ਆਲੋਚਨਾਵਾਂ ਨੂੰ ਵੀ ਹੱਸ ਕੇ ਪ੍ਰਵਾਨ ਕਰਨਾ ਹਿੰਦੂਤਵ
Thursday, Nov 18, 2021 - 03:51 AM (IST)

ਬ੍ਰਿਜੇਸ਼ ਸ਼ੁਕਲ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਹਿੰਦੂਤਵ ਦੀ ਤੁਲਨਾ ਬੋਕੋ ਹਰਮ ਅਤੇ ਆਈ.ਐੱਸ. ਆਈ. ਐੱਸ. ਵਰਗੇ ਖਤਰਨਾਕ ਅੱਤਵਾਦੀ ਸੰਗਠਨ ਨਾਲ ਕੀਤੀ ਹੈ। ਇਸਦੇ ਬਾਅਦ ਜੋ ਵਿਵਾਦ ਖੜ੍ਹੇ ਹੋਣੇ ਸਨ ਉਹ ਹੋਏ ਹਨ। ਹਿੰਦੂਤਵ ਕੀ ਹੈ? ਹਿੰਦੂ ਦਰਸ਼ਨ ਕੀ ਹੈ? ਕੀ ਸਲਮਾਨ ਖੁਰਸ਼ੀਦ ਨੂੰ ਨਹੀਂ ਪਤਾ? ਉਨ੍ਹਾਂ ਨੇ ਇਹ ਤੁਲਨਾ ਕਿਉਂ ਕੀਤੀ। ਪਰ ਸਵਾਲ ਸਿਰਫ ਸਲਮਾਨ ਖੁਰਸ਼ੀਦ ਨੂੰ ਹੀ ਨਹੀਂ ਉਨ੍ਹਾਂ ਲੋਕਾਂ ਨੂੰ ਵੀ ਹੈ ਜੋ ਹਿੰਦੂਤਵ ਦੇ ਮੁੱਦੇ ’ਤੇ ਹਮਲਾਵਰ ਰੁਖ ਅਪਨਾਉਂਦੇ ਹਨ, ਆਲੋਚਨਾ ਜਿਨ੍ਹਾਂ ਨੂੰ ਸਹਿਣ ਨਹੀਂ ਹੁੰਦੀ।
ਹਿੰਦੂਤਵ ਕੀ ਇਕ ਲੀਕ ’ਤੇ ਚੱਲਣ ਵਾਲਾ ਉਹ ਦਰਸ਼ਨ ਜਾਂ ਧਰਮ ਹੈ ਜਿਸ ’ਚ ਹਿੰਸਾ ਹੈ, ਅੱਤਵਾਦ ਹੈ? ਆਖਿਰ ਕੀ ਹੈ ਹਿੰਦੂਤਵ। ਮਹਾਰਿਸ਼ੀ ਵੇਦ ਵਿਆਸ ਨੂੰ ਜਦੋਂ ਧਰਮ ਦੇ ਬਾਰੇ ’ਚ ਇਹ ਸਵਾਲ ਕੀਤਾ ਗਿਆ ਸੀ ਕਿ ਤੁਸੀਂ ਪੁਰਾਣਾਂ ਦੀ ਰਚਨਾ ਕੀਤੀ ਹੈ, ਗੀਤਾ ਦੀ ਰਚਨਾ ਕੀਤੀ ਹੈ, ਸ਼੍ਰੀਮਦ ਭਾਗਵਤ ਦੀ ਰਚਨਾ ਕੀਤੀ, ਇਸ ਤੋਂ ਨਿਸ਼ਚਿਤ ਮਾਰਗ ਦਾ ਪਤਾ ਹੀ ਨਹੀਂ ਲੱਗਦਾ ਕਿ ਧਰਮ ਕੀ ਹੈ ਅਤੇ ਲੋਕ ਕਿਸ ਰਸਤੇ ’ਤੇ ਚੱਲਣ ਇਹ ਤਾਂ ਦੱਸਿਆ ਹੀ ਨਹੀਂ ਕਿ ਆਖਰ ਕਿਸ ਮਾਰਗ ਦਾ ਅਨੁਸਰਣ ਕਰਨ। ਤਦ ਵੇਦਵਿਆਸ ਨੇ ਧਰਮ ਦਾ ਸਾਰ ਦੱਸ ਦਿੱਤਾ ਸੀ ਜੋ ਪਦਮਪੁਰਾਣ ’ਚ ਵਰਣਤ ਹੈ।
ਉਨ੍ਹਾਂ ਦੇ ਅਨੁਸਾਰ, ਆਪਣੀ ਆਤਮਾ ਨੂੰ ਜੋ ਦੁੱਖਦਾਈ ਲੱਗੇ, ਉਹੋ ਜਿਹਾ ਆਚਰਨ ਦੂਸਰਿਆਂ ਨਾਲ ਨਾ ਕਰੋ। ਇਥੇ ਧਰਮ ਦਾ ਸਾਰ ਹੈ। ਇਥੇ ਕਿਸੇ ਪੂਜਾ ਪ੍ਰਣਾਲੀ ਦੀ ਗੱਲ ਨਹੀਂ ਕੀਤੀ ਗਈ। ਇਹ ਆਚਰਣ ਦੀ ਗੱਲ ਹੈ। ਹਿੰਦੂਤਵ ਦੀ ਅੱਤਵਾਦੀ ਸੰਗਠਨਾਂ ਨਾਲ ਤੁਲਨਾ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਹਿੰਦੂ ਅਜਿਹਾ ਕੋਈ ਸਮੂਹ ਨਹੀਂ ਹੈ ਜਿਸਨੂੰ ਇਕ ਨਿਸ਼ਚਿਤ ਰਸਤੇ ’ਤੇ ਤੋਰਿਆ ਜਾ ਸਕੇ। ਹਿੰਦੂਤਵ ਵੱਖ-ਵੱਖ ਪੂਜਾ ਪ੍ਰਣਾਲੀਆਂ ਦਾ ਨਾਂ ਹੈ। ਇਥੇ ਆਸਤਿਕਤਾ ਦੀ ਵੀ ਥਾਂ ਹੈ ਅਤੇ ਨਾਸਤਿਕਤਾ ਦੀ ਵੀ। ਨਾਸਤਿਕ ਵਿਅਕਤੀ ਓਨਾ ਹੀ ਕੱਟੜ ਵਿਅਕਤੀ ਹੋ ਸਕਦਾ ਹੈ ਜਿੰਨਾ ਆਸਤਿਕ।
ਚਾਰਵਾਕ ਨੇ ਪ੍ਰਮਾਤਮਾ ਦੀ ਹੋਂਦ ’ਤੇ ਹੀ ਸਵਾਲ ਖੜ੍ਹੇ ਕਰਦੇ ਲਿਖਿਆ ਭਾਵ ਜਦੋਂ ਤਕ ਜੀਓ ਮੁੱਖ ਤੋਂ ਜੀਓ। ਕਰਜ਼ ਲੈ ਕੇ ਘਿਓ ਪੀਓ ਸਰੀਰ ਭਸਮ ਹੋ ਜਾਣ ਦੇ ਬਾਅਦ ਵਾਪਸ ਨਹੀਂ ਆਉਂਦਾ। ਉਸ ਚਾਰਵਾਕ ਦੀ ਗਰਦਨ ਨਹੀਂ ਕੱਟੀ ਗਈ ਸਗੋਂ ਰਿਸ਼ੀ ਦਾ ਦਰਜਾ ਦਿੱਤਾ ਗਿਆ।
ਹਿੰਦੂ ਸਮਾਜ ਨੂੰ ਨਿਸ਼ਚਿਤ ਨਿਯਮਾਂ ’ਚ ਨਹੀਂ ਬੰਨ੍ਹਿਆ ਗਿਆ। ਸਾਰੀਆਂ ਪੂਜਾ ਪ੍ਰਣਾਲੀਆਂ ’ਚ ਅਤੇ ਵੱਖ-ਵੱਖ ਪਰੰਪਰਾਵਾਂ ਇਸ ਧਰਮ ਦੀਆਂ ਆਤਮਾ ਰਹੀਆਂ ਹਨ। ਇਸ ’ਚ ਵਿਰੋਧ ਦਾ ਵੀ ਸਥਾਨ ਹੈ। ਇਹ ਤ੍ਰਾਸਦੀ ਹੀ ਹੈ ਕਿ ਇਥੇ ਬਲੀ ਪ੍ਰਥਾ ਦਾ ਵੀ ਰਿਵਾਜ਼ ਹੈ ਅਤੇ ਉਸੇ ਬਲੀ ਪ੍ਰਥਾ ਦੀ ਖਿੱਲੀ ਵੀ ਉਡਾਈ ਗਈ ਹੈ। ਆਦਿ ਗੁਰੂ ਸ਼ੰਕਰਾਚਾਰੀਆ ਅਦਵੈਤਵਾਦ ਭਾਵ ਈਸ਼ਵਰ ਇਕ ਹੈ , ਦੇ ਪ੍ਰਣਨੇਤਾ ਹਨ ਉਹ ਭਗਵਾਨ ਸ਼ੰਕਰ ਤੋਂ ਲੈ ਕੇ ਸ਼੍ਰੀਕ੍ਰਿਸ਼ਨ ਦੀ ਵੰਦਨਾ ਕਰਦੇ ਹਨ। ਉਹ ਨਿਰਗੁਣ ਅਤੇ ਸਰਗੁਣ ਨੂੰ ਮੰਨਣ ਵਾਲੇ ਦੋਵਾਂ ਦੇ ਹੀ ਪੂਜਨੀਕ ਹਨ।
ਗੋਸਵਾਮੀ ਤੁਲਸੀ ਦਾਸ ਸਗੁਣ ਰੂਪ ਦੇ ਸਭ ਤੋਂ ਵੱਡੇ ਉਪਾਸਕ ਹਨ ਪਰ ਉਹ ਲਿਖਦੇ ਹਨ ਕਿ ਜੇਕਰ ਈਸ਼ਵਰ ਬਿਨਾਂ ਪੈਰ ਦੇ ਹੀ ਚੱਲਦਾ, ਬਿਨਾਂ ਕੰਨ ਦੇ ਹੀ ਸੁਣਦਾ, ਬਿਨਾਂ ਹੱਥ ਦੇ ਹੀ ਕਈ ਕਿਸਮ ਦੇ ਕੰਮ ਕਰਦਾ ਹੈ, ਬਿਨਾਂ ਮੂੰਹ ਦੇ ਹੀ ਸਾਰੇ ਰਸਾਂ ਦਾ ਆਨੰਦ ਲੈਂਦਾ ਹੈ ਅਤੇ ਬਿਨਾਂ ਵਾਣੀ ਦੇ ਬਹੁਤ ਵਧੀਆ ਬੁਲਾਰਾ ਹੈ। ਨਿਰਗੁਣ ਦੀ ਇਸ ਤੋਂ ਪ੍ਰਬਲ ਵਿਆਖਿਆ ਹੋਰ ਕੀ ਕੀਤੀ ਜਾ ਸਕਦੀ ਹੈ। ਇਥੇ ਤਾਂ ਸਾਰੇ ਪੰਥ ਹੀ ਪ੍ਰਵਾਨ ਹਨ।
ਹਿੰਦੂਤਵ ਉਤਸਵ ਦਾ ਨਾਂ ਹੈ। ਉਹ ਸਨਾਤਨੀ ਹੈ ਪਰ ਸਿੰਧੂ ਦੇ ਕੰਢੇ ਵੱਸਿਆ ਸੀ ਇਸ ਲਈ ਹਿੰਦੂ ਹੋ ਗਿਆ ਅਤੇ ਉਸੇ ਤੋਂ ਹੀ ਹਿੰਦੂਤਵ ਪੈਦਾ ਹੋ ਗਿਆ। ਕੀ ਕੋਈ ਦਸ ਸਕਦਾ ਹੈ ਕਿ ਹਿੰਦੂਤਵ ਦਾ ਨਿਸ਼ਚਿਤ ਮਾਰਗ ਕੀ ਹੈ? ਸ਼ਾਇਦ ਕੋਈ ਨਹੀਂ ਦੱਸ ਸਕੇਗਾ। ਉਹ ਧੰਨ ਸਵਰੂਪਾਂ ਲਕਸ਼ਮੀ ਦੀ ਪੂਜਾ ਵੀ ਕਰਦਾ ਹੈ ਅਤੇ ਮੋਹ ਮਾਇਆ ਤਿਆਗਣ ਦੀ ਗੱਲ ਵੀ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਜੀਵਨ ਵਿਆਪਕ ਹੈ ਇਸਨੂੰ ਸੌੜੀਆਂ ਧਾਰਨਾਵਾਂ ਦੇ ਨਾਲ ਨਹੀਂ ਚਲਾਇਆ ਜਾ ਸਕਦਾ। ਇਸ ਲਈ ਆਪਸੀ ਵਿਰੋਧੀ ਹੋਣ ਦੇ ਬਾਵਜੂਦ ਟਕਰਾਅ ਦੀ ਗੱਲ ਨਹੀਂ ਕਰਦਾ।
ਇਕ ਹੀ ਛੱਤ ਦੇ ਹੇਠਾਂ ਰਹਿ ਕੇ ਵੀ ਕੋਈ ਭਗਵਾਨ ਰਾਮ ਦੀ ਪੂਜਾ ਕਰਦਾ ਹੈ, ਕੋਈ ਸ਼੍ਰੀ ਕ੍ਰਿਸ਼ਨ ਦਾ ਭਗਤ ਹੈ, ਕੋਈ ਸਵੇਰ ਤੋਂ ਹੀ ਹਰ-ਹਰ ਮਹਾਦੇਵ ਦੇ ਜੈਕਾਰੇ ਲਗਾਉਣ ਲੱਗਦਾ ਹੈ ਅਤੇ ਕੋਈ ਦੇਵੀ ਨੂੰ ਯਾਦ ਕਰਦਾ ਹੈ। ਉਨ੍ਹਾਂ ’ਚ ਕੋਈ ਅਜਿਹਾ ਵੀ ਜੋ ਪੂਜਾ-ਪਾਠ ’ਚ ਲੱਗੇ ਸਾਰੇ ਲੋਕਾਂ ਨੂੰ ਢੋਂਗੀ ਦੱਸ ਦਿੰਦਾ ਹੈ ਪਰ ਇਕ-ਦੂਸਰੇ ਦੇ ਵਿਅੰਗ ’ਤੇ ਸਾਰੇ ਮੁਸਕਰਾਉਂਦੇ ਹਨ। ਇਨ੍ਹਾਂ ’ਚ ਗਲ-ਵੇਢਵੀਂ ਜੰਗ ਨਗੀਂ ਹੁੰਦੀ। ਇਕ-ਦੂਸਰੇ ਦੀਆਂ ਆਲੋਚਨਾਵਾਂ ’ਚ ਵੀ ਮੁਸਕਰਾ ਦਿੰਦੇ ਹਨ।
ਇਸ ’ਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਕੁਝ ਸਾਲਾਂ ਕੱਟੜਵਾਦ ਪੈਦਾ ਹੋਇਆ ਪਰ ਹਿੰਦੂਤਵ ਦੀ ਕਿਸੇ ਅੱਤਵਾਦੀ ਸੰਗਠਨ ਨਾਲ ਤੁਲਨਾ ਕਰਨੀ ਅਣਉਚਿਤ ਹੋਵੇਗੀ। ਇਹ ਕੱਟੜਵਾਦ ਕਿਸੇ ਦੀ ਵੀ ਧੌਣ ਵੱਢਣ ਦੀ ਗੱਲ ਨਹੀਂ ਕਰਦਾ। ਜਦੋਂ ਤਕ ਇਹ ਵੰਨ-ਸੁਵੰਨਤਾ ’ਤੇ ਭਰੋਸਾ ਕਰਦਾ ਰਹੇਗਾ ਉਦੋਂ ਤਕ ਸਨਾਤਨ ਜਾਂ ਹਿੰਦੂ ਧਰਮ ਸਾਰੇ ਝੰਜਟਾਂ-ਝਮੇਲਿਆਂ ਨੂੰ ਝੱਲਦਾ ਵੀ ਰਹੇਗਾ ਅਤੇ ਆਲੋਚਨਾਵਾਂ ਤੋਂ ਪਰੇਸ਼ਾਨ ਵੀ ਨਹੀਂ ਹੋਵੇਗਾ।
ਹਿੰਦੂਤਵ ਦੇ ਨਾਂ ’ਤੇ ਟਕਰਾਅ ਦੀ ਗੱਲ ਕਰਨ ਵਾਲੇ ਕੀ ਭਗਤੀ ਕਾਲ ਨੂੰ ਭੁੱਲ ਜਾਂਦੇ ਹਨ? ਉਦੋਂ ਸਭ ਤੋਂ ਵੱਡਾ ਸੰਕਟ ਤਾਂ ਹਿੰਦੂਆਂ ’ਤੇ ਹੀ ਆਇਆ ਸੀ ਪਰ ਸੰਤਾਂ ਨੇ ਕਿਸੇ ਨਾਲ ਟਕਰਾਅ ਦੀ ਗੱਲ ਨਹੀਂ ਕੀਤੀ। ਇਥੇ ਹਿੰਸਾ ਦਾ ਕੋਈ ਸਥਾਨ ਨਹੀਂ ਸੀ।