ਤ੍ਰਿਪੁਰਾ ਦੇ ਚਾਹ ਉਦਯੋਗ ਨੂੰ 1 ਲੱਖ ਟਨ ਕੋਲਾ ਭੇਜੇਗੀ ਕੋਲ ਇੰਡੀਆ

06/22/2020 2:01:00 PM

ਅਗਰਤਾਲਾ— ਖਣਨ ਖੇਤਰ ਦੀ ਸਰਕਾਰੀ ਕੰਪਨੀ ਕੋਲ ਇੰਡੀਆ ਲਿਮਟਿਡ ਤ੍ਰਿਪੁਰਾ ਦੇ ਚਾਹ ਉਦਯੋਗਾਂ ਨੂੰ ਘੱਟੋ-ਘੱਟ ਇਕ ਲੱਖ ਟਨ ਕੋਲੇ ਦੀ ਸਪਲਾਈ ਕਰੇਗੀ।
ਕੰਪਨੀ ਦੇ ਅਧਿਕਾਰੀਆਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ ਕਿ ਸੂਬੇ ਦੇ ਚਾਹ ਉਦਯੋਗ ਦੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਕੋਲ ਇੰਡੀਆ ਘੱਟੋ-ਘੱਟ ਇਕ ਲੱਖ ਟਨ ਕੋਲੇ ਦੀ ਸਪਲਾਈ ਕਰੇਗੀ।
ਸੂਬਾ ਸਰਕਾਰ ਆਤਮਨਿਰਭਰ ਦੇ ਟੀਚੇ ਨਾਲ ਸੂਬੇ ਦੇ ਉਦਯੋਗਿਕ ਖੇਤਰ ਦੇ ਵਿਕਾਸ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸੂਬੇ ਦੇ ਮੁੱਖ ਉਦਯੋਗਿਕ ਖੇਤਰ ਚਾਹ ਉਦਯੋਗ ਤੇ ਇੱਟ ਭੱਠੇ ਹਨ। ਚਾਹ ਪ੍ਰੋਸੈਸਿੰਗ ਉਦਯੋਗ ਤੇ ਇੱਟ ਭੱਠਿਆਂ ਦੇ ਸੰਚਾਲਨ 'ਚ ਭਾਰੀ ਮਾਤਰਾ 'ਚ ਕੋਲੇ ਦੀ ਜ਼ਰੂਰਤ ਹੁੰਦੀ ਹੈ। ਕੋਲ ਇੰਡੀਆ ਇਸ ਉਦਯੋਗਿਕ ਵਿਕਾਸ 'ਚ ਮਦਦ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਰੋਕਥਾਮ ਦੇ ਮਕਸਦ ਨਾਲ ਲਗਾਏ ਗਏ ਲਾਕਡਾਊਨ ਦੀ ਵਜ੍ਹਾ ਨਾਲ ਪੂਰਾ ਉਦਯੋਗ ਜਗਤ ਕੋਲੇ ਦੀ ਕਮੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ।


Sanjeev

Content Editor

Related News