ਭਾਰਤ ਮੁਕੰਮਲ ਸਵੱਛਤਾ ਨੀਤੀਆਂ ਨੂੰ ਲਾਗੂ ਕਰਨ ’ਚ ਵਿਸ਼ਵ ਦੀ ਕਰ ਰਿਹਾ ਅਗਵਾਈ

11/24/2022 6:19:48 PM

ਵਿਸ਼ਵ ਟਾਇਲਟ ਦਿਵਸ ਮਨਾਉਣਾ, ਆਮ ਜਿਹੇ ਮੌਕੇ ਵਾਂਗ ਲੱਗ ਸਕਦਾ ਹੈ ਪਰ ਇਹ ਬਹੁਤ ਸਾਰੇ ਲੋਕਾਂ ਲਈ ਸਿਹਤ ਅਤੇ ਸਵੱਛਤਾ ਯਕੀਨੀ ਬਣਾਉਣ ਦੇ ਸੰਦਰਭ ’ਚ ਮਹੱਤਵਪੂਰਨ ਹੈ। ਟਾਇਲਟ ਲਈ ਸਮਰਪਿਤ ਦਿਨ, ਵਿਸ਼ਵ ਪੱਧਰੀ ਸਵੱਛਤਾ ਸੰਕਟ ਨੂੰ ਦਰਸਾਉਂਦਾ ਹੈ, ਜੋ ਸੁਰੱਖਿਅਤ ਤੌਰ ’ਤੇ ਪ੍ਰਬੰਧਕੀ ਟਾਇਲਟ ਦੀ ਸਹੂਲਤ ਦੇ ਬਿਨਾਂ ਰਹਿ ਰਹੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਫ਼ ਤੇ ਸੁਰੱਖਿਅਤ ਟਾਇਲਟਾਂ ਦੇ ਬਿਨਾਂ ਮਨੁੱਖੀ ਰਹਿੰਦ-ਖੂੰਹਦ ਭਾਈਚਾਰਿਆਂ ਦੇ ਖੁਰਾਕ ਤੇ ਜਲ ਸਰੋਤਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਜਿਸ ਨਾਲ ਲੋਕ ਬੀਮਾਰੀ ਦੀ ਲਪੇਟ ’ਚ ਆ ਜਾਂਦੇ ਹਨ ਅਤੇ ਕੁਝ ਮਾਮਲਿਆਂ ਵਿਚ ਤਾਂ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।

ਅਣਉਚਿਤ ਸਵੱਛਤਾ ਔਰਤਾਂ ਲਈ ਇਕ ਵੱਡੀ ਸਮੱਸਿਆ ਹੈ ਅਤੇ ਇਸ ਕਾਰਨ ਔਰਤਾਂ ’ਚ ਸ਼ਰਮਿੰਦਾ ਹੋਣ ਦੀ ਸੰਭਾਵਨਾ ਵਧ ਹੁੰਦੀ ਹੈ। ਟਾਇਲਟ ਸਹੂਲਤਾਂ ਦੀ ਘਾਟ ਕਾਰਨ ਔਰਤਾਂ ਲਈ ਮਾਸਿਕ ਧਰਮ ਅਤੇ ਗਰਭ ਅਵਸਥਾ ਨੂੰ ਇਕੱਲਿਆਂ ਪ੍ਰਬੰਧ ਕਰਨਾ ਅਕਸਰ ਅਸੰਭਵ ਹੁੰਦਾ ਹੈ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਹਨੇਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ, ਜੋ ਉਨ੍ਹਾਂ ਨੂੰ ਅਣਜਾਣੇ ਹਮਲਿਆਂ ਪ੍ਰਤੀ ਕਮਜ਼ੋਰ ਬਣਾਉਂਦਾ ਹੈ।

ਵਿਸ਼ਵ ਪੱਧਰ ’ਤੇ 3.6 ਬਿਲੀਅਨ ਲੋਕਾਂ ਦੇ ਕੋਲ ਸਵੱਛਤਾ ਦੀ ਸੁਰੱਖਿਅਤ ਸਹੂਲਤ ਨਹੀਂ ਹੈ। ਇਸ ਤੱਥ ਦੇ ਬਾਰੇ ’ਚ ਜਾਗਰੂਕਤਾ ਵਧਾਉਣ ਲਈ ਵਿਸ਼ਵ ਟਾਇਲਟ ਦਿਵਸ, 2013 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਹ ਵਿਸ਼ਵ ਪੱਧਰੀ ਸਵੱਛਤਾ ਸੰਕਟ ਨਾਲ ਨਜਿੱਠਣ ਲਈ ਕਾਰਵਾਈ ਕਰਨ ਅਤੇ ‘ਸਮੁੱਚਾ ਵਿਕਾਸ ਟੀਚਾ’ (ਐੱਸ. ਡੀ. ਜੀ.) 6-2030 ਤਕ ਸਾਰਿਆਂ ਲਈ ਸਵੱਛਤਾ ਅਤੇ ਪਾਣੀ ਦੀ ਉਪਲੱਬਧਤਾ ਹਾਸਲ ਕਰਨ ਨਾਲ ਸਬੰਧਤ ਹੈ। 2022 ਦੀ ਮੁਹਿੰਮ ‘ਅਦ੍ਰਿਸ਼ ਨੂੰ ਦ੍ਰਿਸ਼ ਬਣਾਉਣਾ’ (ਮੇਕਿੰਗ ਦਿ ਇਨਵਿਜ਼ੀਬਲ ਵਿਜ਼ੀਬਲ) ਇਸ ਗੱਲ ਦੀ ਪੜਤਾਲ ਕਰਦਾ ਹੈ ਕਿ ਕਿਵੇਂ ਅਣਉਚਿਤ ਸਵੱਛਤਾ ਪ੍ਰਣਾਲੀਆਂ ਮਨੁੱਖ ਰਹਿੰਦ-ਖੂੰਹਦ ਨੂੰ ਨਦੀਆ, ਝੀਲਾਂ ਅਤੇ ਮਿੱਟੀ ’ਚ ਫੈਲਾਉਂਦੀਆਂ ਅਤੇ ਜ਼ਮੀਨ ਹੇਠਲੇ ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਹ ਅਦ੍ਰਿਸ਼ ਹੈ ਕਿਉਂਕਿ ਇਹ ਜ਼ਮੀਨ ਹੇਠਲੇ ਅਤੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਭਾਈਚਾਰਿਆਂ ’ਚ ਹੁੰਦਾ ਹੈ।

ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ’ਚ ਨੀਤੀ ਘਾੜਿਆਂ ਦੇ ਰੂਪ ’ਚ, ਅਸੀਂ ਸਵੱਛਤਾ ਅਤੇ ਜ਼ਮੀਨ ਹੇਠਲੇ ਪਾਣੀ ਦੇ ਦਰਮਿਆਨ ਸਬੰਧ ਅਤੇ ਇਸ ਮਹੱਤਵਪੂਰਨ ਪਾਣੀ ਦੇ ਸੋਮੇ ਦੀ ਸੁਰੱਖਿਆ ਦੀ ਪੂਰੀ ਤਰ੍ਹਾਂ ਪਛਾਣ ਕੀਤੀ ਹੈ, ਇਸ ਲਈ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਭਾਰਤ ਨੇ 2019 ’ਚ ਭਾਵ 2030 ਦੇ ਟੀਚੇ ਦੇ ਨਿਰਧਾਰਿਤ ਸਮੇਂ ਤੋਂ 11 ਸਾਲ ਪਹਿਲਾਂ ਹੀ ਐੱਸ. ਡੀ. ਜੀ. 6.2 ਦਾ ਟੀਚਾ ਹਾਸਲ ਕਰ ਲਿਆ ਹੈ! 11 ਕਰੋੜ ਤੋਂ ਵੱਧ ਨਿੱਜੀ ਟਾਇਲਟਸ ਅਤੇ 2.18 ਲੱਖ ਕਮਿਊਨਿਟੀ ਸਵੱਛਤਾ ਕੰਪਲੈਕਸ (ਸੀ. ਐੱਸ. ਸੀ.) ਦੇ ਨਿਰਮਾਣ ਦੇ ਨਾਲ, ਭਾਰਤ ’ਚ ਮੁਢਲੀ ਸਵੱਛਤਾ ਸਹੂਲਤ, ‘ਬਿਹਤਰ ਸਵੱਛਤਾ ਸਹੂਲਤਾਂ’, ਜੋ ਹੋਰਨਾਂ ਪਰਿਵਾਰਾਂ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਹਨ’ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਪ੍ਰਤੀਸ਼ਤ 2020 ’ਚ ਦੱਖਣ-ਪੂਰਬ ਏਸ਼ੀਆ ਦੇ 63 ਫੀਸਦੀ ਦੀ ਤੁਲਨਾ ’ਚ 67 ਫੀਸਦੀ ਸੀ। ਇਹ ਅੰਕੜਾ ਕੋਵਿਡ ਸੰਕਟ ਦੇ ਬਾਵਜੂਦ ਹੋਰ ਬਿਹਤਰ ਹੋਇਆ ਹੈ। ਸਿਰਫ਼ ਇੰਨਾ ਹੀ ਨਹੀਂ, ਸਗੋਂ ਅਸੀਂ ਟਾਇਲਟ ਦੀ ਵਰਤੋਂ ਤੋਂ ਅੱਗੇ ਜਾ ਕੇ ਵਿਆਪਕ ਰਹਿੰਦ-ਖੂੰਹਦ ਪ੍ਰਬੰਧਨ, ਵਿਸ਼ੇਸ਼ ਤੌਰ ’ਤੇ ਮਲਗਾਦ ਪ੍ਰਬੰਧਨ (ਐੱਫ. ਐੱਸ. ਐੱਮ.) ਦੇ ਨਾਲ ਮੁਕੰਮਲ ਸਵੱਛਤਾ ਵੱਲ ਵਧ ਰਹੇ ਹਾਂ ਤਾਂਕਿ ਸਾਡੇ ਵਾਟਰ ਕਾਰਪੋਰੇਸ਼ਨ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਅਤੇ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ।

ਐੱਸ. ਬੀ. ਐੱਮ. (ਜੀ) ਜੋ ਹੁਣ ਦੂਜੇ ਪੜਾਅ ਵਿਚ ਹੈ, ਦੇ ਰਾਹੀਂ ਦਿਹਾਤੀ ਵਿਭਾਗ ਨੂੰ ਓ. ਡੀ. ਐੱਫ. ਪਲਸ ਬਣਾਉਣ ਦੇ ਕ੍ਰਮ ’ਚ ਠੋਸ ਅਤੇ ਤਰਲ ਕਚਰੇ ਦੇ ਪ੍ਰਬੰਧਨ ਲਈ ਸਮਰਿਪਤ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਜਿਵੇਂ ਮਨੁੱਖੀ ਮਲ ਦੇ ਸੁਰੱਖਿਅਤ ਪ੍ਰਬੰਧਨ ਲਈ 147 ਜ਼ਿਲਿਆਂ ’ਚ 392 ਮਲ ਪ੍ਰਬੰਧਨ ਦੀ ਵਿਵਸਥਾ ਕੀਤੀ ਗਈ ਹੈ। ਨਵਾਚਾਰਾ ਦੇ ਸੰਦਰਭ ’ਚ, ਮਸ਼ੀਨ ਦੀ ਮਦਦ ਨਾਲ ਗਾਦ ਪ੍ਰਬੰਧਨ ਵਰਗੇ ਖੇਤਰਾਂ ’ਚ ਨਵਾਚਾਰ ਨੂੰ ਉਤਸ਼ਾਹਿਤ ਕਰਨ ਲਈ ਡੀ. ਡੀ. ਡਬਲਯੂ. ਐੱਸ. ਨੇ ਸਟਾਰਟਅਪਸ ਨੂੰ ਸ਼ਾਮਲ ਕਰਨ ਦੇ ਘੇਰੇ ਦਾ ਵਿਸਤਾਰ ਕੀਤਾ।

ਇਹ ਬਹੁਆਯਾਮੀ ਹਾਂਪੱਖੀ ਪ੍ਰਭਾਵ, ਹਿੱਤਧਾਰਕਾਂ ਦੇ ਲਈ ਐੱਸ. ਬੀ. ਐੱਮ. (ਜੀ) ’ਚ ਆਪਣਾ ਸਮਾਂ ਅਤੇ ਊਰਜਾ ਨਿਵੇਸ਼ ਕਰਨ ਦੇ ਨਜ਼ਰੀਏ ਤੋਂ ਕਾਫੀ ਆਕਰਸ਼ਕ ਹਨ ਜਿਵੇਂ ਪਾਣੀ ਤੋਂ ਪੈਦਾ ਹੋਣ ਵਾਲੇ ਰੋਗਾਂ (ਡਾਇਰੀਆ, ਹੈਜ਼ਾ, ਟਾਈਫਾਈਡ, ਪੇਚਿਸ਼ ਅਤੇ ਹੈਪੇਟਾਈਟਿਸ) ਨਾਲ ਰੋਗਾਂ ਅਤੇ ਮੌਤ ਦਰ ’ਚ ਮਹੱਤਵਪੂਰਨ ਕਮੀ, ਵੱਧ ਕਿਫਾਇਤੀ ਜਲ ਸਪਲਾਈ, ਸਥਾਨਕ ਆਰਥਿਕ ਵਿਕਾਸ ’ਚ ਵਾਧਾ, ਜ਼ਮੀਨ ਹੇਠਲੇ ਪ੍ਰਦੂਸ਼ਣ ’ਚ ਕਮੀ, ਨੇੜੇ ਦੇ ਜਲ ਸੋਮਿਆਂ ਦੇ ਮੁੜ ਭਰਨ ਦੀ ਸਥਿਤੀ ’ਚ ਸੁਧਾਰ, ਖੇਤੀਬਾੜੀ ਅਤੇ ਉਦਯੋਗਿਕ ਮਕਸਦਾਂ ਲਈ ਉਪਚਾਰਿਤ ਜਲ ਦੀ ਮੁੜ ਵਰਤੋਂ। ਇਕ ਕਾਰਜਸ਼ੀਲ ਪ੍ਰਣਾਲੀ ਦੇ ਸਿਹਤ ਅਤੇ ਵਾਤਾਵਰਣ ਨਾਲ ਜੁੜੇ ਲਾਭ ਸਪੱਸ਼ਟ ਹਨ ਅਤੇ ਆਉਣ ਵਾਲੇ ਸਮੇਂ ਵਿਚ ਫਾਇਦੇ ਵੀ ਹੁੰਦੇ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ ਮੁਢਲੀ ਸਵੱਛਤਾ ’ਚ ਨਿਵੇਸ਼ ਕੀਤੇ ਗਏ ਹਰੇਕ ਇਕ ਡਾਲਰ ਨਾਲ, ਇਲਾਜ ਲਾਗਤ ਅਤੇ ਉਤਪਾਦਕਤਾ ਵਾਧੇ ਦੇ ਰੂਪ ’ਚ 5 ਡਾਲਰ ਵਾਪਸ ਮਿਲਦੇ ਹਨ।

ਇਹ ਜਨਤਕ, ਨਿੱਜੀ ਹਿੱਸੇਦਾਰੀ ਮਾਡਲ, ਭਾਈਚਾਰਿਆਂ, ਔਰਤਾਂ ਅਤੇ ਕੰਮ ਕਰਨ ਵਾਲੀਆਂ ਏਜੰਸੀਆਂ ਦੇ ਦਰਮਿਆਨ ਸਹਿਯੋਗ ’ਤੇ ਧਿਆਨ ਕੇਂਦਰਿਤ ਕਰਦੇ ਹਨ ਤਾਂਕਿ ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਬਿਹਤਰ ਸਵੱਛਤਾ ਮੁਹੱਈਆ ਕਰਵਾਈ ਜਾ ਸਕੇ ਅਤੇ ਸਵੱਛਤਾ ਅਤੇ ਨਿੱਜੀ ਭਲਾਈ ਦੇ ਬਾਰੇ ’ਚ ਔਰਤਾਂ ਨੂੰ ਸਿੱਖਿਅਤ ਕੀਤਾ ਜਾ ਸਕੇ। ਹਾਲਾਂਕਿ ਕਾਰਪੋਰੇਟ ਅਤੇ ਦਿਹਾਤੀ ਡਬਲਯੂ. ਏ. ਐੱਸ. ਐੱਚ. (ਵਾਸ਼) ਭਾਈਵਾਲੀ ਫੋਰਮ ਦੇ ਨਾਲ ਸਾਡੀ ‘ਲਾਈਟਹਾਊਸ ਪਹਿਲ’ ਜਿਸ ’ਚ ਸਾਰੇ ਵਿਕਾਸ ਖੇਤਰਾਂ ਨਾਲ ਜੁੜੀਆਂ ਸੰਸਥਾਵਾਂ ਸ਼ਾਮਲ ਹਨ, ਅਸੀਂ ਦੇਸ਼ ਦੇ ਸਾਰੇ ਪਿੰਡਾਂ ਲਈ ਓ. ਡੀ. ਐੱਫ ਪਲਸ ਦਾ ਦਰਜਾ ਹਾਸਲ ਕਰਨ ਨਾਲ ਸਬੰਧਿਤ ਸਾਰੇ ਯਤਨਾਂ ਨੂੰ ਮੁੱਖ ਤੌਰ ’ਤੇ ਕਰ ਰਹੇ ਹਾਂ। ਜਿਵੇਂ ਕਿ ਮੈਂ ਅਕਸਰ ਕਹਿੰਦੀ ਹਾਂ ਪਰ ਉਨ੍ਹਾਂ ਨੂੰ ਹਾਸਲ ਕਰਨ ਦੇ ਯਤਨਾਂ ਨੂੰ ਮਜ਼ਬੂਤ ਸਿਆਸੀ ਇੱਛਾਸ਼ਕਤੀ, ਲੋੜੀਂਦਾ ਧਨ ਅਤੇ ਸਾਰੇ ਹਿੱਤਧਾਰਕਾਂ ਦੇ ਦਰਮਿਆਨ ਭਾਈਵਾਲੀ ਦਾ ਇਕਸਾਰ ਤੌਰ ’ਤੇ ਸਮਰਥਨ ਹਾਸਲ ਹੈ।

ਸਾਡੇ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ’ਚ ਅਸੀਂ ਦੇਸ਼ ’ਚ ਮੁਕੰਮਲ ਸਵੱਛਤਾ ਦੀ ਦਿਸ਼ਾ ’ਚ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਵੀ ਆਪਣੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।

ਵਿਨੀ ਮਹਾਜਨ


Shivani Bassan

Content Editor

Related News