ਹੁਣ ਤੱਕ 46.25 ਕਰੋੜ ਖੁੱਲ੍ਹੇ ਜਨ-ਧਨ ਖਾਤਿਆਂ 'ਚ ਜਮ੍ਹਾ ਹੋਏ 1.74 ਲੱਖ ਕਰੋੜ ਰੁਪਏ

Sunday, Aug 28, 2022 - 08:21 PM (IST)

ਹੁਣ ਤੱਕ 46.25 ਕਰੋੜ ਖੁੱਲ੍ਹੇ ਜਨ-ਧਨ ਖਾਤਿਆਂ 'ਚ ਜਮ੍ਹਾ ਹੋਏ 1.74 ਲੱਖ ਕਰੋੜ ਰੁਪਏ

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਦੇ ਯੋਗ ਲਾਭਪਾਤਰੀਆਂ ਨੂੰ ਸੂਖਮ ਬੀਮਾ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀ. ਐੱਮ. ਜੇ. ਜੇ. ਬੀ. ਵਾਈ.) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ. ਐੱਮ. ਐੱਸ. ਬੀ. ਵਾਈ.) ਤਹਿਤ ਕਵਰ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤਕ ਜਨ-ਧਨ ਯੋਜਨਾ ਤਹਿਤ 46.25 ਕਰੋੜ ਖਾਤੇ ਖੁੱਲ੍ਹ ਚੁੱਕੇ ਹਨ ਅਤੇ ਇਨ੍ਹਾਂ ਖਾਤਿਆਂ ’ਚ 1.74 ਲੱਖ ਕਰੋੜ ਰੁਪਏ ਜਮ੍ਹਾ ਹੋ ਚੁੱਕੇ ਹਨ।

 ਇਹ ਵੀ ਪੜ੍ਹੋ :  ਯੂਨਾਨ 'ਚ ਭੂਮੱਧ ਸਾਗਰ 'ਚ ਸਾਡੇ ਲੜਾਕੂ ਜਹਾਜ਼ 'ਤੇ ਮਿਜ਼ਾਈਲ ਤਾਣੀ : ਤੁਰਕੀ

ਪੀ. ਐੱਮ. ਜੇ. ਡੀ. ਵਾਈ. ਦੇ ਅੱਜ 8 ਸਾਲ ਪੂਰੇ ਹੋਣ ਮੌਕੇ ’ਤੇ ਸਰਕਾਰ ਨੇ ਕਿਹਾ ਕਿ ਇਸ ਨੂੰ ਲੈ ਕੇ ਬੈਂਕ ਨੂੰ ਪਹਿਲਾਂ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਯੋਗ ਜਨ-ਧਨ ਖਾਤਾਧਾਰਕਾਂ ਨੂੰ ਸੂਖਮ ਬੀਮਾ ਕਵਰ ਕੀਤਾ ਜਾਵੇਗਾ। ਦੇਸ਼ ਭਰ ’ਚ ਸਬੰਧਿਤ ਬੁਨਿਆਦੀ ਢਾਂਚਾ ਤਿਆਰ ਕਰ ਕੇ ਪੀ. ਐੱਮ. ਜੇ. ਡੀ. ਵਾਈ. ਖਾਤਾਧਾਰਕਾਂ ਵਿਚ ਰੁਪਏ ਡੈਬਿਟ ਕਾਰਡ ਦੀ ਵਰਤੋਂ ਸਮੇਤ ਡਿਜੀਟਲ ਭੁਗਤਾਨ ਨੂੰ ਬੜ੍ਹਾਵਾ ਦੇਣ ਦੇ ਨਾਲ ਹੀ ਫਲੈਕਸੀ-ਰਿਕਿਊਰਿੰਗ ਜਮ੍ਹਾ ਆਦਿ ਵਰਗੇ ਮਾਈਕ੍ਰੋ ਨਿਵੇਸ਼ ਅਤੇ ਮਾਈਕ੍ਰੋ-ਕ੍ਰੈਡਿਟ ਤੱਕ ਪੀ. ਐੱਮ. ਜੇ. ਡੀ. ਵਾਈ. ਖਾਤਾਧਾਰਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਦੀ ਤਿਆਰੀ ਚੱਲ ਰਹੀ ਹੈ।

 ਇਹ ਵੀ ਪੜ੍ਹੋ : ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ

ਜਨ-ਧਨ ਯੋਜਨਾ ਵਿੱਤੀ ਸਮਾਵੇਸ਼ਨ ਦੀ ਦਿਸ਼ਾ ’ਚ ਵੱਡਾ ਕਦਮ : ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜਨ-ਧਨ ਯੋਜਨਾ ਵਿੱਤੀ ਸਮਾਵੇਸ਼ਨ ਸਮਾਵੇਸ਼ੀ ਵਾਧੇ ਵੱਲ ਵਧਣ ਵਾਲਾ ਇਕ ਵੱਡਾ ਕਦਮ ਹੈ, ਜਿਸ ਨਾਲ ਸਮਾਜ ਦੇ ਸਾਰੇ ਵਾਂਝੇ ਤਬਕਿਆਂ ਦਾ ਓਵਰਆਲ ਆਰਥਿਕ ਵਿਕਾਸ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ। ਸੀਤਾਰਮਣ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ 8 ਸਾਲ ਪੂਰੇ ਹੋਣ ਮੌਕੇ ਜਾਰੀ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਬੈਂਕਿੰਗ ਸੇਵਾ ਦੇ ਘੇਰੇ ਤੋਂ ਬਾਹਰ ਮੌਜੂਦ ਲੋਕਾਂ ਨੂੰ ਵਿੱਤੀ ਵਿਵਸਥਾ ਦਾ ਅੰਗ ਬਣਾ ਕੇ ਵਿੱਤੀ ਸਮਾਵੇਸ਼ਨ ਦੀ ਦਿਸ਼ਾ ’ਚ ਕਦਮ ਵਧਾਏ ਗਏ ਹਨ। ਸੀਤਾਰਮਣ ਨੇ ਕਿਹਾ ਕਿ ਇਸ ਯੋਜਨਾ ਦੀ ਮਦਦ ਨਾਲ ਦੇਸ਼ ਦੀ 67 ਫੀਸਦੀ ਪੇਂਡੂ ਆਬਾਦੀ ਦੀ ਪਹੁੰਚ ਹੁਣ ਬੈਂਕਿੰਗ ਸੇਵਾਵਾਂ ਤੱਕ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੁਣ 56 ਫੀਸਦੀ ਔਰਤਾਂ ਕੋਲ ਵੀ ਜਨ-ਧਨ ਖਾਤੇ ਹਨ।

 ਇਹ ਵੀ ਪੜ੍ਹੋ :ਲੀਬੀਆ 'ਚ ਹਿੰਸਕ ਝੜਪਾਂ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News