ਕਿਤੇ ਲਾਕਡਾਊਨ ਮੁੜ ਤੋਂ ਨਾ ਲਾਗੂ ਹੋ ਜਾਵੇ

06/11/2020 3:50:44 AM

ਡਾ. ਭਰਤ ਮਿਸ਼ਰ ਪ੍ਰਾਚੀ

ਲਾਕਡਾਊਨ ਦੇ ਪੰਜਵੇਂ ਪੜਾਅ ਦੇ ਬਾਅਦ ਜਿਵੇਂ ਹੀ ਸਰਕਾਰ ਨੇ ਆਮ ਜਨ-ਜੀਵਨ ਨੂੰ ਆਮ ਵਰਗਾ ਬਣਾਉਣ ਦੀ ਦਿਸ਼ਾ ’ਚ ਸੁਰੱਖਿਅਤ ਰਹਿਣ ਦੀ ਦਿਸ਼ਾ-ਨਿਰਦੇਸ਼ਾਂ ਦੇ ਨਾਲ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਮ ਲੋਕਾਂ ਨੂੰ ਸੁੱਖ ਦਾ ਸਾਹ ਜ਼ਰੂਰ ਮਿਲਿਆ ਪਰ ਕੋਰੋਨਾ ਇਨਫੈਕਸ਼ਨ ਦੇ ਅੰਕੜੇ ’ਚ ਗਿਰਾਵਟ ਦੇ ਬਦਲੇ ਵਾਧਾ ਹੀ ਪਾਇਆ ਗਿਆ ਜੋ ਸਾਰਿਅਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਲਾਕਡਾਊਨ ਦੇ ਬਾਅਦ ਦੀ ਬਦਲੀ ਪਿਛੋਕੜ ’ਚ ਜਿਥੇ ਰੇਲ ਅਤੇ ਹਵਾਈ ਮਾਰਗ ਦੀਅਾਂ ਯਾਤਰਾਵਾਂ ਚਾਲੂ ਕਰਨ ਤੋਂ ਬਾਅਦ ਦੀ ਸਥਿਤੀ ਜ਼ਿਆਦਾ ਭਿਆਨਕ ਹੁੰਦੀ ਜਾ ਰਹੀ ਹੈ ਉਥੇ ਹਰ ਥਾਂ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਇਸ ਉਭਰੀ ਹਾਲਤ ’ਚ ਰਾਜਸਥਾਨ ਸੂਬੇ ਦੀ ਸਰਕਾਰ ਨੇ ਫਿਰ ਤੋਂ 7 ਦਿਨਾਂ ਲਈ ਸੂਬੇ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਜਿਥੇ ਬਾਹਰ ਤੋਂ ਸੂਬੇ ’ਚ ਆਉਣ ਅਤੇ ਸੂਬੇ ਤੋਂ ਬਾਹਰ ਜਾਣ ’ਤੇ ਤਤਕਾਲ ਪਾਬੰਦੀ ਲਗਾ ਦਿੱਤਾ ਹੈ। ਇਸ ਤਰ੍ਹਾਂ ਦੀ ਸਥਿਤੀ ਹੋਰਨਾਂ ਸੂਬਿਅਾਂ ’ਚ ਵੀ ਪੈਦਾ ਨਾ ਹੋ ਜਾਏ ਕੁਝ ਕਿਹਾ ਨਹੀਂ ਜਾ ਸਕਦਾ। ਦਿੱਲੀ ਸੂਬੇ ’ਚ ਵੀ ਕੋਰੋਨਾ ਦੇ ਮਾਮਲੇ ਲਾਕਡਾਊਨ ਬੰਦ ਹੋਣ ਤੋਂ ਬਾਅਦ ਵੱਧਦੇ ਹੀ ਜਾ ਰਹੇ ਹਨ ਜੋ ਕਮਿਊਨਿਟੀ ਫੈਲਾਅ ਦਾ ਸਰੂਪ ਧਾਰਨ ਕਰ ਚੁੱਕੇ ਹਨ ਪਰ ਸਰਕਾਰ ਅਜੇ ਮੰਨਣ ਲਈ ਤਿਆਰ ਨਹੀਂ ਹੋ ਰਹੀ। ਦਿੱਲੀ ਸਰਕਾਰ ਵਲੋਂ ਮੌਜੂਦਾ ਸਮੇਂ ਜੁਲਾਈ ਮਹੀਨੇ ਦੇ ਅੰਤ ਤਕ ਸੂਬੇ ’ਚੇ ਕੋਰੋਨਾ ਇਨਫੈਕਸ਼ਨ ਹੋਣ ਦੇ ਅੰਦਾਜ਼ਨ ਲਗਭਗ ਸਾਢੇ ਪੰਜ ਲੱਖ ਦੇ ਆਸਪਾਸ ਹੋ ਜਾਣ ਦਾ ਦੱਸਿਆ ਜਾਣਾ ਨਿਸ਼ਚਿਤ ਤੌਰ ’ਤੇ ਖੌਫ ਪੈਦਾ ਕਰ ਰਿਹਾ ਹੈ। ਇਸ ਤਰ੍ਹਾਂ ਦੇ ਹਾਲਾਤ ਜੇਕਰ ਦੇਸ਼ ਦੇ ਹੋਰਨਾਂ ਸੂਬਿਆਂ ’ਚ ਵੀ ਉਭਰਦੇ ਹਨ ਤਾਂ ਲਾਕਡਾਊਨ ਫਿਰ ਤੋਂ ਲਾਗੂ ਨਾ ਹੋ ਜਾਵੇ। ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇਸ ਤਰ੍ਹਾਂ ਦੇ ਉਭਰਦੇ ਹਾਲਾਤ ’ਚ ਫਿਲਹਾਲ ਸਰਕਾਰ ਕੋਰੋਨਾ ਨਾਲ ਜਿਉਣ ਦੀ ਗੱਲ ਕਰਦੇ ਹੋਏ ਬੰਦ ਲਾਕਡਾਊਨ ਦੇ ਦੁਆਰ ਖੋਲ੍ਹ ਚੁੱਕੀ ਹੈ। ਜਿਥੇ ਦਿਸ਼ਾ-ਨਿਰਦੇਸ਼ ਦੇ ਨਾਲ ਹੌਲੀ-ਹੌਲੀ ਹਰ ਬੰਦ ਦਰਵਾਜ਼ੇ ਨੂੰ ਖੋਲ੍ਹਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰਵੇਸ਼ ’ਚ ਲੋਕਾਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਕੋਰੋਨਾ ਸੰਕਟ ਨੂੰ ਵਧਾ ਸਕਦੀ ਹੈ। ਇਸ ਸੰਕਟ ਤੋਂ ਨਾ ਤੇ ਦੇਸ਼ ਅਜੇ ਮੁਕਤ ਹੋਇਆ ਅਤੇ ਨਾ ਤਾਂ ਇਸ ਤੋਂ ਬਚਾਅ ਦਾ ਕੋਈ ਟੀਕਾ ਹੀ ਤਿਆਰ ਹੋਇਆ ਹੈ। ਫਿਰ ਵੀ ਭੱਜਨੱਠ ਚਾਲੂ ਹੋ ਗਈ ਹੈ। ਦੇਸ਼ ’ਚ ਆਵਾਜਾਈ ਵੀ ਫਿਲਹਾਲ ਕੋਰੋਨਾ ਇਨਫੈਕਸ਼ਨ ਦੇ ਅੰਕੜੇ ਵਧਾਉਣ ’ਚ ਸਹਾਇਕ ਸਿੱਧ ਹੋ ਰਹੀ ਹੈ। ਆਖਿਰ ਕਦੋਂ ਤਕ ਕੋਰੋਨਾ ਦੇ ਡਰ ਨਾਲ ਬੰਦ ਦੇ ਹਾਲਾਤ ਬਣੇ ਰਹਿਣਗੇ। ਇਸ ਮੌਕੇ ਸਾਰਿਅਾਂ ਨੂੰ ਰਲ ਕੇ ਹਲ ਕੱਢਣਾ ਹੋਵੇਗਾ ਜਿਸ ਨਾਲ ਕੋਰੋਨਾ ਪਸਰੇ ਨਾ ਅਤੇ ਦੇਸ਼ ਪਹਿਲਾਂ ਵਾਂਗ ਚੱਲਦਾ ਰਹੇ।


Bharat Thapa

Content Editor

Related News