13 ਮਹੀਨਿਆਂ 'ਚ ਕੁੱਲ 79.48 ਲੱਖ ਲੋਕਾਂ ਨੂੰ ਦਿੱਤਾ ਗਿਆ ਰੁਜ਼ਗਾਰ:EPFO
Wednesday, Nov 21, 2018 - 02:33 PM (IST)

ਨਵੀਂ ਦਿੱਲੀ—ਇਸ ਸਾਲ ਸਤੰਬਰ 'ਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ 9.73 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਇਹ ਗਿਣਤੀ ਸਤੰਬਰ 2017 ਦੇ ਬਾਅਦ ਕਿਸੇ ਇਕ ਮਹੀਨੇ 'ਚ ਦਿੱਤੇ ਗਏ ਰੋਜ਼ਗਾਰ 'ਚ ਸਭ ਤੋਂ ਜ਼ਿਆਦਾ ਹੈ। ਇਕ ਸਾਲ ਪਹਿਲਾਂ ਸਤੰਬਰ 4.11 ਲੱਖ ਲੋਕਾਂ ਨੂੰ ਕੰਮ 'ਤੇ ਰੱਖਿਆ ਗਿਆ ਹੈ। ਭਵਿੱਖ ਨਿਧੀ ਸੰਗਠਨ ਈ.ਪੀ.ਐੱਫ.ਓ. ਵਲੋਂ ਤਨਖਾਹ ਰਜਿਸਟਰ 'ਤੇ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਈ.ਪੀ.ਐੱਫ.ਓ. ਦੇ ਸਤੰਬਰ 2017 ਤੋਂ ਸਤੰਬਰ 2018 ਦੀ 13 ਮਹੀਨੇ ਦੀ ਮਿਆਦ ਦੇ ਜਾਰੀ ਅੰਕੜਿਆਂ ਦੇ ਮੁਤਾਬਕ ਇਸ ਦੌਰਾਨ ਕੁੱਲ 79.48 ਲੱਖ ਲੋਕਾਂ ਨੂੰ ਭਵਿੱਖ ਨਿਧੀ ਸਮਾਜਿਕ ਸੁਰੱਖਿਆ ਯੋਜਨਾ ਦੇ ਨਾਲ ਜੋੜਿਆ ਗਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਸ ਦੌਰਾਨ 79.48 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ। ਇਸ ਤੋਂ ਪਹਿਲਾਂ ਇਸ ਸਾਲ ਮਾਰਚ 'ਚ ਸਿਰਫ 2.36 ਲੱਖ ਲੋਕਾਂ ਨੂੰ ਹੀ ਈ.ਪੀ.ਐੱਫ.ਓ. ਯੋਜਨਾ 'ਚ ਸ਼ਾਮਲ ਕੀਤਾ ਗਿਆ। ਇਹ ਗਿਣਤੀ ਇਨ੍ਹਾਂ 13 ਮਹੀਨਿਆਂ 'ਚ ਸਭ ਤੋਂ ਘੱਟ ਰਹੀ ਹੈ।
ਸਤੰਬਰ ਮਹੀਨੇ 'ਚ ਈ.ਪੀ.ਐੱਫ.ਓ. ਦੀ ਭਵਿੱਖ ਨਿਧੀ ਯੋਜਨਾ 'ਚ ਜੁੜਣ ਵਾਲੇ 2.69 ਲੱਖ ਲੋਕ 18 ਤੋਂ 21 ਸਾਲ ਉਮਰ ਵਰਗ ਦੇ ਰਹੇ ਜਦੋਂਕਿ 2.67 ਲੱਖ 22 ਤੋਂ 25 ਸਾਲ ਦੀ ਉਮਰ ਵਰਗ ਦੇ ਰਹੀ। ਈ.ਪੀ.ਐੱਫ.ਓ. ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਅੰਕੜੇ ਅੰਤਿਮ ਹਨ। ਕਰਮਚਾਰੀਆਂ ਦਾ ਰਿਕਾਰਡ ਲਗਾਤਾਰ ਅਪਡੇਟ ਹੁੰਦਾ ਰਹਿੰਦਾ ਹੈ। ਆਉਣ ਵਾਲੇ ਮਹੀਨਿਆਂ 'ਚ ਇਹ ਅੰਕੜੇ ਹੋਰ ਵਧੀਆ ਹੋ ਸਕਦੇ ਹਨ।