ਕੀ ਭਾਰਤ ਨੂੰ ਇਕ ਤਾਨਾਸ਼ਾਹ ਨੇਤਾ ਦੀ ਲੋੜ ਹੈ!

Friday, Dec 13, 2024 - 04:12 PM (IST)

ਕੀ ਭਾਰਤ ਨੂੰ ਇਕ ਤਾਨਾਸ਼ਾਹ ਨੇਤਾ ਦੀ ਲੋੜ ਹੈ!

ਮੇਰੀ ਪਿਆਰੀ ਪਤਨੀ ਜੋ 84 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਛੱਡ ਗਈ, ਉਹ ਬੁਢਾਪੇ ਦੀਆਂ ਔਕੜਾਂ ’ਤੇ ਵਿਰਲਾਪ ਕਰਦੀ ਸੀ। ਉਸ ਦੇ ਵਿਰਲਾਪ ਪ੍ਰਤੀ ਮੇਰੀ ਪ੍ਰਤੀਕਿਰਿਆ ਹਮੇਸ਼ਾ ਇਕੋ ਜਿਹੀ ਹੁੰਦੀ ਸੀ। ਮੈਂ ਪੁੱਛਦਾ ਸੀ, ‘ਬਦਲ ਕੀ ਹੈ?’ ਮੌਤ ਨੇ ਸਵਾਲ ਦਾ ਜਵਾਬ ਦਿੱਤਾ। ਪਿਛਲੇ ਹਫ਼ਤੇ ਮੈਂ ਜੋ ਕਿਤਾਬ ਪੜ੍ਹੀ ਅਤੇ ਜਿਹੜੀ ਫ਼ਿਲਮ ਦੇਖੀ, ਉਸ ਨੇ ਮੇਰਾ ਸਮਾਂ ਅਤੇ ਧਿਆਨ ਖਿੱਚਿਆ।

ਸੀਰੀਆ ਦੇ ਤਾਕਤਵਰ ਬਸ਼ਰ ਅਲ-ਅਸਦ ਨੂੰ ਉਸਦੇ ਆਪਣੇ ਦੇਸ਼ ਵਿਚ ਬਾਗੀਆਂ ਵਲੋਂ ਬੇਦਖਲ ਕੀਤੇ ਜਾਣ ਨੇ ਮੈਨੂੰ ਅੱਜ ਦਾ ਲੇਖ ਲਿਖਣ ਲਈ ਪ੍ਰੇਰਿਤ ਕੀਤਾ। ਮੇਰੀ ਗੁਆਂਢਣ, ਮੋਨਾ ਰਾਏ ਨੇ ਮੈਨੂੰ ‘ਆਟੋਕ੍ਰੇਟਸ : ਕਰਿਸ਼ਮਾ, ਪਾਵਰ ਐਂਡ ਦੇਅਰ ਲਾਈਵਜ਼’ ਨਾਂ ਦੀ ਇਕ ਕਿਤਾਬ ਭੇਜੀ, ਜੋ ਉਨ੍ਹਾਂ ਦੇ ਪਰਿਵਾਰਕ ਦੋਸਤ ਰਾਜੀਵ ਡੋਗਰਾ ਵਲੋਂ ਲਿਖੀ ਗਈ ਸੀ, ਜੋ ਕਿ ਭਾਰਤੀ ਵਿਦੇਸ਼ ਸੇਵਾ ਦੇ ਇਕ ਉੱਘੇ ਅਧਿਕਾਰੀ ਹਨ ਜੋ ਹੁਣ ਸੇਵਾਮੁਕਤ ਹੋ ਚੁੱਕੇ ਹਨ।

ਜਦੋਂ ਮੈਂ ਉਨ੍ਹਾਂ ਦੀ ਨਵੀਂ ਕਿਤਾਬ ‘ਆਟੋਕ੍ਰੇਟਸ’ ਪੜ੍ਹੀ ਤਾਂ ਮੈਨੂੰ ਇਹ ਬੇਚੈਨੀ ਮਹਿਸੂਸ ਹੋਈ ਕਿ ਉਹ ਨਰਿੰਦਰ ਮੋਦੀ ਵੱਲ ਦੇਖ ਰਹੇ ਹਨ ਪਰ ਰਾਜੀਵ ਇਕ ਸਿੱਖਿਅਤ ਡਿਪਲੋਮੈਟ (ਕੂਟਨੀਤੀਵਾਨ) ਹਨ। ਮੈਂ ਇਕ ਪੁਲਸ ਕਰਮਚਾਰੀ ਹਾਂ ਜਿਸ ਨੇ ਕੂਟਨੀਤੀ ’ਚ ਕਿਸੇ ਵੀ ਤਰ੍ਹਾਂ ਦੇ ਗਿਆਨ ਤੋਂ ਬਿਨਾਂ ਪੂਰੇ 4 ਸਾਲ ਰਾਜਦੂਤ ਵਜੋਂ ਕੰਮ ਕੀਤਾ।

ਇਤਫਾਕ ਨਾਲ, ਰਾਜੀਵ ਡੋਗਰਾ ਰੋਮਾਨੀਆ ਦੇ ਨਾਲ-ਨਾਲ ਅਲਬਾਨੀਆ ਅਤੇ ਮੋਲਦੋਵਾ ਵਿਚ ਵੀ ਰਾਜਦੂਤ ਸਨ, ਜਿਵੇਂ ਕਿ ਮੈਂ ਕੁਝ ਸਾਲ ਪਹਿਲਾਂ ਸੀ। ਰੋਮਾਨੀਆ ਵਿਚ ਬੁੱਧੀਜੀਵੀਆਂ ਨੇ ਉਨ੍ਹਾਂ ਨੂੰ ਇਕ ਵਿਦਵਾਨ ਵਜੋਂ ਮਾਨਤਾ ਦਿੱਤੀ। ਕਿਉਂਕਿ ਅੱਜ ਸਾਡੇ ਪਿਆਰੇ ਦੇਸ਼ ਦੀ ਘੱਟਗਿਣਤੀ ਆਬਾਦੀ ਦੇ ਮਨਾਂ ਵਿਚ ਅਜਿਹਾ ਡਰ ਪ੍ਰਚੱਲਿਤ ਹੈ, ਇਸ ਲਈ ਮੈਂ ਉਨ੍ਹਾਂ ਦੀ ਕਿਤਾਬ ਨੂੰ ਆਮ ਨਾਲੋਂ ਵੱਧ ਸਾਵਧਾਨੀ ਨਾਲ ਪੜ੍ਹਿਆ। ਇਸ ਕਿਤਾਬ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਪਾਇਆ।

ਮਿਸਾਲ ਲਈ, ਆਧੁਨਿਕ ਤਾਨਾਸ਼ਾਹੀ ਸ਼ਖਸੀਅਤ ਦੇ ਪੰਥ ਦੀ ਤੁਲਨਾ ਪ੍ਰਾਚੀਨ ਰੋਮਨ ਸਮਰਾਟਾਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਨੀਰੋ ਅਤੇ ਕੈਲੀਗੁਲਾ, ਜਿਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਸੀਆਂ ਵਲੋਂ ਦੇਵਤਾ ਮੰਨਿਆ ਜਾਂਦਾ ਸੀ। 20ਵੀਂ ਸਦੀ ਵਿਚ ਇਟਲੀ ਦੇ ਬੇਨੀਟੋ ਮੁਸੋਲਿਨੀ ਨੇ ਸਾਬਣ ਦੀ ਹਰ ਟਿੱਕੀ ਉੱਤੇ ਆਪਣੀ ਤਸਵੀਰ ਛਾਪ ਦਿੱਤੀ ਸੀ ਤਾਂ ਜੋ ਨਹਾਉਂਦੇ ਸਮੇਂ ਵੀ ਕੋਈ ਉਨ੍ਹਾਂ ਨੂੰ ਭੁੱਲ ਨਾ ਸਕੇ।

ਮੈਨੂੰ ਕਿਤਾਬ ਵਿਚ ਮੋਦੀ ਦਾ ਕੋਈ ਹਵਾਲਾ ਨਹੀਂ ਮਿਲਿਆ। ਕੀ ਇਹ ਕੂਟਨੀਤੀ ਦਾ ਕੰਮ ਸੀ? ਜਾਂ, ਕੀ ਲੇਖਕ ਚਾਹੁੰਦਾ ਸੀ ਕਿ ਉਸ ਦੇ ਪਾਠਕ ਆਪਣੇ ਸਿੱਟੇ ਆਪ ਕੱਢਣ? ਉਹ ਇੰਦਰਾ ਗਾਂਧੀ ਦਾ ਜ਼ਿਕਰ ਕਰਦਾ ਹੈ, ‘ਜਿਨ੍ਹਾਂ ਨੇ ਆਪਣੇ ਆਪ ਨੂੰ ਸੱਤਾ ’ਚ ਰੱਖਣ ਲਈ ਕਿਸੇ ਵੀ ਚੀਜ਼ ਤੋਂ ਪ੍ਰਹੇਜ਼ ਨਹੀਂ ਕੀਤਾ, ਭਾਵੇਂ ਹੀ ਉਨ੍ਹਾਂ ਦੇ ਕਾਰਜ ਲੋਕਤੰਤਰ ਲਈ ਖ਼ਤਰਾ ਸਾਬਤ ਹੋਏ ਹੋਣ।’ ਡੋਗਰਾ ਤਾਨਾਸ਼ਾਹ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦੇ ਹਨ, ਜਿਨ੍ਹਾਂ ਨੂੰ ‘ਚਿੰਤਾ ਦੇ ਸੰਕੇਤ ਵਜੋਂ ਲਿਆ ਜਾਣਾ ਚਾਹੀਦਾ ਹੈ’ :

1. ਇਹ ਵਿਸ਼ਵਾਸ ਕਿ ਉਹ ਵਿਸ਼ੇਸ਼ ਅਤੇ ਵਿਲੱਖਣ ਹੈ।

2. ਦੂਜਿਆਂ ਲਈ ਹਮਦਰਦੀ ਦੀ ਘਾਟ।

3. ਬਹੁਤ ਜ਼ਿਆਦਾ ਪ੍ਰਸ਼ੰਸਾ ਦੀ ਲੋੜ।

4. ਸਵੈ-ਮਹੱਤਵ ਦੀ ਜਨੂੰਨੀ ਭਾਵਨਾ।

ਰਾਜੀਵ ਨੇ ਤਾਨਾਸ਼ਾਹੀ ਪ੍ਰਵਿਰਤੀਆਂ ਵਾਲੇ ਵੱਖ-ਵੱਖ ਯੁੱਗਾਂ ਕਈ ਗਲੋਬਲ ਨੇਤਾਵਾਂ ਦਾ ਜ਼ਿਕਰ ਕੀਤਾ ਹੈ। ਕਈਆਂ ਨੂੰ ਜ਼ਾਲਮ ਜਾਂ ਤਾਨਾਸ਼ਾਹ ਵੀ ਕਿਹਾ ਜਾ ਸਕਦਾ ਹੈ, ਪਰ ਸਾਰੇ ਤਾਨਾਸ਼ਾਹ ਸਨ। ਹਿਟਲਰ, ਬੇਸ਼ੱਕ ਸਭ ਤੋਂ ਅੱਗੇ ਹੈ, ਜਿਵੇਂ ਕਿ ਮੁਸੋਲਿਨੀ ਹੈ। ਪੈਮਾਨੇ ਦੇ ਦੂਜੇ ਸਿਰੇ ’ਤੇ ਸਿੰਗਾਪੁਰ ਦਾ ਲੀ ਕੁਆਨ ਯੂ ਹੈ, ਜਿਸ ਦੇ ਸੂਡੋ-ਤਾਨਾਸ਼ਾਹੀ ਵਿਚ ਸੰਤੁਲਿਤ ਕੰਮ ਨੇ ਉਸ ਨੂੰ ਸਰਾਪਾਂ ਨਾਲੋਂ ਵੱਧ ਪ੍ਰਸ਼ੰਸਾ ਦਿਵਾਈ।

ਫਿਰ ਵੀ, ਉਨ੍ਹਾਂ ਨੇ ਕਈ ਰਾਜਨੀਤਿਕ ਵਿਰੋਧੀਆਂ ਨੂੰ 2 ਸਾਲਾਂ ਲਈ ਹਿਰਾਸਤ ’ਚ ਰੱਖਿਆ ਅਤੇ ਸਿਰਫ ਇਕ ਪਾਰਟੀ, ਇਕ ਅਖਬਾਰ, ਇਕ ਟਰੇਡ ਯੂਨੀਅਨ ਅਤੇ ਇਕ ਭਾਸ਼ਾ ਦੀ ਆਗਿਆ ਦਿੱਤੀ। ਰਾਜੀਵ ਨੇ ਸਿੱਟਾ ਕੱਢਿਆ ਕਿ ‘ਇਕ ਪਰਉਪਕਾਰੀ, ਸਰਬ-ਸ਼ਕਤੀਮਾਨ ਤਾਨਾਸ਼ਾਹ ਦੀ ਖੋਜ ਅਕਸਰ ਕੌੜੇ ਅੰਤ ਵੱਲ ਲੈ ਜਾਂਦੀ ਹੈ।’

ਇਸ ਗਿਆਨ ਨੂੰ ਅਜੋਕੇ ਭਾਰਤ ਅਤੇ ਖਾਸ ਕਰ ਕੇ ਨਰਿੰਦਰ ਮੋਦੀ ’ਤੇ ਲਾਗੂ ਕਰਦੇ ਹੋਏ, ਮੈਂ ਉਨ੍ਹਾਂ ਨੂੰ ਜ਼ਾਲਮਾਂ ਅਤੇ ਤਾਨਾਸ਼ਾਹਾਂ ਲਈ ਨਿਰਧਾਰਤ ਸਥਾਨਾਂ ’ਤੇ ਨਹੀਂ ਰੱਖਾਂਗਾ। ਉਹ ਯਕੀਨੀ ਤੌਰ ’ਤੇ ਤਾਨਾਸ਼ਾਹ ਹਨ। ਇੰਦਰਾ ਗਾਂਧੀ ਵੀ ਅਜਿਹੀ ਹੀ ਸੀ। ਕੀ ਭਾਰਤ ਨੂੰ ਸਾਡੇ ਲੋਕਤੰਤਰ ਨੂੰ ਚਲਾਉਣ ਲਈ ਕਿਸੇ ਤਾਨਾਸ਼ਾਹ ਨੇਤਾ ਦੀ ਲੋੜ ਹੈ? ਮੈਨੂੰ ਲੱਗਦਾ ਹੈ ਕਿ ਇਸ ਦੀ ਲੋੜ ਹੈ। ਮੈਨੂੰ ਚਿੰਤਾ ਹੈ ਕਿ ਮੌਜੂਦਾ ਸ਼ਾਸਨ ਬਹੁ-ਧਰਮੀ, ਬਹੁ-ਸੱਭਿਆਚਾਰਕ ਸਮਾਜ ਵਿਚ ਡਰ ਅਤੇ ਵੰਡ ਫੈਲਾਅ ਰਿਹਾ ਹੈ। ਕੀ ਇਹ ਦੇਸ਼ ਨੂੰ ਖੁਸ਼ਹਾਲੀ ਅਤੇ ਮਹਾਨਤਾ ਵੱਲ ਲੈ ਜਾਵੇਗਾ? ਮੈਨੂੰ ਇਸ ਬਾਰੇ ਗੰਭੀਰ ਖਦਸ਼ਾ ਹੈ। ਬੇਸ਼ੱਕ, ਇਹ ਤਾਂ ਸਿਰਫ ਸਮਾਂ ਹੀ ਦੱਸੇਗਾ ਪਰ ਕੀ ਦੇਸ਼ ਉਹ ਕੀਮਤ ਚੁਕਾ ਸਕਦਾ ਹੈ ਜੋ ਉਸ ਨੂੰ ਅੰਤ ਵਿਚ ਚੁਕਾਉਣੀ ਪਵੇਗੀ? 

ਕੀ ਬਹੁਗਿਣਤੀ ਦੇ ਸੱਭਿਆਚਾਰ ਵਿਚ ਸ਼ਾਮਲ ਜਾਤੀ ਵੰਡ ਨੂੰ ਇਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਕਿ 80 ਫੀਸਦੀ ਮਜ਼ਬੂਤ ​​ਬਹੁਗਿਣਤੀ ਇਕ ਹੋ ਜਾਵੇ?
ਮੈਨੂੰ ਤਾਮਿਲ ਫਿਲਮ ਉਦਯੋਗ ਦੇ ਮੋਢੀਆਂ ਵਲੋਂ ਤਾਮਿਲਨਾਡੂ ਵਿਚ ਬਣਾਈ ਗਈ ‘ਅਮਰਨ’ ਨਾਂ ਦੀ ਇਕ ਫਿਲਮ ਮਿਲੀ। ਮੈਂ ਅੰਗਰੇਜ਼ੀ ਵਿਚ ਡੱਬ ਕੀਤੀ ਫ਼ਿਲਮ ਦੇਖੀ। ਮੈਂ ਸਕ੍ਰਿਪਟ ਅਤੇ ਕਹਾਣੀ ਨਾਲ ਖੁਦ ਨੂੰ ਸਬੰਧਤ ਦੇਖਿਆ ਕਿਉਂਕਿ ਇਹ ਰਾਜਪੂਤ ਰੈਜੀਮੈਂਟ ਦੇ ਇਕ ਫੌਜੀ ਅਧਿਕਾਰੀ ਮੇਜਰ ਮੁਕੁੰਦ ਵਰਧਰਾਜਨ ਦੀ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ’ਤੇ ਆਧਾਰਿਤ ਸੀ, ਜੋ ਮੁੱਖ ਤੌਰ ’ਤੇ ਜੰਮੂ ਅਤੇ ਕਸ਼ਮੀਰ ਵਿਚ 44 ਰਾਸ਼ਟਰੀ ਰਾਈਫਲਜ਼ ਵਿਚ ਡਿਊਟੀ ’ਤੇ ਤਾਇਨਾਤ ਸੀ, ਜੋ ਮੁੱਖ ਤੌਰ ’ਤੇ ਜੰਮੂ ਅਤੇ ਕਸ਼ਮੀਰ ’ਚ ਅੱਤਵਾਦੀਆਂ ਨੂੰ ਨੱਥ ਪਾਉਣ ਲਈ ਕੰਮ ਕਰਦੀ ਹੈ।

ਮੇਰੇ ਅਦਾਕਾਰ ਦੋਸਤ ਰਾਹੁਲ ਬੋਸ ਨੇ ਫਿਲਮ ਵਿਚ ਇਕ ਵੱਡੀ ਭੂਮਿਕਾ ਨਿਭਾਈ ਸੀ, ਪਰ ਮੁੱਖ ਕਿਰਦਾਰ ਇਕ ਹਿੰਦੂ ਤਾਮਿਲ ਅਫਸਰ ਸੀ ਜਿਸ ਦਾ ਵਿਆਹ ਇਕ ਮਲਿਆਲੀ ਈਸਾਈ ਕੁੜੀ ਨਾਲ ਹੋਇਆ ਸੀ, ਜਿਸ ਨੂੰ ਉਹ ਵੈਲੋਰ ਕ੍ਰਿਸ਼ਚੀਅਨ ਕਾਲਜ ਵਿਚ ਪੜ੍ਹਾਈ ਦੌਰਾਨ ਮਿਲਿਆ ਸੀ। ਆਪਣੇ ਮਾਪਿਆਂ ਤੋਂ ਅੰਤਰ-ਧਾਰਮਿਕ ਵਿਆਹ ਲਈ ਸਹਿਮਤੀ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਮੁਸ਼ਕਲ ਇਸ ਤੱਥ ਤੋਂ ਹੋਰ ਵਧ ਗਈ ਸੀ ਕਿ ਲੜਕੇ ਅਤੇ ਲੜਕੀ ਦੋਵਾਂ ਦੀਆਂ ਮਾਵਾਂ ਨਾਇਕ ਦੇ ਫੌਜ ਵਿਚ ਕਰੀਅਰ ਦੀ ਚੋਣ ਤੋਂ ਖੁਸ਼ ਨਹੀਂ ਸਨ। ਮੈਨੂੰ ਇਹ ਫਿਲਮ ਅਤੇ ਇਸ ਵਿਚ ਦੇਸ਼ ਭਗਤੀ ਦਾ ਸੰਦੇਸ਼, ਲੀਡਰਸ਼ਿਪ ਦੇ ਸੱਚੇ ਗੁਣ ਅਤੇ ਨਾਲ ਹੀ ਨਾਲ ਅੰਤਰ-ਧਾਰਮਿਕ ਸਦਭਾਵਨਾ ਬਹੁਤ ਪਸੰਦ ਆਈ।

–ਜੂਲੀਓ ਰਿਬੈਰੋ


author

Tanu

Content Editor

Related News