1 ਕਰੋੜ ITR ਦਾਖ਼ਲ ਕਰਨ ਦਾ ਰਿਕਾਰਡ, 31 ਜੁਲਾਈ ਫਾਈਲਿੰਗ ਦੀ ਆਖ਼ਰੀ ਮਿਤੀ

Sunday, Jul 02, 2023 - 06:45 PM (IST)

1 ਕਰੋੜ ITR ਦਾਖ਼ਲ ਕਰਨ ਦਾ ਰਿਕਾਰਡ, 31 ਜੁਲਾਈ ਫਾਈਲਿੰਗ ਦੀ ਆਖ਼ਰੀ ਮਿਤੀ

ਨਵੀਂ ਦਿੱਲੀ (ਇੰਟ.) – ਆਮਦਨ ਕਰ ਵਿਭਾਗ ਨੇ 3 ਲੱਖ ਜਾਂ ਇਸ ਤੋਂ ਵੱਧ ਸਾਲਾਨਾ ਕਮਾਈ ਕਰਨ ਵਾਲੇ ਨਾਗਰਿਕਾਂ ਨੂੰ ਆਈ. ਟੀ. ਆਰ. ਫਾਈਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਵਿੱਤੀ ਸਾਲ 2022-23 ਲਈ ਆਈ. ਟੀ. ਆਰ. ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ। 26 ਜੂਨ ਤੱਕ 1 ਕਰੋੜ ਤੋਂ ਵੱਧ ਟੈਕਸਦਾਤਿਆਂ ਨੇ ਆਈ. ਟੀ. ਆਰ. ਫਾਈਲ ਕਰ ਦਿੱਤੀ ਹੈ, ਇਹ ਅੰਕੜਾ ਬੀਤੇ ਸਾਲ ਦੀ ਤੁਲਣਾ ’ਚ 12 ਦਿਨ ਪਹਿਲਾਂ ਹੀ ਹਾਸਲ ਕਰ ਲਿਆ ਹੈ। ਦੇਸ਼ ’ਚ ਕਰੀਬ 7 ਕਰੋੜ ਟੈਕਸਦਾਤਾ ਹਨ, ਜਿਨ੍ਹਾਂ ’ਚੋਂ ਕਰੀਬ 2 ਕਰੋੜ ਟੈਕਸਦਾਤਿਆਂ ਦੀ ਉਮਰ ਹੱਦ 18-35 ਸਾਲ ਹੈ।

ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ

ਆਮਦਨ ਕਰ ਵਿਭਾਗ ਨੇ ਟੈਕਸਦਾਤਿਆਂ ਦੀ ਸਹੂਲਤ ਲਈ ਆਮਦਨ ਕਰ ਪ੍ਰਣਾਲੀ ਨੂੰ ਸੌਖਾਲਾ ਬਣਾਉਣ ਦੀ ਵਚਨਬੱਧਤਾ ਦੁਹਰਾਈ ਹੈ, ਜਿਸ ਕਾਰਣ ਤੇਜ਼ੀ ਨਾਲ ਆਈ. ਟੀ. ਆਰ. ਦਾਖਲ ਕਰਨ ’ਚ ਲੋਕਾਂ ਨੂੰ ਆਸਾਨੀ ਹੋਈ ਹੈ।

ਆਮਦਨ ਕਰ ਵਿਭਾਗ ਨੇ ਕਿਹਾ ਕਿ ਅਸੀਂ ਛੇਤੀ ਹੀ ਆਮਦਨ ਕਰ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਲਈ ਆਪਣੇ ਟੈਕਸਦਾਤਿਆਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਆਪਣੇ ਟੈਕਸਦਾਤਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਗਤੀ ਬਣਾਈ ਰੱਖਣ ਅਤੇ ਆਪਣਾ ਆਈ. ਟੀ. ਆਰ. ਛੇਤੀ ਦਾਖਲ ਕਰਨ ਤਾਂ ਕਿ ਅੰਤਿਮ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਘਰ ’ਤੇ ਮਿਲੇਗੀ ਪਸ਼ੂ ਇਲਾਜ ਦੀ ਸਹੂਲਤ, 70 ਮੋਬਾਇਲ ਚਿਕਿਤਸਾ ਵੈਨਾਂ ਖਰੀਦੇਗੀ ਸਰਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।


author

Harinder Kaur

Content Editor

Related News