ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ ਉੱਚ ਗੁਣਵੱਤਾ ਵਾਲੇ ਅਨਾਨਾਸ ਦੀ ਕੀਤੀ ਬਰਾਮਦ
Friday, Jun 14, 2024 - 06:04 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਦੇਸ਼ ਦੇ ਫਲਾਂ ਦੀ ਬਰਾਮਦ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਸੰਯੁਕਤ ਅਰਬ ਅਮੀਰਾਤ ਨੂੰ ਉੱਚ ਗੁਣਵੱਤਾ ਵਾਲੇ 8.7 ਟਨ ਅਨਾਨਾਸ ਦੀ ਪਹਿਲੀ ਖੇਪ ਬਰਾਮਦ ਕੀਤੀ ਹੈ। ਵਣਜ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ
ਐੱਮ. ਡੀ. 2 ਕਿਸਮ ਦੇ ਅਨਾਨਾਸ ਨੂੰ ‘ਗੋਲਡਨ ਰਿਪ’ ਜਾਂ ‘ਸੁਪਰ ਸਵੀਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਆਪਣੀ ਬੇਮਿਸਾਲ ਮਿਠਾਸ ਅਤੇ ਗੁਣਵੱਤਾ ਲਈ ਪ੍ਰਸਿੱਧ ਹੈ।
ਮਹਾਰਾਸ਼ਟਰ ਦੇ ਕੋਂਕਣ ਖੇਤਰ ਦੇ ਸਿੰਧੂਦੁਰਗ ਜ਼ਿਲੇ ’ਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਏ. ਪੀ. ਈ. ਡੀ. ਏ.) ਵੱਲੋਂ ਇਨ੍ਹਾਂ ਖੇਪਾਂ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ : ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਦਰਜ ਕੀਤਾ
ਬਿਆਨ ਅਨੁਸਾਰ ਇਹ ਭਾਰਤ ਦੇ ਖੇਤੀਬਾੜੀ ਬਰਾਮਦ ਇਤਿਹਾਸ ’ਚ ਇਕ ਮਹੱਤਵਪੂਰਨ ਪਲ ਹੈ, ਜੋ ਕੌਮਾਂਤਰੀ ਬਾਜ਼ਾਰਾਂ ’ਚ ਉੱਚ ਗੁਣਵੱਤਾ ਵਾਲੇ ਅਨਾਨਾਸ ਦੇ ਉਤਪਾਦਨ ਅਤੇ ਸਪਲਾਈ ਕਰਨ ਦੀ ਸਾਡੀ ਸਮਰੱਥਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : 16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8