ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Saturday, May 31, 2025 - 05:38 PM (IST)

ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਅੱਚਲ ਸਾਹਿਬ (ਗੋਰਾ ਚਾਹਲ)- ਥਾਣਾ ਘੁਮਾਣ ਦੇ ਅਧੀਨ ਪੈਂਦੇ ਪਿੰਡ ਭੋਮਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਭੋਮਾ ਨੇ ਦੱਸਿਆ ਕਿ ਮੇਰਾ ਭਰਾ ਮੇਜਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ  ਜਾਲ ਬੰਨਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ DRI ਦੀ ਵੱਡੀ ਕਾਰਵਾਈ, 41,400 ਅਮਰੀਕੀ ਡਾਲਰ ਸਮੇਤ ਯਾਤਰੀ ਕਾਬੂ

 ਜਦੋਂ ਅੱਜ ਘਰੋਂ ਕੰਮ 'ਤੇ ਗਿਆ ਅਤੇ ਉਸ ਨੇ ਫੋਨ ਕਰਕੇ ਕਿਹਾ ਕਿ ਅੱਜ ਮੈਨੂੰ ਕੰਮ ਨਹੀਂ ਮਿਲਿਆ ਤੇ ਮੈਂ ਘਰ ਆ ਰਿਹਾ ਹਾਂ। ਇਸ ਤੋਂ  ਬਾਅਦ ਉਹ 3 ਵਜੇ ਤੱਕ ਘਰ ਨਾ ਆਇਆ ਤਾਂ ਵਾਰ-ਵਾਰ ਫੋਨ ਕਰਨ 'ਤੇ ਉਸਨੇ ਫੋਨ ਨਹੀਂ ਚੁੱਕਿਆ ਜਿਸ ਦੀ ਭਾਲ ਕਰਦੇ ਹੋਏ ਜਦੋਂ ਅਸੀਂ ਭੱਠੇ ਕੋਲ ਗਏ ਤਾਂ ਉੱਥੇ ਮੇਜਰ ਸਿੰਘ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ, ਜਿਸ ਨੂੰ ਚੁੱਕ ਕੇ ਤੁਰੰਤ ਘੁਮਾਣ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਟਾਲਾ ਲਈ ਰੈਫਰ ਕਰ ਦਿੱਤਾ। ਬਟਾਲਾ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਮੇਜਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਕੁੜੀਆਂ ਅਤੇ ਇੱਕ ਮੁੰਡਾ ਛੱਡ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News