ਈਰਾਨ ਤੋਂ ਤੇਲ ਢੁਆਈ ’ਤੇ ਯੂ. ਐੱਸ. ਨੇ ਚੀਨ ਦੀ ਸ਼ਿਪਿੰਗ ਕੰਪਨੀ ’ਤੇ ਲਗਾਈ ਰੋਕ

09/28/2019 12:58:01 AM

ਸਿੰਗਾਪੁਰ,(ਰਾਇਟਰਸ)– ਸਾਊਦੀ ਅਰਬ ’ਚ ਤੇਲ ਪਲਾਂਟ ’ਤੇ ਹਮਲੇ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ ਹੋਰ ਭੜਕਣ ਵਾਲੀ ਹੈ। ਅਮਰੀਕਾ ਵਲੋਂ ਚੀਨ ਦੀ ਤੇਲ ਢੋਣ ਵਾਲੀ ਕੰਪਨੀ ਸੀ. ਓ. ਐੱਸ. ਸੀ. ਓ. ’ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਮਿਡਲ ਈਸਟ ਤੋਂ ਏਸ਼ੀਆ ’ਚ ਕਰੂਡ ਢੁਆਈ ਦਾ ਕਿਰਾਇਆ 28 ਫੀਸਦੀ ਤਕ ਉਛਲ ਗਿਆ ਹੈ।

ਅਮਰੀਕਾ ਨੇ ਇਹ ਕਾਰਵਾਈ ਕਥਿਤ ਤੌਰ ’ਤੇ ਸੀ. ਓ. ਐੱਸ. ਸੀ. ਓ. ਵਲੋਂ ਈਰਾਨ ਤੋਂ ਬਾਹਰ ਤੇਲ ਲੈ ਜਾਣ ਦੀ ਵਜ੍ਹਾ ਕਰਕੇ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਇਹ ਵੱਡੀ ਕਾਰਵਾਈ ਈਰਾਨ ’ਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਨ ਦੀ ਵਜ੍ਹਾ ਕਰਕੇ ਕੀਤਾ ਹੈ। ਸੀ. ਓ. ਐੱਸ. ਸੀ. ਓ. ਦੀਆਂ 2 ਇਕਾਈਆਂ ਅਤੇ ਕੁਝ ਹੋਰ ਕੰਪਨੀਆਂ ਇਸ ਵਿਚ ਸ਼ਾਮਿਲ ਹਨ। ਸੀ. ਓ. ਐੱਸ. ਸੀ. ਓ. ਦੁਨੀਆ ਦੀ ਸਭ ਤੋਂ ਵੱਡੀ ਤੇਲ ਦੀ ਢੁਆਈ ਕਰਨ ਵਾਲੀਆਂਕੰਪਨੀਆਂ ’ਚੋਂ ਇਕ ਹੈ, ਜਿਸ ਦੇ 50 ਤੋਂ ਵੱਧ ਸੁਪਰਟੈਂਕਰਸ ਤੇਲ ਦੀ ਢੁਆਈ ਕਰਦੇ ਹਨ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਦਬਾਅ ਬਣਾਉਣ ਲਈ ਈਰਾਨ ਦੇ ਤੇਲ ਕਾਰੋਬਾਰ ’ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੀ ਤਾਜ਼ਾ ਕਾਰਵਾਈ ਤੋਂ ਬਾਅਦ ਏਸ਼ੀਆ ਦੇ ਤੇਲ ਖਰੀਦਦਾਰ ਜਹਾਜ਼ਾਂ ਦੀ ਬੁਕਿੰਗ ਲਈ ਦੌੜ ਪਏ।

ਮੱਧ ਪੂਰਬ ਤੋ ਉੱਤਰੀ ਏਸ਼ੀਆ ਲਈ ਅਕਤੂਬਰ ’ਚ ਤੇਲ ਢੁਆਈ ਦਾ ਕਿਰਾਇਆ ਰਾਤੋ-ਰਾਤ 19 ਫੀਸਦੀ ਵਧ ਗਿਆ। ਸਿੰਗਾਪੁਰ ਬੇਸਡ ਕਰੂਡ ਟ੍ਰੇਡਰ ਨੇ ਕਿਹਾ ਕਿ ਪ੍ਰਤੀ ਜਹਾਜ਼ ਕਿਰਾਇਆ 6 ਲੱਖ ਡਾਲਰ ਤਕ ਵਧ ਗਿਆ ਹੈ। ਮੱਧ ਪੂਰਬ ਦੇ ਭਾਰਤ ਦੇ ਪੱਛਮੀ ਤੱਟ ਤਕ ਅਕਤੂਬਰ ਦੇ ਦੂਜੇ ਹਫਤੇ ਦਾ ਰੇਟ 28 ਫੀਸਦੀ ਤਕ ਵਧ ਗਿਆ ਹੈ। ਸੂਤਰਾਂ ਮੁਤਾਬਿਕ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ 2 ਸੁਪਰਟੈਂਕਰਸ ਬੁੱਕ ਕਰਾ ਲਏ ਹਨ।


Bharat Thapa

Content Editor

Related News