''ਇੰਡੀਆ'' ਗੱਠਜੋੜ ਇਕ ਮੌਕਾਪ੍ਰਸਤ ਗਠਨ ਤੋਂ ਇਲਾਵਾ ਹੋਰ ਕੁਝ ਨਹੀਂ

Tuesday, Dec 19, 2023 - 02:58 PM (IST)

''ਇੰਡੀਆ'' ਗੱਠਜੋੜ ਇਕ ਮੌਕਾਪ੍ਰਸਤ ਗਠਨ ਤੋਂ ਇਲਾਵਾ ਹੋਰ ਕੁਝ ਨਹੀਂ

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ’ਚ ਕਾਂਗਰਸ ਦੀ ਹਾਰ ਨੇ ‘ਇੰਡੀਆ’ ਗੱਠਜੋੜ ਨੂੰ ਇਕ ਵਾਰ ਮੁੜ ਸੁਰਖੀਆਂ ’ਚ ਲਿਆ ਦਿੱਤਾ ਹੈ। ਵਿਰੋਧੀ ਗੱਠਜੋੜ ਜਿਸ ਦੀ ਸ਼ੁਰੂਆਤ ਕੁਝ ਹਾਈ ਪ੍ਰੋਫਾਈਲ ਬੈਠਕਾਂ ਨਾਲ ਹੋਈ ਸੀ, ਦੀ ਤ੍ਰਾਸਦੀ ਇਹ ਹੈ ਕਿ ਵਿਧਾਨ ਸਭਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਤਾਪਮਾਨ ਵਧਣ ਦੇ ਬਾਵਜੂਦ ਇਹ ਵਧੇਰੇ ਸਰਗਰਮ ਨਹੀਂ ਹੋ ਸਕਿਆ। ਚੋਣਾਂ ਅਤੇ ਇਸ ਸਬੰਧੀ ਮੁਹਿੰਮ ਤੋਂ ਪਹਿਲਾਂ ਦੇ ਮਹੀਨਿਆਂ ’ਚ ਆਗੂਆਂ ਦਰਮਿਆਨ ਮਤਭੇਦ ਅਤੇ ਨਾਲ ਹੀ ਗੱਠਜੋੜ ’ਚ ਕਮਜ਼ੋਰੀ ਸਾਹਮਣੇ ਆਈ।

ਭੋਪਾਲ ’ਚ ਜਿਸ ਸਾਂਝੀ ਵਿਰੋਧੀ ਧਿਰ ਦੀ ਰੈਲੀ ਦੀ ਯੋਜਨਾ ਬਣਾਈ ਗਈ ਸੀ, ਉਹ ਸਫਲ ਨਹੀਂ ਹੋ ਸਕੀ। ਇੱਥੋਂ ਤੱਕ ਕਿ ਸੀਟਾਂ ਦੀ ਵੰਡ ਜਾਂ ਸਾਂਝੇ ਮੈਨੀਫੈਸਟੋ ਵਰਗੇ ਅਹਿਮ ਮਾਮਲਿਆਂ ’ਚ ਵੀ ਪਿਛਲੇ 3 ਮਹੀਨਿਆਂ ਦੌਰਾਨ ਪ੍ਰਗਤੀ ਦੇ ਕੋਈ ਸੰਕੇਤ ਨਜ਼ਰ ਨਹੀਂ ਆਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਕਈ ਹੋਰ ਚੋਟੀ ਦੇ ਆਗੂਆਂ ਦੀ 6 ਦਸੰਬਰ ਨੂੰ ਸੱਦੀ ਗਈ ਬੈਠਕ ਨੂੰ ਫਲੋਰ ਲੀਡਰਜ਼ ਦੀ ਬੈਠਕ ’ਚ ਤਬਦੀਲ ਕਰ ਦਿੱਤਾ ਗਿਆ। ਸਟਾਲਿਨ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਇਸ ਵਿਚ ਸ਼ਾਮਲ ਨਹੀਂ ਹੋ ਸਕਣਗੇ।

ਡਾਵਾਂਡੋਲ ਹਾਲਤ ਵਿਚ ਮੁਹਿੰਮ ਨੇ ਇਹ ਸਪੱਸ਼ਟ ਕਰ ਦਿੱਤਾ ਕਿ ‘ਇੰਡੀਆ’ ਗੱਠਜੋੜ ਸੀਟਾਂ ਦੀ ਵੰਡ ਅਤੇ ਵਿਚਾਰਕ ਸਾਂਝ ਦੇ ਆਧਾਰ ਵਾਲਿਆਂ ਵਿਸ਼ਿਆਂ ’ਤੇ ਅਸਥਿਰ ਹਾਲਤ ਵਿਚ ਹੈ। ਮੱਧ ਪ੍ਰਦੇਸ਼ ’ਚ ਸਪਾ ਅਤੇ ਕਾਂਗਰਸ ਦੀ ਸੀਟਾਂ ਦੀ ਵੰਡ ਬਾਰੇ ਸਮਝੌਤੇ ’ਚ ਅਸਫਲ ਰਹਿਣ ਪਿੱਛੋਂ ਯਾਦਵ ਦੀ ਕਮਲਨਾਥ ਨਾਲ ਤਿੱਖੀ ਝੜਪ ਹੋਈ ਸੀ। ਡੀ.ਐੱਮ.ਕੇ. ਮੰਤਰੀ ਉਦੇ ਨਿਧੀ ਸਟਾਲਿਨ ਦੀ ਵਿਸ਼ੇਸ਼ਤਾ ਵਾਲੇ ਸਨਾਤਨ ਧਰਮ ਕਾਂਡ ਨੇ ਗੱਠਜੋੜ ਨੂੰ ਬੈਕਫੁਟ ’ਤੇ ਧਕ ਦਿੱਤਾ ਸੀ।

ਹੁਣੇ ਜਿਹੇ ਡੀ.ਐੱਮ.ਕੇ. ਦੇ ਇਕ ਮੈਂਬਰ ਸੇਂਥਿਲ ਕੁਮਾਰ ਦੀ ‘ਗਊ-ਮੂਤਰ’ ਟਿੱਪਣੀ ਨੇ ਗੱਠਜੋੜ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਕਾਰਤੀ ਚਿਦਾਂਬਰਮ ਵਰਗੇ ਚੋਟੀ ਦੇ ਕਾਂਗਰਸੀ ਨੇਤਾ ਜਿਨ੍ਹਾਂ ਨੇ ਬਿਆਨ ਨੂੰ ਗੈਰ-ਸੰਸਦੀ ਕਿਹਾ, ਹਾਲਾਤ ਨੂੰ ਠੀਕ ਕਰਨ ਲਈ ਦੌੜੇ। ਦੋਵੇਂ ਸਮੱਸਿਆਵਾਂ ਇਕ ਹੱਦ ਤੱਕ ਇਕ-ਦੂਜੇ ਨਾਲ ਸਬੰਧਤ ਹਨ, ਜਦੋਂਕਿ ਸਨਾਤਨ ਧਰਮ ਅਤੇ ਗਊ-ਮੂਤਰ ਕਾਂਡ ਗੱਠਜੋੜ ਦੀ ਇਕ ਮਜ਼ਬੂਤ ਵਿਚਾਰਕ ਆਮ ਜ਼ਮੀਨ ਨੂੰ ਸਥਾਪਤ ਕਰਨ ਵਿਚ ਅਸਮਰੱਥਾ ਦਾ ਸੰਕੇਤ ਹਨ।

ਸੀਟਾਂ ਦੀ ਵੰਡ ਨੂੰ ਲੈ ਕੇ ਸੱਤਾਧਾਰੀ ਭਾਜਪਾ ਦੀ ਆਲੋਚਨਾ ਨੂੰ ਹੀ ਤਾਕਤ ਮਿਲਦੀ ਹੈ ਕਿ ਗੱਠਜੋੜ ਇਕ ਮੌਕਾਪ੍ਰਸਤ ਗਠਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਤਿੰਨ ਮਹੀਨੇ ਤੱਕ ਗੈਰ-ਸਰਗਰਮ ਰਹਿਣ ਅਤੇ ਆਮ ਚੋਣਾਂ ਦੇ 5 ਮਹੀਨਿਆਂ ਤੋਂ ਵੀ ਘੱਟ ਸਮਾਂ ਦੂਰ ਹੋਣ ਕਾਰਨ ‘ਇੰਡੀਆ’ ਗੱਠਜੋੜ ਲਈ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ।

ਜੇ ਵਿਚਾਰਕ ਮਤਭੇਦ ਸਾਹਮਣੇ ਆ ਰਹੇ ਹਨ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਚੋਟੀ ਦੇ ਆਗੂਆਂ ਵੱਲੋਂ ਵਿਖਾਏ ਗਏ ਸਦਭਾਵਨਾ ਭਰੇ ਸਬੰਧਾਂ ਦੇ ਬਾਵਜੂਦ ‘ਇੰਡੀਆ’ ਗੱਠਜੋੜ ਜ਼ਮੀਨ ’ਤੇ ਨਾਕਾਮ ਹੋ ਸਕਦਾ ਹੈ। ਵੋਟਰ ਵਿਤਕਰੇ ਭਰਪੂਰ ਹੋ ਸਕਦੇ ਹਨ। ਕੇਡਰ ਵਿਚਾਰਕ ਪੱਖੋਂ ਵਿਰੋਧੀ ਝਟਕਿਆਂ ਨਾਲ ਸਹਿਯੋਗ ਕਰਨ ਦੇ ਇੱਛੁਕ ਨਹੀਂ ਹੋ ਸਕਦੇ।

ਵਿਚਾਰਧਾਰਾ ਦੇ ਵਧੇਰੇ ਕੱਟੜ ਨਾਸਤਿਕ-ਦਲੀਲ ਭਰਪੂਰ ਅਨਸਰਾਂ ਨੂੰ ਪਿਛੋਕੜ ’ਚ ਲਿਆਉਣਾ ਜਾਂ ਉੱਤਰ ਦੇ ਅਸੰਤੁਲਿਤ ਪ੍ਰਭਾਵ ਵਿਰੁੱਧ ਆਪਣੀ ਬਿਆਨਬਾਜ਼ੀ ਨੂੰ ਖਾਮੋਸ਼ ਕਰਨਾ ਵੀ ਹੋ ਸਕਦਾ ਹੈ। ਇਸ ਦੀ ਬਜਾਏ ਪਾਰਟੀ ਸਿਆਸਤ ਦੇ ਦ੍ਰਾਵਿੜ ਬਾਂਡ ਦੇ ਹੋਰਨਾਂ ਪੱਖਾਂ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦਾ ਬਦਲ ਚੁਣ ਸਕਦੀ ਹੈ, ਜਿਸ ਵਿਚ ਵਿਆਪਕ ਅਪੀਲ ਹੋ ਸਕਦੀ ਹੈ ਜਿਵੇਂ ਕਿ ਕਲਿਆਣਵਾਦ।

ਭਾਰਤ ਵਿਚ ਵੱਖ-ਵੱਖ ਪਾਰਟੀਆਂ ਦੇ ਕੇਡਰ ਆਪਣੀਆਂ ਵਿਚਾਰਕ ਵਚਨਬੱਧਤਾਵਾਂ ਸਬੰਧੀ ਵਧੇਰੇ ਚਿੰਤਿਤ ਨਹੀਂ ਹਨ ਅਤੇ ਸੰਭਾਵਿਤ ਵੋਟਰ ਪਾਰਟੀਆਂ ਦੇ ਵਿਚਾਰਕ ਉਲਟ-ਪੁਲਟ ਸਿਧਾਂਤਾ ਸਬੰਧੀ ਬਹੁਤੇ ਸ਼ੱਕ ’ਚ ਨਹੀਂ ਹਨ। ਇਨ੍ਹਾਂ ਦੋਹਰੇ ਨਿਸ਼ਾਨਿਆਂ ਨੂੰ ਹਾਸਲ ਕਰਨ ਲਈ ਗੱਠਜੋੜ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਸ ਦੇ ਕੇਡਰ ਅਤੇ ਸੰਭਾਵਿਤ ਵੋਟਰ ਵਿਰੋਧੀਆਂ ਤੋਂ ਵਧੇਰੇ ਪ੍ਰਭਾਵਿਤ ਹੋਣ।

ਭਾਜਪਾ ਨੇ ਵਿਰੋਧੀ ਧਿਰ ਕੋਲ ਹਮੇਸ਼ਾ ਪ੍ਰਤੀਕਿਰਿਆ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਛੱਡਿਆ ਹੈ। ਵਿਰੋਧੀ ਧਿਰ ਲਈ ਇਸ ਰਵਾਇਤ ਨੂੰ ਤੋੜਨਾ ਜ਼ੂਰਰੀ ਹੈ। ਜੇ ‘ਇੰਡੀਆ’ ਗੱਠਜੋੜ ਕਥਾ ਨੂੰ ਸਮਝ ਸਕਦਾ ਹੈ ਅਤੇ ਅਰਥਵਿਵਸਥਾ ਦੇ ਆਲੇ-ਦੁਆਲੇ ਇਕ ਭਰੋਸੇਯੋਗ ਮੁਹਿੰਮ ਚਲਾ ਸਕਦਾ ਹੈ ਤਾਂ ਇਹ ਆਪਣੀਆਂ ਕਮੀਆਂ ’ਤੇ ਵੀ ਕਾਬੂ ਪਾ ਸਕਦਾ ਹੈ। ਆਪਣੀਆਂ ਸੰਭਾਵਨਾਵਾਂ ਨੂੰ ਕਾਫੀ ਹੱਦ ਤੱਕ ਵਧਾ ਸਕਦਾ ਹੈ।

ਓਂਕਾਰ ਪੁਜਾਰੀ


author

Rakesh

Content Editor

Related News