1.71 ਲੱਖ ਹੈਲਥ ਕਲੇਮ ਲਟਕੇ, ਬੀਮਾ ਕੰਪਨੀਆਂ ਨੇ ਨਹੀਂ ਕੀਤਾ 6,649 ਕਰੋੜ ਦੇ ਦਾਅਵਿਆਂ ਦਾ ਭੁਗਤਾਨ

05/01/2021 4:13:10 PM

ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਬੀਮਾ ਰੈਗੂਲੇਟਰ ਆਈ.ਆਰ.ਡੀ.ਏ. ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਬੀਮਾ ਕੰਪਨੀਆਂ ਕੋਰੋਨਾ ਇਲਾਜ ਦੇ ਖਰਚਿਆਂ ਦਾ ਭੁਗਤਾਨ ਨਹੀਂ ਰਹੀਆਂ ਹਨ। ਹਸਪਤਾਲਾਂ ਵੱਲੋਂ ਭੇਜੇ 1.71 ਲੱਖ ਦਾਅਵੇ ਬੀਮਾ ਕੰਪਨੀਆਂ ਕੋਲ ਫਸੇ ਹੋਏ ਹਨ। ਜਦੋਂਕਿ ਰੈਗੂਲੇਟਰ ਜਿੰਨੀ ਜਲਦੀ ਸੰਭਵ ਹੋ ਸਕੇ ਬੀਮੇ ਦੇ ਦਾਅਵਿਆਂ ਨੂੰ ਪਾਸ ਕਰਨ ਦੀ ਗੱਲ ਕਰ ਰਿਹਾ ਹੈ, ਅਜਿਹੀ ਸਥਿਤੀ ਦਰਮਿਆਨ ਕੋਰੋਨਾ ਲਾਗ ਦਾ ਸਾਹਮਣਾ ਕਰ ਰਹੇ ਲੋਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਮਾਧਾਰਕਾਂ ਵਲੋਂ ਕੁੱਲ 6,649 ਕਰੋੜ ਰੁਪਏ ਦਾ ਦਾਅਵਾ ਕੀਤਾ ਗਿਆ ਹੈ।

ਬੀਮਾ ਕੰਪਨੀਆਂ ਦੁਆਰਾ ਪ੍ਰਾਪਤ ਕੀਤੇ 11 ਲੱਖ ਦਾਅਵੇ

ਜਨਰਲ ਬੀਮਾ ਪ੍ਰੀਸ਼ਦ (ਜੀ.ਆਈ.ਸੀ.) ਦੇ ਅੰਕੜਿਆਂ ਅਨੁਸਾਰ ਡਾਕਟਰੀ ਖਰਚਿਆਂ ਨਾਲ ਸਬੰਧਤ ਕੁੱਲ 1.71 ਲੱਖ ਸਿਹਤ ਬੀਮੇ ਦੇ ਦਾਅਵੇ ਕੁੱਲ 6,649 ਕਰੋੜ ਰੁਪਏ ਲਈ ਕੀਤੇ ਗਏ ਹਨ। ਇਨ੍ਹਾਂ ਦਾਅਵਿਆਂ ਨੂੰ ਅਜੇ ਤੱਕ ਬੀਮਾ ਕੰਪਨੀਆਂ ਨੇ ਮਨਜ਼ੂਰੀ ਨਹੀਂ ਦਿੱਤੀ ਹੈ। 28 ਅਪ੍ਰੈਲ ਤੱਕ ਬੀਮਾ ਕੰਪਨੀਆਂ ਕੋਲ ਕੁੱਲ 11 ਲੱਖ ਕੋਵਿਡ -19 ਦਾਅਵੇ ਕੀਤੇ ਗਏ ਸਨ। ਇਸ ਵਿਚੋਂ 9 ਲੱਖ 30 ਹਜ਼ਾਰ 729 ਦਾਅਵਿਆਂ ਨੂੰ ਸੈਟਲ ਕੀਤਾ ਗਿਆ। ਉਨ੍ਹਾਂ ਦੀ ਕੁਲ ਰਕਮ 8,918.57 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ

ਦਾਅਵਿਆਂ ਦੀ ਅਦਾਇਗੀ ਵਿਚ ਹੋ ਰਹੀ ਹੈ ਦੇਰੀ

ਕੁਝ ਬੀਮਾ ਕੰਪਨੀਆਂ ਨੇ ਕਿਹਾ ਕਿ ਦਾਅਵਿਆਂ ਦੀ ਅਦਾਇਗੀ ਵਿਚ ਦੇਰੀ ਹੋ ਜਾਂਦੀ ਹੈ ਕਿਉਂਕਿ ਹਸਪਤਾਲਾਂ ਨੇ ਜੋ ਬਿੱਲ ਬਣਾਇਆ ਹੈ ਉਹ ਉਨ੍ਹਾਂ ਦੇ ਅਨੁਸਾਰ ਨਹੀਂ ਹੈ। ਇਸ ਵਿਚ ਬਹੁਤ ਸਾਰੇ ਖਰਚੇ ਸ਼ਾਮਲ ਕੀਤੇ ਗਏ ਹਨ, ਜੋ ਬੀਮੇ ਦੇ ਦਾਅਵੇ ਦੇ ਅਧੀਨ ਨਹੀਂ ਆਉਂਦੇ। ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਹਸਪਤਾਲ ਮਨਮਾਨੀ ਖਰਚੇ ਵਸੂਲ ਰਹੇ ਹਨ। ਇਸ ਵਿਚ ਉਹ ਹਸਪਤਾਲਾਂ ਦੀ ਸਫਾਈ ਲਈ ਵੀ ਪੈਸੇ ਲੈ ਰਹੇ ਹਨ, ਜੋ ਬੀਮੇ ਦੇ ਦਾਇਰੇ ਵਿਚ ਨਹੀਂ ਆਉਂਦੇ।

ਇਹ ਵੀ ਪੜ੍ਹੋ : ‘ਬੀਮਾ ਕੰਪਨੀਆਂ ਇਕ ਘੰਟੇ ਦੇ ਅੰਦਰ ਨਿਪਟਾਉਣ ਕੋਵਿਡ-19 ਦਾ ਕੈਸ਼ਲੈੱਸ ਕਲੇਮ’

ਜਿਹੜੇ ਹਸਪਤਾਲ ਨੈਟਵਰਕ ਵਿਚ ਨਹੀਂ ਹਨ, ਉਨ੍ਹਾਂ ਵਿੱਚ ਕੈਸ਼ਲੈਸ ਦੀ ਸਮੱਸਿਆ 

ਇਸ ਦੇ ਨਾਲ ਹੀ ਜਿਹੜੇ ਹਸਪਤਾਲ ਬੀਮਾ ਕੰਪਨੀਆਂ ਦੇ ਨੈਟਵਰਕ ਵਿਚ ਨਹੀਂ ਹਨ ਉਨ੍ਹਾਂ ਵਿਚ ਨਕਦੀ ਰਹਿਤ ਸਹੂਲਤਾਂ ਨਹੀਂ ਹਨ। ਅਜਿਹੇ ਹਸਪਤਾਲਾਂ ਵਿਚ ਮਰੀਜ਼ ਨੂੰ ਪਹਿਲਾਂ ਪੈਸੇ ਦੇਣੇ ਪੈਂਦੇ ਹਨ, ਫਿਰ ਉਹ ਇਸ ਨੂੰ ਬੀਮਾ ਕੰਪਨੀ ਤੋਂ ਲੈਂਦਾ ਹੈ। ਦੇਸ਼ ਭਰ ਵਿਚ ਹੋਰ ਵੀ ਹਸਪਤਾਲ ਹਨ, ਜੋ ਬੀਮਾ ਕੰਪਨੀਆਂ ਦੇ ਨੈਟਵਰਕ ਵਿਚ ਨਹੀਂ ਹਨ। ਬੀਮਾ ਕੰਪਨੀਆਂ ਦੇ ਨੈਟਵਰਕ ਵਿਚ ਬਹੁਤ ਵੱਡੇ ਹਸਪਤਾਲ ਹਨ ਜੋ ਪੂਰੀ ਤਰਾਂ ਨਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਕੋਲ ਜਗ੍ਹਾ ਨਹੀਂ ਹੈ। ਇਸ ਲਈ ਮਰੀਜ਼ਾਂ ਨੂੰ ਛੋਟੇ ਹਸਪਤਾਲਾਂ ਵਿਚ ਜਾਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਆਈਆਰਡੀਏ ਦੇ ਚੁੱਕਾ ਹੈ ਜਲਦੀ ਪ੍ਰਵਾਨਗੀ ਦਾ ਨਿਰਦੇਸ਼

ਬੀਮਾ ਰੈਗੂਲੇਟਰ ਨੇ ਹਾਲ ਹੀ ਵਿਚ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਇੱਕ ਘੰਟੇ ਦੇ ਅੰਦਰ ਨਕਦ ਰਹਿਤ ਇਲਾਜ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਸਾਡੇ ਵਲੋਂ ਤੈਅ ਰਾਸ਼ੀ ਦੀ ਪ੍ਰਵਾਨਗੀ ਭੇਜ ਦਿੱਤੀ ਜਾਂਦੀ ਹੈ ਪਰ ਹਸਪਤਾਲਾਂ ਨੇ ਕੋਵਿਡ -19 ਦੇ ਇਲਾਜ ਦੀ ਲਾਗਤ ਵਿਚ ਵਾਧਾ ਕੀਤਾ ਹੈ। ਇਸ ਕਾਰਨ ਬੰਦੋਬਸਤ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : RBI ਨੇ ਛਾਪੀ ਵਧੇਰੇ ਕਰੰਸੀ, ਜਾਣੋ ਰਿਜ਼ਰਵ ਬੈਂਕ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News