ਨਿੱਜੀ ਡਾਟਾ ਲਈ ਯੂ.ਪੀ.ਆਈ. ਵਰਗਾ ਪਲ

09/10/2021 3:38:24 AM

ਅਨਿਲ ਪਦਮਨਾਭਨ
ਭਾਰਤ ਨੇ ਪੁਰਾਣੀ ਸਥਿਤੀ ਨੂੰ ਬੁਨਿਆਦੀ ਤੌਰ ’ਤੇ ਬਦਲਣ ਲਈ ਪਿਛਲੇ ਹਫ਼ਤੇ ਇਕ ਹੋਰ ਉਦੇਸ਼ ਮੁਖੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਵਾਰ ਤਬਦੀਲੀ ਵਿਅਕਤੀ ਵਿਸ਼ੇਸ਼ ਤੇ ਛੋਟੇ ਉਦਮਾਂ ਨੂੰ ਉਨ੍ਹਾਂ ਦੇ ਨਿੱਜੀ ਡਾਟਾ ਰਾਹੀਂ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਕੀਤੀ ਗਈ ਹੈ।

ਨਿੱਜੀ ਡਾਟਾ ਇਸ ਮੁੱਦਰੀਕਰਨ ਨੂੰ ਸੰਭਵ ਬਣਾਉਣ ਵਾਲੇ ਅਕਾਊਂਟ ਐਗਰੀਗੇਟਰ (ਏ.ਏ.) ਢਾਂਚੇ ਦੀ ਸ਼ੁਰੂਆਤ ਆਈਸਪਿਰਿਟ ਵੱਲੋਂ ਆਯੋਜਿਤ ਇਕ ਵਰਚੁਅਲ ਪ੍ਰੋਗਰਾਮ ਦੌਰਾਨ ਕੀਤੀ ਗਈ। ਆਈਸਪਿਰਿਟ ਬੇਂਗਲੁਰੂ ਦੇ ਬਾਹਰਵਾਰ ਸਥਿਤ ਤਕਨਾਲੋਜੀ ਦੇ ਪਸਾਰ ਲਈ ਕੰਮ ਕਰਨ ਵਾਲਾ ਇਕ ਸਮੂਹ ਹੈ ਤੇ ਇਸ ਨੇ ਯੂ.ਪੀ.ਆਈ. ਜਾਂ ਯੂਨੀਫ਼ਾਈਡ ਪੇਮੈਂਟਸ ਇੰਟਰਫ਼ੇਸ ਨੂੰ ਮਜ਼ਬੂਤ ਬਣਾਉਣ ਵਾਲੇ ਇੰਡੀਆ ਸਟੈਕ ਆਰਕੀਟੈਕਚਰ ਦੇ ਨਿਰਮਾਣ ’ਚ ਮਦਦ ਕੀਤੀ ਹੈ। ਭਾਰਤੀ ਸਟੇਟ ਬੈਂਕ, ਆਈ.ਡੀ.ਐੱਫ.ਸੀ. ਬੈਂਕ ਤੇ ਆਈ. ਸੀ. ਆਈ. ਸੀ. ਆਈ. ਸਮੇਤ ਅੱਠ ਅਧਿਕਾਰਤ ਸੰਸਥਾਵਾਂ ਭਾਰਤ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਰੈਗੂਲੇਟਰੀ ਘੇਰੇ ’ਚ ਹਨ।

ਅਕਾਊਂਟ ਐਗਰੀਗੇਟਰ (ਏ.ਏ.) ਨਾਲ ਜੁੜਿਆ ਇਹ ਢਾਂਚਾ, ਖਾਸ ਕਰ ਕੇ ਵਿਅਕਤੀਆਂ ਅਤੇ ਛੋਟੇ ਉੱਦਮੀਆਂ ਲਈ, ਸਹਿਮਤੀ-ਆਧਾਰਿਤ ਡਾਟਾ ਦੇ ਮੁਦਰੀਕਰਨ ਨੂੰ ਸਮਰੱਥ ਬਣਾਉਂਦਾ ਹੈ, ਜੋ ਬਹੁਤੇ ਵਿੱਤੀ ਵਿਚੋਲਿਆਂ ਦੀਆਂ ਅੱਖਾਂ ਤੋਂ ਓਹਲੇ ਸੀ। ਮੁਲਤਵੀ ਪਏ ਡਾਟਾ ਪ੍ਰਾਈਵੇਸੀ ਕਾਨੂੰਨ ਨੂੰ ਇਕ ਵਾਰ ਸੰਸਦ ਦੀ ਪ੍ਰਵਾਨਗੀ ਮਿਲ ਜਾਣ ਤੋਂ ਬਾਅਦ ਇਸ ਰਣਨੀਤੀ ਨਾਲ ਜੁੜੇ ਸਾਰੇ ਪੱਖ ਲਾਗੂ ਹੋ ਜਾਣਗੇ।

ਪ੍ਰਮਾਣਿਤ ਨਿੱਜੀ ਡਾਟਾ ਦਾ ਇਹ ਵਟਾਂਦਰਾ ਨਾ ਸਿਰਫ਼ ਵਿੱਤੀ ਸ਼ਮੂਲੀਅਤ ਦੇ ਇਕ ਹੋਰ ਦੌਰ ਨੂੰ ਹੁਲਾਰਾ ਦੇਵੇਗਾ ਸਗੋਂ ਖਪਤ ਵਿਚ ਇਕ ਨਵੀਂ ਤੇਜ਼ੀ ਵੀ ਲਿਆ ਸਕਦਾ ਹੈ। ਵਿੱਤੀ ਸ਼ਮੂਲੀਅਤ ਦੇ ਇਸ ਨਵੇਂ ਯੁੱਗ ਵਿਚ, ਜਿੱਥੇ ਵੱਧ ਤੋਂ ਵੱਧ ਵਿਅਕਤੀ ਅਤੇ ਛੋਟੇ ਉੱਦਮਾਂ ਨੂੰ ਉਨ੍ਹਾਂ ਦੇ ਨਿੱਜੀ ਅੰਕੜਿਆਂ ਅਤੇ ਭਾਰਤ ਵਿਚ ਚਲ ਰਹੀ ਫਿਨਟੈੱਕ ਕ੍ਰਾਂਤੀ ਰਾਹੀਂ ਕ੍ਰੈਡਿਟ ਪ੍ਰਾਪਤ ਕਰਨ ਦੇ ਅਧਿਕਾਰ ਪ੍ਰਾਪਤ ਹੋਣਗੇ, ਕੋਵਿਡ ਤੋਂ ਬਾਅਦ ਦੀ ਦੁਨੀਆ ਵਿਚ, ਇਕ ਨਵੇਂ ਉਛਾਲ ਦੀ ਸਖਤ ਜ਼ਰੂਰਤ ਹੈ।

ਡਾਟਾ ਦੇ ਮਾਮਲੇ ਵਿਚ ਲੋਕਤੰਤਰ: ਅਣਜਾਣ ਲਈ, ਇਕ ਅਕਾਊਂਟ ਐਗਰੀਗੇਟਰ (ਏ.ਏ.) ਇਕ ਵਿੱਤੀ ਵਿਚੋਲੇ ਵਰਗਾ ਹੁੰਦਾ ਹੈ। ਭਾਵੇਂ ਦੋਵਾਂ ਵਿਚ ਬਹੁਤ ਵੱਡਾ ਅੰਤਰ ਹੈ। ਇਕ ਅਕਾਊਂਟ ਐਗਰੀਗੇਟਰ (ਏ.ਏ.) ਪੈਸੇ ਦੇ ਟ੍ਰਾਂਸਫਰ ਦੀ ਸਹੂਲਤ ਦੀ ਬਜਾਏ ਕਿਸੇ ਵਿਅਕਤੀ ਦੇ ਡਾਟਾ ਦੇ ਅਦਾਨ-ਪ੍ਰਦਾਨ ਦੀ ਨਿਗਰਾਨੀ ਕਰਦਾ ਹੈ। ਇਸ ਦਾ ਅਰਥ ਇਹ ਹੈ ਕਿ ਕਿਸੇ ਵਿਅਕਤੀ ਦਾ ਸਾਰਾ ਡਾਟਾ, ਭਾਵੇਂ ਉਹ ਧਨ ਜਾਂ ਸਿਹਤ ਨਾਲ ਸਬੰਧਿਤ ਹੋਵੇ, ਨੂੰ ਹੁਣ ਡਿਜੀਟਲ ਵਾਤਾਵਰਣ ਵਿਚ ਹਾਸਲ ਕੀਤਾ ਜਾ ਸਕਦਾ ਹੈ ਅਤੇ ਅਕਾਊਂਟ ਐਗਰੀਗੇਟਰ (ਏ.ਏ.) ਦੀ ਵਰਤੋਂ ਕਰਦਿਆਂ ਸਾਂਝਾ ਕੀਤਾ ਜਾ ਸਕਦਾ ਹੈ।

ਇਹ ਲੈਣ–ਦੇਣ ਸਹਿਮਤੀ ’ਤੇ ਆਧਾਰਿਤ ਹੋਵੇਗਾ ਅਤੇ ਅਕਾਊਂਟ ਐਗਰੀਗੇਟਰ (ਏ.ਏ.) ਡਾਟਾ ਦੇ ਮਾਮਲਿਆਂ ਤੋਂ ਅਣਜਾਣ ਰਹਿੰਦਾ ਹੈ - ਇਹ ਸੰਸਥਾਵਾਂ ਨਾ ਤਾਂ ਆਪਣੇ ’ਚੋਂ ਲੰਘ ਰਹੇ ਡਾਟਾ ਨੂੰ ਵੇਖ ਸਕਦੀਆਂ ਹਨ ਤੇ ਨਾ ਹੀ ਇਸ ਨੂੰ ਇਕੱਠਾ ਕਰ ਸਕਦੀਆਂ ਹਨ ਅਤੇ ਜਿਹੜੀਆਂ ਕੰਪਨੀਆਂ ਇਸ ਡਾਟਾ ਦੀ ਵਰਤੋਂ ਵਪਾਰਕ ਵਰਤੋਂ ਦੇ ਇਰਾਦੇ ਨਾਲ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਇਸ ਵਾਸਤੇ ਭੁਗਤਾਨ ਕਰਨਾ ਹੋਵੇਗਾ।

ਡਾਟਾ ਦੇ ਮਾਮਲੇ ’ਚ ਸਮ੍ਰਿੱਧੀ: ਅਕਾਊਂਟ ਐਗਰੀਗੇਟਰ (ਏ.ਏ.) ਢਾਂਚੇ ਦੇ ਸ਼ੁਰੂਆਤੀ ਉਪਯੋਗਾਂ ਵਿਚ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮ.ਐੱਸ.ਐੱਮ.ਈਜ਼.) ਜਿਹੇ ਆਬਾਦੀ ਦੇ ਵਰਗਾਂ ਲਈ ਪਹਿਲੀ ਵਾਰ ਰਿਣ ਨਾਲ ਸਬੰਧਿਤ ਮੌਕੇ ਪੈਦਾ ਕਰਨਾ ਸ਼ਾਮਲ ਹੋਵੇਗਾ।

ਦੇਸ਼ ਦੀ ਰਾਸ਼ਟਰੀ ਆਮਦਨ ’ਚ ਲਗਭਗ ਇਕ–ਤਿਹਾਈ ਦਾ ਯੋਗਦਾਨ ਪਾਉਣ ਦੇ ਬਾਵਜੂਦ ਦੇਸ਼ ਦੇ 40 ਕਰੋੜ ਤੋਂ ਵੱਧ ਦੀ ਕਿਰਤ–ਸ਼ਕਤੀ ਦੇ ਇਕ–ਚੌਥਾਈ ਨੂੰ ਰੋਜ਼ਗਾਰ ਦੇਣ ਤੇ ਜੋਖਮ ਲੈਣ ਦੀ ਅਥਾਹ ਭੁੱਖ ਹੋਣ ਦੇ ਬਾਵਜੂਦ ਰਸਮੀ ਕ੍ਰੈਡਿਟ ਲਾਈਨਾਂ ਤੱਕ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਦੀ ਪਹੁੰਚ ਸੀਮਤ ਹੈ। ਇਹ ਮੁੱਖ ਤੌਰ ’ਤੇ ਉਨ੍ਹਾਂ ਦੀ ਆਰਥਿਕ ਸਥਿਤੀ ਦੀ ਗ਼ੈਰ–ਰਸਮੀ ਪ੍ਰਕਿਰਤੀ ਕਾਰਨ ਹੈ, ਜੋ ਬੈਂਕਾਂ ਤੋਂ ਰਵਾਇਤੀ ਕਰਜ਼ਿਆਂ ਦੇ ਯੋਗ ਹੋਣ ਲਈ ਲੋੜੀਂਦਾ ਪ੍ਰਭਾਵ ਪੈਦਾ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਸੀਮਤ ਕਰਦਾ ਹੈ।

ਇਹ ਸਭ ਕੁਝ ਬਦਲਣ ਵਾਲਾ ਹੈ। ਅਕਾਊਂਟ ਐਗਰੀਗੇਟਰ (ਏ.ਏ.) ਢਾਂਚੇ ਦੀ ਸ਼ੁਰੂਆਤ ਅਜਿਹੇ ਸਮੇਂ ਹੋਈ ਹੈ, ਜਦੋਂ ਫਿਨਟੈੱਕ ਕੰਪਨੀਆਂ ਨੇ ਪਹਿਲਾਂ ਹੀ ਜ਼ਮਾਨਤ ਤੋਂ ਇਲਾਵਾ ਹੋਰ ਪੱਖਾਂ ’ਤੇ ਧਿਆਨ ਦੇ ਕੇ ਕਰਜ਼ਾ ਦੇਣ ਦੇ ਕਾਰੋਬਾਰ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਫਿਨਟੈੱਕ ਕੰਪਨੀਆਂ ਦੁਆਰਾ ਉਧਾਰ ਲੈਣ ਵਾਲੇ ਲੋਕਾਂ ਨੂੰ ਠੀਕ–ਠੀਕ ਚਿੰਨਿਤ ਕਰਨ ਲਈ ਅਜ਼ਮਾਏ ਜਾ ਰਹੇ ਮਨੋਵਿਗਿਆਨ ਦੇ ਤਰੀਕਿਆਂ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ.ਐੱਸ.ਐੱਮ.ਈਜ਼.) ਜਾਂ ਮਾਲ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ) ਦੀਆਂ ਪ੍ਰਾਪਤੀਆਂ ਲਈ ਨਕਦ ਪ੍ਰਵਾਹ ਦਾ ਅਨੁਮਾਨ ਲਗਾਉਣਾ ਸ਼ਾਮਲ ਹੈ।

ਐੱਮ.ਐੱਸ.ਐੱਮ.ਈਜ਼. ਨੂੰ ਮੌਸਮੀ ਵਪਾਰਕ ਫੰਡ ਮੁਹੱਈਆ ਕਰਵਾਉਣ ਦੇ ਮਕਸਦ ਨਾਲ, ਜ਼ਮਾਨਤ ਤੋਂ ਬਗ਼ੈਰ ਵਪਾਰਕ ਕਰਜ਼ਾ ਅਤੇ ਲਚਕਦਾਰ ਕਾਰਜਸ਼ੀਲ ਪੂੰਜੀ ਪਹਿਲੀ ਵਾਰ ਰਸਮੀ ਤੌਰ ’ਤੇ ਕ੍ਰੈਡਿਟ ਸਟੇਟਮੈਂਟ ਬਣਾਏਗੀ। ਇਕੱਲੇ ਇਹ ਕਦਮ ਵਧੇਰੇ ਰਵਾਇਤੀ ਕਰਜ਼ਦਾਤਿਆਂ ਦੀ ਨਜ਼ਰ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ.ਐੱਸ.ਐੱਮ.ਈਜ਼) ਨੂੰ ਮਾਮੂਲੀ ਤੌਰ ’ਤੇ ਖਤਰੇ ਤੋਂ ਮੁਕਤ ਕਰ ਦੇਵੇਗਾ। ਇਸ ਕਿਸਮ ਦੇ ਕਰਜ਼ ਸਬੰਧੀ ਸਸ਼ਕਤੀਕਰਨ, ਜਿਸ ਨੂੰ ਵਿਅਕਤੀ ਵਿਸ਼ੇਸ਼ ਤੱਕ ਵੀ ਵਧਾਇਆ ਜਾ ਸਕਦਾ ਹੈ, ਮੁਕਾਬਲਤਨ ਹੋਰ ਵਧੇਰੇ ਕਾਰੋਬਾਰੀ ਸਰਗਰਮੀਆਂ ਨੂੰ ਸੰਭਵ ਬਣਾ ਸਕਦਾ ਹੈ, ਭਾਵ ਸਾਰਿਆਂ ਲਈ ਲਾਹੇਵੰਦ ਸਥਿਤੀ।

ਅਕਾਊਂਟ ਐਗਰੀਗੇਟਰ (ਏ.ਏ.) ਫਰੇਮਵਰਕ ਦੀ ਸ਼ਕਤੀਸ਼ਾਲੀ ਵਰਤੋਂ ਇਹ ਹੋ ਸਕਦੀ ਹੈ ਕਿ ਕਿਵੇਂ ਲਗਭਗ 1 ਟ੍ਰਿਲੀਅਨ ਰੁਪਏ ਦੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ ਦੇ 100 ਮਿਲੀਅਨ ਤੋਂ ਵੱਧ ਲਾਭਪਾਤਰੀ ਸਰਕਾਰ ਤੋਂ ਆਪਣੀ ਮਜ਼ਦੂਰੀ ਦੀਆਂ ਪ੍ਰਾਪਤੀਆਂ ਦਰਜ ਕਰਨ ਵਾਲੇ ਆਪਣੇ ਡਾਟਾ ਦਾ ਸਹੀ ਕਰਜ਼ ਹਾਸਲ ਕਰਨ ਲਈ ਕਰ ਸਕਣ। ਫਿਲਹਾਲ ਇਹ ਸੰਭਵ ਨਹੀਂ ਹੈ ਕਿਉਂਕਿ ਕਰਜ਼ਾ ਜ਼ਮਾਨਤ ਦੀ ਅਗਾਊਂ-ਸ਼ਰਤ ’ਤੇ ਦਿੱਤਾ ਜਾਂਦਾ ਹੈ ਅਤੇ ਇਸ ਨਾਲ ਸਬੰਧਿਤ ਡਾਟਾ ਸਾਂਝਾ ਨਹੀਂ ਕੀਤਾ ਜਾਂਦਾ।

ਯੂ.ਪੀ.ਆਈ. ਦੀ ਸਫ਼ਲਤਾ, ਜੋ ਅਕਾਊਂਟ ਐਗਰੀਗੇਟਰ (ਏ.ਏ.) ਫਰੇਮਵਰਕ ਦੁਆਰਾ ਵਰਤੇ ਜਾ ਰਹੇ ‘ਆਧਾਰ’ ਆਧਾਰਿਤ ਇੰਡੀਆ ਸਟੈਕ ਤਕਨਾਲੋਜੀ ਆਰਕੀਟੈਕਚਰ ਦਾ ਹੀ ਲਾਭ ਉਠਾਉਂਦੀ ਹੈ, ਇਹ ਦੱਸਦੀ ਹੈ ਕਿ ਇਸ ਸੰਭਾਵਨਾ ਦੀ ਵਰਤੋਂ ਕੀਤਾ ਜਾ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ, ਯੂ.ਪੀ.ਆਈ ਦੀ ਵਰਤੋਂ ਕਰਦੇ ਹੋਏ ਟ੍ਰਾਂਜੈਕਸ਼ਨਾਂ ਵਿਚ ਤਿੰਨ ਸਾਲਾਂ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਲੈਣ-ਦੇਣ ਮਈ 2018 ਵਿਚ 189.3 ਮਿਲੀਅਨ ਰਿਹਾ, ਜੋ 2019 ਦੇ ਇਸੇ ਮਹੀਨੇ ਦੌਰਾਨ 733.4 ਮਿਲੀਅਨ ਸੀ ਅਤੇ ਇਸ ਸਾਲ ਮਈ ਵਿਚ ਹੈਰਾਨੀਜਨਕ 2.54 ਟ੍ਰਿਲੀਅਨ ਸੀ।

ਸਪਸ਼ਟ ਹੈ ਕਿ ਅਕਾਊਂਟ ਐਗਰੀਗੇਟਰ (ਏ.ਏ.) ਨਾਲ ਸਬੰਧਿਤ ਢਾਂਚਾ ਕ੍ਰੈਡਿਟ ਲਾਈਨਾਂ ਨੂੰ ਪੈਦਾ ਕਰਨ ਲਈ ਨਿੱਜੀ ਡਾਟਾ ਦੇ ਮੁਦਰੀਕਰਨ ਦੇ ਦਲੇਰਾਨਾ ਵਿਚਾਰ ਨੂੰ ਸ਼ਕਤੀ ਮੁਹੱਈਆ ਕਰ ਰਿਹਾ ਹੈ, ਜੋ ਜ਼ਮਾਨਤ–ਆਧਾਰਿਤ ਕਰਜ਼ਾ ਦੇਣ ਦੀ ਮੌਜੂਦਾ ਪ੍ਰਕਿਰਿਆ ਦੇ ਠੀਕ ਉਲਟ ਹੈ।

ਇਹੋ ਕਾਰਨ ਹੈ ਕਿ ਡਾਟਾ ਨੂੰ ਨਵਾਂ ਈਂਧਣ ਕਿਹਾ ਜਾਂਦਾ ਹੈ।


Bharat Thapa

Content Editor

Related News