''ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ-ਰਾਤ''

11/25/2015 2:55:46 PM

''ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦਿ ਜਗ ਚਾਨਣ ਹੋਆ
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ''
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ (ਜਨਮ) ਹੋਣ ਦੇ ਨਾਲ-ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਠੀਕ ਉਂਝ ਹੀ ਜਿਵੇਂ ਸੂਰਜ ਨਿਕਲਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਤਾਰੇ, ਸੂਰਜ ਦੀ ਤੇਜ਼ ਰੋਸ਼ਨੀ ''ਚ ਲੁਕ ਜਾਂਦੇ ਹਨ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ ਸਾਬ੍ਹੋ, ਪਾਕਿਸਤਾਨ ਦੇ ਨਨਕਾਨਾ ਸਾਹਿਬ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਗੁਰੂ ਜੀ ਦਾ ਵਿਆਹ ਮਾਤਾ ਸੁਲਖਣੀ ਨਾਲ ਹੋਇਆ ਅਤੇ ਗੁਰੂ ਜੀ ਦੇ ਘਰ ਦੋ ਬੇਟਿਆਂ ਦੇ ਜਨਮ ਲਿਆ, ਜਿਨ੍ਹਾਂ ''ਚੋਂ ਇਕ ਦਾ ਨਾਂ ਬਾਬਾ ਸ਼੍ਰੀ ਚੰਦ ਅਤੇ ਦੂਜੇ ਦਾ ਨਾਂ ਬਾਬਾ ਲਕਸ਼ਮੀ ਚੰਦ ਸੀ। 22 ਸਤੰਬਰ 1539 ਨੂੰ ਪੰਜਾਬ ਦੇ ਸ਼੍ਰੀ ਕਰਤਾਰਪੁਰ ਸਾਹਿਬ ''ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲ ਤੋਂ ਵੱਧ ਉਮਰ ਤੱਕ ਜ਼ਿੰਦਗੀ ਬਤੀਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਸੁਆਗਤ ਦੇਵਾਤਾਵਾਂ ਨੇ ਵੀ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਸਾਰੀ ਮਨੁੱਖੀ ਜਾਤੀਆਂ ਨੂੰ ਉਨ੍ਹਾਂ ਦੇ ਦੁੱਖਾਂ, ਕਲੇਸ਼ਾਂ ਤੋਂ ਮੁਕਤ ਕਰਨ, ਜਾਤ-ਪਾਤ ਦੇ ਭੇਦਭਾਵ ਨੂੰ ਦੂਰ ਕਰਨ ਅਤੇ ਮਨੁੱਖ ਦਾ ਕਲਿਆਣ ਕਰਨ ਦੇ ਉਦੇਸ਼ ਨਾਲ ਗੁਰੂ ਜੀ ਦਾ ਅਵਤਾਰ ਧਰਤੀ ''ਤੇ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੇ ਸਾਹਮਣੇ ਇਕ ਅਜਿਹੇ ਆਦਰਸ਼ ਸਮਾਜ ਦੀ ਕਲਪਨਾ ਰੱਖੀ ਜੋ ਸ਼ੋਸ਼ਣ ਅਤੇ ਅਤਿਆਚਾਰ ਤੋਂ ਮੁਕਤ ਰਹੇ, ਜਿਸ ''ਚ ਉਂਚ-ਨੀਚ ਦਾ ਕੋਈ ਭੇਦਭਾਵ ਨਾ ਹੋਵੇ। ਮਨੁੱਖ ਦੀ ਸੇਵਾ ਹੀ ਜਿਨ੍ਹਾਂ ਦਾ ਸਿਰਫ ਇਕੋਂ ਆਦਰਸ਼ ਅਤੇ ਉਦੇਸ਼ ਸੀ। ਇਸ ਤਰ੍ਹਾਂ ਸਿੱਖ ਧਰਮ ਦੀ ਸਥਾਪਨਾ ਹੋਈ। 
ਗੁਰੂ ਜੀ ਦਾ ਜੀਵਨ ਕਾਲ ਸਮੁੱਚੀ ਮਨੁੱਖਤਾ ਲਈ ਇਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹੈ। ਗੂਰੂ ਜੀ ਦੇ ਸੰਦੇਸ਼ ਅੱਜ ਵੀ ਸੱਚ ਅਤੇ ਸਟੀਕ ਹਨ, ਜਿੰਨੇ ਉਨ੍ਹਾਂ ਦੇ ਕਾਲ ''ਚ ਸਨ। ਗੁਰੂ ਜੀ ਅਸਲ ''ਚ ਮਹਾਨ ਵਿਅਕਤੀਆਂ ਦੀ ਸ਼੍ਰੇਣੀ ''ਚ ਆਉਂਦੇ ਹਨ। 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਈਸ਼ਵਰ ਦੀ ਸਾਧਨਾ ''ਚ ਲੱਗਾ ਰਹਿੰਦਾ ਸੀ। ਗੁਰੂ ਜੀ ਦੀ ਸਿਹਤ ਨੂੰ ਲੈ ਕੇ ਮਾਤਾ-ਪਿਤਾ ਨੂੰ ਬੜੀ ਚਿੰਤਾ ਲੱਗੀ ਰਹਿੰਦੀ ਸੀ। ਇਕ ਦਿਨ ਗੁਰੂ ਜੀ ਦੇ ਮਾਤਾ-ਪਿਤਾ ਨੇ ਇਕ ਵੈਦ ਨੂੰ ਬੁਲਾਇਆ। ਜਦੋਂ ਵੈਦ ਗੁਰੂ ਜੀ ਦਾ ਹੱਥ ਫੜ ਨਾੜੀ ਨੂੰ ਚੈੱਕ ਕਰਨ ਲੱਗਾ ਤਾਂ ਗੁਰੂ ਜੀ ਦੇ ਆਪਣਾ ਹੱਥ ਪਰੇ ਕਰ ਲਿਆ ਅਤੇ ਬੜੇ ਹੀ ਪਿਆਰ ਨਾਲ ਕਿਹਾ, ''''ਮੈਨੂੰ ਕੋਈ ਬੀਮਾਰੀ ਨਹੀਂ ਹੈ।''''
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਵਪਾਰ ਨਾਲ ਜੋੜਨ ਬਾਰੇ ਸੋਚਿਆ। ਗੁਰੂ ਜੀ ਨੂੰ ਚਾਂਦੀ ਦੇ ਚੰਦ ਸਿੱਕੇ ਦੇ ਕੇ ਸ਼ਹਿਰ ਤੋਂ ਕੁਝ ਸਾਮਾਨ ਲਿਆਉਣ ਨੂੰ ਕਿਹਾ। ਰਸਤੇ ''ਚ ਗੁਰੂ ਜੀ ਨੇ ਉਨ੍ਹਾਂ ਪੈਸਿਆਂ ਨਾਲ ਲੋੜਵੰਦ ਸਾਧੂਆਂ ਨੂੰ ਭੋਜਨ ਕਰਵਾਇਆ ਅਤੇ ਨਵੇਂ ਕੱਪੜੇ ਦਿਵਾਏ ਅਤੇ ਖੁਦ ਖਾਲੀ ਹੱਥ ਵਾਪਸ ਘਰ ਆ ਗਏ। ਪਿਤਾ ਜੀ ਦੇ ਪੁੱਛਣ ''ਤੇ ਗੁਰੂ ਜੀ ਨੇ ਕਿਹਾ, ''''ਮੈਂ ਸਹੀ ਅਰਥ ''ਚ ਸੱਚਾ ਸੌਦਾ'' ਕਰਕੇ ਆਇਆ ਹਾਂ'''', ਜਿਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਏ। 
ਸ੍ਰੀ ਗੁਰੂ ਨਾਨਕ ਦੇਵ ਜੀ ਨੇ 92 ਸਾਲ ਦੀ ਉਮਰ ''ਚ ਸਿੱਖ ਧਰਮ ਦਾ ਪ੍ਰਚਾਰ ਕੀਤਾ। ਕਰਤਾਰਪੁਰ ''ਚ ਰਾਵੀ ਨਦੀਂ ਦੇ ਕੰਢੇ ਉਨ੍ਹਾਂ ਨੇ ਆਰਾਮ ਕਰਨ ਦਾ ਸੋਚਿਆ। ਗੁਰੂ ਜੀ ਨੇ ਇਥੇ ਕਿਸਾਨ ਦੀ ਤਰ੍ਹਾਂ ਮਿਹਨਤ ਕੀਤੀ। ਕਰਤਾਰਪੁਰ ''ਚ ਗੁਰੂ ਜੀ ਦੇ ਦਰਸ਼ਨ ਅਤੇ ਆਸ਼ੀਰਵਾਦ ਲੈਣ ਦੇ ਲਈ ਲੋਕਾਂ ਦੀ ਭੀੜ ਇਕੱਠੀ ਰਹਿੰਦੀ ਸੀ। ''ਸੰਗਤ'' ਅਤੇ ਪੰਗਤ'' ਦੀ ਇਕ ਬਿਲਕੁਲ ਅਦਭੁੱਤ ਨਵੀਂ ਪ੍ਰਥਾ ਦੀ ਸ਼ੁਰੂਆਤ ਕੀਤੀ। ''ਸੰਗਤ'' ਦਾ ਅਰਥ ਸੀ ਧਾਰਮਿਕ ਜਮਾਵੜਾ ਅਤੇ ''ਪੰਗਤ'' ਦਾ ਅਰਥ ਸੀ ਲੰਗਰ- ਮੁਫਤ ਦੀ ਰਸੋਈ। ਇਨ੍ਹਾਂ ਦੋਵੇਂ ਪ੍ਰੋਗਰਾਮਾਂ ''ਚ ਪੁਰਸ਼ ਅਤੇ ਮਹਿਲਾ, ਗਰੀਬ-ਅਮੀਰ ਜਾਤ-ਪਾਤ ਦੇ ਭੇਦਭਾਵ ਦੇ ਬਿਨਾਂ ਇਕੱਠੇ ਹੋ ਸਕਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਆਉਣ ਵਾਲੀ ਸੰਗਤ ਨੂੰ ''ਨਾਮ'' ਦਾ ਦਾਨ ਦਿੱਤਾ। ਗੁਰੂ ਜੀ ਨੇ ਵਿਸ਼ਵ ਨੂੰ ਇਕ ਪ੍ਰੇਮ ਸੂਤਰ ''ਚ ਪਿਰੋਣ ਦਾ ਮਹਾਨ ਕੰਮ ਕੀਤਾ। 

ਜਗਮੋਹਨ ਸਿੰਘ ਖੋਖਰ


Related News