BIRTHDAY SEPCIAL:ਬਾਲੀਵੁੱਡ ''ਚ ਡੂੰਘੀ ਛਾਪ ਛੱਡਣ ਵਾਲੀ ਪਰਵੀਨ ਨੇ ਵੀ ਦਿੱਤੇ ਸਨ ਕਦੇ ਬੋਲਡ ਪੋਜ਼ WATCH PICS

Monday, Apr 04, 2016 - 06:39 PM (IST)

BIRTHDAY SEPCIAL:ਬਾਲੀਵੁੱਡ ''ਚ ਡੂੰਘੀ ਛਾਪ ਛੱਡਣ ਵਾਲੀ ਪਰਵੀਨ ਨੇ ਵੀ ਦਿੱਤੇ ਸਨ ਕਦੇ ਬੋਲਡ ਪੋਜ਼ WATCH PICS

ਮੁੰਬਈ— ਬਾਲੀਵੁੱਡ ''ਚ ਡੂੰਘੀ ਛਾਪ ਛੱਡਣ ਵਾਲੀ ਅਭਿਨੇਤਰੀ ਪਰਵੀਨ ਬੌਬੀ ਦਾ ਅੱਜ 67ਵਾਂ ਜਨਮਦਿਨ ਹੈ। ਪਰਵੀਨ ਦਾ ਜਨਮ 4 ਅਪ੍ਰੈਲ 1949 ਨੂੰ ਗੁਜਰਾਤ ਦੇ ਜੂਨਾਗੜ ''ਚ ਇਕ ਮੱਧ ਵਰਗ ਦੇ ਮੁਸਲਿਮ ਪਰਿਵਾਰ ''ਚ ਹੋਇਆ। ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਦੇ ਤੌਰ ''ਤੇ ਕੀਤੀ ਸੀ। ਅਭਿਨੈ ਦੀ ਦੁਨੀਆ ''ਚ ਉਸ ਨੇ ਸਾਲ 1973 ''ਚ ਰਿਲੀਜ਼ ਫਿਲਮ ''ਚਰਿੱਤਰ'' ਨਾਲ ਕਦਮ ਰੱਖਿਆ। ਸਾਲ 1974 ''ਚ ਰਿਲੀਜ਼ ਫਿਲਮ ''ਮਜਬੂਰ'' ਅਤੇ ਸਾਲ 1977 ''ਚ ਰਿਲੀਜ਼ ਫਿਲਮ ''ਅਮਰ ਅਕਬਰ ਐਂਥੋਨੀ'' ਪਰਵੀਨ ਦੇ ਕੈਰੀਅਰ ਦੀਆਂ ਸੁਪਰਹਿੱਟ ਫਿਲਮਾਂ ਰਹੀਆਂ।
ਉਸ ਨੇ ''ਕਾਲੀਆ'', ''ਕ੍ਰਾਂਤੀ'' ਅਤੇ ''ਨਮਕ ਹਲਾਲ'' ਸਮੇਤ ਕਈ ਸੁਪਰਹਿੱਟ ਫਿਲਮਾਂ ''ਚ ਕੰਮ ਕੀਤਾ। ਪਰਵੀਨ ਨਿੱਜੀ ਜ਼ਿੰਦਗੀ ''ਚ ਬਹੁਤ ਹੀ ਇਕੱਲੀ ਸੀ। ਉਹ ਆਪਣੀ ਪੂਰੀ ਜ਼ਿੰਦਗੀ ''ਚ ਸੱਚੇ ਪਿਆਰ ਦੀ ਭਾਲ ਕਰਦੀ ਰਹੀ। ਜ਼ਿਕਰਯੋਗ ਹੈ ਕਿ ਡੈਨੀ, ਕਬੀਰ ਬੇਦੀ ਵਰਗੇ ਮਰਹੂਮ ਵਰਗੇ ਕਲਾਕਾਰਾਂ ਨਾਲ ਉਸ ਦੌਰ ''ਤੇ ਲਿਵ-ਇਨ ''ਚ ਰਹੀ। ਪਰਵੀਨ ਨੇ ਆਪਣੇ ਸਮੇਂ ''ਚ ਕਈ ਹੌਟ ਪੋਜ਼ ਵੀ ਦਿੱਤੇ ਸਨ। ਉਹ ਪਰਦੇ ''ਤੇ ਹਮੇਸ਼ਾ ਬੋਲਡ ਅਤੇ ਬਿੰਦਾਸ ਲੁੱਕ ''ਚ ਨਜ਼ਰ ਆਈ ਸੀ। ਕਿਹਾ ਜਾਂਦਾ ਹੈ ਕਿ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਫਿਲਮਾਂ ''ਚ ਕੰਮ ਕਰ ਚੁੱਕੀ ਪਰਵੀਨ ਨੂੰ ਇਹ ਡਰ ਸੀ ਕਿ ਅਮਿਤਾਭ ਉਸ ਨੂੰ ਮਾਰ ਦੇਣਗੇ। ਬਹੁਤ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਜਿਹੜੇ ਅਮਿਤਾਭ ਬੱਚਨ ਦੇ ਨਾਲ ਪਰਵੀਨ ਨੇ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਸਨ, ਬਾਅਦ ''ਚ ਉਨ੍ਹਾਂ ਨੂੰ ਹੀ ਪਰਵੀਨ ਆਪਣਾ ਦੁਸ਼ਮਣ ਸਮਝਣ ਲੱਗੀ ਸੀ। ਇਸ ਬਾਰੇ ਪਰਵੀਨ ਦੇ ਨਾਲ ਰਿਲੇਸ਼ਨ ''ਚ ਰਹਿ ਚੁੱਕੇ ਡਾਇਰੈਕਟਰ ਮਹੇਸ਼ ਭੱਟ ਨੇ ਇਕ ਮੈਗਜ਼ੀਨ ਨੂੰ ਇੰਟਰਵਿਊ ''ਚ ਦੱਸੀ ਸੀ। 
ਸਾਲ 2014 ''ਚ ਫੇਮਸ ਮੈਗਜ਼ੀਨ ਫਿਲਮਫੇਅਰ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਮਹੇਸ਼ ਭੱਟ ਨੇ ਅਭਿਨੇਤਰੀ ਪਰਵੀਨ ਨਾਲ ਆਪਣੇ ਰਿਸ਼ਤੇ ਬਾਰੇ ਖੁਲਾਸਾ ਕਰਦੇ ਹੋਏ ਪਿਆਰ ਅਤੇ ਉਨ੍ਹਾਂ ਨੂੰ ਇਕੱਲੇ ਛੱਡਣ ਦੀ ਪੂਰੀ ਕਹਾਣੀ ਬਿਆਨ ਕੀਤੀ ਸੀ। ਇਸ ਦੌਰਾਨ ਪਰਵੀਨ ਦੀ ਜ਼ਿੰਦਗੀ ਅਤੇ ਮੌਤ ਬਾਰੇ ਵੀ ਖੁੱਲ੍ਹ ਕੇ ਦੱਸਿਆ ਸੀ। ਉਨ੍ਹਾਂ ਨੇ ਪਰਵੀਨ ਬਾਰੇ ਗੱਲ ਕਰਦੇ ਹੋਏ ਦੱਸਿਆ ਸੀ ਕਿ ਬੀਮਾਰੀ ਕਾਰਨ ਪਰਵੀਨ ਦੀ ਮਾਨਸਿਕ ਹਾਲਤ ਇੰਨੀ ਖਰਾਬ ਹੋ ਗਈ ਕਿ ਉਹ ਅਮਿਤਾਭ ਬੱਚਨ ਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗ ਗਈ ਸੀ। ਪਰਵੀਨ 20 ਜਨਵਰੀ ਸਾਲ 2005 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ।


Related News