ਅੱਜ ਮਾਤਾ-ਪਿਤਾ ਕੋਲ ਆਪਣੀ ਔਲਾਦ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਨਹੀਂ

Friday, Mar 28, 2025 - 04:58 PM (IST)

ਅੱਜ ਮਾਤਾ-ਪਿਤਾ ਕੋਲ ਆਪਣੀ ਔਲਾਦ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਨਹੀਂ

ਆਪਣੀ ਬੇਟੀ ਏਨਾ ਦੀ ਸਿਫਾਰਿਸ਼ ’ਤੇ ਮੈਂ ਨੈੱਟਫਲਿਕਸ ’ਤੇ ਫਿਲਮ ‘ਐਡੋਲੇਸੈਂਸ’ ਦੇਖੀ। ਆਪਣੇ ਹਫਤਾਵਾਰੀ ਕਾਲਮਾਂ ’ਚ ਮੈਂ ਕਈ ਵਾਰ ਉਨ੍ਹਾਂ ਕਿਤਾਬਾਂ ਬਾਰੇ ਲਿਖਿਆ ਹੈ ਜੋ ਮੈਨੂੰ ਦਿਲਚਸਪ ਲੱਗੀਆਂ। ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਫਿਲਮ ਬਾਰੇ ਲਿਖ ਰਿਹਾ ਹਾਂ ਕਿਉਂਕਿ ਕਈ ਮਹੀਨਿਆਂ ਬਾਅਦ ਮੈਂ ਅਜਿਹੀ ਫਿਲਮ ਦੇਖੀ ਜੋ ਦੇਖਣ ਲਾਇਕ ਸੀ।

ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ‘ਅੱਲ੍ਹੜਪੁਣਾ’ ਇਕ 13 ਸਾਲਾ ਲੜਕੇ ਦੀ ਕਹਾਣੀ ਹੈ, ਜਿਸ ਨੇ ਸਕੂਲ ’ਚ ਆਪਣੀ ਹੀ ਕਲਾਸ ਦੀ ਲਗਭਗ ਉਸੇ ਉਮਰ ਦੀ ਇਕ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਕਿਉਂਕਿ ਦੋਵੇਂ ਅੱਲ੍ਹੜ ਨਾ ਤਾਂ ਦੁਸ਼ਮਣ ਸਨ ਅਤੇ ਨਾ ਹੀ ਦੋਸਤ, ਇਸ ਲਈ ਜਾਸੂਸਾਂ ਲਈ ਅਪਰਾਧ ਦੇ ਮਕਸਦ ਦਾ ਪਤਾ ਲਾਉਣਾ ਔਖਾ ਸੀ। ਪੁਲਸ ਨੂੰ ਕਿਸੇ ਸਿੱਟੇ ’ਤੇ ਪੁੱਜਣ ਲਈ ਇਕ ਟ੍ਰੇਂਡ ਮਨੋਵਿਗਿਆਨੀ ਦੀਆਂ ਸੇਵਾਵਾਂ ਲੈਣੀਆਂ ਪਈਆਂ।

ਫਿਲਮ ਦੀ ਕਹਾਣੀ ਇਕ ਠੇਠ ਅੰਗਰੇਜ਼ੀ ਸ਼ਹਿਰ ’ਤੇ ਆਧਾਰਿਤ ਹੈ। ਜਿਸ ਪਰਿਵਾਰ ’ਚੋਂ ਉਹ ਲੜਕਾ ਸੀ ਉਹ ਮਜ਼ਦੂਰ ਵਰਗ ਦਾ ਸੀ। ਪਿਤਾ ਪਲੰਬਰ ਸਨ। ਮਾਂ ਵੀ ਕੰਮ ਕਰਦੀ ਸੀ ਪਰ ਆਪਣੇ ਪਤੀ ਜਿੰਨੇ ਘੰਟੇ ਨਹੀਂ। ਇਹ ਜੋੜਾ ਸੁਖਮਈ ਵਿਆਹੁਤਾ ਜੀਵਨ ਬਤੀਤ ਕਰ ਰਿਹਾ ਸੀ। ਉਨ੍ਹਾਂ ਦੀ ਇਕ ਵੱਡੀ ਸੰਤਾਨ 17 ਸਾਲ ਦੀ ਲੜਕੀ ਸੀ, ਜਿਸ ’ਚ ਆਪਣੇ ਛੋਟੇ ਭਰਾਵਾਂ ਵਾਂਗ ਭਾਵਨਾਤਮਕ ਅਸਥਿਰਤਾ ਦਾ ਕੋਈ ਲੱਛਣ ਨਹੀਂ ਦਿਸਦਾ ਸੀ।

ਇਸ ਵਿਸ਼ੇ ’ਤੇ ਲਿਖਣ ’ਚ ਮੇਰੀ ਰੁਚੀ ਇਸ ਲਈ ਹੈ ਕਿਉਂਕਿ ਮੈਂ ਨਿਰੰਤਰ ਨੌਜਵਾਨਾਂ ਨਾਲ ਗੱਲਬਾਤ ਕਰਦਾ ਹਾਂ। ਜਦੋਂ ਮੇਰੇ ਫਿਰਨ-ਤੁਰਨ ’ਚ ਕੋਈ ਅੜਿੱਕਾ ਨਹੀਂ ਸੀ, ਜਿਵੇਂ ਕਿ ਪਿਛਲੇ 3 ਜਾਂ 4 ਸਾਲਾਂ ਤੋਂ ਹੈ ਤਾਂ ਹਫਤੇ ਦੇ ਅਖੀਰ ਨੂੰ ਛੱਡ ਕੇ ਜੋ ਸਭ ਤੋਂ ਨੇੜਲੇ ਪਰਿਵਾਰ ਨਾਲ ਸਮਰਪਿਤ ਹੁੰਦੇ ਹਨ, ਗੱਲਬਾਤ ਤਕਰੀਬਨ ਹਰ ਦਿਨ ਹੁੰਦੀ ਹੈ। ਹੁਣ ਗੱਲਬਾਤ ਸਿਰਫ ਉਨ੍ਹਾਂ ਲੋਕਾਂ ਤਕ ਹੀ ਸੀਮਤ ਰਹਿ ਗਈ ਹੈ ਕਿ ਜੋ ਆਪਣੀਆਂ ਪ੍ਰੇਸ਼ਾਨੀਆਂ ਲੈ ਕੇ ਮੇਰੇ ਘਰ ਆਉਂਦੇ ਹਨ।

ਹੇਠਲੇ ਮੱਧਮ ਵਰਗ ਦੇ ਮਾਤਾ-ਪਿਤਾ ਮੇਰੇ ਤੋਂ ਇਹ ਆਸ ਰੱਖਦੇ ਹਨ ਕਿ ਮੈਂ ਉਨ੍ਹਾਂ ਦੇ ਅੱਲ੍ਹੜ ਬੱਚਿਆਂ ’ਚ ਸਮਝਦਾਰੀ ਪੈਦਾ ਕਰਨ ਲਈ ਪੁਲਸ ਨੂੰ ਸ਼ਾਮਲ ਕਰਾਂ। ਮੈਨੂੰ ਉਨ੍ਹਾਂ ਨੂੰ ਇਹ ਸਮਝਾਉਣਾ ਪੈਂਦਾ ਹੈ ਕਿ ਪੁਲਸ ਨੂੰ ਭਾਵਨਾਤਮਕ ਤੌਰ ’ਤੇ ਪ੍ਰੇਸ਼ਾਨ ਬੱਚਿਆਂ ਜਾ ਇਥੋਂ ਤਕ ਕਿ ਬਾਲਗਾਂ ਨਾਲ ਨਜਿੱਠਣ ਲਈ ਟ੍ਰੇਨਿੰਗ ਨਹੀਂ ਦਿੱਤੀ ਗਈ ਹੈ। ਪੁਲਸ ਦਾ ਕੋਈ ਵੀ ਦਖਲ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ।

ਆਪਣੀ ਨੌਕਰੀ ਦੌਰਾਨ ਇਕ ਵਾਰ ਮੈਂ ਮਦਦ ਲਈ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦੀ ਪ੍ਰੋਫੈਸਰ ਮ੍ਰਿਣਾਲਿਨੀ ਆਪਟੇ ਨਾਲ ਸੰਪਰਕ ਕੀਤਾ। ਉਸ ਦਿਆਲੂ ਔਰਤ ਨੇ 2 ਨੌਜਵਾਨ ਵਿਦਿਆਰਥੀਆਂ ਇਕ ਲੜਕੀ ਅਤੇ ਇਕ ਲੜਕੇ ਨੂੰ ਸੰਬੰਧਤ ਪੱਖਾਂ ਨਾਲ ਗੱਲ ਕਰਨ ਲਈ ਕੰਮ ਵਾਲੇ ਦਿਨਾਂ ’ਚ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ ਮੇਰੇ ਦਫਤਰ ’ਚ ਰੱਖਿਆ। ਇਹ ਜੋੜੀ ਉਥੇ ਸਫਲ ਹੋਈ ਜਿਥੇ ਅਸੀਂ ਪੁਲਸ ਵਾਲੇ ਯਕੀਨਨ ਅਸਫਲ ਹੋ ਜਾਂਦੇ।

ਮੇਰੀ ਪਤਨੀ ਜੋ ਇਕ ਟ੍ਰੇਂਡ ਅਧਿਆਪਿਕਾ ਸੀ, ਪੁਣੇ ’ਚ ਸ਼ਿਵਾਜੀ ਪ੍ਰੈਪਰੇਟਰੀ ਮਿਲਟਰੀ ਸਕੂਲ ’ਚ ਕੰਮ ਕਰਦੀ ਸੀ, ਜਦੋਂ ਮੈਂ ਉਥੇ ਕਮਿਸ਼ਨਰ ਵਜੋਂ ਤਾਇਨਾਤ ਸੀ। 1964 ਤੋਂ 1968 ਤੱਕ ਸਿਟੀ ਪੁਲਸ ’ਚ, 1968 ਤੋਂ 1974 ਤਕ ਮੁੰਬਈ ਦੇ ਕੈਥੇਡ੍ਰਲ ਸਕੂਲ ’ਚ, 1974 ਤੋਂ 1976 ਤਕ ਹੈਦਰਾਬਾਦ ਦੇ ਸੈਂਟਰ ਸਕੂਲ ’ਚ ਜਿਥੇ ਸੀ. ਆਰ. ਪੀ. ’ਚ ਡੈਪੂਟੇਸ਼ਨ ’ਤੇ ਸੀ ਅਤੇ ਦਿੱਲੀ ’ਚ ਸੇਂਟ ਕੋਲੰਬਾ ਸਕੂਲ, ਜਿਥੇ 1976 ਤੋਂ 1979 ਤਕ ਡੈਪੂਟੇਸ਼ਨ ’ਤੇ ਮੇਰੀ ਆਖਰੀ ਪੋਸਟਿੰਗ ਸੀ। ਉਨ੍ਹਾਂ ਨੇ ਦੇਖਿਆ ਕਿ ਮੁੰਬਈ ਦੇ ਕੈਥੇਡ੍ਰਲ ਸਕੂਲ ਦੇ ਬੱਚਿਆਂ ਨੂੰ ਸੰਭਾਲਣਾ ਜ਼ਿਆਦਾ ਮੁਸ਼ਕਲ ਸੀ ਜਦਕਿ ਹੈਦਰਾਬਾਦ ਦੇ ਸੈਂਟਰਲ ਸਕੂਲ ਦੇ ਬੱਚਿਆਂ ਨੂੰ ਸੰਭਾਲਣਾ ਸਭ ਤੋਂ ਸੌਖਾ ਸੀ।

ਇਸ ਦਾ ਕਾਰਨ ਸਮਝਣਾ ਮੁਸ਼ਕਲ ਨਹੀਂ ਸੀ। ਭਾਰਤ ’ਚ ਘੱਟ ਖੁਸ਼ਹਾਲ ਵਰਗ ਦੇ ਬੱਚਿਆਂ ਦੀ ਭਾਵਨਾਤਮਕ ਸਿਹਤ ’ਤੇ ਓਨਾ ਅਸਰ ਨਹੀਂ ਪਿਆ ਹੈ ਜਿੰਨਾ ਕਿ ਆਰਥਿਕ ਤੌਰ ’ਤੇ ਵੱਧ ਖੁਸ਼ਹਾਲ ਵਰਗ ਦੇ ਬੱਚਿਆਂ ’ਤੇ ਪਿਆ ਹੈ। ਬ੍ਰਿਟੇਨ ਵਰਗੇ ਦੇਸ਼ਾਂ ’ਚ ਜਿਥੇ ਫਿਲਮ ‘ਐਡੋਲੇਸੈਂਸ’ ਦੀ ਸ਼ੂਟਿੰਗ ਹੋਈ ਸੀ, ਬੱਚਿਆਂ ਨੂੰ ਭਾਰਤ ਆਉਣ ਤੋਂ ਪਹਿਲਾਂ ਹੀ ਫੇਸਬੁੱਕ, ਵ੍ਹਟਸਐਪ ਆਦਿ ਵਰਗੇ ਸੋਸ਼ਲ ਮੀਡੀਆ ਮਾਧਿਅਮਾਂ ਤੋਂ ਜਾਣੂ ਕਰਵਾਇਆ ਗਿਆ ਸੀ।

ਜਿਹੜੇ ਬੱਚੇ ਤਕਨਾਲੋਜੀ ਦੇ ਸੰਪਰਕ ’ਚ ਆਉਂਦੇ ਹਨ, ਉਨ੍ਹਾਂ ਬੱਚਿਆਂ ਨਾਲੋਂ ਜਿਨਸੀ ਵਿਵਹਾਰ ਦੇ ਮੌਜੂਦਾ ਰੁਝਾਨਾਂ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੀ ਤਕਨਾਲੋਜੀ ਤੱਕ ਘੱਟ ਪਹੁੰਚ ਹੁੰਦੀ ਹੈ। ਅੱਲ੍ਹੜ ਅਵਸਥਾ ’ਚ, 13 ਸਾਲ ਦੇ ਨਾਇਕ ਨੇ ਆਪਣੀਆਂ ਜਿਨਸੀ ਇੱਛਾਵਾਂ ਨਾਲ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਕਿ ਉਸ ਉਮਰ ’ਚ ਕੁਦਰਤੀ ਹੈ। ਉਸ ਦੀ ਜਮਾਤ ਦੇ ਮੁੰਡਿਆਂ ਨੇ ਇਹ ਸਿੱਟਾ ਕੱਢਿਆ ਸੀ ਕਿ 80 ਫੀਸਦੀ ਕੁੜੀਆਂ 20 ਫੀਸਦੀ ਮੁੰਡਿਆਂ ਵੱਲ ਆਕਰਸ਼ਿਤ ਹੁੰਦੀਆਂ ਹਨ। ਨਾਇਕ ਨੂੰ ਲੱਗਦਾ ਹੈ ਕਿ ਉਹ ‘ਬਦਸੂਰਤ’ ਹੈ ਅਤੇ ਇਸ ਲਈ ਕੁੜੀਆਂ ਦਾ ਧਿਆਨ ਖਿੱਚਣ ਦੇ ਲਾਇਕ ਨਹੀਂ ਹੈ।

ਉਸ ਦੇ ਪਿਤਾ ਨੇ ਉਸ ਦੀ ਖੇਡਾਂ, ਖਾਸ ਕਰ ਕੇ ਫੁੱਟਬਾਲ ’ਚ ਦਿਲਚਸਪੀ ਪੈਦਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਮੁੰਡੇ ਦਾ ਆਈ ਕਿਊ ਪੱਧਰ ਔਸਤ ਤੋਂ ਉੱਪਰ ਸੀ। ਉਹ ਪੜ੍ਹਾਈ ’ਚ ਚੰਗਾ ਸੀ ਪਰ ਜਵਾਨੀ ਦੇ ਸੰਕੇਤਾਂ ਤੋਂ ਸਪੱਸ਼ਟ ਤੌਰ ’ਤੇ ਪਰੇਸ਼ਾਨ ਸੀ, ਜਿਨ੍ਹਾਂ ਵੱਲ ਉਸ ਦੇ ਮਾਪਿਆਂ ਨੇ ਧਿਆਨ ਤੱਕ ਨਹੀਂ ਦਿੱਤਾ, ਹੱਲ ਕਰਨ ਦੀ ਤਾਂ ਗੱਲ ਹੀ ਦੂਰ ਦੀ ਸੀ।

ਮੁੰਬਈ ਵਰਗੇ ਭਾਰਤੀ ਸ਼ਹਿਰਾਂ ’ਚ ਜ਼ਿਆਦਾ ਖੁਸ਼ਹਾਲ ਲੋਕਾਂ ਦੇ ਮਾਤਾ-ਪਿਤਾ ਆਪਣੀ ਜ਼ਿੰਦਗੀ ’ਚ ਰੁੱਝੇ ਰਹਿੰਦੇ ਹਨ, ਮਰਦ ਆਪਣੇ ਕੰਮ ’ਚ ਅਤੇ ਔਰਤਾਂ ਆਪਣੀਆਂ ਸਹੇਲੀਆਂ ਨਾਲ। ਕਈ ਲੋਕ ਆਪਣੇ ਬੱਚਿਆਂ ਨੂੰ ਮਾਰਗਦਰਸ਼ਨ ਦੇਣ ਲਈ ਸਮਾਂ ਕੱਢਦੇ ਹਨ। ਅੱਲ੍ਹੜਾਂ ਨੂੰ ਆਪਣੀਆਂ ਸ਼ੰਕਾਵਾਂ ਦੇ ਜਵਾਬ ਅਤੇ ਨੌਜਵਾਨ ਅਵਸਥਾ ’ਚ ਪ੍ਰਵੇਸ਼ ਕਰਦੇ ਸਮੇਂ ਉਨ੍ਹਾਂ ਵਲੋਂ ਅਨੁਭਵ ਕੀਤੀਆਂ ਜਾਣ ਵਾਲੀਆਂ ਨਵੀਆਂ ਇੱਛਾਵਾਂ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਦੇ ਪਿਤਾ ਕੋਲ ਜਵਾਬ ਦੇਣ ਲਈ ਸਮਾਂ ਨਹੀਂ ਹੈ, ਮਾਵਾਂ ਅਜਿਹੇ ਵਿਸ਼ਿਆਂ ’ਚ ਸ਼ਾਮਲ ਹੋਣ ਤੋਂ ਝਿਜਕਦੀਆਂ ਹਨ।

ਨਾਇਕ ਆਪਣੇ ਕਮਰੇ ’ਚ ਖੁਦ ਨੂੰ ਬੰਦ ਕਰ ਲੈਂਦਾ ਸੀ ਅਤੇ ਆਪਣੀ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਲੋੜੀਂਦੀ ਜਾਣਕਾਰੀ ਲੱਭਣ ਲਈ ਕੰਪਿਊਟਰ ’ਤੇ ਬੈਠ ਜਾਂਦਾ ਸੀ। ਹੱਤਿਆ ਪਿੱਛੋਂ ਉਸ ਦੇ ਮਾਤਾ-ਪਿਤਾ ਦਰਮਿਆਨ ਗੱਲਬਾਤ, ਜਿਸ ’ਚ ਉਹ ਇਹ ਨਿਰਧਾਰਿਤ ਕਰਦੇ ਹਨ ਕਿ ਉਹ ਕਿਥੇ ਅਸਫਲ ਰਹੇ, ਫਿਲਮ ਦੇ ਆਖਰੀ ਐਪੀਸੋਡ ’ਚ ਦਿਖਾਇਆ ਗਿਆ ਹੈ।

ਇਹ ਉਸ ਬੋਝ ਨੂੰ ਦਰਸਾਉਂਦਾ ਹੈ ਜੋ ਮਾਤਾ-ਪਿਤਾ ਨੂੰ ਅੱਜ ਦੇ ਸਮੇਂ ’ਚ ਬੱਚਿਆਂ ਦੇ ਪਾਲਣ-ਪੋਸ਼ਣ ’ਚ ਉਠਾਉਣਾ ਪੈਂਦਾ ਹੈ। ਇਹ ਕੋਈ ਸੌਖਾ ਕੰਮ ਨਹੀਂ ਹੈ ਪਰ ਜੇ ਮਾਤਾ-ਪਿਤਾ ਦੋਵੇਂ ਬਿਨਾਂ ਕੋਈ ਬਹਾਨਾ ਬਣਾਏ ਆਪਣੇ ਬੱਚਿਆਂ ਨੂੰ ਹਰ ਰੋਜ਼ ਸਮਾਂ ਦੇਣ ਤਾਂ ਇਹ ਬਹੁਤ ਦਿਲਚਸਪ ਹੋ ਸਕਦਾ ਹੈ।

ਜੂਲੀਓ ਰਿਬੈਰੋ


author

Rakesh

Content Editor

Related News