ਸਕੂਲਾਂ ਨੇੜੇ ਕਿਸੇ ਵੀ ਤਰ੍ਹਾਂ ਦੀ ਐਨਰਜੀ ਡਰਿੰਕ ਵੇਚਣ ''ਤੇ ਪਾਬੰਦੀ

Wednesday, Jun 04, 2025 - 03:36 PM (IST)

ਸਕੂਲਾਂ ਨੇੜੇ ਕਿਸੇ ਵੀ ਤਰ੍ਹਾਂ ਦੀ ਐਨਰਜੀ ਡਰਿੰਕ ਵੇਚਣ ''ਤੇ ਪਾਬੰਦੀ

ਗੁਰਦਾਸਪੁਰ (ਹਰਮਨ) : ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ 'ਚ 100 ਮੀਟਰ ਅਤੇ ਸ਼ਹਿਰੀ ਖੇਤਰਾਂ 'ਚ 50 ਮੀਟਰ ਦੇ ਘੇਰੇ 'ਚ ਸਕੂਲਾਂ ਦੀਆਂ ਕੰਟੀਨਾਂ/ਟੱਕ ਦੁਕਾਨਾਂ/ਦੁਕਾਨਾਂ ਜਾਂ ਅਦਾਰਿਆਂ 'ਚ ਬੱਚਿਆਂ ਨੂੰ ਕਿਸੇ ਵੀ ਤਰਾਂ ਦੀ ਸਟਿੰਗ ਵਗ਼ੈਰਾ ਜਾਂ ਕੋਈ ਹੋਰ ਐਨਰਜੀ ਡਰਿੰਕਸ ਦੀ ਵਿੱਕਰੀ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਾਹੀ ਦੇ ਇਹ ਹੁਕਮ 21 ਅਪ੍ਰੈਲ 2025 ਤੋਂ ਇੱਕ ਸਾਲ ਲਈ ਪੇਂਡੂ ਸਕੂਲ ਖੇਤਰਾਂ 'ਚ 100 ਮੀਟਰ ਅਤੇ ਸ਼ਹਿਰੀ ਸਕੂਲ ਖੇਤਰਾਂ 'ਚ 50 ਮੀਟਰ ਦੇ ਏਰੀਏ 'ਚ ਲਾਗੂ ਰਹਿਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਕਰੇਤਾਵਾਂ ਨੂੰ ਐੱਫ. ਐੱਸ. ਐੱਸ. ਏ. ਆਈ. ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸਾਫ਼-ਸੁਥਰਾ ਭੋਜਨ ਹੀ ਮੁਹੱਈਆ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।


author

Babita

Content Editor

Related News