ਅਲਨੀਨੋ ਦਾ ਅਸਰ ਵਧਿਆ, ਸਾਉਣੀ ਦੀਆਂ ਫਸਲਾਂ ਦੀ ਬਿਜਾਈ 23 ਫੀਸਦੀ ਘਟੀ, ਝੋਨਾ, ਸੋਇਆਬੀਨ ਅਤੇ ਤਿਲਹਨ ਵੀ ਪ੍ਰਭਾਵਿਤ
Wednesday, Jul 01, 2026 - 03:06 PM (IST)
ਬਿਜ਼ਨੈੱਸ ਡੈਸਕ - ਇਸ ਸਾਲ ਕਮਜ਼ੋਰ ਮਾਨਸੂਨ ਦਾ ਅਸਰ ਦੇਸ਼ ਦੀ ਖੇਤੀ ’ਤੇ ਸਾਫ ਦਿਖਾਈ ਦੇਣ ਲੱਗਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਆਮ ਨਾਲੋਂ ਘੱਟ ਮੀਂਹ ਦਾ ਅੰਦਾਜ਼ਾ ਜਤਾਇਆ ਗਿਆ ਸੀ ਅਤੇ ਹੁਣ ਸਰਕਾਰੀ ਅੰਕੜੇ ਵੀ ਇਸ ਦੀ ਪੁਸ਼ਟੀ ਕਰ ਰਹੇ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਸਾਉਣੀ ਦੇ ਸੀਜ਼ਨ ਦੀ ਬਿਜਾਈ ਪਿਛਲੇ ਸਾਲ ਦੀ ਤੁਲਨਾ ’ਚ ਕਰੀਬ 23 ਫੀਸਦੀ ਘੱਟ ਹੋਈ ਹੈ। ਸਭ ਤੋਂ ਵੱਧ ਅਸਰ ਝੋਨਾ, ਸੋਇਆਬੀਨ, ਦਾਲਾਂ ਅਤੇ ਤਿਲਹਨ ਫਸਲਾਂ ’ਤੇ ਪਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਜੇਕਰ ਮੀਂਹ ਆਮ ਵਾਂਗ ਨਾ ਪਿਆ, ਤਾਂ ਉਤਪਾਦਨ ’ਚ ਕਮੀ ਦੇ ਨਾਲ-ਨਾਲ ਖਾਣ ਵਾਲੇ ਤੇਲ ਅਤੇ ਦਾਲਾਂ ਦੀ ਦਰਾਮਦ ’ਤੇ ਨਿਰਭਰਤਾ ਵਧ ਸਕਦੀ ਹੈ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਸੰਭਾਵਿਤ ਸੰਕਟ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਅਨਾਜ ਦਾ ਲੋੜੀਂਦਾ ਬਫਰ ਸਟਾਕ ਤਿਆਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਝੋਨੇ ਦੀ ਖੇਤੀ ’ਤੇ ਸਭ ਤੋਂ ਵੱਧ ਅਸਰ
ਸਾਉਣੀ ਦੇ ਸੀਜ਼ਨ ਦੀ ਮੁੱਖ ਫਸਲ ਝੋਨੇ ਦੀ ਬਿਜਾਈ ’ਚ ਸਭ ਤੋਂ ਵੱਧ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ 34.41 ਲੱਖ ਹੈਕਟੇਅਰ ’ਚ ਝੋਨਾ ਬੀਜਿਆ ਗਿਆ ਸੀ, ਜਦੋਂਕਿ ਇਸ ਵਾਰ ਇਹ ਘਟ ਕੇ 25.75 ਲੱਖ ਹੈਕਟੇਅਰ ਰਹਿ ਗਿਆ ਹੈ। ਭਾਵ ਝੋਨੇ ਦੀ ਬਿਜਾਈ ’ਚ ਕਰੀਬ 25.1 ਫੀਸਦੀ ਦੀ ਕਮੀ ਆਈ ਹੈ। ਝੋਨੇ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਕਮਜ਼ੋਰ ਮਾਨਸੂਨ ਦਾ ਸਿੱਧਾ ਅਸਰ ਇਸ ’ਤੇ ਪਿਆ ਹੈ।
ਇਹ ਵੀ ਪੜ੍ਹੋ : ਅੱਜ ਤੋਂ MGNREGA ਦੀ ਥਾਂ VB-G Ram G ਸਕੀਮ ਹੋ ਗਈ ਲਾਗੂ, ਰੋਜ਼ਾਨਾ ਤਨਖ਼ਾਹ ਹੋਈ ਨਿਰਧਾਰਤ
ਦਾਲਾਂ ਦੀ ਬਿਜਾਈ 30.48 ਫੀਸਦੀ ਘਟ ਕੇ 1.49 ਮਿਲੀਅਨ ਹੈਕਟੇਅਰ ਰਹਿ ਗਈ, ਜਦੋਂਕਿ ਤਿਲਹਨ ਦਾ ਰਕਬਾ 53.34 ਫੀਸਦੀ ਘਟ ਕੇ 1.69 ਮਿਲੀਅਨ ਹੈਕਟੇਅਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਸੋਇਆਬੀਨ ਦੀ ਖੇਤੀ ’ਚ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ ਹੈ। ਪਿਛਲੇ ਸਾਲ 19.97 ਲੱਖ ਹੈਕਟੇਅਰ ’ਚ ਬੀਜੀ ਗਈ ਸੋਇਆਬੀਨ ਇਸ ਵਾਰ ਸਿਰਫ 6.92 ਲੱਖ ਹੈਕਟੇਅਰ ਤੱਕ ਸੀਮਤ ਰਹਿ ਗਈ, ਜੋ ਕਰੀਬ 65.3 ਫੀਸਦੀ ਦੀ ਰਿਕਾਰਡ ਗਿਰਾਵਟ ਹੈ। ਮੂੰਗਫਲੀ ਦੀ ਬਿਜਾਈ ਵੀ 42 ਫੀਸਦੀ ਘੱਟ ਹੋਈ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਉਤਪਾਦਨ ਅਤੇ ਦਰਾਮਦ ’ਤੇ ਪੈ ਸਕਦੈ ਅਸਰ
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਿਜਾਈ ਦਾ ਰਕਬਾ ਇਸੇ ਤਰ੍ਹਾਂ ਘੱਟ ਰਿਹਾ ਤਾਂ ਸਾਉਣੀ ਦੀਆਂ ਫਸਲਾਂ ਦਾ ਉਤਪਾਦਨ ਪ੍ਰਭਾਵਿਤ ਹੋਵੇਗਾ। ਇਸ ਨਾਲ ਦਾਲਾਂ ਅਤੇ ਖਾਣ ਵਾਲੇ ਤੇਲਾਂ ਦੀ ਦਰਾਮਦ ਵਧ ਸਕਦੀ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਕਮਜ਼ੋਰ ਮਾਨਸੂਨ ਦੇ ਖਦਸ਼ੇ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਲੋੜੀਂਦੇ ਅਨਾਜ ਭੰਡਾਰਨ ਦੀ ਵਿਵਸਥਾ ਕਰ ਲਈ ਗਈ ਹੈ, ਤਾਂ ਜੋ ਸਪਲਾਈ ਅਤੇ ਕੀਮਤਾਂ ’ਤੇ ਕੋਈ ਵੱਡਾ ਅਸਰ ਨਾ ਪਵੇ।
ਇਹ ਵੀ ਪੜ੍ਹੋ : ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ ਸਕੇਗਾ LPG ਗੈਸ ਕਨੈਕਸ਼ਨ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ
