ਪੱਛਮੀ ਬੰਗਾਲ ’ਤੇ ਮਮਤਾ ਦਾ ਹੀ ਰਾਜ ਹੈ

05/07/2021 3:43:15 AM

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ ਪੰਜਾਬ ਤੇ ਸਾਬਕਾ ਅਾਈ. ਪੀ. ਐੱਸ. ਅਧਿਕਾਰੀ)

ਮਮਤਾ ਬੈਨਰਜੀ ਮੁੜ ਤੋਂ ਆਪਣੇ ਪੈਰਾਂ ’ਤੇ ਖੜ੍ਹੀ ਹੈ। ਅਸੀਂ ਉਸ ਨੂੰ ਵ੍ਹੀਲਚੇਅਰ ’ਤੇ ਬੈਠੇ ਦੇਖਣ ਦੇ ਆਦੀ ਹੋ ਚੁੱਕੇ ਸੀ ਪਰ ਜਿਵੇਂ ਹੀ ਇਹ ਸਪੱਸ਼ਟ ਹੋਇਆ ਕਿ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਦੀ ਜਿੱਤ ‘ਜ਼ਬਰਦਸਤ’ ਹੈ, ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋ ਗਈ, ਜਿਸ ਨਾਲ ਸੂਬੇ ’ਚ ਉਨ੍ਹਾਂ ਦੇ ਸਮਰਥਕਾਂ ਅਤੇ ਮੁੰਬਈ ’ਚ ਇਸ ਲੇਖਕ ਨੂੰ ਬਹੁਤ ਖੁਸ਼ੀ ਹੋਈ।

ਮੇਰੇ ਵਰਗੇ ਲੋਕਾਂ ਲਈ ਜੋ ਚੀਜ਼ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ, ਉਹ ਇਹ ਕਿ ਹਿੰਦੂ ਵੋਟਰਾਂ ਨੇ ਭਾਜਪਾ ਪ੍ਰਧਾਨ ਦੇ ਫਿਰਕੂ ਆਧਾਰ ’ਤੇ ਵੋਟਰਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਨੂੰ ਨਕਾਰ ਦਿੱਤਾ ਹੈ। ‘ਅੰਤਰ ਵਾਲੀ ਪਾਰਟੀ’ ਨੇ ਆਪਣੀ ਹਰ ਇਕ ਬੈਠਕ ਅਤੇ ਰੈਲੀ ’ਚ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਆਕਾਸ਼ ਗੂੰਜਾ ਦਿੱਤਾ। ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਅਸਫਲ ਹੋ ਗਈ।

ਚੋਣ ਕਮਿਸ਼ਨ, ਜਿਸ ਦਾ ਫਰਜ਼ ਇਹ ਯਕੀਨੀ ਬਣਾਉਣਾ ਹੈ ਕਿ ਵੋਟ ਹਾਸਲ ਕਰਨ ਲਈ ਧਰਮ ਦੀ ਵਰਤੋਂ ਨਾ ਕੀਤੀ ਜਾਵੇ, ਨੇ ਮਮਤਾ ਨੂੰ ਸਜ਼ਾ ਦਿੱਤੀ ਜਦ ਉਨ੍ਹਾਂ ਨੇ ਮੁਸਲਮਾਨਾਂ ਨੂੰ ਆਪਣੀਆਂ ਵੋਟਾਂ ਨਾ ਵੰਡਣ ਦੀ ਅਪੀਲ ਕੀਤੀ।

ਪਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾ, ਕੁਝ ਪਲ ਰੁਕ ਕੇ ਮੈਂ ਹਾਲ ਹੀ ’ਚ ਸੇਵਾਮੁਕਤ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੋਂ ਇਸ ਗੱਲ ਦੀ ਮੁਆਫੀ ਮੰਗਣੀ ਚਾਹੁੰਦਾ ਹਾਂ ਕਿ ਹਾਲ ਹੀ ’ਚ ਮੇਰੇ ਲੇਖ ’ਚ ਜੋ ਕਿਹਾ ਿਗਆ ਸੀ ਕਿ ਉਨ੍ਹਾਂ ਨੂੰ ਗੋਆ ਦੇ ਰਾਜਪਾਲ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਹੈ, ਉਹ ਸੱਚ ਸੀ। ਇਹ ਪਹਿਲਾਂ ਮੁੰਬਈ ਦੇ ਫ੍ਰੀ ਪ੍ਰੈੱਸ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਫਿਰ ਸੋਸ਼ਲ ਮੀਡੀਆ ’ਤੇ ਛਾ ਗਿਆ। ਗੋਆ ’ਚ ਫੇਸਬੁੱਕ ਅਤੇ ਟਵੀਟਰ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਇਹ ਖਬਰ ਸੱਚੀ ਸੀ। ਹਾਲਾਂਕਿ ਇਹ ਖਬਰ ਇਕ ਹਫਤੇ ਤੋਂ ਵੱਧ ਸਮੇਂ ਤੱਕ ਚੱਲਦੀ ਰਹੀ ਪਰ ਇਸ ਦਾ ਕਿਸੇ ਨੇ ਖੰਡਨ ਨਹੀਂ ਕੀਤਾ।

ਜਦੋਂ ਚੰਡੀਗੜ੍ਹ ਦੀ ਇਕ ਅਖਬਾਰ ਦੇ ਸੰਪਾਦਕ ਨੇ ਸੂਚਿਤ ਕੀਤਾ ਕਿ ਸੁਨੀਲ ਅਰੋੜਾ ਨੇ ਸਪੱਸ਼ਟੀਕਰਨ ਅਤੇ ਖੰਡਨ ਜਾਰੀ ਕੀਤਾ, ਮੈਂ ਸ਼੍ਰੀ ਅਰੋੜਾ ਨੂੰ ਫੋਨ ਕੀਤਾ ਅਤੇ ਮੁਆਫੀ ਮੰਗੀ। ਇਹ ਗਲਤੀ ਕਰਨ ’ਤੇ ਕੀਤੀ ਜਾਣ ਵਾਲੀ ਇਕ ਚੰਗੀ ਚੀਜ਼ ਹੈ। ਹਾਲਾਂਕਿ ਗਲਤੀ ਅਸਲੀ ਸੀ ਅਤੇ ਉਸ ਦੇ ਪਿੱਛੇ ਕੋਈ ਅਪਰਾਧ ਜਾਂ ਮੰਦਭਾਵਨਾ ਨਹੀਂ ਸੀ।

ਮੈਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਟੈਲੀਵਿਜ਼ਨ ’ਤੇ ਸੁਣਿਆ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਸੌ ਤੋਂ ਵੱਧ ਸੀਟਾਂ ਨਹੀਂ ਲੈ ਸਕੇਗੀ। ਇਸ ਨੇ ਸਿਰਫ 77 ਸੀਟਾਂ ਜਿੱਤੀਆਂ ਅਤੇ ਅਜਿਹਾ ਕਈ ਮਹੀਨਿਆਂ ਤੱਕ ਕੀਤੇ ਗਏ ਜ਼ੋਰਦਾਰ ਯਤਨਾਂ ਅਤੇ ਆਗਿਆਕਾਰੀ ਚੋਣ ਕਮਿਸ਼ਨ ਕੋੋਲੋਂ ਪਾਰਟੀ ਵੱਲੋਂ ਮੰਗੇ ਗਏ 8 ਚੋਣ ਪੜਾਵਾਂ ਦੇ ਬਾਵਜੂਦ ਸੀ। ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਜੇਕਰ ਚੋਣ ਕਮਿਸ਼ਨ ਸਹੀ ਕੰਮ ਕਰਦਾ ਤਾਂ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਇਸ ਤੋਂ ਕਿਤੇ ਘੱਟ ਹੁੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਚੋਣ ਕਮਿਸ਼ਨ ਨੇ ਮੀਡੀਆ ਦੇ ਕੁਝ ਵਰਗਾਂ, ਜਾਂਚ ਏਜੰਸੀਆਂ, ਐਨਫੋਰਸਮੈਂਟ ਏਜੰਸੀਆਂ ਅਤੇ ਮਾੜੀ ਕਿਸਮਤ ਨਾਲ ਕਈ ਵਾਰ ਨਿਆਪਾਲਿਕਾ ਵਾਂਗ ਭਾਜਪਾ ਦੇ ਸਹਾਇਕ ਵਜੋਂ ਕੰਮ ਕੀਤਾ।

ਇਨ੍ਹਾਂ ਸਾਰੀਆਂ ਤਾਕਤਾਂ ਦੇ ਉਨ੍ਹਾਂ ਦੇ ਵਿਰੁੱਧ ਇਕੱਠੇ ਹੋਣ ਅਤੇ ਅਮਿਤ ਸ਼ਾਹ ਦੇ ਸਾਰਾ ਧਿਆਨ ਬੰਗਾਲ ’ਤੇ ਕੇਂਦਰਿਤ ਕਰਨ, ਹਰ ਇਕ ਜ਼ਿਲੇ ’ਚ ਜਾਣ, ਇੱਥੋਂ ਤੱਕ ਕਿ ਕਈ ਵਾਰ ਜਾਣ ਦੇ ਬਾਵਜੂਦ ਦੀਦੀ ਨੇ ਇਕੱਲੀ ਨੇ ਹੀ ਹਮਲੇ ਦਾ ਸਾਹਮਣਾ ਕੀਤਾ ਅਤੇ ਿਜੱਤੀ।

ਸ਼ੁਭੇਂਦੂ ਅਧਿਕਾਰੀ, ਜੋ ਤ੍ਰਿਣਮੂਲ ਕਾਂਗਰਸ ਦਾ ਕਦੇ ਸੱਜਾ ਹੱਥ ਸੀ, ਨੇ ਆਪਣੇ ਗ੍ਰਹਿ ਚੋਣ ਹਲਕੇ ਨੰਦੀਗ੍ਰਾਮ ’ਚ ਉਨ੍ਹਾਂ ਨੂੰ ਬਹੁਤ ਘੱਟ ਫਰਕ ਨਾਲ ਹਰਾ ਦਿੱਤਾ ਹੈ। ਹਾਰ ਦੇ ਫਰਕ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਉਹ ਲਗਭਗ ਜਿੱਤ ਹੀ ਗਈ ਸੀ। ਇਹ ਆਪਣੇ ਆਪ ’ਚ ਪ੍ਰਾਪਤੀ ਹੈ ਕਿਉਂਕਿ ਨੰਦੀਗ੍ਰਾਮ ’ਚ ਅਧਿਕਾਰੀ ਗੈਰ-ਵਿਵਾਦਿਤ ਸ਼ਖਸੀਅਤ ਹਨ। ਨਿੱਜੀ ਤੌਰ ’ਤੇ ਮੈਂ ਮਮਤਾ ਦੇ ਇਸ ਨੁਕਸਾਨ ਨੂੰ ਵੱਧ ਮਹੱਤਵ ਨਹੀਂ ਮੰਨਦਾ। ਇਸ ਦੇ ਉਲਟ ਤੱਥ ਇਹ ਹੈ ਕਿ ਉਨ੍ਹਾਂ ਨੇ ਇਕ ਸ਼ੇਰ ਉਸੇ ਦੇ ਇਲਾਕੇ ’ਚ ਘੇਰਿਆ ਅਤੇ ਲਗਭਗ ਡੇਗ ਹੀ ਦਿੱਤਾ ਸੀ।

ਮੇਰਾ ਵਿਚਾਰ ਇਹ ਹੈ ਕਿ ਉਨ੍ਹਾਂ ਨੂੰ ਹੁਣ ਸੂਬੇ ਨੂੰ ਮਹੂਆ ਮੋਇਤਰਾ ਵਰਗੇ ਕਿਸੇ ਸਮਰੱਥ ਸੈਨਾਪਤੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਅਤੇ ਖੁਦ ਰਾਸ਼ਟਰੀ ਮੰਚ ’ਤੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠਿਆਂ ਕਰ ਕੇ ਮੋਦੀ ਜੀ ਦੇ ਆਪਣੇ ਨਵੇਂ ਸੈਂਟਰਲ ਵਿਸਟਾ ’ਚ ਉਨ੍ਹਾਂ ਦੇ ਸਾਹਮਣੇ ਇਕ ਮਜ਼ਬੂਤ ਵਿਰੋਧੀ ਧਿਰ ਖੜ੍ਹੀ ਕੀਤੀ ਜਾ ਸਕੇ।

ਜੇਕਰ ਮੋਦੀ ਜੀ ਅਤੇ ਅਮਿਤ ਭਾਈ ਨੂੰ ਲੋਕਾਂ ਨੂੰ ਹੌਲੇਪਨ ’ਚ ਨਾ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਭਾਰਤੀ ਲੋਕਤੰਤਰ ਅਸਲ ’ਚ ਜਿਊਂਦਾ ਹੋ ਜਾਵੇ।

ਕੁਝ ਸਾਲ ਪਹਿਲਾਂ, ਸ਼ਾਇਦ 2014 ’ਚ, ਸੰਘ ਦੇ ਵਿਚਾਰਕ ਦੱਤਾਤ੍ਰੇਅ ਹੋਸਬੋਲੇ, ਜਿਨ੍ਹਾਂ ਨੇ ਹਾਲ ਹੀ ’ਚ ਸੰਘ ਦੇ ਜਨਰਲ ਸਕੱਤਰ ਦੇ ਤੌਰ ’ਤੇ ਭੈਯਾ ਜੋਸ਼ੀ ਦਾ ਸਥਾਨ ਲਿਆ ਹੈ, ਨੇ ਭਾਰਤ ਦੇ ਸਾਰੇ ਸੂਬਿਆਂ ’ਚ ਭਾਜਪਾ ਵੱਲੋਂ ਜਿੱਤ ਹਾਸਲ ਕਰਨ ਦੀ ਗੱਲ ਕੀਤੀ ਸੀ, ਤਾਂ ਕਿ ਹਿੰਦੂ ਰਾਸ਼ਟਰ ’ਚ ਸੱਭਿਆਚਾਰਕ ਸਮਾਨਤਾ ਦੇ ਸੁਪਨੇ ਨੂੰ ਅਸਲੀਅਤ ’ਚ ਬਦਲਿਆ ਜਾ ਸਕੇ। ਮਮਤਾ ਦੀਦੀ ਨੇ ਇਸ ਵਿਸ਼ਾਲ ਯੋਜਨਾ ’ਤੇ ਰੋਕ ਲਗਾ ਦਿੱਤੀ। ਉਹ ਉਵੇਂ ਹੀ ਬੰਗਾਲ ’ਤੇ ਸ਼ਾਸਨ ਕਰਦੀ ਹੈ, ਜਿਵੇਂ ਕਿ ਤਾਮਿਲਨਾਡੂ ’ਚ ਐੱਮ. ਕੇ. ਸਟਾਲਿਨ ਅਤੇ ਪਿਨਾਰਾਈ ਵਿਜਯਨ ਦੇਵਤਿਆਂ ਦੇ ਆਪਣੇ ਦੇਸ਼ ’ਚ।

ਇਨ੍ਹਾਂ ਖੇਤਰੀ ਪ੍ਰਭਾਵਸ਼ਾਲੀ ਵਿਅਕਤੀਆਂ ’ਚੋਂ ਹਰੇਕ ਦਾ ਆਪਣਾ ਹੰਕਾਰ ਹੈ। ਹਰ ਇਕ ਆਪਣੇ ਨਿੱਜੀ ਤਰੀਕੇ ਨਾਲ ਉਸ ਹੰਕਾਰ ਨੂੰ ਪਾਲਦਾ-ਪੋਸਦਾ ਹੈ। ਰਾਸ਼ਟਰੀ ਮੰਚ ’ਤੇ ਜਾਣ ਲਈ ਅਜਿਹਾ ਕਰਨ ਲਈ ਉਸ ਦਾ ਤਦ ਹੀ ਸਵਾਗਤ ਕੀਤਾ ਜਾਵੇਗਾ ਜੇਕਰ ਉਹ ਆਪਣੇ ਹਮ-ਰੁਤਬਿਆਂ ਤੋਂ ਸਨਮਾਨ ਅਤੇ ਪ੍ਰਵਾਨਗੀ ਹਾਸਲ ਕਰਦਾ ਜਾਂ ਕਰਦੀ ਹੈ ਜਿਵੇਂ ਕਿ ਮਮਤਾ ਦੀਦੀ ਨੇ ਬੰਗਾਲ ਨੂੰ ਜਿੱਤ ਕੇ ਕਰ ਲਿਆ ਹੈ।


Bharat Thapa

Content Editor

Related News