ਗਾਂਧੀ ਪਰਿਵਾਰ ਨੂੰ ਮਹਿਸੂਸ ਕਰਨਾ ਚਾਹੀਦਾ ਕਿ 2020 ਸੰਨ 1998 ਵਰਗਾ ਨਹੀਂ

08/04/2020 3:32:15 AM

ਕਲਿਆਣੀ ਸ਼ੰਕਰ

ਪਿਛਲੇ ਸਾਲ ਅਗਸਤ ’ਚ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਪਹਿਲੀ ਵਾਰ ਪੁਰਾਣੇ ਮਹਾਰਥੀ ਆਗੂਆਂ, ਜੋ ਸੋਨੀਆ ਦੇ ਵਫਾਦਾਰ ਹਨ ਅਤੇ ਰਾਹੁਲ ਦੀ ਟੀਮ ਦਰਮਿਆਨ ਪਾੜਾ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਜਗ-ਜ਼ਾਹਿਰ ਹੋ ਚੁੱਕਾ ਹੈ। ਇਸ ਦੀ ਘਬਰਾਹਟ ਦਾ ਮੁੱਖ ਕਾਰਣ ਸਾਧਾਰਨ ਹੈ।

ਪੁਰਾਣੇ ਮਹਾਰਥੀ ਅਤੇ ਯੂਥ ਆਗੂ ਦੋਵੇਂ ਹੀ ਪਾਰਟੀ ਦੀ ਜਿਉਂ ਦੀ ਤਿਉਂ ਸਥਿਤੀ ਨੂੰ ਲੈ ਕੇ ਨਿਰਾਸ਼ ਹਨ। ਇਹ ਉਸ ਸਮੇਂ ਹੋਇਆ, ਜਦੋਂ ਪਾਰਟੀ ਨੂੰ ਆਪਣੇ ਮੁੜ-ਨਿਰਮਾਣ ਦੀ ਲੋੜ ਹੈ। ਸੋਨੀਆ ਨੇ ਜਦੋਂ ਪ੍ਰਧਾਨ ਦੀ ਛੜੀ ਨੂੰ 2017 ’ਚ ਰਾਹੁਲ ਗਾਂਧੀ ਦੇ ਹੱਥਾਂ ’ਚ ਸੌਂਪਿਆ ਸੀ, ਉਦੋਂ ਉਨ੍ਹਾਂ ਨੇ ਦੋਵਾਂ ਕੈਂਪਾਂ ਦੇ ਦਰਮਿਆਨ ਸੰਤੁਲਨ ਬਣਾਉਣ ਵੱਲ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੋਇਆ ਕਿ ਹੁਣ ਦੋਵੇਂ ਹੀ ਬੇਤਾਬ ਹਨ।

ਪੁਰਾਣੇ ਮਹਾਰਥੀ ਆਗੂਆਂ ਅਤੇ ਯੂਥ ਆਗੂਆਂ ਦਰਮਿਆਨ ਝਗੜਾ ਕੋਈ ਨਵੀਂ ਗੱਲ ਨਹੀਂ

ਇੰਝ ਜਾਪਦਾ ਹੈ ਕਿ ਕਾਂਗਰਸ ਕਈ ਰਣਨੀਤਕ ਅਤੇ ਸਿਆਸੀ ਗਲਤੀਆਂ ਕਰ ਰਹੀ ਹੈ। ਪੁਰਾਣੇ ਮਹਾਰਥੀ ਆਗੂਆਂ ਅਤੇ ਯੂਥ ਆਗੂਆਂ ਦਰਮਿਆਨ ਝਗੜਾ ਕੋਈ ਨਵੀਂ ਗੱਲ ਨਹੀਂ ਹੈ। ਇਹ ਝਗੜਾ ਇੰਦਰਾ ਗਾਂਧੀ ਦੇ ਦਿਨਾਂ ਤੋਂ ਹੀ ਚੱਲ ਰਿਹਾ ਹੈ। ਜਦੋਂ 1969 ’ਚ ਪਾਰਟੀ ਦੋਫਾੜ ਹੋਈ ਸੀ, ਉਦੋਂ ਕਾਂਗਰਸ ਪ੍ਰਧਾਨ ਕਾਮਰਾਜ ਦੀ ਅਗਵਾਈ ਵਾਲੇ ਸਿੰਡੀਕੇਟ ਨੂੰ ਬਾਹਰ ਕੀਤਾ ਗਿਆ ਸੀ। ਸਿੰਡੀਕੇਟ ਦਾ ਮੰਨਣਾ ਸੀ ਕਿ ਉਹ ਇੰਦਰਾ ਗਾਂਧੀ ਨੂੰ ਜੋੜਨ-ਤੋੜਨ ’ਚ ਕਾਮਯਾਬ ਹੋਣਗੇ ਪਰ ਗਾਂਧੀ ਇਕ ਚਲਾਕ ਸਿਆਸੀ ਆਗੂ ਸਾਬਤ ਹੋਈ ਅਤੇ ਪਾਰਟੀ ਦੇ ਦੋਫਾੜ ਹੋਣ ਨਾਲ ਹੋਰ ਮਜ਼ਬੂਤ ਹੋ ਕੇ ਉੱਭਰੀ।

ਬੰਗਲਾਦੇਸ਼ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਸਿਆਸੀ ਤੌਰ ’ਤੇ ਇੰਦਰਾ ਗਾਂਧੀ ਆਪਣੇ ਸਿਖਰ ’ਤੇ ਪਹੁੰਚ ਚੁੱਕੀ ਸੀ। ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਦੋਫਾੜ ਹੋਈ, ਉਦੋਂ (ਇੰਦਰਾ) ਅਸਲੀ ਕਾਂਗਰਸ ਬਣ ਕੇ ਉੱਭਰੀ।

1984 ’ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਨੇ ਸੱਤਾ ਦੀ ਵਾਗਡੋਰ ਸੰਭਾਲੀ, ਉਦੋਂ ਰਾਜੀਵ ਆਪਣੀ ਹੀ ਮੰਡਲੀ ’ਚ ਘਿਰੇ ਹੋਏ ਸਨ ਪਰ ਉਨ੍ਹਾਂ ਨੇ ਆਪਣੇ ਨਾਲ ਸੀਨੀਅਰ ਕਾਂਗਰਸੀਆਂ ਨੂੰ ਰੱਖਿਆ ਕਿਉਂਕਿ ਰਾਜੀਵ ਗਾਂਧੀ ਸਿਆਸੀ ਤੌਰ ’ਤੇ ਇਕ ਮਜ਼ਬੂਤ ਨੇਤਾ ਸਨ, ਜਿਨ੍ਹਾਂ ਕੋਲ 400 ਕਾਂਗਰਸੀ ਸੰਸਦ ਮੈਂਬਰਾਂ ਦਾ ਸਮਰਥਨ ਸੀ, ਪੁਰਾਣੇ ਮਹਾਰਥੀਆਂ ਅਤੇ ਯੂਥ ਆਗੂਆਂ ਦਰਮਿਆਨ ਝਗੜਾ ਮੂਕ ਹੋ ਕੇ ਰਹਿ ਗਿਆ। ਪੁਰਾਣੇ ਮਹਾਰਥੀ ਆਗੂਆਂ ਦਾ ਇਕ ਵਰਗ ਸੋਨੀਆ ਗਾਂਧੀ ਨੂੰ 1988 ’ਚ ਲੈ ਕੇ ਆਇਆ। ਉਹ ਸਭ ਉਨ੍ਹਾਂ ਦੇ ਵਫਾਦਾਰ ਸਨ, ਜਦਕਿ ਸੋਨੀਆ ਵੀ ਉਨ੍ਹਾਂ ’ਤੇ ਬਹੁਤ ਜ਼ਿਆਦਾ ਨਿਰਭਰ ਸੀ।

ਪੁਰਾਣੇ ਮਹਾਰਥੀਆਂ ਦੇ ਦਰਮਿਆਨ ਲੜਾਈ ਉਸ ਸਮੇਂ ਸ਼ੁਰੂ ਹੋਈ, ਜਦੋਂ ਸੋਨੀਆ ਨੇ ਰਾਹੁਲ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਰਾਣੇ ਮਹਾਰਥੀ ਆਗੂਆਂ ਨੂੰ ਆਪਣਾ ਭਵਿੱਖ ਹਨੇਰਮਈ ਜਾਪਣ ਲੱਗਾ। ਉਥੇ ਹੀ ਦੂਸਰੇ ਪਾਸੇ ਰਾਹੁਲ ਦੀ ਟੀਮ ਬੇਤਾਬ ਨਜ਼ਰ ਆਉਣ ਲੱਗੀ। ਆਮ ਬੁੱਧੀ ਵਾਲੇ ਮਹਾਰਥੀ ਆਗੂ ਕਿਸੇ ਤਰ੍ਹਾਂ ਸੋਨੀਆ ਨੂੰ ਵਾਪਸ ਲਿਆਉਣ ’ਚ ਸਫਲ ਹੋਏ, ਜਦੋਂ ਰਾਹੁਲ ਨੇ ਅਸਤੀਫਾ ਦੇ ਦਿੱਤਾ ਸੀ।

ਰਾਹੁਲ ਨੇ ਖੁਦ ਪੁਰਾਣੇ ਸੀਨੀਅਰ ਨੇਤਾਵਾਂ ਦੀ ਆਲੋਚਨਾ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਕੀਤੀ। ਜਯੋਤਿਰਾਦਿਤਿਆ ਸਿੰਧੀਆ ਵਲੋਂ ਮਾਰਚ ਮਹੀਨੇ ’ਚ ਪਾਰਟੀ ਛੱਡਣ ਤੋਂ ਬਾਅਦ ਅਤੇ ਸਚਿਨ ਪਾਇਲਟ ਦੇ ਰਾਜਸਥਾਨ ’ਚ ਚੱਲ ਰਹੇ ਸੰਘਰਸ਼ ਨਾਲ ਰਾਹੁਲ ਦੀ ਟੀਮ ਹੋਰ ਜ਼ਿਆਦਾ ਉਤੇਜਿਤ ਹੋ ਗਈ। ਅਸਲੀਅਤ ਇਹ ਹੈ ਕਿ ਨਵੇਂ ਚੁਣੇ ਸੰਸਦ ਮੈਂਬਰ ਰਾਜੀਵ ਸਾਤਵ, ਜੋ ਰਾਹੁਲ ਦੇ ਕਰੀਬੀ ਮੰਨੇ ਜਾਂਦੇ ਹਨ, ਨੇ ਪੁਰਾਣੇ ਮਹਾਰਥੀਆਂ ਅਤੇ ਯੂ. ਪੀ. ਏ-2 ਦੀ ਕਾਫੀ ਆਲੋਚਨਾ ਕੀਤੀ। ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਮਿਲਿੰਦ ਦੇਵੜਾ ਆਦਿ ਸੀਨੀਅਰ ਨੇਤਾਵਾਂ ਨੇ ਸਾਤਵ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਯੂ. ਪੀ. ਏ-2 ਬਾਰੇ ਆਪਣੀ ਟਿੱਪਣੀ ਨੂੰ ਵਾਪਸ ਲੈਣਾ ਪਿਆ।

ਸੋਨੀਆ ਅਤੇ ਰਾਹੁਲ, ਇੰਦਰਾ ਅਤੇ ਰਾਜੀਵ ਵਰਗੇ ਨਹੀਂ। ਇਕ ਸਿਆਸੀ ਤੌਰ ’ਤੇ ਮਜ਼ਬੂਤ ਕਾਂਗਰਸ ਤੋਂ ਇਕ ਕਮਜ਼ੋਰ ਕਾਂਗਰਸ ਦੀ ਅਗਵਾਈ ਕਰਨਾ ਇਕ ਵੱਖਰੀ ਗੱਲ ਹੈ। ਪਿਛਲੇ 4 ਮਹੀਨਿਆਂ ’ਚ ਸਿੰਧੀਆ ਅਤੇ ਪਾਇਲਟ ਵਰਗੇ 2 ਯੂਥ ਕ੍ਰਿਸ਼ਮਈ ਨੇਤਾਵਾਂ ਦੇ ਬਾਹਰ ਹੋ ਜਾਣ ਨਾਲ ਅਤੇ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਹੱਥਾਂ ’ਚੋਂ ਨਿਕਲ ਜਾਣ ਤੋਂ ਬਾਅਦ ਲੀਡਰਸ਼ਿਪ ਹੋਰ ਕਮਜ਼ੋਰ ਹੋ ਗਈ। ਰਾਜਸਥਾਨ ’ਚ ਵੀ ਕਾਂਗਰਸ ਦੀ ਸਥਿਤੀ ਠੀਕ ਨਹੀਂ ਹੈ। ਰਾਹੁਲ ਦੀ ਟੀਮ ਦੇ ਮਿਲਿੰਦ ਦੇਵੜਾ ਅਤੇ ਜਿਤਿਨ ਪ੍ਰਸਾਦ ਵਰਗੇ ਯੂਥ ਆਗੂ ਵੀ ਕਾਂਗਰਸ ਨੂੰ ਅਲਵਿਦਾ ਕਹਿਣ ਲਈ ਤਿਆਰ ਹਨ।

ਪਾਰਟੀ ’ਚ ਰਾਹੁਲ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ

ਇਹ ਸਮਾਂ ਕਾਂਗਰਸ ਲਈ ਅਗਵਾਈ ਨੂੰ ਲੈ ਕੇ ਬਣੇ ਜ਼ੀਰੋ ਸਥਾਨ ਨੂੰ ਭਰਨ ਦਾ ਹੈ। ਜੇਕਰ ਰਾਹੁਲ ਪਾਰਟੀ ਪ੍ਰਧਾਨ ਵਜੋਂ ਵਾਪਸ ਆਉਣਾ ਚਾਹੰੁਦੇ ਹਨ ਤਾਂ ਉਨ੍ਹਾਂ ਨੂੰ ਜਲਦ ਹੀ ਆਉਣਾ ਪਵੇਗਾ, ‘‘ਰਾਹੁਲ ਵਾਪਸ ਲਿਆਓ’’ ਦੇ ਨਾਅਰੇ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੇ ਹਨ। ਇਹ ਗਾਂਧੀ ਪਰਿਵਾਰ ਲਈ ਖੁਸ਼ਕਿਸਮਤ ਵਾਲੀ ਗੱਲ ਹੈ ਕਿ ਇਥੇ ਰਾਹੁਲ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ। ਜੇਕਰ ਉਹ ਵਾਪਸੀ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਦੱਸ ਦੇਣਾ ਚਾਹੀਦਾ ਹੈ।

ਕਾਂਗਰਸ ’ਚ ਨਾਰਾਜ਼ਗੀ ਵੀ ਕੋਈ ਨਵੀਂ ਨਹੀਂ ਹੈ ਕਿਉਂਕਿ ਕਾਂਗਰਸ ਨੇ ਇਕ ਛੱਤਰੀ ਦੇ ਹੇਠਾਂ ਸਾਰਿਆਂ ਨੂੰ ਇਕੱਠਾ ਕਰਨ ਦੇ ਤੌਰ ’ਤੇ ਕੰਮ ਕੀਤਾ ਹੈ। ਇਸ ਛੱਤਰੀ ’ਚ ਸਾਰੇ ਵਿਚਾਰਾਂ ਲਈ ਸਥਾਨ ਮੁਹੱਈਆ ਕਰਵਾਇਆ ਗਿਆ ਹੈ ਪਰ ਪਾਰਟੀ ਫੋਰਮ ’ਤੇ ਅੰਦਰੂਨੀ ਤੌਰ ’ਤੇ ਬਹਿਸ ਕਰਨ ਅਤੇ ਮਤਭੇਦਾਂ ਨੂੰ ਜਨਤਕ ਕਰਨ ’ਚ 2 ਵੱਖ-ਵੱਖ ਫਰਕ ਹਨ। ਕਾਂਗਰਸ ਪਾਰਟੀ ’ਚ ਪੀੜ੍ਹੀਆਂ ਦਾ ਕਾਫੀ ਫਰਕ ਵੀ ਅੱਗੇ ਵਧ ਚੁੱਕਾ ਹੈ ਅਤੇ ਜੇਕਰ ਕੋਈ ਵੀ ਸਹੀ ਕਦਮ ਨਾ ਚੁੱਕਿਆ ਗਿਆ ਤਾਂ ਕਾਂਗਰਸ ਪਾਰਟੀ ਨੂੰ ਮੁੜ-ਜੀਵਤ ਕਰਨ ’ਚ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ।

ਕੀ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ? ਦੋਵੇਂ ਹੀ ਕੈਂਪ ਉਡੀਕ ਕਰਨ ਲਈ ਤਿਆਰ ਨਹੀਂ। ਸੋਨੀਆ ਗਾਂਧੀ ਅਤੇ ਰਾਹੁਲ ਦੋਵੇਂ ਹੀ ਲਾਚਾਰ ਹੋ ਕੇ ਇਸ ਲੜਾਈ ਨੂੰ ਦੇਖ ਰਹੇ ਹਨ। ਉਥੇ ਹੀ ਲੀਡਰਸ਼ਿਪ ਸੰਕਟ ਵੀ ਪਾਰਟੀ ਝੱਲ ਰਹੀ ਹੈ। ਹੁਣ ਮਾਂ-ਪੁੱਤਰ ਨੂੰ ਇਨ੍ਹਾਂ ਸਾਰੀਆਂ ਗੱਲਾਂ ’ਚੋਂ ਬਾਹਰ ਆ ਕੇ ਸੋਚਣਾ ਹੋਵੇਗਾ ਕਿਉਂਕਿ ਪੁਰਾਣੇ ਮਹਾਰਥੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਭੁੱਲਾਂ ਨੂੰ ਸੁਧਾਰਨ ਅਤੇ ਸਵੈ-ਪੜਚੋਲ ਦਾ ਹੈ। ਪਾਰਟੀ ਕੋਲ ਇਕ ਚੋਣ ਸਭਾ ਹੋਣੀ ਚਾਹੀਦੀ ਹੈ, ਜਿਵੇਂ ਪੰਚਮਣੀ ਅਤੇ ਸ਼ਿਮਲਾ ’ਚ ਸੀ।

ਕਾਂਗਰਸ ਦੇ ਸਾਬਕਾ ਨੇਤਾ ਸਨਮਾਨ ਖੁਰਸ਼ੀਦ ਨੇ ਮੌਜੂਦਾ ਸੰਕਟ ਨੂੰ ਇਕ ਸੰਭਾਵਨਾ ’ਚ ਪਾ ਦਿੱਤਾ ਹੈ। ਇਕ ਲੇਖ ’ਚ ਉਨ੍ਹਾਂ ਨੇ ਸਿੱਟਾ ਕੱਢਿਆ ਹੈ ਕਿ ‘‘ਭਾਵੀ ਯੂਥ ਨੇਤਾਵਾਂ ਨੂੰ ਗੁਆ ਦੇਣਾ, ਜੋ ਬਿਨਾਂ ਕਿਸੇ ਕਾਰਨ ਹੈ, ਦਰਅਸਲ ਅਫਸੋਸਜਨਕ ਅਤੇ ਦੁਖਦਾਈ ਹੈ ਪਰ ਨੌਜਵਾਨ, ਜੋ ਇਹ ਮਹਿਸੂਸ ਕਰਦੇ ਹਨ ਕਿ ਪੁਰਾਣੀ ਪੀੜ੍ਹੀ ਉਨ੍ਹਾਂ ਨੂੰ ਰਸਤਾ ਨਹੀਂ ਦੇ ਰਹੀ, ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਥੇ ਯੂਥ ਨੇਤਾ ਵੀ ਹਨ, ਜੋ ਉਡੀਕ ’ਚ ਹਨ। ਇਹ ਸੰਕਟ ਨੌਜਵਾਨਾਂ ਅਤੇ ਪੁਰਾਣੇ ਮਹਾਰਥੀਆ ਦਾ ਨਹੀਂ ਸਗੋਂ ਉਨ੍ਹਾਂ ਦਾ ਹੈ, ਜੋ ਪਾਰਟੀ ਨੂੰ ਛੱਡਣਾ ਚਾਹੁੰਦੇ ਹਨ ਅਤੇ ਦੂਸਰੇ ਪਾਸੇ ਕੁਝ ਅਜਿਹੇ ਵੀ ਹਨ, ਜੋ ਇਸ ਤੂਫਾਨੀ ਮੌਸਮ ’ਚ ਜਹਾਜ਼ ਨੂੰ ਛੱਡਣਾ ਨਹੀਂ ਚਾਹੰੁਦੇ।’’

ਪਾਰਟੀ ’ਚ ਖੋਰਾ ਸ਼ੁਰੂ ਹੋ ਚੁੱਕਾ ਹੈ, ਜਿਵੇਂ ਕਿ 1998 ’ਚ ਸੋਨੀਆ ਗਾਂਧੀ ਦੇ ਆਉਣ ਤੋਂ ਪਹਿਲਾਂ ਹੋਇਆ ਸੀ। ਗਾਂਧੀ ਪਰਿਵਾਰ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ 2020 ਸੰ ਨ 1998 ਵਰਗਾ ਨਹੀਂ। ਪਰਿਵਾਰ ਨੇ ਇਹ ਵੀ ਪ੍ਰਮਾਣਿਤ ਕਰ ਦਿੱਤਾ ਹੈ ਕਿ ਹੁਣ ਉਹ ਵੋਟਾਂ ਨੂੰ ਆਕਰਸ਼ਿਤ ਕਰਨ ਵਾਲਾ ਨਹੀਂ ਰਿਹਾ। ਪਾਰਟੀ ਨੂੰ ਇਕ ਲੀਡਰਸ਼ਿਪ ਦੀ ਲੋੜ ਹੈ, ਜੋ ਦਿਸ਼ਾ, ਮੁੜ -ਨਿਰਮਾਣ ਅਤੇ ਨਵੀਂ ਕਹਾਣੀ ਨੂੰ ਲਿਖ ਸਕੇ।


Bharat Thapa

Content Editor

Related News