ਭਾਰਤ-ਅਮਰੀਕਾ ਭਾਈਵਾਲੀ ਅਮਰੀਕੀ ਪਹਿਲਕਦਮੀਆਂ ਦੇ ਅਨੁਸਾਰ ਢਲਣ ਦੀ ਭਾਰਤ ਦੀ ਸਮਰੱਥਾ ’ਤੇ ਨਿਰਭਰ ਕਰੇਗੀ

Monday, Nov 11, 2024 - 05:06 PM (IST)

ਭਾਰਤ-ਅਮਰੀਕਾ ਭਾਈਵਾਲੀ ਅਮਰੀਕੀ ਪਹਿਲਕਦਮੀਆਂ ਦੇ ਅਨੁਸਾਰ ਢਲਣ ਦੀ ਭਾਰਤ ਦੀ ਸਮਰੱਥਾ ’ਤੇ ਨਿਰਭਰ ਕਰੇਗੀ

ਅਮਰੀਕਾ ਨੇ 5 ਨਵੰਬਰ ਨੂੰ ਅਣਕਿਆਸੇ ਤੌਰ ’ਤੇ ਸਖਤ ਮੁਕਾਬਲੇਬਾਜ਼ੀ ’ਚ ਆਪਣੇ ਅਗਲੇ ਰਾਸ਼ਟਰਪਤੀ ਦੀ ਚੋਣ ਕਰਨ ਲਈ ਵੋਟਾਂ ਪੁਆਈਆਂ। ਚੋਣਾਂ ’ਚ ਦਾਅ ਬੜੇ ਉੱਚੇ ਸਨ, ਨਾ ਸਿਰਫ ਸੰਯਕੁਤ ਰਾਜ ਅਮਰੀਕਾ ਲਈ, ਸਗੋਂ ਹੋਰਨਾਂ ਦੇਸ਼ਾਂ ਲਈ ਵੀ।

ਇਲੈਕਟੋਰਲ ਕਾਲਜ ਅਕਸਰ ਆਪਣੇ ਢਾਂਚੇ ਕਾਰਨ ਚੋਣ ਸ਼ਕਤੀ ਸੰਤੁਲਨ ਨੂੰ ਵਿਗਾੜ ਦਿੰਦਾ ਹੈ, ਹਰੇਕ ਸੂਬੇ ਦੇ ਚੋਣਕਾਰ ਉਸ ਦੇ ਕਾਂਗਰਸ ਵਫਦ ਦੀ ਗਿਣਤੀ ਦੇ ਬਰਾਬਰ ਹੁੰਦੇ ਹਨ, ਜਿਸ ’ਚ ਸੂਬੇ ਦੀ ਆਬਾਦੀ ਦੀ ਪ੍ਰਵਾਹ ਕੀਤੇ ਬਿਨਾਂ 2 ਸੀਨੇਟਰ ਸ਼ਾਮਲ ਹੁੰਦੇ ਹਨ। ਇਹ ਪ੍ਰਣਾਲੀ ਛੋਟੇ ਸੂਬਿਆਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ ਅਤੇ ਵੱਡੇ ਸੂਬਿਆਂ ਦੇ ਪ੍ਰਭਾਵ ਨੂੰ ਘਟਾਉਂਦੀ ਹੈ, ਜਿਸ ਨਾਲ ਅਕਸਰ ਜਿੱਤ ਦਾ ਰਾਹ ਔਖਾ ਹੋ ਜਾਂਦਾ ਹੈ। ਉਦਾਹਰਣ ਵਜੋਂ ਵਿਓਮਿੰਗ ਦੇ ਇਕ ਵੋਟਰ ਦਾ ਕੈਲੀਫੋਰਨੀਆ ਦੇ ਵੋਟਰਾਂ ਨਾਲੋਂ 3.7 ਗੁਣ ਵੱਧ ਪ੍ਰਭਾਵ ਹੈ, ਜੋ ਦਿਹਾਤੀ ਅਤੇ ਰੂੜੀਵਾਦੀ ਖੇਤਰਾਂ ਦਾ ਪੱਖੀ ਹੈ।

ਰਾਸ਼ਟਰਪਤੀ ਅਹੁਦਾ ਹਾਸਲ ਕਰਨ ਲਈ ਲੋੜੀਂਦੇ 270 ਇਲੈਕਟੋਰਲ ਵੋਟ ਹਾਸਲ ਕਰਨ ਦੀ ਦੌੜ ਅਮਰੀਕਾ ਦੀ ਡੂੰਘੀ ਪੱਖਪਾਤੀ ਫੁੱਟ ਨੂੰ ਦਰਸਾਉਂਦੀ ਹੈ। ਉਸ ਪਿਛੋਕੜ ਦੇ ਨਾਲ, ਡੋਨਾਲਡ ਟਰੰਪ ਨੇ ਅਹੁਦੇ ਲਈ ਆਪਣੀ ਯੋਗਤਾ ਬਾਰੇ ਕਈ ਚਿੰਤਾਵਾਂ ਦੇ ਬਾਵਜੂਦ ਇਕ ਵਾਰ ਫਿਰ ਇਕ ਉੱਚ ਯੋਗ ਮਹਿਲਾ ਉਮੀਦਵਾਰ ਨੂੰ ਹਰਾਇਆ। ਇਹ ਨਤੀਜਾ ਇਸ ਬਾਰੇ ਸਵਾਲ ਉਠਾਉਂਦਾ ਹੈ ਕਿ ਇਸ ਤਰ੍ਹਾਂ ਦੇ ਨਤੀਜੇ ਪਿੱਛੇ ਕੀ ਕਾਰਨ ਸੀ।

ਡੋਨਾਲਡ ਟਰੰਪ ਨੇ ਫੈਸਲਾਕੁੰਨ ਤੌਰ ’ਤੇ ਜਿੱਤ ਹਾਸਲ ਕੀਤੀ ਅਤੇ ਸਾਰੇ ਪ੍ਰਮੁੱਖ ਸਵਿੰਗ ਸੂਬਿਆਂ ’ਚ ਜਿੱਤ ਹਾਸਲ ਕੀਤੀ, ਜੋ ਸ਼ਾਇਦ 2004 ਦੇ ਬਾਅਦ ਤੋਂ ਪਹਿਲੀ ਰਿਪਬਲੀਕਨ ਪ੍ਰਸਿੱਧ ਵੋਟ ਜਿੱਤ ਹੈ। ਉਨ੍ਹਾਂ ਦੀ ਜਿੱਤ ਬਿਨਾਂ ਸ਼ੱਕ ਮਹੱਤਵਪੂਰਨ ਹੈ ਪਰ ਜ਼ਮੀਨ ਦਾ ਖਿਸਕਣਾ ਨਹੀਂ ਹੈ। ਆਬਾਦੀ ਦੇ ਸਬੰਧ ’ਚ ਟਰੰਪ ਨੇ ਹਿਸਪੈਨਿਕ ਅਤੇ ਅਸ਼ਵੇਤ ਮਰਦ ਵੋਟਰਾਂ ਦੇ ਦਰਮਿਆਨ ਲਾਭ ਕਮਾਇਆ ਜਦਕਿ ਹੈਰਿਸ ਨੇ 2020 ਦੀਆਂ ਚੋਣਾਂ ’ਚ ਬਾਈਡੇਨ ਦੇ ਪ੍ਰਦਰਸ਼ਨ ਦੀ ਤੁਲਨਾ ’ਚ ਜ਼ਮੀਨ ਗੁਆ ਦਿੱਤੀ। ਟਰੰਪ ਨੇ ਸ਼ਵੇਤ ਔਰਤਾਂ ਦੇ ਦਰਮਿਆਨ ਵੀ ਚੰਗਾ ਪ੍ਰਦਰਸ਼ਨ ਕੀਤਾ, ਗਰਭਪਾਤ ਦੇ ਅਧਿਕਾਰਾਂ ’ਤੇ ਵਿਵਾਦਾਂ ਨੂੰ ਦੇਖਦੇ ਹੋਏ ਆਸਾਂ ਦੇ ਉਲਟ। ਰਿਪਬਲਕੀਨ ਨੇ ਸੀਨੇਟ ’ਤੇ ਵੀ ਕੰਟਰੋਲ ਹਾਸਲ ਕੀਤਾ ਅਤੇ ਸਦਨ ’ਚ ਸੀਟਾਂ ਜੋੜੀਆਂ, ਜਿਸ ਨਾਲ ਟਰੰਪ ਨੂੰ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਲਈ ਇਕ ਮਜ਼ਬੂਤ ਸਥਿਤੀ ਮਿਲੀ ਹੈ।

ਉਨ੍ਹਾਂ ਦੀ ਜਿੱਤ ਦੇ ਬਾਵਜੂਦ ਕਈ ਵੋਟਰ ਅਜੇ ਵੀ ਟਰੰਪ ਨੂੰ ਪ੍ਰਤੀਕੂਲ ਤੌਰ ’ਤੇ ਦੇਖਦੇ ਹਨ, 54 ਫੀਸਦੀ ਨੇ ਪ੍ਰਤੀਕੂਲ ਰਾਇ ਪ੍ਰਗਟ ਕੀਤੀ ਅਤੇ 55 ਫੀਸਦੀ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਕੱਟੜਪੰਥੀ ਪਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਚੋਣ ਨਤੀਜੇ ਟਰੰਪ ਦੇ ਸਮਰਥਨ ਦੀ ਬਜਾਏ ਡੈਮੋਕ੍ਰੇਟ ਅਤੇ ਹੈਰਿਸ ਪ੍ਰਤੀ ਗੁੱਸੇ ਦਾ ਪ੍ਰਤੀਬਿੰਬ ਸਨ।

ਕਮਲਾ ਹੈਰਿਸ ਦੀ ਹਾਰ ’ਚ ਕਈ ਕਾਰਕਾਂ ਨੇ ਯੋਗਦਾਨ ਪਾਇਆ। ਕੁਝ ਲੋਕ ਜੋਅ ਬਾਈਡੇਨ ਦੀ ਪ੍ਰਸਿੱਧੀ ਨਾ ਹੋਣ ਵੱਲ ਇਸ਼ਾਰਾ ਕਰਦੇ ਹਨ ਜਿਸ ਨਾਲ ਹੈਰਿਸ ਦਾ ਗੂੜ੍ਹਾ ਸਬੰਧ ਸੀ। ਮੁਹਿੰਮ ਦੌਰਾਨ ਹੋਈ ਕੁਤਾਹੀ, ਜਿਵੇਂ ਕਿ ਆਪਣੀਆਂ ਨੀਤੀਆਂ ਨੂੰ ਬਾਈਡੇਨ ਦੀਆਂ ਨੀਤੀਆਂ ਤੋਂ ਅਲੱਗ ਕਰਨ ’ਚ ਉਨ੍ਹਾਂ ਦੀ ਅਸਫਲਤਾ ਕਾਰਨ ਉਨ੍ਹਾਂ ਨੇ ਮਹੱਤਵਪੂਰਨ ਸਮਰਥਨ ਗੁਆ ਦਿੱਤਾ ਹੋ ਸਕਦਾ ਹੈ। ਮੁਦਰਾਸਫੀਤੀ ਅਤੇ ਅਰਥਵਿਵਸਥਾ ਤੋਂ ਗੁੱਸੇ ਨੇ ਵੋਟਰਾਂ ਨੂੰ ਟਰੰਪ ਵੱਲ ਮੋੜ ਦਿੱਤਾ, ਜਿਨ੍ਹਾਂ ਨੇ ਘੱਟਗਿਣਤੀ ਅਤੇ ਮਰਦ ਵੋਟਰਾਂ ਦਰਮਿਆਨ ਵਰਣਨਯੋਗ ਤੌਰ ’ਤੇ ਲਾਭ ਉਠਾਇਆ।

ਪਿਛਲੇ ਢਾਈ ਦਹਾਕਿਆਂ ’ਚ, ਭਾਰਤ-ਅਮਰੀਕਾ ਭਾਈਵਾਲੀ ਕਾਫੀ ਵਿਕਸਤ ਹੋਈ ਹੈ, ਖਾਸ ਤੌਰ ’ਤੇ ਰੱਖਿਆ ਅਤੇ ਸੁਰੱਖਿਆ ’ਚ, ਇਸ ਦੀਆਂ ਔਕੜਾਂ ਦੇ ਬਾਵਜੂਦ, ਜਿਸ ’ਚ ਰੂਸ ਦੇ ਨਾਲ ਭਾਰਤ ਦੇ ਸਬੰਧ ਅਤੇ ਏਸ਼ੀਆ ’ਚ ਅਮਰੀਕੀ ਨੀਤੀਆਂ ਸ਼ਾਮਲ ਹਨ। ਸਾਂਝੇ ਰਣਨੀਤਿਕ ਹਿੱਤਾਂ, ਖਾਸ ਕਰ ਕੇ ਚੀਨ ਦੇ ਉਭਾਰ ਸਬੰਧੀ, ਦੇ ਕਾਰਨ ਇਹ ਭਾਈਵਾਲੀ ਵੱਖ-ਵੱਖ ਅਮਰੀਕੀ ਪ੍ਰਸ਼ਾਸਨਾਂ ’ਚ ਬਣੀ ਰਹੀ। ਅਮਰੀਕੀ ਨਜ਼ਰੀਏ ਤੋਂ ਭਾਰਤ ਇੰਡੋ-ਪੈਸਿਫਿਕ ਖੇਤਰ ’ਚ ਚੀਨ ਦਾ ਮੁਕਾਬਲਾ ਕਰਨ ਵਾਲਾ ਇਕ ਜ਼ਰੂਰੀ ਖਿਡਾਰੀ ਹੈ।

ਅਮਰੀਕਾ ਖੇਤਰੀ ਅੜਿੱਕਾ ਨਿਵਾਰਣ ’ਚ ਭਾਰਤ ਦੇ ਯੋਗਦਾਨ ਨੂੰ ਮਹੱਤਵ ਦਿੰਦਾ ਹੈ ਅਤੇ ਇਸ ਨੂੰ ਰੱਖਿਆ, ਤਕਨਾਲੋਜੀ ਅਤੇ ਆਰਥਿਕ ਸੁਰੱਖਿਆ ’ਚ ਇਕ ਪ੍ਰਮੁੱਖ ਖਿਡਾਰੀ ਦੇ ਰੂਪ ’ਚ ਦੇਖਦਾ ਹੈ। ਚੀਨ ਨੂੰ ਰੋਕਣ ਅਤੇ ਖੇਤਰ ’ਚ ਸੁਰੱਖਿਆ ’ਚ ਯੋਗਦਾਨ ਪਾਉਣ ਲਈ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਸਹਿਯੋਗ ਅਤੇ ਕੂਟਨੀਤਿਕ ਮੀਟਿੰਗਾਂ ’ਚ ਵਾਧੇ ਰਾਹੀਂ ਇਸ ਅਲਾਈਨਮੈਂਟ ਨੂੰ ਵਧਾਇਆ ਗਿਆ ਹੈ। ਭਾਰਤ ਦੇ ਨਜ਼ਰੀਏ ਤੋਂ, ਬਾਹਰੀ ਸੁਰੱਖਿਆ ਚਿੰਤਾਵਾਂ, ਖਾਸ ਤੌਰ ’ਤੇ ਚੀਨ ਦੇ ਵਧਦੇ ਬੜਬੋਲੇਪਣ ਨੂੰ ਸੰਬੋਧਿਤ ਕਰਨ ਲਈ ਅਮਰੀਕਾ ਨਾਲ ਭਾਈਵਾਲੀ ਮਹੱਤਵਪੂਰਨ ਹੈ।

ਭਾਰਤ ਨੇ ਇਸ ਰਿਸ਼ਤੇ ਦੀ ਵਰਤੋਂ ਵਿਸ਼ਵ ਪੱਧਰੀ ਮੰਚ ’ਤੇ ਆਪਣੀ ਰਣਨੀਤਿਕ ਅਤੇ ਆਰਥਿਕ ਹੈਸੀਅਤ ਵਧਾਉਣ ਅਤੇ ਹਿੰਦ ਮਹਾਸਾਗਰ ’ਚ ਅੱਤਵਾਦ ਅਤੇ ਸਮੁੰਦਰੀ ਸੁਰੱਖਿਆ ਵਰਗੀਆਂ ਖੇਤਰੀ ਸੁਰੱਖਿਆ ਚੁਣੌਤੀਆਂ ਦਾ ਪ੍ਰਬੰਧਨ ਕਰਨ ਲਈ ਕੀਤੀ ਹੈ। ਹਾਲਾਂਕਿ ਚੁਣੌਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ’ਚ ਰੂਸ ਨਾਲ ਭਾਰਤ ਦੇ ਸਬੰਧਾਂ ’ਤੇ ਮਤਭੇਦ ਅਤੇ ਭਾਰਤ ਦੀਆਂ ਘਰੇਲੂ ਨੀਤੀਆਂ ਨਾਲ ਅਮਰੀਕਾ ਦੀ ਅਸਹਿਜਤਾ ਸ਼ਾਮਲ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਦੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧ ਗੂੜ੍ਹੇ ਸਨ ਅਤੇ ਗੁਜਰਾਤ ’ਚ ‘ਨਮਸਤੇ ਟਰੰਪ’ ਅਤੇ ਹਿਊਸਟਨ ’ਚ ‘ਹਾਓਡੀ ਮੋਦੀ’ ਵਰਗੇ ਜਨਤਕ ਪ੍ਰੋਗਰਾਮਾਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਦੀ ਨਿੱਜੀ ਸਦਭਾਵਨਾ ਦੁਵੱਲੇ ਸਬੰਧਾਂ ਦੀ ਮਜ਼ਬੂਤ ​​ਆਧਾਰ ਰਹੀ ਹੈ।

ਭਾਰਤੀ ਨੇਤਾਵਾਂ ਨੂੰ ਭਰੋਸਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਸਥਿਰ ਰਹਿਣਗੇ। ਹਾਲਾਂਕਿ ਭਾਰਤ ਕੋਲ ਟਰੰਪ ਦੀ ਜਿੱਤ ਕਾਰਨ ਨਿਰਾਸ਼ਾਵਾਦੀ ਹੋਣ ਦਾ ਕੋਈ ਕਾਰਨ ਨਹੀਂ ਹੈ ਪਰ ਉਸ ਨੂੰ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਤਹਿਤ ਭਾਰਤ-ਅਮਰੀਕਾ ਸਬੰਧਾਂ ਦੇ ਭਵਿੱਖ ਬਾਰੇ ਚੌਕਸ ਰਹਿਣਾ ਚਾਹੀਦਾ ਹੈ। ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਕਾਰਨ ਵਪਾਰ ਸਬੰਧਾਂ ’ਤੇ ਦਬਾਅ ਪੈ ਸਕਦਾ ਹੈ। ਇਸ ਨੀਤੀ ਕਾਰਨ ਸ਼ਾਇਦ ਭਾਰਤੀ ਬਰਾਮਦ ’ਤੇ ਟੈਰਿਫ ਵਧ ਸਕਦਾ ਹੈ, ਜਿਸ ਦਾ ਅਸਰ ਫਾਰਮਾਸਿਊਟੀਕਲਜ਼, ਤਕਨਾਲੋਜੀ ਅਤੇ ਵਸਤਰ ਵਰਗੇ ਖੇਤਰਾਂ ’ਤੇ ਪੈ ਸਕਦਾ ਹੈ।

ਇਸ ’ਚ ਮੌਕਾ ਅਤੇ ਚੁਣੌਤੀਆਂ ਦੋਵੇਂ ਹੋਣਗੀਆਂ ਅਤੇ ਇਸ ਰਿਸ਼ਤੇ ਨੂੰ ਔਖੇ ਭੂ-ਸਿਆਸੀ ਮੁੱਦਿਆਂ, ਜਿਵੇਂ ਕਿ ਚੀਨ ਦਾ ਪ੍ਰਭਾਵ, ਯੂਕ੍ਰੇਨ ’ਚ ਰੂਸ ਦੀਆਂ ਕਾਰਵਾਈਆਂ, ਇਮੀਗ੍ਰੇਸ਼ਨ ਨੀਤੀਆਂ ਅਤੇ ਦੋਪੱਖੀ ਵਪਾਰ ਰਾਹੀਂ ਅੱਗੇ ਵਧਾਉਣਾ ਹੋਵੇਗਾ। ਟਰੰਪ ਦੇ ਮੁੜ ਚੁਣੇ ਜਾਣ ਦਾ ਅਰਥ ਇਹ ਵੀ ਹੈ ਕਿ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮੁੱਦਿਆਂ ’ਤੇ ਧਿਆਨ ਘੱਟ ਹੋ ਸਕਦਾ ਹੈ। ਭਾਰਤ ਲਈ ਰਣਨੀਤਿਕ ਸਬੰਧਾਂ ਨੂੰ ਡੂੰਘਾ ਕਰਨ ਅਤੇ ਚੀਨ ਦੀਆਂ ਖੇਤਰੀ ਖਾਹਿਸ਼ਾਂ ਦਾ ਮੁਕਾਬਲਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਮੌਕਾ ਹੈ।

ਅੱਗੇ ਦੇਖਦੇ ਹੋਏ, ਭਾਰਤ-ਅਮਰੀਕਾ ਭਾਈਵਾਲੀ ਨੂੰ ਅਮਰੀਕੀ ਪ੍ਰਸ਼ਾਸਨ ਦੀਆਂ ਪਹਿਲਕਦਮੀਆਂ ਅਤੇ ਇਨ੍ਹਾਂ ਅਨੁਸਾਰ ਢਲਣ ਦੀ ਭਾਰਤ ਦੀ ਸਮਰੱਥਾ ’ਤੇ ਨਿਰਭਰ ਕਰੇਗੀ।

ਹਰੀ ਜੈਸਿੰਘ


author

Rakesh

Content Editor

Related News