ਅਜੇ ਨਹੀਂ ਟਲਿਆ ਹੜ੍ਹਾਂ ਦਾ ਖ਼ਤਰਾ, ਫ਼ੌਜ ਨੂੰ ALERT ਰਹਿਣ ਦੇ ਹੁਕਮ
Monday, Sep 08, 2025 - 11:13 AM (IST)

ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ੍ਹ ’ਚੋਂ ਲੰਘਦੇ ਘੱਗਰ ਦਰਿਆ 'ਚ ਐਤਵਾਰ ਨੂੰ ਪਾਣੀ ਦਾ ਪੱਧਰ 23 ਫੁੱਟ ਤੋਂ ਘੱਟ ਕੇ 22 ਫੁੱਟ ਆਉਣ ’ਤੇ ਭਾਵੇਂ ਇਕ ਵਾਰ ਲੋਕਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਹੈ ਪਰ ਹੜ੍ਹਾਂ ਦਾ ਖ਼ਤਰਾ ਅਜੇ ਵੀ ਬਰਕਰਾਰ ਹੋਣ ਕਾਰਨ ਲੋਕਾਂ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਠੀਕਰੀ ਪਹਿਰਾ ਅਜੇ ਵੀ ਜਾਰੀ ਹੈ। ਹਾਲਾਂਕਿ ਰੁਕ-ਰੁਕ ਕੇ ਪੈਂਦੇ ਮੀਂਹ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ।
ਆਉਣ ਵਾਲੇ ਦਿਨਾਂ 'ਚ ਘੱਗਰ ਤੋਂ ਨੁਕਸਾਨ ਹੋਣ ਦੀ ਘੱਟ ਸੰਭਾਵਨਾ ਹੈ। ਸ਼ਨੀਵਾਰ ਨੂੰ ਹਰਿਆਣਾ ਦੇ ਪਿੰਡ ਪਨਿਹਾਰੀ ਵਿਖੇ 5 ਫੁੱਟ ਪਾੜ ਪੈਣ ਨਾਲ ਹਰਿਆਣਾ ਦੇ ਪਿੰਡਾਂ ਦੀ 5 ਹਜ਼ਾਰ ਏਕੜ ਫ਼ਸਲ ਪਾਣੀ 'ਚ ਡੁੱਬ ਗਈ, ਜਿਸ ਨਾਲ ਪਾਣੀ ਦਾ ਪੱਧਰ 22 ਫੁੱਟ ਰਹਿ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ! ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਐਤਵਾਰ ਨੂੰ ਖਨੌਰੀ, ਚਾਂਦਪੁਰਾ ਸਾਈਫਨ ਅਤੇ ਸਰਦੂਲਗੜ੍ਹ ਵਿਖੇ ਘੱਗਰ ਵਿਚ ਸ਼ਾਂਤ ਪਾਣੀ ਵਹਿੰਦਾ ਰਿਹਾ। ਓਧਰ, ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਫ਼ੌਜ ਨੂੰ ਚੌਕਸੀ ਵਰਤਣ ਦੇ ਹੁਕਮ ਦਿੱਤੇ ਹੋਏ ਹਨ ਅਤੇ ਘੱਗਰ ਦੇ ਕਿਨਾਰਿਆਂ ’ਤੇ ਫ਼ੌਜ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ। ਲੋਕਾਂ ਦੇ ਠੀਕਰੀ ਪਹਿਰੇ ਲਗਾਤਾਰ ਚੱਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8