਣ ਦਾ ਫ਼ੈਸਲਾ

Friday, Aug 28, 2020 - 02:17 AM (IST)

ਕੋਰੋਨਾ ਨਾਲ ਮੌਤ 'ਤੇ ਸਰਕਾਰੀ ਕੰਪਨੀ ਦਾ ਪਰਿਵਾਰਾਂ ਨੂੰ 15 ਲੱਖ ਦੇਣ ਦਾ ਫ਼ੈਸਲਾ

ਨਵੀਂ ਦਿੱਲੀ, (ਭਾਸ਼ਾ)—  ਜਨਤਕ ਖੇਤਰ ਦੀ 'ਕੋਲ ਇੰਡੀਆ ਲਿਮਟਿਡ' ਨੇ ਕੋਰੋਨਾ ਵਾਇਰਸ ਸੰਕਰਮਣ ਦੇ ਮੱਦੇਨਜ਼ਰ ਜਾਨ ਗੁਆਉਣ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਕੰਪਨੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਦੀ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਬੈਠਕ 'ਚ ਇਸ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਗਈ।

PunjabKesari

ਕੰਪਨੀ ਦੇ ਤਕਰੀਬਨ 4 ਲੱਖ ਪੱਕੇ ਅਤੇ ਠੇਕੇ ਦੇ ਕਰਮਚਾਰੀ ਹਨ। ਹੁਕਮ ਅਨੁਸਾਰ, ''ਕੋਲ ਇੰਡੀਆ ਤੇ ਉਸ ਦੀ ਸਹਿਯੋਗੀ ਦੇ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਇਹ ਫ਼ੈਸਲਾ 24 ਮਾਰਚ 2020 ਤੋਂ ਪ੍ਰਭਾਵੀ ਹੋਵੇਗਾ।''
ਇਸ ਤੋਂ ਪਹਿਲਾਂ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਕੋਲ ਇੰਡੀਆ ਦੇ ਕੋਵਿਡ-19 ਕਾਰਨ ਜਾਨ ਗੁਆਣ ਵਾਲੇ ਕਰਮਚਾਰੀ ਦੀ ਮੌਤ ਨੂੰ ਕਾਰਜ ਸਥਾਨ 'ਤੇ ਦੁਰਘਟਨਾ ਦੇ ਤੌਰ 'ਤੇ ਦੇਖਿਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਸ ਦੇ ਮੁਤਾਬਕ ਲਾਭ ਦਿੱਤੇ ਜਾਣਗੇ।


author

Sanjeev

Content Editor

Related News