ਹੁਣ 100 ਅਰਬ ਅੰਡੇ ਦੇਣਗੀਆਂ ਮੁਰਗੀਆਂ!

10/13/2018 3:05:58 PM

ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 'ਚ ਪਾਲਟਰੀ ਖੇਤਰ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇਸ ਦੇ ਵਿਵਸਥਿਤ ਹੁੰਦੇ ਜਾਣ ਦੇ ਕਾਰਨ ਦੇਸ਼ 'ਚ ਅੰਡੇ ਦਾ ਉਤਪਾਦਨ ਪ੍ਰਤੀ ਸਾਲ ਲਗਭਗ 90 ਅਰਬ ਡਾਲਰ ਅੰਡਿਆਂ ਤੋਂ ਵਧ ਕੇ ਸਾਲਾਨਾ 100 ਅਰਬ ਅੰਡੇ ਹੋਣ ਦੀ ਉਮੀਦ ਹੈ। ਵਿਸ਼ਵ ਅੰਡਾ ਦਿਵਸ ਦੇ ਮੌਕੇ 'ਤੇ ਇਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਖੇਤੀਬਾੜੀ ਸੂਬਾ ਮੰਤਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਕਿਹਾ ਕਿ ਦੇਸ਼ 'ਚ ਪਾਲਟਰੀ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੇਸ਼ ਦੀ ਖਾਦ ਸੁਰੱਖਿਆ 'ਚ ਇਸ ਦਾ ਯੋਗਦਾਨ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਅਤੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਰਕਾਰ ਦੇ ਟੀਚੇ ਨੂੰ ਹਾਸਲ ਕਰਨ 'ਚ ਇਹ ਖੇਤਰ ਕਾਫੀ ਮਦਦਗਾਰ ਹੋਵੇਗਾ। ਰੁਪਾਲਾ ਨੇ ਕਿਹਾ ਕਿ ਮੁਰਗੀ ਪਾਲਨ ਵਪਾਰ ਲਈ ਭਾਰੀ ਨਿਵੇਸ਼ ਦੀ ਲੋੜ ਨਹੀਂ ਹੁੰਦੀ ਹੈ ਅਤੇ ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਕਾਫੀ ਮਦਦਗਾਰ ਹੈ। ਇਸ ਪ੍ਰੋਗਰਾਮ 'ਚ ਬੋਲਦੇ ਹੋਏ ਖੇਤੀਬਾੜੀ ਸਕੱਤਰ ਤਰੁਣ ਸ਼੍ਰੀਧਰ ਨੇ ਕਿਹਾ ਕਿ ਦੇਸ਼ ਦੇ ਮੁਰਗੀ ਪਾਲਨ ਖੇਤਰ ਦਾ ਆਕਾਰ ਇਕ ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੰਡਿਆਂ ਦਾ ਉਤਪਾਦਨ ਫਿਲਹਾਲ ਲਗਭਗ 90 ਅਰਬ ਹੈ ਅਤੇ ਛੇਤੀ ਹੀ ਇਹ ਪ੍ਰਤੀ ਸਾਲ 100 ਅਰਬ ਤੱਕ ਪਹੁੰਚ ਜਾਵੇਗਾ।

ਪਾਲਟਰੀ ਖੇਤਰ ਦੇ ਸਾਲਾਨਾ ਛੇ ਫੀਸਦੀ ਦੀ ਦਰ ਨਾਲ ਵਧਣ ਦੀ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਖੇਤਰ ਸੰਗਠਿਤ ਹੋ ਗਿਆ ਹੈ ਜੋ ਨਿਰਯਾਤ ਬਾਜ਼ਾਰਾਂ ਤੱਕ ਪਕੜ ਮਜ਼ਬੂਤ ਕਰਨ 'ਚ ਮਦਦ ਕਰੇਗਾ। ਮੌਜੂਦਾ ਸਮੇਂ 'ਚ ਪ੍ਰਤੀ ਵਿਅਕਤੀ ਅਤੇ ਪ੍ਰਤੀ ਸਾਲ ਲਗਭਗ 70 ਅੰਡਿਆਂ ਦੀ ਉਪਲੱਬਧਾ ਹੈ ਜਦੋਂ ਕਿ ਰਾਸ਼ਟਰੀ ਪੋਸ਼ਣ ਸੰਸਥਾਨ ਦੇ ਅਨੁਸਾਰ ਇਹ ਪ੍ਰਤੀ ਵਿਅਕਤੀ ਲਗਬਗ 180 ਅੰਡੇ ਹੋਣੇ ਚਾਹੀਦੇ ਹਨ।


Related News