ਜ਼ਰਾ ਯਾਦ ਕਰੋ 15 ਅਗਸਤ 1947 ਨੂੰ

Monday, Aug 12, 2024 - 02:06 PM (IST)

ਜ਼ਰਾ ਯਾਦ ਕਰੋ 15 ਅਗਸਤ 1947 ਨੂੰ

15 ਅਗਸਤ ਭਾਵ ਸਾਉਣ ਦਾ ਮਹੀਨਾ। ਉਦੋਂ ਲਗਾਤਾਰ ਮੀਂਹ, ਨਦੀਆਂ-ਨਾਲੇ ਚੜ੍ਹੇ ਹੋਏ ਸਨ। 1947 ’ਚ ਤਾਂ ਨਦੀਆਂ-ਨਾਲਿਆਂ ’ਤੇ ਪੁਲ ਵੀ ਨਹੀਂ ਹੁੰਦੇ ਸਨ। ਮੋਹਲੇਧਾਰ ਮੀਂਹ, ਉਤੋਂ ਭਾਰਤ ਦੀ ਵੰਡ ਦਾ ਐਲਾਨ, ਮੁਸਲਿਮ ਲੀਗ ਦਾ ਡਾਇਰੈਕਟ ਐਕਸ਼ਨ ਪਲਾਨ ਜਿਸ ’ਚ ਲੱਖਾਂ ਨਿਰਦੋਸ਼ ਹਿੰਦੂਆਂ ਦਾ ਕਤਲ, ਹਿੰਦੂਆਂ-ਮੁਸਲਮਾਨਾਂ ’ਚ ਆਪਸੀ ਖਿੱਚੀਆਂ ਗਈਆਂ ਤਲਵਾਰਾਂ, ਲਗਾਤਾਰ ‘ਅੱਲ੍ਹਾ-ਹੂ-ਅਕਬਰ’ ਦੇ ਗੂੰਜਦੇ ਨਾਅਰੇ ਅਤੇ ਉਤੋਂ ਦੇਸ਼ ਦੀ ਵੰਡ ਦਾ ਐਲਾਨ ਕਿਹੋ-ਜਿਹਾ ਸੰਜੋਗ ਬਣਿਆ ਕਿ 15 ਅਗਸਤ ਤੋਂ ਪਹਿਲਾਂ ਹੀ 1947 ਆ ਗਿਆ ਜਿਸ ’ਚ ਸਭ ਕੁਝ ਰੁੜ੍ਹ ਗਿਆ, ਬਰਬਾਦ ਹੋ ਗਿਆ।

ਦੇਸ਼ ਦੀ ਵੰਡ ਹੀ ਨਹੀਂ ਹੋਈ, ਦਿਲ ਤਕ ਵੰਡੇ ਗਏ। ਨਾ ਕੋਈ ਕਾਇਦਾ, ਨਾ ਕੋਈ ਕਾਨੂੰਨ। 10 ਲੱਖ ਮਾਸੂਮ ਲੋਕ ਇਸ 15 ਅਗਸਤ ਨੇ ਨਿਗਲ ਲਏ। ਕਰੋੜਾਂ ਹਿੰਦੂ-ਸਿੱਖ ਉੱਜੜ ਕੇ ਭਾਰਤ ਆਉਣ ਲਈ ਸ਼ਰਨਾਰਥੀ ਬਣਾ ਦਿੱਤੇ ਗਏ। ਨਾਰੀ ਜਾਤੀ ਦਾ ਅਪਮਾਨ ਕਿਸੇ ਦੇਸ਼ ’ਚ ਇੰਨਾ ਨਹੀਂ ਹੋਇਆ ਜਿੰਨਾ 15 ਅਗਸਤ ਦੇਖਣ ਦੀ ਉਡੀਕ ’ਚ ਭਾਰਤ ’ਚ ਹੋਇਆ।

ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ। ਇਸ ਪੀੜ੍ਹੀ ਨੂੰ ਸਿਰਫ ਇੰਨਾ ਪਤਾ ਹੈ ਕਿ 15 ਅਗਸਤ ਵਾਲੇ ਦਿਨ ਰੰਗਾ ਰੰਗ ਪ੍ਰੋਗਰਾਮ ਹੋਣਗੇ, ਮੰਤਰੀ ਜਾਂ ਡਿਪਟੀ ਕਮਿਸ਼ਨਰ ਝੰਡਾ ਲਹਿਰਾਉਣਗੇ, ਪਰੇਡ ਹੋਵੇਗੀ, ਸਲਾਮੀ ਲਈ ਜਾਏਗੀ, ਇਕ-ਦੋ ਸ਼ਹੀਦਾਂ ਦੇ ਨਾਂ ਦੁਹਰਾਏ ਜਾਣਗੇ, ਸਕੂਲੀ ਬੱਚੇ ਗਿੱਧਾ ਤੇ ਭੰਗੜਾ ਪਾਉਣਗੇ, ਅਗਲੇ ਦਿਨ ਛੁੱਟੀ ਹੋਵੇਗੀ, ਆਜ਼ਾਦੀ ਘੁਲਾਟੀਆਂ ਨੂੰ ਅੰਗ ਵਸਤਰ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਕੁਝ ਮੇਰੇ ਵਰਗੇ ਅਤੇ ਕਥਿਤ ਸਮਾਜ ਸੇਵਕਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਜਾਣਗੇ। ਬਾਕੀ ਸਮਾਜ ਦਾ 15 ਅਗਸਤ ਨਾਲ ਕੋਈ ਸੰਬੰਧ ਨਹੀਂ।

ਮਜ਼ਦੂਰ ਆਪਣੀ ਪਤਨੀ, ਬੱਚਿਆਂ ਸਮੇਤ ਪੱਥਰ ਤੋੜਦੇ ਨਜ਼ਰ ਆਉਣਗੇ। ਉਨ੍ਹਾਂ ਦੇ ਬੱਚੇ ਉਦੋਂ ਤੱਕ ਪੱਥਰਾਂ ’ਤੇ ਹੀ ਸੁੱਤੇ ਰਹਿਣਗੇ। ਗਰੀਬ ਦੀ ਝੌਂਪੜੀ ਮੀਂਹ ’ਚ ਟਪਕਦੀ ਰਹੇਗੀ। ਬਜ਼ੁਰਗ ਅਚਾਰ ਨਾਲ ਹੱਥ ’ਤੇ ਰੱਖ ਕੇ ਦੋ ਰੋਟੀਆਂ ਖਾ ਲੈਣਗੇ। ਸੜਕਾਂ, ਗਲੀਆਂ, ਨਾਲੀਆਂ-ਨਾਲੇ ਗੰਦਗੀ ਨਾਲ ਭਰੇ ਰਹਿਣਗੇ। 15 ਅਗਸਤ ਨੂੰ ਸਰਕਾਰੀ ਸਮਾਗਮ ਹੁੰਦੇ ਰਹਿਣਗੇ। ਨਵੀਂ ਪੀੜ੍ਹੀ ਵਾਲਿਓ, ਹੈ ਨਾ ਕਮਾਲ ਦੀ ਆਜ਼ਾਦੀ।

ਇਸ ਘਿਨੌਣੇ 15 ਅਗਸਤ ਨੂੰ ਲਿਆਉਣ ਵਾਲੇ ਕੌਣ ਸਨ? ਯਕੀਨੀ ਤੌਰ ’ਤੇ ਸੱਤਾ ’ਚ ਬੈਠੇ ਤਿੰਨ ਆਦਮੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ, ਧਰਮ ਦੇ ਨਾਂ ’ਤੇ ਪਾਕਿਸਤਾਨ ਮੰਗਣ ਵਾਲੇ ਮੁਹੰਮਦ ਅਲੀ ਜਿੱਨਾਹ ਅਤੇ ਬੇਵੱਸ ਪੰਡਿਤ ਜਵਾਹਰ ਲਾਲ ਨਹਿਰੂ। ਇਨ੍ਹਾਂ ਨੇ ਸਹੁੰ ਚੁੱਕੀ ਸੀ ਕਿ ਵੰਡ ’ਚ ਇਨਸਾਨੀ ਖੂਨ ਦੀ ਇਕ ਬੂੰਦ ਵੀ ਨਹੀਂ ਵਗਣ ਦਿਆਂਗੇ। ਲਾਰਡ ਮਾਊਂਟਬੈਟਨ ਨੇ 50,000 ਫੌਜੀ ਜਵਾਨ ਤਾਇਨਾਤ ਕਰ ਦਿੱਤੇ ਤਾਂ ਵੀ ਮੁਸਲਮਾਨਾਂ ਦੀ ਫੌਜ ਉਨ੍ਹਾਂ ਦੇ ਹਥਿਆਰ ਖੋਹ ਕੇ ਲੈ ਗਈ।

ਕੱਲ ਤਕ ਜਿਹੜੀ ਫੌਜ ਆਪਸੀ ਭਾਈਚਾਰੇ ਦੀ ਪ੍ਰਤੀਕ ਸੀ, ਅੱਜ ਉਹ ਖੁਦ ਹੀ ਇਕ-ਦੂਜੇ ਦੀ ਦੁਸ਼ਮਣ ਹੋ ਗਈ। ਦਿਲ ਵੰਡੇ ਗਏ। ਦੇਸ਼ ਵੰਡਿਆ ਗਿਆ। ਕੱਲ ਦੇ ਪਰਮ ਮਿੱਤਰ ਅੱਜ ਦੁਸ਼ਮਣ ਬਣ ਗਏ। ਹੈ ਨਾ ਵੰਡ ਦੀ ਤ੍ਰਾਸਦੀ? ਕੱਲ ਤਕ ਜਿਹੜਾ ਮੁਸਲਮਾਨ ਮੇਰੇ ਖੇਤਾਂ ’ਚ ਕੰਮ ਕਰਦਾ ਸੀ, ਮੇਰੇ ਟੁਕੜਿਆਂ ’ਤੇ ਪਲਦਾ ਸੀ, ਅੱਜ ਉਸ ਨੇ ਮੇਰਾ ਘਰ ਲੁੱਟ ਲਿਆ ਅਤੇ ਮੇਰਾ ਗਲਾ ਘੁੱਟ ਦਿੱਤਾ। ਕੱਲ ਤਕ ਜੋ ਮੁਸਲਿਮ ਭਾਈਚਾਰੇ ਦੀ ਦੁਹਾਈ ਦੇ ਰਿਹਾ ਸੀ, ਉਸ ਦੇ ਲਈ ਅੱਜ ਮੈਂ ‘ਕਾਫਿਰ’ ਹੋ ਗਿਆ। ਘਰਾਂ ’ਤੇ ਕਬਜ਼ਾ ਕਰ ਕੇ ਸਾਡੇ ਸਾਹਮਣੇ ਪਸ਼ੂ ਹੱਕ ਕੇ ਲੈ ਗਏ। ਕੱਲ ਤੱਕ ਜੋ ਮੇਰੇ ਨਾਲ ਗੁੱਲੀ-ਡੰਡਾ ਖੇਡਦਾ ਸੀ, ਅੱਜ ਉਸੇ ਨੇ ਤਲਵਾਰ ਨਾਲ ਮੇਰਾ ਸਿਰ ਧੜ ਤੋਂ ਵੱਖ ਕਰ ਦਿੱਤਾ। 15 ਅਗਸਤ 1947 ਨੂੰ ਮਨੁੱਖਤਾ ਨਾਂ ਦੀ ਚੀਜ਼ ਨਜ਼ਰ ਨਹੀਂ ਆਉਂਦੀ ਸੀ।

ਮਾਂ ਨੇ ਦੁੱਧ ਦੀ ਥਾਂ ਆਪਣੇ ਬੱਚਿਆਂ ਨੂੰ ਦਾਤਣ ਦਾ ਜੂਸ ਪਿਲਾ ਕੇ ਹੀ ਸੁਆ ਦਿੱਤਾ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਆਜ਼ਾਦੀ ਤੋਂ ਬਾਅਦ ਦੀ ਕਿਸੇ ਸਰਕਾਰ ਨੇ ਇਸ ਦਾ ਨੋਟਿਸ ਨਹੀਂ ਲਿਆ। ਕਿਉਂ ਨਹੀਂ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ 76 ਸਾਲ ਦੇ ਸਮੇਂ ਦੌਰਾਨ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ। ਕਤਲੇਆਮ ਲਈ ਜ਼ਿੰਮੇਵਾਰ ਇਨ੍ਹਾਂ ਸੱਤਾਧਾਰੀਆਂ ਵਿਰੁੱਧ ਮੁਕੱਦਮਾ ਨਹੀਂ ਚਲਾਇਆ। ਘੱਟੋ-ਘੱਟ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1947 ਦੇ ਕਤਲੇਆਮ ਦੀਆਂ ਘਟਨਾਵਾਂ ਦੀ ਜਾਂਚ ਲਈ ਇਕ ਕਮਿਸ਼ਨ ਦਾ ਗਠਨ ਤਾਂ ਕਰ ਦਿੰਦੇ।

1947 ਦੀ ਤ੍ਰਾਸਦੀ ਦੇ ਭੋਗੀ ਜੋ ਅੱਜ ਵੀ ਜ਼ਿੰਦਾ ਹਨ, ਉਹ ਉਨ੍ਹਾਂ ਦੇ ਜ਼ਖਮਾਂ ’ਤੇ ਮੱਲ੍ਹਮ ਹੀ ਲਾ ਦਿੰਦੇ? 1947 ’ਚ ਇਕ ਖੁਸ਼ਹਾਲ ਦੇਸ਼ ਭਾਰਤ ਦੋ ਟੋਟਿਆਂ ’ਚ ਵੰਡਿਆ ਗਿਆ। ਜਿਹੜੀ ਜਰਖੇਜ਼, ਉਪਜਾਊ ਅਤੇ ਵਿਸ਼ਾਲ ਵਿਰਾਸਤ ਸੀ, ਪਾਕਿਸਤਾਨ ਨੂੰ ਸੌਂਪ ਦਿੱਤੀ? ਮੋਹਨਜੋਦੜੋ ਅਤੇ ਹੜੱਪਾ ਵਰਗੀਆਂ ਵਿਕਸਿਤ ਸੱਭਿਅਤਾਵਾਂ ਦੇ ਦੇਸ਼ ਭਾਰਤ ਨੂੰ ਉਜਾੜ ਦਿੱਤਾ। ਭਗਵਾਨ ਸ਼ਿਵ ਦੇ ਤੀਰਥ ਅਸਥਾਨ ਕਟਾਸਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ‘ਨਨਕਾਨਾ ਸਾਹਿਬ’ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਕਰਮ ਭੂਮੀ ’ਤੇ ਬਣੇ ਪਵਿੱਤਰ ਗੁਰਦੁਆਰਾ ਸਾਹਿਬ ਨੂੰ ਕਿਉਂ ਗੈਰ-ਪਵਿੱਤਰ ਹੱਥਾਂ ’ਚ ਸੌਂਪ ਦਿੱਤਾ?

ਲਾਹੌਰ ਵਰਗੇ ਸੁੰਦਰ ਸ਼ਹਿਰ ਅਤੇ ਕਰਾਚੀ ਵਰਗੀ ਕੌਮਾਂਤਰੀ ਬੰਦਰਗਾਹ ਦਾ ਕੀ ਪਾਕਿਸਤਾਨ ਹੱਕਦਾਰ ਸੀ? ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਉਨ੍ਹਾਂ ਦਾ ਕਿਲਾ ਪਾਕਿਸਤਾਨ ਨੂੰ ਦਿੰਦੇ ਸਮੇਂ ਉਕਤ ਤਿੰਨਾਂ ਆਗੂਆਂ ਦਾ ਦਿਲ ਕਿਉਂ ਨਹੀਂ ਕੰਬਿਆ? ਲਾਰਡ ਮਾਊਂਟਬੈਟਨ ਤਾਂ ਅੰਗ੍ਰੇਜ਼ ਸਨ, ਉਨ੍ਹਾਂ ਨੂੰ ਭਾਰਤ ਨਾਲ ਕੋਈ ਪਿਆਰ ਨਹੀਂ ਸੀ ਪਰ ਪੰਡਿਤ ਨਹਿਰੂ ਤਾਂ ਆਪਣੇ ਸਨ। ਉਹ ਵਿਦਵਾਨ ਸਨ। ਰਤਾ ਕੁ ਸੋਚ ਤਾਂ ਲੈਂਦੇ? ਲਾਹੌਰ ਭਗਵਾਨ ਰਾਮ ਜੀ ਦੇ ਪੁੱਤਰ ਲਵ ਵਲੋਂ ਵਸਾਇਆ ਗਿਆ ਸ਼ਹਿਰ ਸੀ। ਦੇਸ਼ ਲੁੱਟਿਆ ਗਿਆ, ਬਰਬਾਦ ਹੋ ਗਿਆ 1947 ਨੂੰ ਅਤੇ ਅਸੀਂ ਮੂੰਹ ਲਟਕਾਈ ਆਪਣੇ ਹੀ ਲੋਕਾਂ ਨੂੰ ਮਰਦੇ ਦੇਖਦੇ ਰਹੇ।

ਰਾਸ਼ਟਰੀ ਸਵੈਮਸੇਵਕ ਸੰਘ ਨੇ ਆਟੇ ’ਚ ਲੂਣ ਵਰਗਾ ਸਹਿਯੋਗ ਸ਼ਰਨਾਰਥੀਆਂ ਨੂੰ ਦਿੱਤਾ ਹੋਵੇਗਾ ਤਾਂ ਇਹ ਅਹਿਸਾਨ ਨਹੀਂ, ਉਨ੍ਹਾਂ ਦਾ ਫਰਜ਼ ਸੀ। ਸੰਘ ਦਾ ਤਾਂ ਜਨਮ ਹੀ ਰਾਸ਼ਟਰ ਦੀ ਸੇਵਾ ਲਈ ਹੋਇਆ ਹੈ। ਭਾਰਤ ਨੂੰ ਮਿਲਿਆ ਇਕ ਖੋਖਲਾ ਦੇਸ਼ ਅਤੇ ਜਿੱਨਾਹ ਸਾਹਿਬ ਨੂੰ ਪਾਕਿਸਤਾਨ ਵਜੋਂ ਇਕ ਮੋਤੀ ਮਿਲ ਗਿਆ। ਅਫਸੋਸ ਇਸ ਗੱਲ ਦਾ ਹੈ ਕਿ 1947 ’ਚ ਭਾਰਤ ਦੀਆਂ ਖੁਫੀਆ ਏਜੰਸੀਆਂ ਉਦੋਂ ਕਿਥੇ ਲੁੱਕ ਗਈਆਂ ਸਨ? ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਹੀ ਚੌਕਸ ਕਿਉਂ ਨਹੀਂ ਕੀਤਾ ਕਿ ਕਤਲੇਆਮ ਹੋਵੇਗਾ? ਉਨ੍ਹਾਂ ਕਿਉਂ ਭਾਰਤ ਦੇ ਲੋਕਾਂ ਕੋਲੋਂ ਇਹ ਭੇਤ ਲੁਕੋ ਕੇ ਰੱਖਿਆ ਕਿ ਮੁਹੰਮਦ ਅਲੀ ਜਿੱਨਾਹ ਇਕ ਅਜਿਹੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹਨ ਜਿਸ ਕਾਰਨ ਉਹ 6 ਮਹੀਨਿਆਂ ਤੋਂ ਵੱਧ ਜ਼ਿੰਦਾ ਨਹੀਂ ਰਹਿਣਗੇ। ਵੰਡ 6 ਮਹੀਨੇ ਬਾਅਦ ਦੇਖ ਲੈਂਦੇ।

ਜਿੱਥੇ ਆਜ਼ਾਦੀ ਦੀ ਜੰਗ ਭਾਰਤ ਸੌ ਸਾਲ ਤੋਂ ਲੜਦਾ ਆਇਆ ਸੀ, 6 ਮਹੀਨੇ ਹੋਰ ਲੜ ਲੈਂਦਾ। ਘੱਟੋ-ਘੱਟ ਜਿੱਨਾਹ ਨੂੰ ਮਰਨ ਤਾਂ ਦਿੰਦੇ। ਸ਼ਾਇਦ ਉਦੋਂ ਕਾਂਗਰਸ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਜ਼ੋਰਦਾਰ ਇੱਛਾ ਸਤਾਉਣ ਲੱਗੀ ਸੀ। ਚਲੋ ਨਾ ਸਹੀ, ਕਾਂਗਰਸ ਅੱਜ ਦੀ ਪੀੜ੍ਹੀ ਨੂੰ ਇੰਨਾ ਹੀ ਦੱਸ ਦੇਵੇ ਕਿ 15 ਅਗਸਤ ਦਿਖਾਉਣ ਲਈ ਅਜਿਹਾ ਕਤਲੇਆਮ ਕਿਉਂ ਹੋਇਆ। ਅਰਬਾਂ ਦੀ ਜਾਇਦਾਦ ਨਸ਼ਟ ਕਿਉਂ ਹੋਈ? ਦੇਸ਼ ਟੁੱਟਦਾ, ਬਣਦਾ, ਵਿਗੜਦਾ ਅਤੇ ਵੰਡਦਾ ਹੋਇਆ ਤਾਂ ਦੇਖਿਆ ਪਰ 1947 ਵਰਗਾ ਨਹੀਂ ਦੇਖਿਆ। ਅੱਜ ਦੀ ਪੀੜ੍ਹੀ ਨੂੰ ਉਹ ਸਭ ਘਟਨਾਵਾਂ ਬੇਚੈਨ ਕਰ ਦੇਣਗੀਆਂ। ਇਸ ਲਈ ਕੌਮਾਂਤਰੀ ਅਦਾਲਤ ’ਚ ਉਕਤ ਤਿੰਨ ਆਗੂਆਂ ’ਤੇ ‘ਕ੍ਰਿਮੀਨਲ ਕਾਂਸਪ੍ਰੇਸੀ’ ਅਤੇ 1947 ਦੀ ‘ਸਰਕਾਰੀ ਅਸਫਲਤਾ’ ਬਾਰੇ ਮੁਕੱਦਮਾ ਤਾਂ ਚੱਲਣਾ ਚਾਹੀਦਾ ਹੈ।

ਵੰਡ ਦੋ ਦੇਸ਼ਾਂ ’ਚ ਹੋ ਗਈ, ਤਾਂ ਹੋ ਗਈ ਪਰ ਅੱਜ ਕਾਂਗਰਸ ਦੇਸ਼ ਦੀ ਨਵੀਂ ਪੀੜ੍ਹੀ ਨੂੰ ਇਹ ਤਾਂ ਦੱਸੇ ਕਿ ਵੰਡ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਉਸ ਦੇ ਕੇਂਦਰੀ ਮੰਤਰੀ ਮਹਾਤਮਾ ਗਾਂਧੀ ਦੇ ‘ਮਰਨ ਵਰਤ’ ਤੋਂ ਡਰ ਕਿਉਂ ਗਏ? ਗਾਂਧੀ ਦੇ ਇਸ ਕਥਨ ’ਤੇ ਕਾਂਗਰਸ ਕਿਉਂ ਅਮਲ ਕਰਨ ਲੱਗੀ ਕਿ ਭਾਰਤ ਦਾ ਕੋਈ ਮੁਸਲਮਾਨ ਪਾਕਿਸਤਾਨ ਨਹੀਂ ਜਾਣ ਦਿਆਂਗੇ। ਸਰਕਾਰ ਮਹਾਤਮਾ ਗਾਂਧੀ ਦੇ ਇਸ ਧਮਾਕੇ ਤੋਂ ਕਿਉਂ ਦਹਿਲ ਗਈ ਕਿ ਪਾਕਿਸਤਾਨ ਨੂੰ ਉਨ੍ਹਾਂ ਦੇ ਹਿੱਸੇ ਦੇ 55 ਕਰੋੜ ਰੁਪਏ ਦੇਣੇ ਹੋਣਗੇ? ਮਹਾਤਮਾ ਗਾਂਧੀ ਦੀ ਜ਼ੋਰਦਾਰ ਇੱਛਾ ਸੀ ਕਿ ਉਹ ਪਾਕਿਸਤਾਨ ’ਚ ਵੱਸਣਾ ਚਾਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਤੋਂ ਕਿਸੇ ਨੇ ਵੀ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ। ਧਰਮ ਦੇ ਆਧਾਰ ’ਤੇ ਮੁਹੰਮਦ ਅਲੀ ਜਿੱਨਾਹ ਨੇ ਪਾਕਿਸਤਾਨ ਬਣਾ ਦਿੱਤਾ ਤਾਂ ਉਸ ਧਰਮ ਨੂੰ ਮੰਨਣ ਵਾਲੇ ਹਰ ਵਿਅਕਤੀ ਨੂੰ ਪਾਕਿਸਤਾਨ ਧੱਕੇ ਮਾਰ ਕੇ ਭੇਜ ਦੇਣਾ ਚਾਹੀਦਾ ਸੀ। ਅੱਜ ਭਾਰਤ ਉਸ ਗਲਤੀ ’ਤੇ ਪਛਤਾਅ ਰਿਹਾ ਹੈ ਕਿ ਭਾਰਤ ’ਚ ਨੇੜਲੇ ਭਵਿੱਖ ’ਚ ਇਕ ਨਵਾਂ ਪਾਕਿਸਤਾਨ ਬਣਨ ਵਾਲਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਾਨਾਥ ਪੱਕਾ ਸਮਝ ਲੈਣ ਕਿ ਯੂ. ਪੀ. ’ਚ ਇਕ ਪਾਕਿਸਤਾਨ ਬਣ ਕੇ ਰਹੇਗਾ। ਆਪਣੀਆਂ ਬੀਤੇ ਸਮੇਂ ’ਚ ਕੀਤੀਆਂ ਗਈਆਂ ਗਲਤੀਆਂ ਦਾ ਸਿੱਟਾ ਤਾਂ ਹਰ ਦੇਸ਼ ਨੂੰ ਭੁਗਤਣਾ ਪੈਂਦਾ ਹੈ। ਕੇਂਦਰ ਸਰਕਾਰ ਕਿਉਂ ਨਹੀਂ ਸਮਾਜ ਦੇ ਸਭ ਵਰਗਾਂ ਨੂੰ ਇਕੋ ਜਿਹਾ ਪਹਿਰਾਵਾ ਪਹਿਨਣ, ਇਕੋ ਜਿਹੀ ਸਿੱਖਿਆ ਦੇਣ ਅਤੇ ਇਕੋ ਜਿਹੇ ਮੌਕੇ ਪ੍ਰਦਾਨ ਕਰਨ ਬਾਰੇ ਕਾਨੂੰਨ ਬਣਾਉਂਦੀ?

ਕਾਨੂੰਨ ’ਚ ਵਿਤਕਰਾ ਕਿਉਂ? ਹਿੰਦੂ ਦੋ ਹੀ ਬੱਚੇ ਪੈਦਾ ਕਰੇ ਅਤੇ ਮੁਸਲਮਾਨ ਹਿੰਦੁਸਤਾਨ ਦਾ ਹੋ ਕੇ ਵੀ 4 ਪਤਨੀਆਂ ਰੱਖੇ ਅਤੇ 16 ਬੱਚੇ ਪੈਦਾ ਕਰੇ। ਸਭ ਹਿੰਦੁਸਤਾਨੀ ਅਤੇ ਸਭ ਹਿੰਦੁਸਤਾਨ ਦਾ ਇਕ ਹੀ ਕਾਨੂੰਨ? ਦੇਸ਼ ਬਚਾਉਣਾ ਹੈ ਤਾਂ ਬਚਾਓ, ਨਹੀਂ ਤਾਂ 1947 ਦੁਹਰਾਏ ਜਾਣ ਵਾਲਾ ਹੈ। ਇਹ ਦੇਸ਼ ਸਾਡਾ ਹੀਰੇ ਦੀ ਕਨੀ ਹੈ। ਸਰਕਾਰ ਭਾਰਤ ਨੂੰ 2047 ਤੱਕ ਦੁਨੀਆ ਦਾ ਵਿਕਸਿਤ ਦੇਸ਼ ਬਣਾਉਣ ਬਾਰੇ ਸੋਚ ਰਹੀ ਹੈ ਪਰ ਇਹ ਨਹੀਂ ਪਛਾਣ ਰਹੀ ਕਿ ਇਸ ਦੇਸ਼ ਦੇ ਘੱਗਰੇ ’ਚ ਚੂਹੇ ਵੜੇ ਹੋਏ ਹਨ। ਦੇਸ਼ ਦੇ ਗੱਦਾਰ ਹਿੰਦੂਆਂ ’ਚ ਵੀ ਹੈ। ਸਰਕਾਰ ਦੇਸ਼ ਹਿਤੈਸ਼ੀਆਂ ਅਤੇ ਦੇਸ਼ ਵਿਰੋਧੀਆਂ ਦਰਮਿਆਨ ਦੇ ਫਰਕ ’ਤੇ ਨਜ਼ਰ ਰੱਖੇ। ਜਿਥੇ 15 ਅਗਸਤ ਦੀ ਆਜ਼ਾਦੀ ਮੰਨਣਯੋਗ ਹੈ, ਉਥੇ ਇਸ ਦੇ ਪਿੱਛੇ ਦੀ ਤ੍ਰਾਸਦੀ ਵੀ ਸਾਡੀ ਸੋਚ ’ਚ ਰਹਿਣੀ ਚਾਹੀਦੀ ਹੈ।

ਮਾਸਟਰ ਮੋਹਨ ਲਾਲ
 


author

Tanu

Content Editor

Related News