ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਯੁੱਗ

Saturday, Oct 19, 2024 - 06:52 PM (IST)

ਵਰਤਮਾਨ ਵਿਚ, ਵਿਸ਼ਵ ਤੇਜ਼ੀ ਨਾਲ ਇਕ ਤਕਨੀਕੀ ਭਵਿੱਖ ਵੱਲ ਵਧ ਰਿਹਾ ਹੈ, ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਗਲੋਬਲ ਬਿਰਤਾਂਤ ਦਾ ਕੇਂਦਰ ਬਿੰਦੂ ਬਣ ਗਈ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਲਪਨਾ ਕੀਤੇ ਗਏ ਇਕ ਵਿਕਸਤ ਭਾਰਤ ਦਾ ਉਦੇਸ਼ ਸਾਡੇ ਨੌਜਵਾਨਾਂ ਲਈ ਉੱਦਮਸ਼ੀਲਤਾ ਨੂੰ ਇਕ ਵਿਹਾਰਕ ਬਦਲ ਬਣਾਉਣਾ ਹੈ, ਖਾਸ ਤੌਰ ’ਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਭਾਈਚਾਰਿਆਂ, ਔਰਤਾਂ, ਦਿਵਿਆਂਗ ਵਿਅਕਤੀਆਂ, ਸਾਬਕਾ ਸੈਨਿਕਾਂ ਅਤੇ ਆਰਥਿਕ ਤੌਰ ’ਤੇ ਵਾਂਝੇ ਨਾਗਰਿਕਾਂ ਵਰਗੇ ਰਵਾਇਤੀ ਤੌਰ ’ਤੇ ਘੱਟ ਨੁਮਾਇੰਦਗੀ ਵਾਲੇ ਸਮੂਹਾਂ ਨੂੰ ਉੱਦਮਸ਼ੀਲਤਾ ਨੂੰ ਇਕ ਵਿਹਾਰਕ ਕਰੀਅਰ ਮਾਰਗ ਵਜੋਂ ਲੈਣ ਲਈ ਪ੍ਰੇਰਿਤ ਕਰਨਾ ਹੈ।

ਉੱਦਮਤਾ ਅਤੇ ਹੁਨਰ ਵਿਕਾਸ ਪ੍ਰੋਗਰਾਮ ਦਾ ਦ੍ਰਿਸ਼ਟੀਕੋਣ ਸਿਰਫ ਕਾਰੋਬਾਰ ਸਿਰਜਣ ਤੱਕ ਨਹੀਂ ਹੈ ਸਗੋਂ ਇਸ ਤੋਂ ਅੱਗੇ ਤੱਕ ਜਾਂਦਾ ਹੈ। ਇਹ ਬੇਰੁਜ਼ਗਾਰੀ ਨੂੰ ਹੱਲ ਕਰਨ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਣਨੀਤਕ ਪਹੁੰਚ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ, ਸੂਖਮ (ਮਾਈਕ੍ਰੋ), ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ (ਐੱਮ. ਐੱਸ. ਐੱਮ. ਈ.) ਸੈਕਟਰ ਕ੍ਰੈਡਿਟ ਗਾਰੰਟੀ ਸਕੀਮ ਦੇ ਐਲਾਨ ਨਾਲ ਪ੍ਰਸੰਨਤਾ ਦੀ ਲਹਿਰ ਹੈ, ਜੋ ਕਿ ਮਸ਼ੀਨਰੀ ਲਈ 100 ਕਰੋੜ ਰੁਪਏ ਤੱਕ ਦੇ ਜ਼ਮਾਨਤ-ਮੁਕਤ ਕਰਜ਼ੇ ਪ੍ਰਦਾਨ ਕਰਦਾ ਹੈ ਅਤੇ ਇਹ ਸਿੱਧੇ ਤੌਰ ’ਤੇ ਕਿਫਾਇਤੀ ਕਰਜ਼ੇ ਤੱਕ ਪਹੁੰਚ ਦੀ ਗੰਭੀਰ ਚੁਣੌਤੀ ਨੂੰ ਹੱਲ ਕਰਦਾ ਹੈ ਅਤੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਿਚ ਉੱਨਤ ਤਕਨਾਲੋਜੀ ਵਿਚ ਨਿਵੇਸ਼ ਕਰਨ ਅਤੇ ਉਸ ਦੀ ਪੈਦਾਵਾਰ ਵਧਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

ਇਸ ਸਾਲ ਦਾ ਕੇਂਦਰੀ ਬਜਟ ਸੰਕਟ ਦੀ ਮਿਆਦ ਦੇ ਦੌਰਾਨ ਕ੍ਰੈਡਿਟ ਸਹਾਇਤਾ ਪ੍ਰਦਾਨ ਕਰਨ ਲਈ ਇਕ ਮਹੱਤਵਪੂਰਨ ਵਿਧੀ ਪੇਸ਼ ਕਰਦਾ ਹੈ, ਜਿਸਦਾ ਸਮਰਥਨ ਸਰਕਾਰ ਦੁਆਰਾ ਗਾਰੰਟੀਸ਼ੁਦਾ ਫੰਡਾਂ ਦੁਆਰਾ ਕੀਤਾ ਜਾਂਦਾ ਹੈ, ਕਾਰੋਬਾਰਾਂ ਨੂੰ ਗੈਰ-ਕਾਰਗੁਜ਼ਾਰੀ ਸੰਪਤੀ ਬਣਨ ਤੋਂ ਰੋਕਣ ਵਿਚ ਮਦਦ ਕਰਦਾ ਹੈ ਅਤੇ ਸਮੁੱਚੀ ਆਰਥਿਕ ਸਥਿਰਤਾ ਨੂੰ ਕਾਇਮ ਰੱਖਦਾ ਹੈ।

‘ਤਰੁਣ’ ਸ਼੍ਰੇਣੀ ਦੇ ਤਹਿਤ ਉੱਦਮੀਆਂ ਲਈ ਮੁਦਰਾ ਕਰਜ਼ੇ ਨੂੰ ਦੁੱਗਣਾ ਕਰਕੇ 20 ਲੱਖ ਰੁਪਏ ਕਰਨਾ ਕਾਰੋਬਾਰਾਂ ਨੂੰ ਰੁਜ਼ਗਾਰ ਪੈਦਾ ਕਰਨ ਅਤੇ ਵਧਾਉਣ ਲਈ ਸਮਰੱਥ ਬਣਾਉਣ ਲਈ ਇਕ ਵੱਡਾ ਪ੍ਰੋਤਸਾਹਨ ਹੈ। ਘੱਟ ਟਰਨਓਵਰ ਸੀਮਾ ਅਤੇ ਵਿਸਤ੍ਰਿਤ ਯੋਗਤਾ ਦੇ ਨਾਲ ਵਪਾਰ ਪ੍ਰਾਪਤੀ ਛੋਟ ਪ੍ਰਣਾਲੀ ਵਿਚ ਸੁਧਾਰ ਐੱਮ.ਐੱਸ.ਐੱਮ.ਈ. ਲਈ ਤਰਲਤਾ ਅਤੇ ਵਿੱਤੀ ਪ੍ਰਬੰਧਨ ਵਿਚ ਸੁਧਾਰ ਕਰਦਾ ਹੈ।

3 ਸਾਲਾਂ ਦੇ ਅੰਦਰ ਸਾਰੇ ਪ੍ਰਮੁੱਖ ਐੱਮ.ਐੱਸ.ਐੱਮ.ਈ. ਕਲੱਸਟਰਾਂ ਵਿਚ ਸਿਡਬੀ ਸ਼ਾਖਾਵਾਂ ਦਾ ਯੋਜਨਾਬੱਧ ਵਿਸਥਾਰ ਵਧੇਰੇ ਪਹੁੰਚਯੋਗ ਵਿੱਤੀ ਸੇਵਾਵਾਂ ਦਾ ਭਰੋਸਾ ਦਿਵਾਉਂਦਾ ਹੈ, ਜਿਸ ਨਾਲ ਸਥਾਨਕ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਇਸ ਤੋਂ ਇਲਾਵਾ, 50 ਮਲਟੀ-ਪ੍ਰੋਡਕਟ ਫੂਡ ਇਰੀਡੀਏਸ਼ਨ ਯੂਨਿਟਾਂ ਅਤੇ 100 ਐੱਨ.ਏ.ਬੀ.ਐੱਲ.-ਮਾਨਤਾ ਪ੍ਰਾਪਤ ਭੋਜਨ ਗੁਣਵੱਤਾ ਅਤੇ ਸੁਰੱਖਿਆ ਜਾਂਚ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਨਾਲ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਬਹੁਤ ਹੁਲਾਰਾ ਮਿਲੇਗਾ, ਉਤਪਾਦ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ ਅਤੇ ਨਵੇਂ ਬਾਜ਼ਾਰਾਂ ਵਿਚ ਪਹੁੰਚਣ ਦੇ ਮੌਕੇ ਖੁੱਲ੍ਹਣਗੇ।

ਪੀ.ਪੀ.ਪੀ. ਮੋਡ ਵਿਚ ਈ-ਕਾਮਰਸ ਦਰਾਮਦ ਹੱਬ ਦੀ ਸਿਰਜਣਾ ਇਕ ਹੋਰ ਦੂਰਦਰਸ਼ੀ ਪਹਿਲ ਹੈ ਜੋ ਐੱਮ.ਐੱਸ.ਐੱਮ.ਈਜ਼ ਅਤੇ ਰਵਾਇਤੀ ਕਾਰੀਗਰਾਂ ਨੂੰ ਗਲੋਬਲ ਬਾਜ਼ਾਰਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਅਤੇ ਡਿਜੀਟਲ ਪਰਿਵਰਤਨ ਅਤੇ ਅੰਤਰਰਾਸ਼ਟਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯੋਗ ਬਣਾਉਂਦਾ ਹੈ।

ਰੁਜ਼ਗਾਰਦਾਤਾਵਾਂ ਦੀ ਭਲਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ, ਇਸ ਸਕੀਮ ਤਹਿਤ 50 ਲੱਖ ਨਵੇਂ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਟੀਚੇ ਦੇ ਨਾਲ 1 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਕਮਾਉਣ ਵਾਲੇ ਹਰੇਕ ਵਾਧੂ ਕਾਮੇ ਨੂੰ 2 ਸਾਲਾਂ ਲਈ 3,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਅਦਾਇਗੀ ਕੀਤੀ ਜਾਂਦੀ ਹੈ।

ਸਰਕਾਰ ਕੰਮਕਾਜੀ ਔਰਤਾਂ ਲਈ ਹੋਸਟਲ ਅਤੇ ਕਰੈੱਚ ਸਥਾਪਤ ਕਰਨ ਲਈ ਉਦਯੋਗਾਂ ਨਾਲ ਸਾਂਝੇਦਾਰੀ ਕਰ ਕੇ ਇਕ ਠੋਸ ਕਦਮ ਚੁੱਕ ਰਹੀ ਹੈ, ਨਾਲ ਹੀ ਔਰਤਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹ (ਐੱਸ.ਐੱਚ.ਜੀ.) ਉੱਦਮਾਂ ਲਈ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰ ਰਹੀ ਹੈ। ਇਸ ਦਾ ਆਦਰਸ਼ ਹੈ ਸਮਾਵੇਸ਼।

ਦੂਜੇ ਪਾਸੇ, ਵਿੱਦਿਅਕ ਸੰਸਥਾਵਾਂ ਗਿਆਨ ਅਤੇ ਨਵੀਨਤਾ ਦੀਆਂ ਕੇਂਦਰ ਹਨ, ਪਰ ਕਈ ਵਾਰ ਉਨ੍ਹਾਂ ਵਿਚ ਵਿਹਾਰਕ ਉਪਯੋਗੀ ਸੰਦਰਭਾਂ ਦੀ ਘਾਟ ਹੁੰਦੀ ਹੈ। ਐੱਮ.ਐੱਸ.ਐੱਮ.ਈ. ਨਵੀਨਤਾਕਾਰੀ ਯੋਜਨਾਬੰਦੀ ਇਸ ਪਾੜੇ ਨੂੰ ਪੂਰਾ ਕਰਦੀ ਹੈ ਅਤੇ ਇਕ ਪਰਸਪਰ ਸਬੰਧ ਬਣਾਉਂਦੀ ਹੈ ਜੋ ਦੋਵਾਂ ਸੈਕਟਰਾਂ ਨੂੰ ਲਾਭ ਪਹੁੰਚਾਉਂਦੀ ਹੈ ਅਤੇ ਸਾਡੀ ਆਰਥਿਕਤਾ ਦਾ ਵਿਸਥਾਰ ਕਰਦੀ ਹੈ।

ਵਿਦਿਆਰਥੀਆਂ ਲਈ, ਇਹ ਅਸਲ-ਸੰਸਾਰ ਵਪਾਰਕ ਚੁਣੌਤੀਆਂ ਅਤੇ ਮੌਕਿਆਂ ਲਈ ਕੀਮਤੀ ਸੰਪਰਕ ਪ੍ਰਦਾਨ ਕਰਦਾ ਹੈ। ਐੱਮ.ਐੱਸ.ਐੱਮ.ਈ. ਕਾਰੋਬਾਰਾਂ ਲਈ, ਇਹ ਤਾਜ਼ਾ ਦ੍ਰਿਸ਼ਟੀਕੋਣ ਅਤੇ ਨਵੀਨਤਮ ਅਕਾਦਮਿਕ ਖੋਜਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਜੋ ਸੰਭਾਵੀ ਤੌਰ ’ਤੇ ਉਨ੍ਹਾਂ ਦੀਆਂ ਸੰਚਾਲਨ ਚੁਣੌਤੀਆਂ ਦੇ ਨਵੀਨਤਾਕਾਰੀ ਹੱਲ ਵੱਲ ਅਗਵਾਈ ਕਰਦਾ ਹੈ। ਅੱਜ ਤੱਕ, ਅਸੀਂ ਪਿਛਲੇ 10 ਸਾਲਾਂ ਵਿਚ 17 ਕਰੋੜ ਨੌਕਰੀਆਂ ਵਿਚ ਮਹੱਤਵਪੂਰਨ ਵਾਧਾ ਦੇਖਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਅਸੀਂ ਅਜਿਹੇ ਭਾਰਤ ਵੱਲ ਵਧ ਰਹੇ ਹਾਂ ਜਿੱਥੇ ਵਿਕਾਸ ਹਰ ਘਰ ਤੱਕ ਪਹੁੰਚੇ ਅਤੇ ਹਰ ਵਿਅਕਤੀ ਦੇ ਜੀਵਨ ਨੂੰ ਛੂਹੇ ਅਤੇ ਸਾਡੀ ਸਮੂਹਿਕ ਊਰਜਾ ਨੂੰ ਵਿਸ਼ਵ ਗੁਰੂ ਬਣਨ ਦੇ ਆਦਰਸ਼ ਵੱਲ ਸੇਧਿਤ ਕਰੇ।

ਸੁਸ਼੍ਰੀ ਸ਼ੋਭਾ ਕਰੰਦਲਾਜੇ


Rakesh

Content Editor

Related News