ਸਿੱਖਿਆ ’ਤੇ ਲਾਕਡਾਊਨ ਕਦੋਂ ਤਕ

09/21/2021 3:47:45 AM

ਪ੍ਰੋ. ਮਨੋਜ ਡੋਗਰਾ
ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੇ ਪੂਰੀ ਦੁਨੀਆ ’ਚ ਮਨੁੱਖੀ ਸਮਾਜ ਨੂੰ ਝੰਜੋੜ ਕੇ ਘਰਾਂ ’ਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਹੈ?

ਹੁਣ ਤਾਂ ਬੇਸ਼ੱਕ ਹੀ ਕੋਰੋਨਾ ਦਾ ਪ੍ਰਕੋਪ ਕੁਝ ਘੱਟ ਹੋਇਆ ਹੈ ਪਰ ਇਸ ਦਾ ਅਸਿੱਧਾ ਅਸਰ ਅਜੇ ਵੀ ਮਨੁੱਖੀ ਜ਼ਿੰਦਗੀ ਦੇ ਕਈ ਸੰਬੰਧਤ ਖੇਤਰਾਂ ’ਚ ਨਜ਼ਰ ਆਉਂਦਾ ਹੈ। ਆਰਥਿਕ ਖੇਤਰ ਹੋਵੇ, ਸਮਾਜਿਕ ਖੇਤਰ ਹੋਵੇ ਜਾਂ ਸਿੱਖਿਆ ਦਾ ਖੇਤਰ ਹੋਵੇ, ਸਭ ਇਸ ਦੀ ਮਾਰ ਅੱਗੇ ਗੋਢੇ ਟੇਕਣ ਲਈ ਮਜਬੂਰ ਹੋ ਗਏ।

ਬੇਸ਼ੱਕ ਹੀ ਆਰਥਿਕ ਅਤੇ ਹੋਰਨਾਂ ਖੇਤਰਾਂ ਨੂੰ ਕੁਝ ਵਿਸ਼ੇਸ਼ ਆਰਥਿਕ ਪੈਕੇਜ ਦੇ ਕੇ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਮਜ਼ਬੂਤ ਕੀਤਾ ਜਾ ਸਕਿਆ ਪਰ ਜੋ ਨੁਕਸਾਨ ਸਿੱਖਿਆ ਖੇਤਰ ਦਾ ਹੋਇਆ ਉਸ ਨੂੰ ਕਿਸੇ ਪੈਕੇਜ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਉਸ ਦੀ ਪੂਰਤੀ ਸਿਰਫ ਗਿਆਨ ਅਤੇ ਪੜ੍ਹਾਈ ਦੇ ਪੈਕੇਜ ਨਾਲ ਹੀ ਸੰਭਵ ਹੈ।

ਸਿੱਖਿਆ ਖੇਤਰ ਹੀ ਸਭ ਤੋਂ ਪਹਿਲਾ ਕੋਰੋਨਾ ਦੇ ਡਰ ਕਾਰਨ ਪਾਬੰਦੀਸ਼ੁਦਾ ਕੀਤਾ ਗਿਆ ਖੇਤਰ ਸੀ। ਅੱਜ ਵੀ ਇਹ ਖੇਤਰ ਕੋਰੋਨਾ ਦੀ ਮਾਰ ਨੂੰ ਸਹਿ ਰਿਹਾ ਹੈ। ਅੱਜ ਵੀ ਸਕੂਲ ਸਿੱਖਿਆ ਅਤੇ ਸਿਖਲਾਈ ਲਈ ਕੋਰੋਨਾ ਦੇ ਡਰ ਕਾਰਨ ਵਿਦਿਆਰਥੀਆਂ ਲਈ ਬੰਦ ਹਨ। ਸਿੱਖਿਆ ਦਾ ਆਨਲਾਈਨ ਬਦਲ ਵੀ ਸਾਹਮਣੇ ਆਇਆ ਪਰ ਭਾਰਤ ਵਰਗੇ ਵੱਖ-ਵੱਖ ਹਾਲਾਤ ਵਾਲੇ ਦੇਸ਼ ’ਚ ਇਹ ਵਧੇਰੇ ਕਾਰਗਰ ਸਿੱਧ ਨਹੀਂ ਹੋ ਸਕਿਆ। ਕਿਤੇ ਆਨਲਾਈਨ ਸਿੱਖਿਆ ਦਾ ਰਾਹ ਭੂਗੋਲਿਕ ਪ੍ਰੇਸ਼ਾਨੀਆਂ ਨੇ ਰੋਕਿਆ ਤਾਂ ਕਿਤੇ ਘਰ ਦੀਆਂ ਮਜਬੂਰੀਆਂ ਨੇ ਹੱਥ ਪਿੱਛੇ ਖਿੱਚ ਲਏ।

ਸਕੂਲੀ ਬੱਚਿਆਂ ਨੇ ਨਿਯਮਿਤ ਰੂਪ ਨਾਲ ਸਕੂਲਾਂ ’ਚ ਗਏ ਨੂੰ ਲਗਭਗ ਦੋ ਸਾਲ ਹੋ ਚੱਲੇ ਹਨ। ਉਨ੍ਹਾਂ ਕੋਲ ਜੋ ਬਿਆਨ ਸੀ, ਉਸ ਨੂੰ ਹੀ ਉਹ ਭੁਲਾ ਚੁੱਕੇ ਹਨ। ਇਥੋਂ ਤਕ ਕਿ ਜੋ ਥੋੜ੍ਹਾ ਬਹੁਤ ਲਿਖਣਾ ਆਉਂਦਾ ਸੀ, ਉਸ ’ਤੇ ਵੀ ਕੋਰੋਨਾ ਦੀ ਮਾਰ ਪਈ ਲੱਗਦੀ ਹੈ।

ਕਈ ਅਦਾਰਿਆਂ ਨੇ ਸਰਵੇਖਣ ਵੀ ਕੀਤੇ। ਉਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਬੱਚੇ ਕਈ ਚੀਜ਼ਾਂ ਪੜ੍ਹਨ ਅਤੇ ਲਿਖਣ ’ਚ ਪਹਿਲਾਂ ਤੋਂ ਕਿਤੇ ਵਧ ਅਸਮਰਥ ਹਨ। ਵਧੇਰੇ ਬੱਚਿਆਂ ਦੇ ਮਾਤਾ-ਪਿਤਾ ਮੰਨਦੇ ਹਨ ਕਿ ਜੇ ਜਲਦੀ ਤੋਂ ਜਲਦੀ ਸਕੂਲ ਇਨ੍ਹਾਂ ਬੱਚਿਆਂ ਲਈ ਨਹੀਂ ਖੋਲ੍ਹੇ ਗਏ ਤਾਂ ਇਕ ਦਿਨ ਅਜਿਹਾ ਆ ਜਾਵੇਗਾ ਕਿ ਇਹ ਬੱਚੇ ਲਿਖਣਾ ਅਤੇ ਪੜ੍ਹਨਾ ਭੁੱਲ ਜਾਣਗੇ।

ਜਿਥੇ ਬੱਚਿਆਂ ਨੂੰ ਆਪਣੇ ਸਰਵਪੱਖੀ ਵਿਕਾਸ ਦੇ ਮੰਤਵ ਨਾਲ ਸਕੂਲਾਂ ’ਚ ਹੋਣਾ ਚਾਹੀਦਾ ਸੀ, ਉਹ ਵਿਚਾਰੇ ਘਰਾਂ ’ਚ ਕੈਦ ਹਨ, ਜਿਥੇ ਸਮੂਹਿਕ ਭਾਵਨਾ ਦੀ ਸਿੱਖਿਆ ਲੈਣੀ ਸੀ, ਮੈਦਾਨਾਂ ’ਚ ਖੇਡਾਂ ਖੇਡਣੀਆਂ ਸਨ, ਉਹ ਹੁਣ ਫੋਨ ’ਤੇ ਗੇਮਾਂ ਖੇਡਣ ਤਕ ਸੀਮਤ ਹੋ ਕੇ ਰਹਿ ਗਏ ਹਨ।

ਜੇ ਇਹ ਲੰਬੇ ਸਮੇਂ ਤਕ ਇੰਝ ਹੀ ਰਿਹਾ ਤਾਂ ਤੈਅ ਹੈ ਕਿ ਭਾਰਤ ’ਚ ਵੀ ਆਉਣ ਵਾਲੇ ਸਮੇਂ ’ਚ ਇਕ ਅਜਿਹੀ ਪੀੜ੍ਹੀ ਆਏਗੀ ਜੋ ਫੋਨ ’ਤੇ ਹੀ ਰਹਿਣਾ ਪਸੰਦ ਕਰੇਗੀ। ਇਕ ਤਰ੍ਹਾਂ ਨਾਲ ਉਸ ਪੀੜ੍ਹੀ ਨੂੰ ਕੋਰੋਨਾ ਪ੍ਰਭਾਵਿਤ ਪੀੜ੍ਹੀ ਵੀ ਕਹੀਏ ਤਾਂ ਕੋਈ ਗਲਤ ਨਹੀਂ ਹੋਵੇਗਾ।

ਜਦੋਂ ਤਕ ਦੇਸ਼ ’ਚ ਸਿੱਖਿਆ ਅਤੇ ਸਿਖਲਾਈ ’ਤੇ ਤਣਾਅ ਦਾ ਲੱਗਾ ਲਾਕਡਾਊਨ ਖਤਮ ਨਹੀਂ ਹੁੰਦਾ, ਉਦੋਂ ਤਕ ਵਿਦਿਆਰਥੀਆਂ ਲਈ ਇਹ ਇਕ ਤਰ੍ਹਾਂ ਨਾਲ ਸੰਕਟ ਹੈ। ਬੇਸ਼ੱਕ ਹੀ ਸਰਕਾਰਾਂ ਨੇ ਕਈ ਯਤਨ ਗਿਆਨ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਘਰ-ਘਰ ਪਹੁੰਚਾਉਣ ਲਈ ਕੀਤੇ, ਉਹ ਭਾਵੇਂ ਵਰਚੁਅਲ ਜਮਾਤ ਹੋਵੇ ਜਾਂ ਹਰ ਘਰ ’ਚ ਪਾਠਸ਼ਾਲਾ ਜਾਂ ਫਿਰ ਆਕਾਸ਼ਵਾਣੀ ਤੋਂ ਸਿੱਖਲਾਈ, ਸਭ ਵਲੋਂ ਸਰਕਾਰ ਨੇ ਵਿਦਿਆਰਥੀਆਂ ਲਈ ਹਰ ਸੰਭਵ ਯਤਨ ਕੀਤੇ ਹਨ ਪਰ ਹਾਲਾਤ ਅਜਿਹੇ ਹਨ ਕਿ ਸਾਰੇ ਪ੍ਰਬੰਧ ਥੋੜ੍ਹੇ ਮਹਿਸੂਸ ਹੁੰਦੇ ਹਨ। ਅਮਲੀ ਰੂਪ ਨਾਲ ਜਮਾਤਾਂ ਤੋਂ ਬਿਨਾਂ ਇਹ ਅਧੂਰੇ ਹਨ।

ਅੱਜ ਹਰ ਮਾਤਾ-ਪਿਤਾ ਅਤੇ ਵਿਦਿਆਰਥੀ ਚਿੰਤਤ ਹੈ ਕਿ ਆਖਿਰ ਕਦੋਂ ਤਕ ਇਕ ਤਰ੍ਹਾਂ ਨਾਲ ਸਿੱਖਿਆ ’ਤੇ ਲੱਗਾ ਮਾਨਸਿਕ ਲਾਕਡਾਊਨ ਖਤਮ ਹੋਵੇਗਾ ਅਤੇ ਬੱਚੇ ਸਕੂਲਾਂ ’ਚ ਜਾ ਕੇ ਗਿਆਨ ਹਾਸਲ ਕਰ ਸਕਣਗੇ।


Bharat Thapa

Content Editor

Related News