GST ''ਚ ਵੱਡੇ ਬਦਲਾਅ ਦੀ ਤਿਆਰੀ ! Inverted Duty Structure ਦੀਆਂ ਰੁਕਾਵਟਾਂ ਦੂਰ ਕਰਨ ਦੀ ਉੱਠੀ ਮੰਗ
Sunday, Jun 28, 2026 - 10:13 AM (IST)
ਨਵੀਂ ਦਿੱਲੀ- ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮ.ਐੱਸ.ਐੱਮ.ਈ.) ਖੇਤਰ ਨੇ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ’ਚ ਉਲਟੇ ਡਿਊਟੀ ਢਾਂਚੇ (ਇਨਵਰਟਿਡ ਡਿਊਟੀ ਸਟ੍ਰਕਚਰ) ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਕਾਰਜਸ਼ੀਲ ਪੂੰਜੀ ’ਤੇ ਪੈਣ ਵਾਲੇ ਦਬਾਅ ਨੂੰ ਘੱਟ ਕੀਤਾ ਜਾ ਸਕੇ।
ਜੀ.ਐੱਸ.ਟੀ. ਲਾਗੂ ਹੋਣ ਦੇ 9 ਸਾਲ ਪੂਰੇ ਹੋਣ ਤੋਂ ਪਹਿਲਾਂ ਜਾਰੀ ਡੇਲਾਇਟ ਸਾਊਥ ਏਸ਼ੀਆ ਦੇ ਇਕ ਸਰਵੇਖਣ ’ਚ ਅੱਧੇ ਤੋਂ ਵੱਧ ਐੱਮ.ਐੱਸ.ਐੱਮ.ਈ. ਨੇ ਰਿਫੰਡ ਪ੍ਰਣਾਲੀ ਅਤੇ ਡਿਊਟੀ ਢਾਂਚੇ ’ਚ ਸੁਧਾਰ ਦੀ ਲੋੜ ਦੱਸੀ। ਡੇਲਾਇਟ ਸਾਊਥ ਏਸ਼ੀਆ ਦੇ ਇਨਡਾਇਰੈਕਟ ਟੈਕਸ ਲੀਡਰ ਮਹੇਸ਼ ਜੈਸਿੰਘ ਨੇ ਕਿਹਾ ਕਿ 69 ਫੀਸਦੀ ਉੱਤਰਦਾਤਿਆਂ ਨੇ ਇਨਪੁਟ ਸੇਵਾਵਾਂ ਅਤੇ ਪੂੰਜੀਗਤ ਵਸਤਾਂ ਨੂੰ ਰਿਫੰਡ ਵਿਵਸਥਾ ’ਚ ਸ਼ਾਮਲ ਕਰਨ ਦਾ ਸਮਰਥਨ ਕੀਤਾ, ਜਦਕਿ 63 ਫੀਸਦੀ ਨੇ ਜੀ.ਐੱਸ.ਟੀ. ਦਰਾਂ ਨੂੰ ਵਧੇਰੇ ਤਰਕਸੰਗਤ ਬਣਾਉਣ ਦੀ ਵਕਾਲਤ ਕੀਤੀ।
ਇਹ ਵੀ ਪੜ੍ਹੋ- ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ
ਸਰਵੇਖਣ ਅਨੁਸਾਰ 72 ਫੀਸਦੀ ਉੱਤਰਦਾਤਾ ਕੇਂਦਰੀਕ੍ਰਿਤ ਆਡਿਟ ਪ੍ਰਣਾਲੀ, 89 ਫੀਸਦੀ ਦੇਰੀ ਨਾਲ ਮਿਲਣ ਵਾਲੇ ਜੀ.ਐੱਸ.ਟੀ. ਰਿਫੰਡ ’ਤੇ ਆਟੋਮੈਟਿਕ ਵਿਆਜ ਭੁਗਤਾਨ, 88 ਫੀਸਦੀ ਇਨਵਾਇਸ-ਆਧਾਰਿਤ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਅਤੇ 87 ਫੀਸਦੀ ਤਿਮਾਹੀ ਟੈਕਸ ਭੁਗਤਾਨ ਵਿਵਸਥਾ ਦੇ ਪੱਖ ’ਚ ਹਨ।
ਡੇਲਾਇਟ ਸਾਊਥ ਏਸ਼ੀਆ ਦੇ ਪ੍ਰਧਾਨ (ਟੈਕਸ) ਗੋਕੁਲ ਚੌਧਰੀ ਨੇ ਕਿਹਾ ਕਿ ਐੱਮ.ਐੱਸ.ਐੱਮ.ਈ. ਦੇਸ਼ ਦੇ ਉਤਪਾਦਨ ਦਾ ਲੱਗਭਗ ਇਕ-ਤਿਹਾਈ ਅਤੇ ਬਰਾਮਦ ਦਾ ਲੱਗਭਗ 50 ਫੀਸਦੀ ਯੋਗਦਾਨ ਦਿੰਦੇ ਹਨ, ਇਸ ਲਈ ਰਿਫੰਡ ਵਿਵਸਥਾ, ਆਈ.ਟੀ.ਸੀ. ਨਿਯਮਾਂ ਅਤੇ ਕ੍ਰੈਡਿਟ ਵਰਤੋਂ ਨੂੰ ਸਰਲ ਬਣਾ ਕੇ ਇਸ ਖੇਤਰ ਦੀ ਨਕਦੀ ਸਥਿਤੀ ਅਤੇ ਕੁਸ਼ਲਤਾ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਫ਼ੌਜੀਆਂ ਦੀ ਤਨਖਾਹ 'ਚ 25 ਫ਼ੀਸਦੀ ਵਾਧਾ ! ਆਪਰੇਸ਼ਨ ਸਿੰਦੂਰ 'ਚ ਮਿਲੀ ਹਾਰ ਮਗਰੋਂ ਆਸਿਮ ਮੁਨੀਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
