ਜਿਥੇ ਕਮਿਊਨਿਸਟ ਅਸਫਲ ਹੋ ਗਏ ਸਨ, ਉਥੇ ਅਮਰੀਕਾ ਨੂੰ ਸਫਲਤਾ ਕਿਵੇਂ ਮਿਲਦੀ

07/13/2021 3:44:42 AM

ਪੰਕਜ ਮਿਸ਼ਰਾ
ਅਮਰੀਕੀ ਫੌਜ ਅਫਗਾਨਿਸਤਾਨ ’ਚੋਂ ਪਿੱਛੇ ਹਟ ਰਹੀ ਹੈ ਕਿਉਂਕਿ ਤਾਲਿਬਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ ਹਫਤੇ ਇਹ ਰਾਤ ਦੇ ਹਨੇਰੇ ’ਚ ਕਾਬੁਲ ਦੇ ਕੋਲ ਬਗਰਾਮ ਏਅਰਬੇਸ ਤੋਂ ਆਪਣੇ ਅਫਗਾਨ ਸਹਿਯੋਗੀਆਂ ਨੂੰ ਸੂਚਿਤ ਕੀਤੇ ਬਿਨਾਂ ਨਿਕਲ ਗਿਆ। ਇਸ ਜੰਗ ਦੇ ਗੰਭੀਰ ਅੰਤ ਬਾਰੇ ਅਜੀਬ ਗੱਲ ਇਹ ਹੈ ਕਿ ਇਸ ਦੇ ਹਰ ਪੱਖ ਦਾ ਸ਼ੁਰੂ ਤੋਂ ਹੀ ਅਨੁਮਾਨ ਲਗਾਇਆ ਜਾ ਸਕਦਾ ਸੀ। ਫਿਰ ਵੀ ਝੂਠੀਆਂ ਧਾਰਨਾਵਾਂ ਅਤੇ ਜਾਗਰੂਕਤਾ ਦੀ ਕਮੀ ਨੇ ਤਬਾਹਕੁੰਨ ਕਦਮ ਨੂੰ ਹੱਲਾਸ਼ੇਰੀ ਦਿੱਤੀ। ਇਸ ਕਾਰਨ ਅਣਗਿਣਤ ਲੋਕਾਂ ਨੇ ਆਪਣੀ ਜਾਨ ਗੁਆਈ ਅਤੇ ਸੈਂਕੜੇ-ਅਰਬਾਂ ਡਾਲਰ ਖਰਚ ਹੋਏ। ਯਕੀਨੀ ਤੌਰ ’ਤੇ ਅਜਿਹੀਆਂ ਗੱਲਾਂ ਨੇ ਅਫਗਾਨਿਸਤਾਨ ਦੀ ਹਾਲਤ ਹੋਰ ਵੀ ਖਰਾਬ ਕਰ ਦਿੱਤੀ।

ਆਖਿਰ ਅਜਿਹਾ ਕਿਉਂ ਅਤੇ ਕਿਸ ਤਰ੍ਹਾਂ ਹੋਇਆ, ਇਹ ਸਮਝਣਾ ਜ਼ਰੂਰੀ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਇਕ ਅਜਿਹੇ ਸ਼ਾਸਨ ਨੂੰ ਜ਼ੋਰਦਾਰ ਜਵਾਬ ਦੇਣਾ ਪਿਆ ਜਿਸ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ 9/11 ਦੇ ਅੱਤਵਾਦੀ ਅੱਤਿਆਚਾਰ ਨੂੰ ਸਮਰਥ ਬਣਾਇਆ ਸੀ। 9/11 ਦੇ ਅਪਰਾਧੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮੰਤਵ ਨਾਲ ਇਕ ਫੌਜੀ ਖੁਫੀਆ ਮੁਹਿੰਮ ਨੇ ਨਿਆਂ ਅਤੇ ਬਦਲਾ ਦੋਵਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ। ਅਫਗਾਨਿਸਤਾਨ ’ਚ ਸਭ ਸਿਆਸੀ ਖਿਡਾਰੀਆਂ ਨੂੰ ਨਿਵਾਰਨ ਦਾ ਇਕ ਸੰਦੇਸ਼ ਭੇਜਿਆ ਗਿਆ।

ਇਸ ਦੀ ਬਜਾਏ ਬੁਸ਼ ਪ੍ਰਸ਼ਾਸਨ ਨੇ ਪੂਰੇ ਦੇਸ਼ ਦਾ ਸਿਆਸੀ ਅਤੇ ਫੌਜੀ ਪ੍ਰਚੰਡ ਚੁਣਿਆ। ਇਹ ਇਕ ਨਿਰਾਸ਼ਾਜਨਕ ਯਤਨ ਸੀ। ਕੁਝ ਮਹੀਨਿਆਂ ਲਈ ਸਭ ਕੁਝ ਠੀਕ-ਠਾਕ ਚਲ ਰਿਹਾ ਸੀ। ਤਾਲਿਬਾਨ ਸ਼ਾਸਨ ਨੂੰ ਬਾਹਰ ਕੱਢਣ ਵਾਲੇ ਲੋਕਾਂ ਨੇ ਆਪਣੇ ਪੱਛਮੀ ਮੁਕਤੀਦਾਤਿਆਂ ਦਾ ਸਵਾਗਤ ਕੀਤਾ । ਉਨ੍ਹਾਂ ਆਪਣੇ ਆਪ ਨੂੰ ਠੀਕ ਮਹਿਸੂਸ ਕੀਤਾ। ਕਾਬੁਲ ਅਤੇ 9/11 ਤੋਂ ਪਹਿਲਾਂ ਅਫਗਾਨਿਸਤਾਨ ਨੂੰ ਜਾਣਨ ਵਾਲੇ ਲੋਕਾਂ ਨੇ ਦੇਸ਼ ਦੇ ਵੱਡੇ ਹਿੱਸਿਆਂ ’ਚ ਤਾਲਿਬਾਨੀਆਂ ਦਾ ਮੁਕਤੀਦਾਤਾ ਵਜੋਂ ਸਵਾਗਤ ਕੀਤਾ ਸੀ।

ਤਾਲਿਬਾਨ ਅਸਲ ’ਚ 1990 ਦੇ ਦਹਾਕੇ ’ਚ ਸਰਦਾਰਾਂ ਅਤੇ ਉਨ੍ਹਾਂ ਦੀ ਲੁੱਟ ਤੋਂ ਛੁਟਕਾਰਾ ਪਾਉਣ ਲਈ ਉਭਰਿਆ ਸੀ। 2001 ਤਕ ਕਈ ਅਫਗਾਨੀ ਲੋਕ ਤਾਲਿਬਾਨ ਦੇ ਜ਼ੁਲਮ ਕਾਰਨ ਪ੍ਰੇਸ਼ਾਨ ਹੋ ਗਏ ਸਨ। ਖਾਸ ਕਰ ਕੇ ਕਾਬੁਲ ’ਚ ਜਿਥੇ ਸੋਵੀਅਤ ਹਮਾਇਤੀ ਕਮਿਊਨਿਸਟ ਹੁਕਮਰਾਨਾਂ ਨੇ ਵਿੱਦਿਅਕ ਮੌਕਿਆਂ ਅਤੇ ਸਮਾਜਿਕ ਆਜ਼ਾਦੀ ਦਾ ਪਸਾਰ ਕੀਤਾ ਸੀ। ਜਾਤੀ ਘੱਟਗਿਣਤੀ ਦੇ ਗਲਬੇ ਵਾਲੀ ਰਾਜਧਾਨੀ ਅਤੇ ਸੂਬਿਆਂ ’ਚ ਔਰਤਾਂ ਤਾਲਿਬਾਨ ਦੇ ਬੇਰਹਿਮ ਸਖਤੀ ਦਾ ਵਿਰੋਧ ਕਰਨ ਲਈ ਆਈਆਂ ਸਨ।

ਹਾਲਾਂਕਿ ਇਹ ਸਖਤ ਸਮਾਜਿਕ ਰੀਤੀ-ਰਿਵਾਜ਼ ਪਸ਼ਤੂਨ ਪੇਂਡੂ ਇਲਾਕੇ ’ਚ ਔਰਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਨ। ਇਥੋਂ ਤਕ ਕਿ 2001 ਦੇ ਅੰਤ ’ਚ ਤਾਲਿਬਾਨ ਦੇ ਪਿਘਲਣ ਤੋਂ ਬਾਅਦ ਵੀ ਅਫਗਾਨ ਪੇਂਡੂ ਸਮਾਜ ’ਚ ਇਸ ਸੰਗਠਨ ਦਾ ਆਧਾਰ ਅਤੇ ਭੂਮਿਕਾ ਦੇਸ਼ ਦੇ ਸਿਆਸੀ ਭਵਿੱਖ ’ਚ ਯਕੀਨੀ ਹੋਈ।

ਤਾਲਿਬਾਨ ਇਕ ਲਚਕੀਲਾ ਸੰਗਠਨ ਅਤੇ ਬੇਰਹਿਮ ਤਾਕਤ ਸੀ ਜੋ ਜੰਗ ਦੇ ਮੈਦਾਨ ’ਚ ਵਿਰੋਧੀਆਂ ਨੂੰ ਰਾਜ਼ੀ ਕਰਨ ਦੀ ਸਮਰੱਥਾ ਰੱਖਦਾ ਸੀ। ਤਾਲਿਬਾਨ ਨੇ ਆਪਣੀ ਤਾਕਤ ਪਸ਼ਤੂਨ ਪੇਂਡੂ ਖੇਤਰਾਂ ਤੋਂ ਹਾਸਲ ਕੀਤੀ, ਜਿਨ੍ਹਾਂ ਨੂੰ ਪਾਕਿਸਤਾਨ ’ਚ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੀ ਹਮਾਇਤੀ ਹਾਸਲ ਸੀ। ਪਾਕਿਸਤਾਨ ਤਾਲਿਬਾਨ ਨੂੰ ਅਫਗਾਨਿਸਤਾਨ ’ਚ ਪੱਛਮੀ ਅਤੇ ਭਾਰਤੀ ਪ੍ਰਭਾਵ ਦੇ ਵਿਰੁੱਧ ਆਪਣਾ ਵਾੜਾ ਸਮਝਦਾ ਸੀ। 2001 ਦੇ ਦਹਾਕੇ ਦੀ ਸ਼ੁਰੂ ’ਚ ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਜਿਨ੍ਹਾਂ ਲੋਕਾਂ ਦੀ ਰਾਏ ਦਾ ਮੈਂ ਸਤਿਕਾਰ ਕਰਦਾ ਸੀ, ਉਨ੍ਹਾਂ ’ਚੋਂ ਸਭ ਨੂੰ ਲਗਭਗ ਯਕੀਨ ਹੋ ਗਿਆ ਸੀ ਕਿ ਅਮਰੀਕਾ ਨਾਕਾਮ ਹੋਣ ਲਈ ਅਪਰਾਧੀ ਸੀ।

ਸੋਵੀਅਤ ਸੰਘ ਅਤੇ ਕਾਬੁਲ ’ਚ ਉਸ ਦੇ ਸਹਿਯੋਗੀਆਂ ਨੇ ਜ਼ਿੰਦਗੀ ਬਿਤਾਉਣ ਲਈ ਅਰਥਵਿਵਸਥਾ ’ਤੇ ਦੂਰਦਰਾਜ ਦੇ ਇਲਾਕਿਆਂ ’ਚ ਰਹਿਣ ਵਾਲੇ ਭਾਸ਼ਾਈ ਅਤੇ ਜਾਤੀ ਭਾਈਚਾਰੇ ਨੇ ਦੇਸ਼ ਨੂੰ ਆਧੁਨਿਕ ਬਣਾਉਣ ਅਤੇ ਇਸ ਦਾ ਕੇਂਦਰੀਕਰਨ ਕਰਨ ਦੀ ਬੇਰਹਿਮੀ ਨਾਲ ਕੋਸ਼ਿਸ਼ ਕੀਤੀ ਸੀ। ਕਮਿਊਨਿਸਟ ਜਿਥੇ ਫੇਲ ਹੋ ਗਏ ਸਨ, ਉਥੇ ਅਮਰੀਕਾ ਨੂੰ ਸਫਲਤਾ ਕਿਉਂ ਮਿਲਣੀ ਚਾਹੀਦੀ ਸੀ? ਇਸ ਦੇ ਪ੍ਰਤੀਨਿਧੀ ਅਤੇ ਸਹਿਯੋਗੀ ਜਿਨ੍ਹਾਂ ’ਚ ਕੁਝ ਸਭ ਤੋਂ ਸ਼ਾਤਿਰ ਅਤੇ ਭ੍ਰਿਸ਼ਟ ਅਫਗਾਨ ਲੋਕ ਸ਼ਾਮਲ ਸਨ, ਲੋਕਰਾਜ ਦੇ ਨਿਰਮਾਣ ਅਤੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ’ਚ ਕਿਸ ਤਰ੍ਹਾਂ ਨਾਲ ਮਦਦ ਕਰ ਸਕਦੇ ਸਨ?

ਉਸ ਸਮੇਂ ਜਿਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ, ਉਹ ਇਹ ਸੀ ਕਿ ਕਿੰਨੇ ਘੱਟ ਲੋਕ ਇਹ ਸਵਾਲ ਪੁੱਛ ਰਹੇ ਸਨ। ਅਫਗਾਨਿਸਤਾਨ ’ਚ ਜੋ ਦੁਰਲਭ ਆਵਾਜ਼ਾਂ ਸੁਣੀਆਂ ਗਈਆਂ, ਉਨ੍ਹਾਂ ’ਚੋਂ ਲਗਭਗ ਸਭ ਤਾਲਿਬਾਨ ਦੀ ਥਾਂ ਲੈਣ ਦੀ ਕੋਸ਼ਿਸ਼ ਕਰ ਰਹੇ ਇਕ ਕੁਲੀਨ ਵਰਗ ਦੀਆਂ ਸਨ। ਪੇਸ਼ਾਵਰ ’ਚ ਪਸ਼ਤੂਨ ਮਾਮਲਿਆਂ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਪੱਤਰਕਾਰ ਸਨ ਪਰ ਬਾਅਦ ਦੀਆਂ ਘਟਨਾਵਾਂ ਤੋਂ ਉਨ੍ਹਾਂ ਦੀ ਪੁਸ਼ਟੀ ਹੋਈ ਕਿ ਅਮਰੀਕਾ ਕੋਲ ਤਾਲਿਬਾਨ ਨਾਲ ਲਗਾਤਾਰ ਵਿਗੜਦੀਆਂ ਸ਼ਰਤਾਂ ’ਤੇ ਗੱਲਬਾਤ ਕਰਨ ਤੋਂ ਇਲਾਵਾ ਕੋਈ ਅਸਲ ਬਦਲ ਨਹੀਂ ਸੀ।

ਅਮਰੀਕੀ ਰਸਾਲਿਆਂ ਲਈ ਆਪਣੇ ਖੁਦ ਦੇ ਲੇਖਾਂ ’ਚ ਮੈਂ ਮਹਿਸੂਸ ਕੀਤਾ ਕਿ ਅਫਗਾਨਿਸਤਾਨ ’ਤੇ ਹਮਲਾ ਨਿਆਂਪੂਰਨ, ਧਰਮੀ ਅਤੇ ਜ਼ਰੂਰੀ ਸੀ ਜਿਸ ਦਾ ਮੰਤਵ ਲੋਕਰਾਜ ਨੂੰ ਅੱਗੇ ਵਧਾਉਣਾ ਅਤੇ ਅਫਗਾਨਾਂ, ਖਾਸ ਕਰ ਕੇ ਔਰਤਾਂ ਨੂੰ ਜ਼ੁਲਮ ਤੋਂ ਮੁਕਤ ਕਰਵਾਉਣਾ ਸੀ। ਇਹੀ ਕਾਰਨ ਹੈ ਕਿ ਅੱਜ ਅਫਗਾਨਿਸਤਾਨ ’ਚ ਜੰਗ ਇਕ ਵੱਡੀ ਬੌਧਿਕ ਅਸਫਲਤਾ ਪ੍ਰਤੀਤ ਹੁੰਦਾ ਹੈ।

ਫਿਰ ਵੀ ਅਫਗਾਨਿਸਤਾਨ ’ਚ ਅਮਰੀਕੀ ਹਾਰ ਤੋਂ ਇਕ ਸਬਕ ਸਪਸ਼ਟ ਮਿਲਦਾ ਹੈ ਕਿ ਅਮਰੀਕਾ ਭਵਿੱਖ ’ਚ ਹੋਰ ਅਜਿਹੀਆਂ ਤਬਾਹਕੁੰਨ ਉਲਝਣਾਂ ਤੋਂ ਬਚਣਾ ਚਾਹੁੰਦਾ ਹੈ।


Bharat Thapa

Content Editor

Related News