10 ਹਜ਼ਾਰ ਰੁ: ਤਕ ਦੀ ਟ੍ਰਾਂਜੈਕਸ਼ਨ ਲਈ ਲਾਂਚ ਹੋਵੇਗਾ ਨਵਾਂ ਪ੍ਰੀਪੇਡ ਕਾਰਡ

12/05/2019 2:02:38 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ ਇਕ ਨਵਾਂ ਪੀ੍ਰਪੇਡ ਕਾਰਡ ਲਾਂਚ ਕਰਨ ਜਾ ਰਿਹਾ ਹੈ, ਜੋ 10 ਹਜ਼ਾਰ ਰੁਪਏ ਤਕ ਦੇ ਸਿਰਫ ਡਿਜੀਟਲ ਲੈਣ-ਦੇਣ ਲਈ ਹੋਵੇਗਾ। ਰਿਜ਼ਰਵ ਬੈਂਕ ਨੇ 10,000 ਰੁਪਏ ਦੀ ਲਿਮਟ ਦੇ ਨਾਲ ਇਕ ਨਵੀਂ ਤਰ੍ਹਾਂ ਦਾ 'ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (ਪੀ. ਪੀ. ਆਈ.) ਪੇਸ਼ ਕਰਨ ਦਾ ਪ੍ਰਸਤਾਵ ਕੀਤਾ ਹੈ। ਵੀਰਵਾਰ ਨੂੰ ਜਾਰੀ ਪਾਲਿਸੀ ਸਟੇਟਮੈਂਟ 'ਚ ਆਰ. ਬੀ. ਆਈ. ਨੇ ਕਿਹਾ ਕਿ ਪੀ. ਪੀ. ਆਈ. ਡਿਜੀਟਲ ਭੁਗਤਾਨ ਨੂੰ ਪ੍ਰਮੋਟ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਇਕ ਨਵੀਂ ਤਰ੍ਹਾਂ ਦਾ ਪੀ. ਪੀ. ਆਈ. ਪੇਸ਼ ਕਰਨ ਦਾ ਪ੍ਰਸਤਾਵ ਹੈ, ਜਿਸ ਦਾ ਇਸਤੇਮਾਲ ਸਿਰਫ 10 ਹਜ਼ਾਰ ਰੁਪਏ ਦੀ ਲਿਮਟ ਨਾਲ ਸਮਾਨਾਂ ਤੇ ਸੇਵਾਵਾਂ ਦੀ ਖਰੀਦ ਲਈ ਕੀਤਾ ਜਾ ਸਕਦਾ ਹੈ।


ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਪ੍ਰੀਪੇਡ ਕਾਰਡ 'ਚ ਪੈਸਾ ਲੋਡ ਜਾਂ ਫਿਰ ਰੀਲੋਡ ਸਿਰਫ ਬੈਂਕ ਖਾਤੇ ਨਾਲ ਹੋਵੇਗਾ ਅਤੇ ਸਿਰਫ ਡਿਜੀਟਲ ਭੁਗਤਾਨਾਂ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਇਸ ਸੰਬੰਧ 'ਚ 31 ਦਸੰਬਰ 2019 ਤਕ ਦਿਸ਼ਾ ਨਿਰਦੇਸ਼ ਜਾਰੀ ਕਰੇਗਾ। ਇਹ ਨਵਾਂ ਪ੍ਰੀਪੇਡ ਕਾਰਡ ਗਾਹਕ ਦੀ ਜ਼ਰੂਰੀ ਘੱਟੋ-ਘੱਟੋ ਜਾਣਕਾਰੀ ਲੈ ਕੇ ਦਿੱਤਾ ਜਾ ਸਕੇਗਾ।
ਮੌਜੂਦਾ ਸਮੇਂ ਆਰ. ਬੀ. ਆਈ. ਵੱਲੋਂ ਤਿੰਨ ਤਰ੍ਹਾਂ ਦੇ ਪੀ. ਪੀ. ਆਈਜ਼.- ਕਲੋਜ਼ਡ ਸਿਸਟਮ ਪੀ. ਪੀ. ਆਈ., ਸੈਮੀ ਕਲੋਜ਼ਡ ਸਿਸਟਮ ਪੀ. ਪੀ. ਆਈ. ਤੇ ਓਪਨ ਸਿਸਟਮ ਪੀ. ਪੀ. ਆਈ. ਨੂੰ ਮਨਜ਼ੂਰੀ ਹੈ। ਪੀ. ਪੀ. ਆਈ. ਦਾ ਇਸਤੇਮਾਲ ਚੀਜ਼ਾਂ ਤੇ ਸੇਵਾਵਾਂ ਖਰੀਦਣ ਦੇ ਨਾਲ-ਨਾਲ ਆਪਣੇ ਦੋਸਤਾਂ, ਪਰਿਵਾਰ, ਆਦਿ ਨੂੰ ਪੈਸੇ ਭੇਜਣ ਲਈ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਸਭ ਤੋਂ ਪ੍ਰਚਲਿੱਤ ਕੁਝ ਸੈਮੀ ਕਲੋਜ਼ਡ ਸਿਸਟਮ ਪੀ. ਪੀ. ਆਈ. 'ਚ ਪੇਟੀਐੱਮ, ਮੋਬੀਕਵਿਕ ਸ਼ਾਮਲ ਹਨ। ਹੁਣ ਜਲਦ ਹੀ ਭਾਰਤੀ ਰਿਜ਼ਰਵ ਬੈਂਕ ਗਾਹਕਾਂ ਦੀ ਸੁਵਿਧਾ ਨੂੰ ਹੋਰ ਵਧਾਉਣ ਲਈ ਨਵੀਂ ਤਰ੍ਹਾਂ ਦਾ ਪੀ੍ਰਪੇਡ ਕਾਰਡ ਲਾਂਚ ਕਰਨ ਜਾ ਰਿਹਾ ਹੈ।


Related News