ਸੰਵਿਧਾਨ ਨਿਰਮਾਤਾ ਦੀ ਸੋਚ ਦੀ ਗਹਿਰਾਈ ''ਚ ਜਾਣ ਦੀ ਸਮਝ ਕਿਸੇ ਆਮ ਭਾਰਤੀ ਦੇ ਵੱਸ ਦੀ ਗੱਲ ਨਹੀਂ

04/14/2017 4:22:25 PM

ਜਲੰਧਰ— ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਦੀ ਸੋਚ ਦੀ ਗਹਿਰਾਈ ''ਚ ਜਾਣ ਦੀ ਸਮਝ ਕਿਸੇ ਆਮ ਭਾਰਤੀ ਦੇ ਵੱਸ ਦੀ ਗੱਲ ਨਹੀਂ ਰਹਿ ਗਈ। ਇਸ ਨੂੰ ਤਾਂ ਗਿਆਨਵਾਨ ਲੋਕ ਹੀ ਸਮਝ ਸਕਦੇ ਹਨ, ਜਿੱਥੋਂ ਤੱਕ ਮੇਰਾ ਖ਼ਿਆਲ ਹੈ ਮੇਰੇ ਭਾਰਤ ''ਚ ਗਿਆਨ ਦੀ ਕਮੀਂ ਹਮੇਸ਼ਾਂ ਤੋਂ ਹੀ ਖਟਕੀ ਹੈ। ਇੱਥੇ ਕਾਲਾ ਅੱਖਰ ਭੈਂਸ ਬਰਾਬਰ ਦੀ ਗੱਲ ਹੋ ਰਹੀ ਹੈ। ਅਨਪੜ ਸਮਾਜ ਦੀ ਤਰਾਂ ਹੀ ਪੜੇ-ਲਿਖੇ ਸਮਾਜ ਦਾ ਬਤੀਰਾ ਵੀ ਮਜ਼ਬੂਰੀ ਦੇ ਵੱਸ ''ਚ ਪੈ ਕੇ ਉਹੋ ਜਿਹਾ ਹੀ ਹੋ ਰਿਹਾ ਹੈ। ਭਾਵੇਂ ਬਹੁਤਾ ਸਮਾਜ ਪੜ ਲਿਖ ਗਿਆ ਹੈ ਪਰ ਫਿਰ ਵੀ ਸੰਵਿਧਾਨ ਨੂੰ ਪਹਿਲ ਦੇ ਆਧਾਰ ''ਤੇ ਦੇਖਣਾ ''ਤੇ ਕਾਨੂੰਨਾਂ ਦੀ ਪਾਲਣਾ ਕਰਨਾ ਸਾਡੇ ਸਮਾਜ ਨੂੰ ਚੁੱਭਦਾ ਹੈ।ਬਾਬਾ ਸਾਹਿਬ ਦੇ ਦਿੱਤੇ ਹੋਏ ਵੋਟ ਦੇ ਅਧਿਕਾਰ ਤੱਕ ਦਾ ਵੀ ਪੜਿਆ-ਲਿਖਿਆ ਸਮਾਜ ਸਹੀ ਪ੍ਰਯੋਗ ਕਰ ਕੇ ਵੀ ਰਾਜੀ ਨਹੀਂ ਹੈ। ਜਾਂ ਫਿਰ ਸਮਾਜ ਵਿਚਲੇ ਚਲ ਰਹੇ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਪੜਿਆ-ਲਿਖਿਆ ਸਮਾਜ ਕਈ ਵਾਰੀ ਇਸ ਕਰਕੇ ਵੀ ਵੋਟ ਦੇ ਹੱਕ ਦਾ ਪ੍ਰਯੋਗ ਕਰ ਪਾਉਂਦਾ ਕਿਉਂਕਿ ਉਸ ਕੋਲ ਇਹ ਸੋਚ ਹੁੰਦੀ ਹੈ ਕਿ ਕਿਤੇ ਮਜ਼ਬੂਰੀ ਦੇ ਵੱਸ ਵਿਚ ਪੈ ਕੇ ਉਸ ਦੀ ਵੋਟ ਕਿਸੇ ਗ਼ਲਤ ਬੰਦੇ ਨੂੰ ਨਾ ਚਲੀ ਜਾਵੇ। ਵੋਟਾਂ ਸਮੇਂ ਚੰਗਾ ਬਣਨ ਦਾ ਢੋਂਗ ਰਚਦਾ ਹੋਇਆ ਬੰਦਾ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਗ਼ਲਤ ਸਾਬਤ ਹੋਵੇ ਤਾਂ ਪੜੇ-ਲਿਖੇ ਸਮਾਜ ਦਾ ਜ਼ਮੀਰ ਵੀ ਉਸ ਨੂੰ ਮਾਫ਼ ਨਹੀਂ ਕਰ ਪਾਵੇਗਾ। ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲੰਮਾ ਸੰਵਿਧਾਨ ਹੈ ਅਤੇ ਇਹ ਸੰਵਿਧਾਨ ਦੁਨੀਆਂ ਦੇ 60 ਦੇਸ਼ਾਂ ਨੂੰ ਮਿਲਾ ਕੇ ਬਣਿਆ ਹੋਇਆ ਇੱਕ ਸੰਵਿਧਾਨ ਹੈ। ਇਸਨੂੰ ਸਮਝਣ ''ਚ ਸਾਡੇ ਅਨਪੜ ਨੇਤਾ ਅਸਫ਼ਲ  ਹੋ ਰਹੇ ਹਨ। ਹੁਣ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦੁਆਰਾ ਸਥਾਪਤ ਕੀਤੇ ਲੋਕਤੰਤਰੀ ਢਾਂਚੇ ਦੀ। ਕੀ ਇੱਥੇ ਲੋਕਤੰਤਰ ਸਥਾਪਤ ਕਰਨ ਵਿੱਚ ਸਾਡਾ ਅੱਜ ਦਾ ਸਮਾਜ ਕਾਮਯਾਬ ਹੋ ਗਿਆ ਹੈ? ਮੈਨੂੰ ਤਾਂ ਜਿਹੜਾ ਸੱਚ ਨਜ਼ਰ ਪਿਆ ਹੈ। ਉਸਦੇ ਮੁਤਾਬਕ ਭਾਰਤ ਦੇ ਸਹੀ ਲੋਕਾਂ ਦਾ ਇਸ ਲੋਕਤੰਤਰ ਦੇ ਦਾਇਰੇ ਵਿੱਚ ਪ੍ਰਵੇਸ਼ ਕਰਨਾ ਚੁੱਭਦਾ ਹੋਇਆ ਹੀ ਨਜ਼ਰੀਂ ਪਿਆ ਹੈ।  ਦੂਜੇ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ। ਗੱਲ ਕੀ ਹੈ ਪਬਲਿਕ ਸੰਪਤੀ ਤੇ ਵੀ ਲੋਕਾਂ ਦਾ ਨਾ ਹੋ ਕੇ ਇਨਾਂ ਚਤੁਰ ਤੇ ਚਾਲਾਕ ਨੇਤਾਵਾਂ ਦਾ ਹੀ ਹੱਕ ਹੁੰਦਾ ਹੈ। ਇਸੇ ਨੂੰ ਹੀ ਸਰਕਾਰ ਦਾ ਨਾਂ ਵੀ ਦੇ ਦਿੱਤਾ ਜਾਂਦਾ ਹੈ। ਇਸ ਸਰਕਾਰ ਨੂੰ ਚਲਾਉਣ ਵਾਲੇ ਲੀਡਰ ਆਪਣੇ ਆਪ ਨੂੰ ਦੂਜਿਆਂ ਦਾ ਮਾਲਕ ਹੋਣ ਦਾ ਭਰਮ ਪਾਲ ਲੈਂਦੇ ਹਨ ਉਸ ਵਿੱਚ ਸੰਵਿਧਾਨ ਨੂੰ ਸਾਇਡ ''ਤੇ ਰੱਖ ਦਿੱਤਾ ਜਾਂਦਾ ਹੈ। ਦੇਖਣ ਨੂੰ ਇਹ ਵੀ ਆਇਆ ਹੈ ਜਿਹੜੇ ਨਿਕੰਮੇ ਲੋਕ ਬਾਬਾ ਸਾਹਿਬ ਦੀ ਫੋਟੋ ਤੱਕ ਤੋਂ ਵੀ ਨਫ਼ਰਤ ਕਰਦੇ ਹਨ ਉਹ ਵੀ ਦਿਖਾਵਾ ਮਾਤਰ ਬਾਬਾ ਸਾਹਿਬ ਦੇ ਬਣੇ ਹੋਏ ਬੁੱਤ ਉੱਤੇ ਫੁੱਲ ਚੜਾਉਣ ਦਾ ਢੋਂਗ ਰਚਾਉਣੋਂ ਨਹੀਂ ਪਿੱਛੇ ਹਟਦੇ। ਭਾਰਤੀ ਸੰਵਿਧਾਨ ਦਾ ਸਹੀ ਮਾਇਨੇ ਵਿੱਚ ਲਾਗੂ ਨਾ ਹੋਣਾ ਨੇਤਾਵਾਂ ਦੀ ਕਮਜ਼ੋਰੀ ਨਹੀਂ ਹੈ ਇਹ ਸਾਡੀ ਆਪਣੀ, ਸਾਡੇ ਪੜੇਲਿਖੇ ਵਰਗ ਦੀ ਹੀ ਕਮਜ਼ੋਰੀ ਹੈ। ਜਿਨਾਂ ਤੋਂ ਲੁੱਟ ਹੁੰਦੇ ਹਾਂ ਉਨਾਂ ਨੂੰ ਹੀ ਆਪਣੇ ਮਾਲਕ ਮੰਨਣ ਨਾਲ ਗਧੀ ਨੂੰ ਜ਼ੁਕਾਮ ਕਰਾਉਣ ਤੋਂ ਵੀ ਪਿੱਛੇ ਨਹੀਂ ਹੱਟਦੇ। ਅਰਥਾਤ ਗ਼ਰੀਬ ਵਰਗ ਦੇ ਹੱਕਾਂ ਦੇ ਲੁਟੇਰੇ ਤੇ ਇਨਾਂ ਦੀਆਂ ਮਾਨਸਿਕ ਭਾਵਨਾਵਾਂ ਦਾ ਵੀ ਮਜ਼ਾਕ ਉਡਾਉਣ ਵਾਲਿਆਂ ਨੂੰ ਸਲਾਮਾਂ ਕਰਨਾ ਭਾਰਤੀ ਸੰਵਿਧਾਨ ਦੁਆਰਾ ਬਣਾਏ ਲੋਕਤੰਤਰ ਦਾ ਰਹਿੰਦਾ ਵੀ ਸੱਤਿਆਨਾਸ ਕਰਨਾ ਹੈ। ਭਾਰਤ ਦੇਸ਼ ਹੀ ਇੱਕ  ਅਜਿਹਾ ਦੇਸ਼ ਹੈ ਜਿਸਦਾ ਸੰਵਿਧਾਨ ਦੁਨੀਆਂ ਦਾ ਸੱਭ ਤੋਂ ਲੰਮਾ ਸੰਵਿਧਾਨ ਹੈ ਜਿਸ ਦੇ ਨਿਰਮਾਤਾ (ਬਾਬਾ ਸਾਹਿਬ) ਨੇ ਕੜੀ ਮਿਹਨਤ ਕਰ ਕੇ ਤੇ ਗ਼ਰੀਬ ਸਮਾਜ ਦੇ ਹਿੱਤਾਂ ਦੇ ਅਧਿਕਾਰਾਂ ਖੋਹਣ ਵਾਲਿਆਂ ਦਾ ਵਿਰੋਧ ਤੱਕ ਸਹਿ ਕੇ ਤੇ ਕਈ ਅਪਮਾਨ ਸਹਿ ਕੇ ਇਸ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਅੱਜ ਜੋ ਹਾਲਾਤ ਹਨ ਇੰਝ ਲੱਗ ਰਿਹਾ ਹੈ ਕਿ ਬਾਬਾ ਸਾਹਿਬ ਦੇ ਸਹੀ ਮਾਇਨੇ ਵਿਚਲੇ ਲੋਕਤੰਤਰ ਦੇ ਸੁਪਨੇ ਨੂੰ ਗ੍ਰਹਿਣ ਲਗਾਉਣ ਵਿੱਚ ਸਾਡੇ ਆਪਣੇ ਲੋਕ ਹੀ ਲੱਗੇ ਹੋਏ ਹਨ ਜਿਨਾਂ ਲਈ ਉਨ੍ਹਾਂ ਨੇ ਇਨ੍ਹਾਂ ਵੱਡਾ ਪਰਉਪਕਾਰ ਕੀਤਾ ਹੈ।ਬਾਬਾ ਸਾਹਿਬ ਦੇ ਸੁਪਨਿਆਂ ਦਾ ਰਾਜ ਅੱਜ ਕਿਉਂ ਨਹੀਂ ਸਥਾਪਿਤ ਹੋ ਰਿਹਾ ਕਿਉਂਕਿ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੇ ''''ਕਹਿ ਰਵਿਦਾਸ ਖਾਲਸ ਚਮਾਰਾ ਜੋ ਹਮ ਸਹਰੀ ਸੁਮੀਤੁ ਹਮਾਰਾ'''' ਨੂੰ ਭੁੱਲ ਕੇ ਆਪਸੀ ਦੁਸ਼ਮਣੀਆਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪਣਾ ਹੀ ਆਪਣੇ ਦਾ ਦੁਸ਼ਮਣ ਬਣ ਗਿਆ ਹੈ। ਸੰਵਿਧਾਨ ਵਿੱਚ ਜਿਸ ਲੋਕਤੰਤਰ ਦੀ ਗੱਲ ਬਾਬਾ ਸਾਹਿਬ ਨੇ ਕੀਤੀ ਹੈ, ਉਸ ਗੱਲ ਨੂੰ ਪਾਸੇ ਰੱਖ ਕੇ ਮੱਲੋ-ਮੱਲੀ ਬਣੇ ਠੇਕੇਦਾਰ ਆਪਣੀ ਹੀ ਕੜੀ ਘੋਲਦੇ ਹੋਏ ਨਜ਼ਰੀਂ ਪਏ ਹਨ।  ਸਾਡਾ ਗ਼ਰੀਬ ਤਬਕਾ ਅੱਜ ਵੀ ਲਾਚਾਰੀ, ਗ਼ਰੀਬੀ ਤੇ ਭੁੱਖਮਰੀ ਦਾ ਜੀਵਨ ਬਸਰ ਕਰ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਗ਼ਰੀਬ ਤਬਕੇ ਦੁਆਰਾ ਚੁਣੇ ਹੋਏ ਤਬਕੇ ਦੇ ਅਧਿਅਕਸ਼ ਹੀ ਉਹਨਾ ਦੇ ਸਾਥੀ ਜਾਂ ਸੰਗੀ ਹੋਣ ਨਾਲੋਂ ਉਨਾਂ ਦਾ ਮਾਲਕ ਬਣ ਕੇ ਉਨਾਂ ਦੀ ਮਿਹਨਤ ਤੱਕ ਨੂੰ ਹੜੱਪ ਕੇ ਆਪਣੀਆਂ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਜਾਇਦਾਦਾਂ ਬਣਾਉਣ ਵਿਚ ਰੁਚੀ ਰੱਖਦ ਹੋਏ ਨਜ਼ਰੀ ਪੈਂਦੇ ਹਨ। ਮਾਲਕ-ਗ਼ਰੀਬ ਤੇ ਫ਼ੋਕੀ ਚੌਧਰ ਦੇ ਝਗੜੇ ਦੀ ਇਵਜ ਵਿੱਚ ਸੰਵਿਧਾਨ ਦੇ ਅਧਿਕਾਰਾਂ ਤੇ ਕਰਤੱਵਾਂ ਦੀ ਯਾਦ ਵੀ ਭੁੱਲ ਜਾਂਦੀ ਹੈ। ਆਪਣੇ ਤੱਕ ਹੀ ਸੀਮਿਤ ਰਹਿ ਕੇ ਇਸ ਤਰਾਂ ਆਪਣੀਆਂ ਹੀ ਜਾਇਦਾਦਾਂ ਬਣਾਉਣ ਦੀ ਰੁਚੀ ਕਰਕੇ ਸੰਵਿਧਾਨ ਨੂੰ ਪੜਨ ਤੇ ਸਮਝਣ ਦੀ ਲੋੜ ਈ ਮਹਿਸੂਸ ਨਹੀਂ ਹੁੰਦੀ।
                                                                                         (ਪਰਸ਼ੋਤਮ ਲਾਲ ਸਰੋਏ, ਮੋਬਾ: 91-9217544348) 


Related News