Pan Card ਸਬੰਧੀ ਨਵੀਂ ਚਿਤਾਵਨੀ ਜਾਰੀ! ਇਨ੍ਹਾਂ 5 ਕੰਮਾਂ ਲਈ ਬੇਹੱਦ ਜ਼ਰੂਰੀ ਨਹੀਂ ਤਾਂ...

Monday, Jun 29, 2026 - 05:20 PM (IST)

Pan Card ਸਬੰਧੀ ਨਵੀਂ ਚਿਤਾਵਨੀ ਜਾਰੀ! ਇਨ੍ਹਾਂ 5 ਕੰਮਾਂ ਲਈ ਬੇਹੱਦ ਜ਼ਰੂਰੀ ਨਹੀਂ ਤਾਂ...

ਵੈੱਬ ਡੈਸਕ : ਸਥਾਈ ਖਾਤਾ ਨੰਬਰ (Pan) ਨੂੰ ਸਿਰਫ਼ ਇਨਕਮ ਟੈਕਸ ਰਿਟਰਨ (ITR) ਦਾਖਲ ਕਰਨ ਦਾ ਇੱਕ ਸਾਧਨ ਮਾਤਰ ਸਮਝਦੇ ਹਨ ਪਰ ਅਸਲ ਵਿਚ ਇਹ ਤੁਹਾਡੇ ਵਿੱਤੀ ਜੀਵਨ ਤੇ ਤੁਹਾਡੀ ਜੇਬ ਨਾਲ ਜੁੜਿਆ ਸਭ ਤੋਂ ਜ਼ਰੂਰੀ ਦਸਤਾਵੇਜ਼ ਹੈ। ਜੇਕਰ ਤੁਸੀਂ ਕੋਈ ਵੱਡੀ ਸ਼ਾਪਿੰਗ ਕਰਨ, ਗੱਡੀ ਜਾਂ ਘਰ ਖਰੀਦਣ ਜਾਂ ਫਿਰ ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਪੈਨ ਕਾਰਡ ਹੋਣਾ ਲਾਜ਼ਮੀ ਹੈ। ਟੈਕਸ ਨਿਯਮਾਂ ਅਨੁਸਾਰ ਕੁਝ ਖਾਸ ਲੈਣ-ਦੇਣ ਅਜਿਹੇ ਹਨ ਜਿੱਥੇ ਪੈਨ ਨੰਬਰ ਨਾ ਦੇਣ 'ਤੇ ਤੁਹਾਡਾ ਕੰਮ ਤਾਂ ਰੁਕੇਗਾ ਹੀ, ਨਾਲ ਹੀ ਤੁਸੀਂ ਆਮਦਨ ਟੈਕਸ ਵਿਭਾਗ ਦੇ ਰਾਡਾਰ 'ਤੇ ਵੀ ਆ ਸਕਦੇ ਹੋ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੇ 5 ਮਹੱਤਵਪੂਰਨ ਕੰਮ ਹਨ ਜਿੱਥੇ ਪੈਨ ਕਾਰਡ ਤੋਂ ਬਿਨਾਂ ਤੁਹਾਡਾ ਪੱਤਾ ਵੀ ਨਹੀਂ ਹਿੱਲ ਸਕੇਗਾ:

1. ਪ੍ਰਾਪਰਟੀ ਤੇ ਮਹਿੰਗੀਆਂ ਗੱਡੀਆਂ ਦੀ ਖਰੀਦ-ਵੇਚ: ਜੇਕਰ ਤੁਸੀਂ ਜ਼ਮੀਨ, ਮਕਾਨ ਜਾਂ ਕੋਈ ਨਵੀਂ ਸਵਾਰੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਨ੍ਹਾਂ ਸੀਮਾਵਾਂ ਨੂੰ ਹਮੇਸ਼ਾ ਯਾਦ ਰੱਖੋ। 20 ਲੱਖ ਤੋਂ ਵੱਧ ਮੁੱਲ ਦੀ ਕਿਸੇ ਵੀ ਅਚੱਲ ਸੰਪਤੀ (ਜਿਵੇਂ ਮਕਾਨ, ਦੁਕਾਨ ਜਾਂ ਪਲਾਟ) ਦੀ ਖਰੀਦ-ਵੇਚ 'ਤੇ ਪੈਨ ਕਾਰਡ ਦੇਣਾ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ। ਜੇਕਰ ਤੁਸੀਂ 5 ਲੱਖ ਤੋਂ ਵੱਧ ਕੀਮਤ ਦੀ ਕੋਈ ਵੀ ਕਾਰ ਜਾਂ ਟੂ-ਵ੍ਹੀਲਰ ਖਰੀਦ ਰਹੇ ਹੋ ਤਾਂ ਸ਼ੋਅਰੂਮ ਵਿਚ ਬਿਲਿੰਗ ਵੇਲੇ ਪੈਨ ਨੰਬਰ ਦੇਣਾ ਹੋਵੇਗਾ।

2. ਸ਼ੇਅਰ ਬਾਜ਼ਾਰ, ਮਿਊਚੁਅਲ ਫੰਡ ਤੇ ਡੀਮੈਟ ਅਕਾਊਂਟ: ਨਿਵੇਸ਼ ਦੀ ਸ਼ੁਰੂਆਤ ਕਰਨ ਲਈ ਪੈਨ ਕਾਰਡ ਸਭ ਤੋਂ ਪਹਿਲਾ ਅਤੇ ਜ਼ਰੂਰੀ ਦਸਤਾਵੇਜ਼ ਹੈ। ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਜਾਂ ਮਿਊਚੁਅਲ ਫੰਡ ਖਰੀਦਣ-ਵੇਚਣ ਲਈ ਡੀਮੈਟ ਅਕਾਊਂਟ ਜ਼ਰੂਰੀ ਹੈ ਜੋ ਪੈਨ ਤੋਂ ਬਿਨਾਂ ਕਦੇ ਨਹੀਂ ਖੁੱਲ੍ਹ ਸਕਦਾ। ਜੇਕਰ ਤੁਸੀਂ ਕਿਸੇ ਅਜਿਹੀ ਕੰਪਨੀ ਦੇ ਸ਼ੇਅਰ ਖਰੀਦ ਜਾਂ ਵੇਚ ਰਹੇ ਹੋ ਜੋ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਨਹੀਂ ਹੈ ਅਤੇ ਉਸ ਲੈਣ-ਦੇਣ ਦੀ ਕੀਮਤ 1 ਲੱਖ ਤੋਂ ਵੱਧ ਹੈ, ਤਾਂ ਪੈਨ ਲਾਜ਼ਮੀ ਹੈ।

3. 2 ਲੱਖ ਤੋਂ ਵੱਧ ਦੀ ਸ਼ਾਪਿੰਗ: ਪੈਨ ਕਾਰਡ ਦਾ ਨਿਯਮ ਤੁਹਾਡੀ ਆਮ ਲਗਜ਼ਰੀ ਖਰੀਦਦਾਰੀ 'ਤੇ ਵੀ ਲਾਗੂ ਹੁੰਦਾ ਹੈ। ਕਿਸੇ ਵੀ ਇੱਕ ਲੈਣ-ਦੇਣ ਵਿੱਚ ਜੇਕਰ ਤੁਸੀਂ 2 ਲੱਖ ਤੋਂ ਵੱਧ ਦਾ ਸਾਮਾਨ (ਜਿਵੇਂ ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ, ਇਲੈਕਟ੍ਰੋਨਿਕਸ) ਜਾਂ ਕੋਈ ਸੇਵਾ ਲੈਂਦੇ ਹੋ ਤਾਂ ਪੈਨ ਕਾਰਡ ਦੇਣਾ ਹੋਵੇਗਾ। ਇਸ ਨਿਯਮ ਦਾ ਮਕਸਦ ਵੱਡੇ ਨਕਦ ਲੈਣ-ਦੇਣ ਨੂੰ ਟਰੈਕ ਕਰਨਾ ਹੈ।

4. ਗਲਤ ਪੈਨ ਨੰਬਰ ਦੇਣ 'ਤੇ ਭਾਰੀ ਜੁਰਮਾਨਾ: ਜਲਦਬਾਜ਼ੀ ਜਾਂ ਲਾਪਰਵਾਹੀ ਵਿਚ ਕਿਤੇ ਵੀ ਗਲਤ ਵਿੱਤੀ ਜਾਣਕਾਰੀ ਦਰਜ ਕਰਨ ਤੋਂ ਬਚੋ ਕਿਉਂਕਿ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਜੇਕਰ ਤੁਸੀਂ ਕਿਸੇ ਵਿੱਤੀ ਜਾਂ ਟੈਕਸ ਦਸਤਾਵੇਜ਼ 'ਤੇ ਜਾਣਬੁੱਝ ਕੇ ਜਾਂ ਗਲਤੀ ਨਾਲ ਕੋਈ ਗਲਤ/ਫਰਜ਼ੀ ਪੈਨ ਨੰਬਰ ਦਰਜ ਕਰਦੇ ਹੋ ਤਾਂ ਆਮਦਨ ਟੈਕਸ ਨਿਯਮਾਂ ਤਹਿਤ ਤੁਹਾਡੇ 'ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਗਲਤ ਨੰਬਰ ਕਾਰਨ ਤੁਹਾਡਾ TDS ਕ੍ਰੈਡਿਟ ਫਸ ਸਕਦਾ ਹੈ ਅਤੇ ਤੁਹਾਡਾ ਕੇਸ ਸਕਰੂਟਨੀ (ਜਾਂਚ) ਵਿੱਚ ਜਾ ਸਕਦਾ ਹੈ।

5. ਇਸ ਤਰ੍ਹਾਂ ਨਜ਼ਰ ਰੱਖਦਾ ਹੈ ਇਨਕਮ ਟੈਕਸ ਵਿਭਾਗ: ਅੱਜ ਦੇ ਡਿਜੀਟਲ ਦੌਰ ਵਿਚ ਟੈਕਸ ਵਿਭਾਗ ਕੋਲ ਤੁਹਾਡੇ ਹਰ ਵੱਡੇ ਵਿੱਤੀ ਕਦਮ ਦੀ ਪੂਰੀ ਕੁੰਡਲੀ ਹੁੰਦੀ ਹੈ। ਜਦੋਂ ਵੀ ਤੁਸੀਂ ਉਪਰੋਕਤ ਲੈਣ-ਦੇਣ ਵਿੱਚ ਆਪਣਾ ਪੈਨ ਦਿੰਦੇ ਹੋ ਤਾਂ ਉਹ ਡਾਟਾ ਤੁਹਾਡੇ ਐਨੂਅਲ ਇਨਫਰਮੇਸ਼ਨ ਸਟੇਟਮੈਂਟ (AIS) ਅਤੇ ਸਟੇਟਮੈਂਟ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ (SFT) ਵਿੱਚ ਤੁਰੰਤ ਦਰਜ ਹੋ ਜਾਂਦਾ ਹੈ।

ਆਮਦਨ ਟੈਕਸ ਵਿਭਾਗ ਆਧੁਨਿਕ ਟੈਕਨਾਲੋਜੀ ਅਤੇ ਡਾਟਾ ਐਨਾਲਿਟਿਕਸ ਰਾਹੀਂ ਤੁਹਾਡੀ ਐਲਾਨੀ ਹੋਈ ਸਾਲਾਨਾ ਕਮਾਈ ਅਤੇ ਤੁਹਾਡੇ ਵੱਲੋਂ ਕੀਤੇ ਗਏ ਵੱਡੇ ਖਰਚਿਆਂ ਦਾ ਮਿਲਾਨ ਕਰਦਾ ਹੈ। ਜੇਕਰ ਇਸ ਵਿੱਚ ਕੋਈ ਵੱਡਾ ਅੰਤਰ ਪਾਇਆ ਜਾਂਦਾ ਹੈ ਤਾਂ ਵਿਭਾਗ ਦੀ ਤਰਫੋਂ ਸਪੱਸ਼ਟੀਕਰਨ ਦਾ ਨੋਟਿਸ ਆ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News