NIIT ਟੈੱਕ ਦਾ ਮੁਨਾਫਾ 30.3 ਫੀਸਦੀ ਵਧਿਆ

10/18/2018 8:59:32 AM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦਾ ਮੁਨਾਫਾ 30.3 ਫੀਸਦੀ ਵਧ ਕੇ 111.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦਾ ਮੁਨਾਫਾ 85.8 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦੀ ਰੁਪਏ 'ਚ ਆਮਦਨ 10 ਫੀਸਦੀ ਵਧ ਕੇ 907.4 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦੀ ਰੁਪਏ 'ਚ ਆਮਦਨ 825 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦੀ ਡਾਲਰ ਆਮਦਨ 13.09 ਕਰੋੜ ਡਾਲਰ ਰਹੀ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦਾ ਐਬਿਟਡਾ 130.6 ਕਰੋੜ ਰੁਪਏ ਤੋਂ ਵਧ ਕੇ 164 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਨ.ਟੀ.ਟੀ.ਆਈ. ਟੈੱਕ ਦਾ ਐਬਿਟ ਮਾਰਜਨ 15.8 ਫੀਸਦੀ ਤੋਂ ਵਧ ਕੇ 18.1 ਫੀਸਦੀ ਰਿਹਾ ਹੈ।


Related News