ਜੁਲਾਈ ਦੇ ਮਹੀਨੇ ਭਾਰਤ ਦੇ ਖਣਿਜ ਉਤਪਾਦਨ ''ਚ ਹੋਇਆ 10.7 ਫ਼ੀਸਦੀ ਵਾਧਾ
Friday, Sep 29, 2023 - 03:48 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਖਣਿਜ ਉਤਪਾਦਨ ਜੁਲਾਈ ਦੇ ਮਹੀਨੇ ਸਾਲਾਨਾ ਆਧਾਰ 'ਤੇ 10.7 ਫ਼ੀਸਦੀ ਵਧਿਆ ਹੈ। ਇਹ ਜਾਣਕਾਰੀ ਖਾਨ ਮੰਤਰਾਲੇ ਵਲੋਂ ਦਿੱਤੀ ਗਈ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ (IBM) ਦੇ ਅਸਥਾਈ ਅੰਕੜਿਆਂ ਦੇ ਅਨੁਸਾਰ ਜੁਲਾਈ, 2023 ਲਈ ਮਾਈਨਿੰਗ ਅਤੇ ਖੱਡ ਖੇਤਰ ਦਾ ਖਣਿਜ ਉਤਪਾਦਨ ਸੂਚਕ ਅੰਕ 111.9 ਰਿਹਾ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 10.7 ਫ਼ੀਸਦੀ ਵੱਧ ਹੈ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੁਲਾਈ ਦੀ ਮਿਆਦ 'ਚ ਕੁੱਲ ਵਾਧਾ 7.3 ਫ਼ੀਸਦੀ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਦੱਸ ਦੇਈਏ ਕਿ ਮਹੱਤਵਪੂਰਨ ਖਣਿਜਾਂ ਵਿੱਚੋਂ ਜੁਲਾਈ ਵਿੱਚ ਕੋਲੇ ਦਾ ਉਤਪਾਦਨ 693 ਲੱਖ ਟਨ ਰਿਹਾ। ਲਿਗਨਾਈਟ ਦਾ ਉਤਪਾਦਨ 32 ਲੱਖ ਟਨ, ਪੈਟਰੋਲੀਅਮ (ਕੱਚਾ) 25 ਲੱਖ ਟਨ, ਬਾਕਸਾਈਟ 14,77,000 ਟਨ ਅਤੇ ਕ੍ਰੋਮਾਈਟ ਦਾ ਉਤਪਾਦਨ 2,80,000 ਟਨ ਸੀ। ਜੁਲਾਈ, 2022 ਦੇ ਮੁਕਾਬਲੇ ਜੁਲਾਈ, 2023 ਦੌਰਾਨ ਜਿਨ੍ਹਾਂ ਖਣਿਜਾਂ ਵਿੱਚ ਵਾਧਾ ਦਰਜ ਕੀਤਾ ਗਿਆ, ਉਨ੍ਹਾਂ ਵਿੱਚ ਕ੍ਰੋਮਾਈਟ, ਮੈਂਗਨੀਜ਼, ਕੋਲਾ, ਚੂਨਾ ਪੱਥਰ, ਲੋਹਾ, ਸੋਨਾ ਅਤੇ ਤਾਂਬਾ ਸ਼ਾਮਲ ਹਨ। ਸੰਕੁਚਨ ਦੇਖੇ ਗਏ ਖਣਿਜਾਂ ਵਿੱਚ ਲਿਗਨਾਈਟ, ਬਾਕਸਾਈਟ, ਫਾਸਫੋਰਾਈਟ ਅਤੇ ਹੀਰਾ ਸ਼ਾਮਲ ਹਨ।
ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8