ਨੋਏਲ ਟਾਟਾ ਦਾ ਵੱਡਾ ਫੈਸਲਾ ! ਟ੍ਰੇਂਟ ਤੋਂ ਬਾਅਦ ਹੁਣ ਵੋਲਟਾਸ ਦੇ ਚੇਅਰਮੈਨ ਵਜੋਂ ਵੀ ਦੇਣਗੇ ਅਸਤੀਫਾ
Tuesday, Jun 30, 2026 - 05:58 PM (IST)
ਬਿਜ਼ਨੈੱਸ ਡੈਸਕ : ਟਾਟਾ ਗਰੁੱਪ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਟ੍ਰੇਂਟ ਦੇ ਚੇਅਰਮੈਨ ਵਜੋਂ ਅਸਤੀਫਾ ਦੇਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਨੋਏਲ ਟਾਟਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਟਾਟਾ ਗਰੁੱਪ ਦੀ ਇੱਕ ਹੋਰ ਕੰਪਨੀ ਵੋਲਟਾਸ ਦੇ ਚੇਅਰਮੈਨ ਵਜੋਂ ਵੀ ਅਸਤੀਫਾ ਦੇ ਦੇਣਗੇ।
ਨੋਏਲ ਟਾਟਾ ਨੇ ਕੰਪਨੀ ਦੀ 72ਵੀਂ AGM ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਕੰਪਨੀ ਦੀ AGM ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਨੋਏਲ ਟਾਟਾ ਨੇ ਕਿਹਾ ਕਿ ਇਹ ਵੋਲਟਾਸ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਆਖਰੀ AGM ਹੋਵੇਗੀ। ਉਸਨੇ ਕਿਹਾ "ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ, ਇਹ ਚੇਅਰਮੈਨ ਵਜੋਂ ਮੇਰੀ ਆਖਰੀ AGM ਹੈ," ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
