‘ਇੰਡੀਆ’ ’ਚ ਪਹਿਲੀ ਦਰਾੜ : ਮਮਤਾ ਨੇ ਲਿਖੀ ਸਕ੍ਰਿਪਟ
Wednesday, Dec 04, 2024 - 04:28 PM (IST)
ਫੁੱਟ ’ਚ ਏਕਤਾ ਜਾਂ ਏਕਤਾ ’ਚ ਫੁੱਟ, ਨਿਸ਼ਚਿਤ ਤੌਰ ’ਤੇ ਅਜਿਹਾ ਲੱਗਦਾ ਹੈ ਕਿ ‘ਇੰਡੀਆ’ ਧੜੇ ਨੇ ਟੀ. ਐੱਮ. ਸੀ. ਦੀ ਮਮਤਾ ਨਾਲ ਆਪਣੀ ਪਹਿਲੀ ਦਰਾੜ ਵਿਕਸਤ ਕਰ ਲਈ ਹੈ, ਜੋ ਅਮਰੀਕਾ ਦੇ ਅਡਾਣੀ ਮਹਾਦੋਸ਼ ਦੇ ਮੁੱਦੇ ’ਤੇ ਸੰਸਦੀ ਕਾਰਵਾਈ ’ਚ ਅੜਿੱਕਾ ਪੈਦਾ ਕਰਨ ’ਤੇ ਇਕ ਸੁਤੰਤਰ ਕੋਰਸ ਲਿਖ ਰਹੀ ਹੈ, ਜਿਸ ਤੋਂ ਇਹ ਸਪੱਸ਼ਟ ਸੰਦੇਸ਼ ਜਾ ਰਿਹਾ ਹੈ ਕਿ ਉਹ ਕਾਂਗਰਸ ਦੀ ਰਬੜ ਸਟੈਂਪ ਬਣਨ ਤੋਂ ਇਨਕਾਰ ਕਰਦੀ ਹੈ, ਉਹ ਚਾਹੁੰਦੀ ਹੈ ਕਿ ਸੂਬੇ ਅਤੇ ਰੋਜ਼ੀ-ਰੋਟੀ ਦੇ ਮੁੱਦੇ ’ਤੇ ਸੰਸਦ ਚੱਲੇ।
ਇਸ ਦਿਸ਼ਾ ’ਚ ਉਨ੍ਹਾਂ ਸੋਮਵਾਰ ਨੂੰ ‘ਇੰਡੀਆ’ ਆਗੂਆਂ ਦੀ ਬੈਠਕ ’ਚ ਹਿੱਸਾ ਨਹੀਂ ਲਿਆ ਅਤੇ ਕਾਂਗਰਸ ’ਤੇ ‘ਅਡਾਣੀ ’ਤੇ ਅਟਕਣ’ ਦਾ ਦੋਸ਼ ਲਗਾਇਆ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਕੱਲੀ ਅਜਿਹੀ ਪਾਰਟੀ ਹਾਂ ਜੋ ਕਾਂਗਰਸ ਦੀ ਚੋਣ ਭਾਈਵਾਲ ਨਹੀਂ ਹੈ। ਇਸ ਲਈ ਜਦੋਂ ਸਾਡੇ ਮੁੱਦੇ ਏਜੰਡੇ ’ਚ ਨਹੀਂ ਹਨ, ਤਾਂ ਅਸੀਂ ਬਲਾਕ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਪਾਬੰਦ ਨਹੀਂ ਹਾਂ।’’ ਉਨ੍ਹਾਂ ਦੀ ਤਾਕਤ ਸਮਝ ਆਉਂਦੀ ਹੈ ਕਿਉਂਕਿ ਉਹ ਸੂਬੇ ਦੀਆਂ ਸਾਰੀਆਂ 6 ਜ਼ਿਮਨੀ ਚੋਣਾਂ ਜਿੱਤ ਚੁੱਕੇ ਹਨ।
ਇਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਯੂ. ਪੀ. ਵਿਚ ਮਸਜਿਦ ਸਰਵੇਖਣ ਨੂੰ ਲੈ ਕੇ ਚਿੰਤਾ ਜਤਾਈ। ਸੰਭਲ ਵਿਚ ਹਿੰਸਾ, ਪੰਜਾਬ ਵਿਚ ਝੋਨੇ ਦੀ ਖਰੀਦ ਵਿਚ ਦੇਰੀ, ਚੱਕਰਵਾਤ ਫੇਂਗਲ ਦਾ ਪ੍ਰਭਾਵ ਅਤੇ ਬੰਗਲਾਦੇਸ਼ ਵਿਚ ਇਸਕੋਨ ਭਿਕਸ਼ੂਆਂ ਉੱਤੇ ਹਮਲੇ ਵਰਗੇ ਜ਼ਰੂਰੀ ਮਾਮਲਿਆਂ ਉੱਤੇ ਬਹਿਸ ਦਾ ਸੱਦਾ ਦਿੱਤਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਹਾਲੀਆ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਇਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਵਾਰ ਦੀ ਪਾਰਟੀ ਐੱਨ. ਸੀ. ਪੀ. ਵਿਚ ਇਹ ਘੁਸਰ-ਮੁਸਰ ਤੇਜ਼ ਹੋ ਗਈ ਕਿ ਰਾਹੁਲ ਬੇਪਰਵਾਹ ਅਤੇ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਵਾਲਾ ਹੈ ਕਿਉਂਕਿ ਉਸ ਨੇ ਸੂਬੇ ਵਿਚ ਸਿਰਫ 6 ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ, ਝਾਰਖੰਡ ਵਿਚ ਉਸ ਨੇ ਜੇ. ਐੱਮ. ਐੱਮ. ਦੀ ਜਿੱਤ ਦੀ ਹਮਾਇਤ ਕੀਤੀ।
ਤ੍ਰਾਸਦੀ ਇਹ ਹੈ ਕਿ ਉਨ੍ਹਾਂ ਇਕ ਸ਼ੁਤਰਮੁਰਗ ਵਾਂਗ ਆਪਣਾ ਸਿਰ ਰੇਤ ਵਿਚ ਲੁਕੋਇਆ ਹੋਇਆ ਹੈ, ਇਹ ਮਹਿਸੂਸ ਕਰਨ ਦੇ ਬਾਵਜੂਦ ਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਅੱਗੇ ਵਧਣ ਦੀ ਲੋੜ ਹੈ। ਉਹ ਇਸ ਭੁਲੇਖੇ ਵਿਚ ਖੁਸ਼ ਹੈ ਕਿ ਕਾਂਗਰਸ ਦੀ 250 ਦੇ ਕਰੀਬ ਲੋਕ ਸਭਾ ਸੀਟਾਂ ’ਤੇ ਹਿੰਦੂਤਵ ਬ੍ਰਿਗੇਡ ਨਾਲ ਸਿੱਧੀ ਟੱਕਰ ਹੈ ਅਤੇ ਇਸ ਲਈ ਇਸ ਤੋਂ ਬਿਨਾਂ ਭਾਜਪਾ ਵਿਰੋਧੀ ਲਾਮਬੰਦੀ ਸੰਭਵ ਨਹੀਂ ਹੈ।
ਰਾਸ਼ਟਰੀ ਪੱਧਰ ’ਤੇ ਕਾਂਗਰਸ ਦਾ ਬੇਅਸਰ ਹੋਣਾ ਭਾਜਪਾ ਨੂੰ ਇਕ ਵੱਡਾ ਫਾਇਦਾ ਹੈ। ਇਹ ਕਿਸੇ ਵੀ ਖੇਤਰੀ ਸਤਰਾਪ ਦੀ ਆਲ ਇੰਡੀਆ ਭੂਮਿਕਾ ਨਿਭਾਉਣ ’ਚ ਅਯੋਗਤਾ ਨਾਲ ਪੂਰਕ ਹੈ ਕਿਉਂਕਿ ਬਹੁਤ ਸਾਰੇ ਸੂਬਿਆਂ ਵਿਚ ਉਹ ਕਾਂਗਰਸ ਨਾਲ ਲੜਦੇ ਹੋਏ ਵੱਡੇ ਹੋਏ ਹਨ ਅਤੇ ਇਸ ਦੇ ਸੂਬਾ ਪੱਧਰੀ ਆਗੂ ਕਿਸੇ ਵੀ ਭਾਜਪਾ ਵਿਰੋਧੀ ਗੱਠਜੋੜ ਵਿਚ ਸਹਿਯੋਗੀ ਬਣਨ ਦੀ ਬਜਾਏ ਖੇਤਰੀ ਪਾਰਟੀਆਂ ਨੂੰ ਹਾਰ ਜਾਣ ਵਾਲੇ ਵਿਰੋਧੀਆਂ ਵਜੋਂ ਦੇਖਦੇ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ਦਾ ਹੈ, ਜਿੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਅਤੇ ਕਾਂਗਰਸ ਆਪਸ ’ਚ ਲੜ ਰਹੀਆਂ ਹਨ। ਇਸ ਤੋਂ ਇਲਾਵਾ, ‘ਇੰਡੀਆ’ ਬਲਾਕ ਵਿਚ ਤਣਾਅ ਕੁਦਰਤੀ ਹੈ ਕਿਉਂਕਿ ਖੇਤਰੀ ਪਾਰਟੀਆਂ ਇਤਿਹਾਸਕ ਤੌਰ ’ਤੇ ਕਾਂਗਰਸ ਵਿਰੋਧੀ ਰਹੀਆਂ ਹਨ। ਮਹਾਰਾਸ਼ਟਰ ਵਿਚ ਵੀ ਅਜਿਹਾ ਹੀ ਹੋਇਆ, ਜਿੱਥੇ ਐੱਨ. ਸੀ. ਪੀ. ਅਤੇ ਸ਼ਿਵ ਸੈਨਾ (ਯੂ) ਦੋਵੇਂ ਹੀ ਫੁੱਟ ਕਾਰਨ ਕਮਜ਼ੋਰ ਹੋ ਗਈਆਂ ਸਨ, ਪਰ ਕਾਂਗਰਸ ਦੇ ਗੁੱਸੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ।
ਯੂ. ਪੀ. ’ਚ ਸਮਾਜਵਾਦੀ ਪਾਰਟੀ ਨੇ ਸਖ਼ਤ ਸੌਦੇਬਾਜ਼ੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਸੀਟਾਂ ਦੀ ਵੰਡ ਵਿਚ ਉਸਦੇ ਹਿੱਤਾਂ ਦੀ ਪੂਰਤੀ ਕੀਤੀ ਜਾਵੇ। ਬਿਹਾਰ ਦੀ ਸਥਾਨਕ ਲੀਡਰਸ਼ਿਪ ਵਿਚ ਨਿਰਾਸ਼ਾ, ਗੁੱਸਾ ਅਤੇ ਸ਼ੱਕ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਸਮੂਹ ਵਿਰੋਧਾਭਾਸ ਤੋਂ ਪੀੜਤ ਹੈ ਕਿਉਂਕਿ ਇਸ ਨੇ ਖੇਤਰੀ ਖੇਤਰਾਂ ਨੂੰ ਤੇਜ਼ੀ ਨਾਲ ਪਰਿਭਾਸ਼ਿਤ ਕੀਤਾ ਹੈ ਅਤੇ ਇਸਦੇ ਨਤੀਜੇ ਵਜੋਂ ਬਹੁਤ ਸਾਰੇ ਸੰਘਰਸ਼ ਹੋਏ ਹਨ। ਕਾਂਗਰਸ ਖੇਤਰੀ ਪਾਰਟੀਆਂ ਲਈ ਲਾਹੇਵੰਦ ਸਹਿਯੋਗੀ ਹੈ, ਪਰ ਉਹ ਇਸ ਗੱਲ ਦਾ ਧਿਆਨ ਰੱਖਦੀਆਂ ਹਨ ਕਿ ਇਸ ਨੂੰ ਮੁੜ ਸੁਰਜੀਤ ਨਾ ਹੋਣ ਦਿੱਤਾ ਜਾਵੇ ਅਤੇ ਮੁੜ ਵੱਡੀ ਨਾ ਬਣ ਜਾਵੇ।
ਪਹਿਲਾਂ ਹੀ, ਇਸ ਨੇ ਨਵੀਆਂ ਆਸਾਂ ਜਗਾ ਦਿੱਤੀਆਂ ਹਨ, ਖਾਸ ਕਰ ਕੇ ਮਮਤਾ ਵਿਚ, ਜੋ ਖੂਨ ਦਾ ਸੁਆਦ ਚੱਖਣ ਪਿੱਛੋਂ ਜਾਣਦੀ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਰਾਸ਼ਟਰੀ ਮੰਚ ’ਤੇ ਅੱਗੇ ਵਧਣ ਲਈ ‘ਚੈਂਪੀਅਨ ਬੀ. ਜੇ. ਪੀ. ਸਲੇਅਰ' ਵਜੋਂ ਪੱਛਮੀ ਬੰਗਾਲ ਦੀ ਜਿੱਤ ਦਾ ਭਰੋਸਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਹਾਰਾਸ਼ਟਰ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਵਿਰੋਧੀ ਧਿਰ ਦੀ ਜਗ੍ਹਾ ਖਾਲੀ ਹੋ ਗਈ ਹੈ।
ਉਨ੍ਹਾਂ ਦੀ ਯੋਜਨਾ ਦੋ ਰਣਨੀਤੀਆਂ ’ਤੇ ਅਾਧਾਰਿਤ ਹੈ-ਇਕ, ਸੂਬੇ ਦੇ ਸਾਰੇ ਗੈਰ-ਭਾਜਪਾ ਖਿਡਾਰੀਆਂ ਵਿਚ ਇਕ ਵਿਆਪਕ ਸਮਝ ਨੂੰ ਯਕੀਨੀ ਬਣਾਉਣਾ, ਤਾਂ ਜੋ ਉਹ ਭਾਜਪਾ ਲਈ ਇਕੋ-ਇਕ ਚੁਣੌਤੀ ਹੋਣ। ਦੂਜਾ, ਆਪਣੇ ਕੱਦ ਦੇ ਨਾਲ-ਨਾਲ ਹੋਰ ਖੇਤਰੀ ਪਾਰਟੀਆਂ ਨਾਲ ਸਬੰਧ ਬਣਾਉਣਾ, ਜਿਸ ਨਾਲ ਉਨ੍ਹਾਂ ਨੂੰ ਸਪੱਸ਼ਟ ਉਮੀਦਵਾਰ ਵਜੋਂ ਦੇਖਿਆ ਜਾ ਸਕੇ, ਜਿਨ੍ਹਾਂ ਕੋਲ ਗੱਠਜੋੜ ਦੇ ਚਿਹਰੇ ਵਜੋਂ ਉਭਰਨ ਲਈ ਟਰੈਕ ਰਿਕਾਰਡ, ਨੈੱਟਵਰਕ ਅਤੇ ਭਰੋਸੇਯੋਗਤਾ ਹੈ।
ਹਾਲਾਂਕਿ, ਇਹ ਕਰਨ ਨਾਲੋਂ ਕਹਿਣਾ ਸੌਖਾ ਹੈ, ਕਿਉਂਕਿ ਇਹ ਗਣਿਤ ’ਤੇ ਨਿਰਭਰ ਕਰਦਾ ਹੈ, ਇਸ ਸਪੱਸ਼ਟ ਸਵਾਲ ਨਾਲ ਨਹੀਂ ਨਜਿੱਠਦਾ ਕਿ ਮੋਦੀ ਬਨਾਮ ਕੌਣ ਦਾ ਜਵਾਬ ਦੇਣ ਲਈ ਸਿਰਫ ਇਕ ਆਮ ਮਨਜ਼ੂਰ ਆਗੂ ਰਾਹੀਂ ਹੀ ਸਕਦਾ ਹੈ। ਇਸ ਤੋਂ ਇਲਾਵਾ, ਮਮਤਾ ਦੇ ਚਾਹੇ ਪ੍ਰਸ਼ੰਸਕ ਹੋਣ ਪਰ ਭਾਜਪਾ ਦੀ ਮਸ਼ੀਨਰੀ ਵਿਚ ਉਨ੍ਹਾਂ ਨੂੰ ‘ਮੁਸਲਿਮ ਪੱਖੀ’ ਵਜੋਂ ਦੇਖਿਆ ਜਾ ਰਿਹਾ ਹੈ। ਯਕੀਨੀ ਤੌਰ ’ਤੇ, ਇਹ ਬੰਗਾਲ ਵਿਚ ਖਿੱਚ ਪ੍ਰਾਪਤ ਕਰ ਸਕਦਾ ਹੈ, ਪਰ ਸ਼ਹਿਰੀ ਮੱਧ ਵਰਗ ਨੂੰ ਹੋਰ ਥਾਵਾਂ ’ਤੇ ਖਿੰਡਾਅ ਸਕਦਾ ਹੈ, ਜੋ ਉਨ੍ਹਾਂ ਨੂੰ ਇਕ ਮਨਮੌਜੀ ਵਜੋਂ ਦੇਖਦੇ ਹਨ, ਜਿਸ ਨਾਲ ਹਿੰਦੂ ਏਕਤਾ ਹੋ ਸਕਦੀ ਹੈ।
ਇਸ ਤੋਂ ਇਲਾਵਾ, ਭਾਜਪਾ ਦੇ ਗੁਜਰਾਤ ਮਾਡਲ ਦੇ ਉਲਟ, ਜਿਸ ਨੇ ਮੋਦੀ ਨੂੰ ਕੇਂਦਰ ਵਿਚ ਲਿਆਂਦਾ, ਮਮਤਾ ਦੀ ਅਜੇ ਕੋਈ ਗੂੰਜ ਨਹੀਂ ਹੈ ਅਤੇ ਨਾ ਹੀ ਉਸ ਦੀ ਸਿਆਸੀ ਬਿਆਨਬਾਜ਼ੀ ਉਸ ਦੇ ਸੂਬੇ ਤੋਂ ਬਾਹਰ ਚੰਗੀ ਤਰ੍ਹਾਂ ਫੈਲਦੀ ਹੈ। ਇਹ ਸੱਚ ਹੈ ਕਿ ਇਹ ਅਜੇ ਸ਼ੁਰੂਆਤੀ ਦਿਨ ਹਨ, ਪਰ ਉਨ੍ਹਾਂ ਦੀ ਪਾਰਟੀ ਅਤੇ ਵਿਰੋਧੀਆਂ ਨੇ ਉਨ੍ਹਾਂ ਨੂੰ ‘ਸ਼ੀ-ਮੋਦੀ’ ਉਪਨਾਮ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਮੋਦੀ ਵਰਗੀ ਕੁਸ਼ਲਤਾ ਹੈ-ਪ੍ਰਸਿੱਧ, ਇਕ ਮਹਾਨ ਵਕਤਾ, ਜੋ ਲੋਕਾਂ ਨਾਲ ਜੁੜਦੀ ਹੈ, ਲੋਕਾਂ ਨੂੰ ਭੜਕਾਉਣ ਵਾਲੀ, ਦ੍ਰਿੜ੍ਹ ਇਰਾਦੇ ਵਾਲੀ, ਖਤਰਾ ਲੈਣ ਦੀ ਭੁੱਖੀ ਅਤੇ ਟੈਫਲਾਨ ਵਰਗੀ, ਜਿਸ ਨਾਲ ਕੋਈ ਵੀ ਘਪਲਾ ਜਾਂ ਨਕਾਰਾਤਮਕ ਗੁਣ ਉਨ੍ਹਾਂ ’ਤੇ ਟਿਕਦਾ ਨਹੀਂ। ਉਹ ਕਰ ਹਸਪਤਾਲ, ਸ਼ਾਰਦਾ ਅਤੇ ਨਾਰਦ ਘਪਲਿਆਂ ’ਚੋਂ ਬੇਦਾਗ ਹੋ ਕੇ ਉੱਭਰੀ ਹੈ।
ਨਕਾਰਾਤਮਕ ਪੱਖ ਇਹ ਹੈ ਕਿ ਮਮਤਾ ਨੂੰ ਇਕ ਸਨਕੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜੋ ਹਰ ਇੱਛਾ ਪੂਰੀ ਕਰਨਾ ਚਾਹੁੰਦੀ ਹੈ, ਉਨ੍ਹਾਂ ਦਾ ਸੁਭਾਅ ਸਖਤ ਹੈ ਅਤੇ ਜੋ ਕੋਈ ਵੀ ਵੱਖਰਾ ਵਿਚਾਰ ਰੱਖਦਾ ਹੈ, ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ। ਫਿਰ ਵੀ ਉਹ ਵਿਰੋਧੀ ਧਿਰ ਦਾ ਤਾਜ ਹਾਸਲ ਕਰਨ ਵਿਚ ਕੋਈ ਝਿਜਕ ਨਹੀਂ ਕਰਦੀ। ਨਾਲ ਹੀ, ਗੱਠਜੋੜ ਸਿਰਫ਼ ਮੋਦੀ ਵਿਰੋਧੀ ਥੀਮ ਦੇ ਆਲੇ-ਦੁਆਲੇ ਨਹੀਂ ਬਣਾਇਆ ਜਾ ਸਕਦਾ। ਇਸ ਲਈ ਇਕ ਜੀਵੰਤ ਸਕ੍ਰਿਪਟ ਦੀ ਲੋੜ ਹੈ। ਉਸ ਨੂੰ ਅਜਿਹੀ ਭਾਸ਼ਾ ਅਤੇ ਪ੍ਰਦਰਸ਼ਨਾਂ ਦੀ ਸੂਚੀ ਲੱਭਣੀ ਪਵੇਗੀ, ਜੋ ਭਾਜਪਾ ਦੀ ਨਿਪੁੰਨਤਾ, ਬਹੁ-ਵਚਨ ਅਤੇ ਸਰੋਤਾਂ ਨਾਲ ਮੇਲ ਖਾਂਦੀ ਹੋਵੇ।