ਬਿਨਾਂ ਸਿਆਸੀ ਜ਼ਮੀਨ ਦੇ ਸੰਸਦ ’ਚ ਹਵਾ-ਹਵਾਈ ਹੰਗਾਮਾ

08/02/2021 11:31:40 AM

ਸ਼੍ਰੀ ਮੁਖਤਾਰ ਅੱਬਾਸ ਨਕਵੀ
ਉਪ ਨੇਤਾ, ਰਾਜ ਸਭਾ ਤੇ ਕੇਂਦਰੀ ਮੰਤਰੀ, ਭਾਰਤ ਸਰਕਾਰ
ਨਵੀਂ ਦਿੱਲੀ- ਵਿਰੋਧੀ ਧਿਰ ਨੇ ਇਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ। ਛੇ ਮਹੀਨਿਆਂ ਤੋਂ ਸੰਸਦ ਦਾ ਸੈਸ਼ਨ ਸੱਦਣ ਅਤੇ ਕੋਰੋਨਾ ਸੰਕਟ ਸਮੇਤ ਸਾਰੇ ਵਿਸ਼ਿਆਂ 'ਤੇ ਵਿਸਥਾਰਤ ਚਰਚਾ ਦੀ ਰਟ ਲਾਉਣ ਤੋਂ ਬਾਅਦ, ਹੁਣ ਜਦੋਂ ਸੰਸਦ ਦਾ ਸੈਸ਼ਨ ਅਸਲ ਵਿਚ ਚੱਲ ਰਿਹਾ ਹੈ, ਵਿਰੋਧੀ ਧਿਰ ਨੇ ਇਕ ਦਿਨ ਵੀ ਕਾਰਵਾਈ ’ਚ ਸ਼ਾਮਲ ਹੋਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਇੰਨਾ ਹੀ ਨਹੀਂ, ਵਿਰੋਧੀ ਨੇਤਾਵਾਂ ਨੇ ਗੱਲਬਾਤ ’ਚ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਾਰਾ ਸੈਸ਼ਨ ਵਾਸ਼ਆਊਟ ਭਾਵ ਧੋਤਾ ਜਾ ਚੁੱਕਿਆ ਹੈ। ਸਾਰਾ ਮੀਡੀਆ ਇਸ ਬਾਰੇ ਰਿਪੋਰਟ ਕਰ ਚੁੱਕਿਆ ਹੈ। ਕੁਝ ਵਿਰੋਧੀ ਪਾਰਟੀਆਂ ਦੁਆਰਾ ਅਜਿਹੀ ਗੈਰ-ਜ਼ਿੰਮੇਵਾਰਾਨਾ ਸਿਆਸਤ ਵਿਚ ਸਭ ਤੋਂ ਅੱਗੇ ਹੈ। ਮਈ ਦੇ ਆਰੰਭ ਵਿਚ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮਾਣਯੋਗ ਰਾਸ਼ਟਰਪਤੀ ਤੋਂ ਤੁਰੰਤ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਸੀ ਕਿ ਇਜਲਾਸ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਰੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਸੰਸਦ ਮੈਂਬਰ ਆਪਣੇ ਹਲਕੇ ’ਚ ਕੋਰੋਨਾ ਸੰਕਟ ਕਾਰਨ ਪੈਦਾ ਹੋਈ ਸਥਿਤੀ ਬਾਰੇ ਕੁਝ ਕਹਿਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਕੋਰੋਨਾ ਸੰਕਟ ਤੋਂ ਨਿਜਾਤ ਦਿਵਾਉਣ ਲਈ ਹੱਲ ਚਾਹੁੰਦੇ ਹਨ। ਕਾਂਗਰਸ ਦੇ ‘ਨਵੇਂ ਮਿੱਤਰ’ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਤੇ ਨੇਤਾ ਸੰਜੇ ਰਾਊਤ ਨੇ ਵੀ ਵਿਸ਼ੇਸ਼ ਸੈਸ਼ਨ ਦੀ ਮੰਗ ਨੂੰ ਦੁਹਰਾਇਆ ਸੀ।

ਸੰਸਦ ਦੇ ਸੈਸ਼ਨ ’ਚ ਲੋਕਾਂ ਦਾ ਇਕੱਠ ਹੋਣਾ ਖ਼ਤਰੇ ਤੋਂ ਖਾਲੀ ਨਹੀਂ 
ਜਦੋਂ ਸਰਕਾਰ ਵੱਲੋਂ ਇਹ ਬੇਨਤੀ ਕੀਤੀ ਗਈ ਕਿ ਪੂਰੀ ਸਰਕਾਰੀ ਮਸ਼ੀਨਰੀ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਵਿਚ ਲੱਗੀ ਹੋਈ ਹੈ ਅਤੇ ਸੰਸਦ ਦੇ ਸੈਸ਼ਨ ’ਚ ਲੋਕਾਂ ਦਾ ਇਕੱਠ ਹੋਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਤਾਂ ਵਿਰੋਧੀ ਧਿਰ ਨੇ ਵੀ ਇਸ ਉਤੇ ਕਈ ਦਿਨਾਂ ਤੱਕ ਤਿੱਖੇ ਬਿਆਨ ਦਿੱਤੇ ਸਨ। ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਸ਼ੁਰੂ ਹੋਏ ਨੂੰ ਇਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਕੋਰੋਨਾ ਦੀ ਦੂਜੀ ਲਹਿਰ ’ਚ ਅਣਕਿਆਸੇ ਸੰਕਟਾਂ ਦੇ ਵਿਚਕਾਰ ਜੋ ਵਿਰੋਧੀ ਧਿਰ ਸੈਸ਼ਨ ਲਈ ਮਾਣਯੋਗ ਰਾਸ਼ਟਰਪਤੀ ਕੋਲ ਬੇਨਤੀ ਕਰ ਰਹੀ ਸੀ, ਉਸੇ ਨੇ ਹੁਣ ਤੱਕ ਇਕ ਦਿਨ ਵੀ ਕੰਮ ਨੂੰ ਚੱਲਣ ਨਹੀਂ ਦਿੱਤਾ। ਇਹੀ ਨਹੀਂ, ਸੈਸ਼ਨ ਦੇ ਪਹਿਲੇ ਦਿਨ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਕੋਰੋਨਾ ਵਿਰੁੱਧ ਚੱਲ ਰਹੀ ਲੜਾਈ ਅਤੇ ਸਰਕਾਰ ਦੇ ਉਪਾਵਾਂ, ਭਵਿੱਖ ਦੀਆਂ ਤਿਆਰੀਆਂ ਦੇ ਵੇਰਵੇ ਦੇਣ ਲਈ ਇਕ ਵਿਸ਼ੇਸ਼ ਬੈਠਕ ਲਈ ਸੱਦਾ ਦਿੱਤਾ ਤਾਂ ਕਾਂਗਰਸ ਸਮੇਤ ਕੁਝ ਨੇਤਾਵਾਂ ਨੇ ਗੁੱਸੇ ’ਚ ਤਿਉੜੀਆਂ ਪਾ ਕੇ ਕਿਹਾ ਸੀ ਕਿ ਜਦੋਂ ਸੈਸ਼ਨ ਸ਼ੁਰੂ ਹੋ ਗਿਆ ਹੈ ਤਾਂ ਅਲੱਗ ਬੈਠਕ ਕਿਉਂ? ਜੋ ਕਹਿਣਾ ਹੈ ਸਰਕਾਰ ਨੂੰ ਸੰਸਦ ’ਚ ਹੀ ਕਹਿਣਾ ਚਾਹੀਦਾ ਹੈ। ਇਨ੍ਹਾਂ ਬਿਆਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਸੰਸਦ ਦੇ ਸੈਸ਼ਨ ਪ੍ਰਤੀ ਕਿੰਨੀ ਕੁ ਤਿਆਰ ਹੈ ਅਤੇ ਗੰਭੀਰ ਹੈ। ਜਦੋਂ ਕਿ ਕੋਰੋਨਾ ਬਾਰੇ ਸਰਬ ਪਾਰਟੀ ਮੀਟਿੰਗ ਦਾ ਸੁਝਾਅ ਵੀ ਕਾਂਗਰਸ ਵੱਲੋਂ ਆਇਆ ਸੀ।

ਰਾਜ ਸਭਾ ’ਚ ਸੀਨੀਅਰ ਮੰਤਰੀ ਦੇ ਹੱਥੋਂ ਕਾਗਜ਼ ਖੋਹ ਕੇ ਪਾੜੇ ਗਏ
ਇਹ ਗੰਭੀਰਤਾ ਗਾਇਬ ਹੋ ਗਈ ਜਦੋਂ ਪਹਿਲੇ ਹੀ ਹਫਤੇ ਵਿਚ ‘ਵਿਦਵਾਨਾਂ ਦਾ ਸਦਨ’ ਕਹੇ ਜਾਂਦੇ ਰਾਜ ਸਭਾ ’ਚ ਇਕ ਸੀਨੀਅਰ ਮੰਤਰੀ ਦੇ ਹੱਥੋਂ ਕਾਗਜ਼ ਖੋਹ ਕੇ ਪਾੜੇ ਗਏ। ਲੋਕ ਸਭਾ ਵਿਚ ਸਥਿਤੀ ਇਸ ਹੱਦ ਤਕ ਪਹੁੰਚ ਗਈ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਤਿਕਾਰਯੋਗ ਸਪੀਕਰ ’ਤੇ ਨਾ ਸਿਰਫ ਸਦਨ ਵਿਚ ਸਗੋਂ ਗੈਲਰੀ ਵਿਚ ਬੈਠੇ ਪੱਤਰਕਾਰਾਂ ’ਤੇ ਵੀ ਕਾਗਜ਼ ਦੇ ਟੁਕੜੇ ਸੁੱਟਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਸਦਨ ਦੀ ਕਾਰਵਾਈ ਦਾ ਨੋਟਿਸ ਲੈਣ ਵਾਲੇ ਅਧਿਕਾਰੀਆਂ ਨੂੰ ਵੀ ਤੰਗ-ਪ੍ਰੇਸ਼ਾਨ ਕਰਨ ਤੋਂ ਨਹੀਂ ਬਖਸ਼ਿਆ ਗਿਆ। ਇਨ੍ਹਾਂ ਸਾਰੀਆਂ ਨਾਟਕੀ ਹਾਲਤਾਂ ਲਈ ਵਿਰੋਧੀ ਧਿਰ ਕਥਿਤ ਪੇਗਾਸਸ ਜਾਸੂਸੀ ਘਪਲੇ ਦਾ ਸਹਾਰਾ ਲੈ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਦੇ ਸਬੰਧਤ ਮੰਤਰੀਆਂ ਨੇ ਇਸ ਵਿਵਾਦ ’ਤੇ ਦੋਹਾਂ ਸਦਨਾਂ ਵਿਚ ਬਿਆਨ ਦਿੱਤੇ ਹਨ। ਸੰਭਵ ਹੈ ਕਿ ਵਿਰੋਧੀ ਧਿਰ ਉਸ ਦੇ ਬਿਆਨ ਤੋਂ ਸੰਤੁਸ਼ਟ ਨਾ ਹੋਵੇ। ਜੇ ਅਜਿਹਾ ਹੁੰਦਾ ਤਾਂ ਸਭ ਤੋਂ ਉੱਤਮ ਮੰਚ ਰਾਜ ਸਭਾ ਹੈ, ਜਿੱਥੇ ਨਿਯਮਾਂ ਅਨੁਸਾਰ ਕਿਸੇ ਵੀ ਮੰਤਰੀ ਦੇ ਬਿਆਨ ’ਤੇ ਸਪੱਸ਼ਟੀਕਰਨ ਮੰਗਣ ਦੀ ਵਿਵਸਥਾ ਹੈ ਪਰ ਉਥੇ ਵਿਰੋਧੀ ਧਿਰ ਦਾ ਧਿਆਨ ਮੰਤਰੀ ਦੇ ਬਿਆਨ ਨੂੰ ਲਗਾਤਾਰ ਦਬਾਉਣ ਅਤੇ ਫਿਰ ਉਸਦੇ ਹੱਥੋਂ ਕਾਗਜ਼ ਖੋਹਣ ’ਤੇ ਸੀ।

ਵਿਰੋਧੀ ਧਿਰ ਯੂ-ਟਰਨ ਲੈ ਰਹੀ ਹੈ
ਕੀ ਕੋਰੋਨਾ ’ਤੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਉਣਾ ਸਰਕਾਰ ਦਾ ਧਿਆਨ ਹਟਾਉਣ ਦੀ ਇਕ ਚਾਲ ਸੀ? ਜੇ ਇਰਾਦੇ ’ਤੇ ਵਿਚਾਰ ਕੀਤਾ ਗਿਆ ਸੀ ਤਾਂ ਵਿਰੋਧੀ ਧਿਰ ਚਰਚਾ ਤੋਂ ਇਲਾਵਾ ਬਾਕੀ ਸਭ ਕੁਝ ਕਿਉਂ ਕਰ ਰਹੀ ਹੈ? ਜਾਂ ਫਿਰ ਕੋਰੋਨਾ ਦੀ ਦੂਜੀ ਲਹਿਰ ਉਤੇ ਕਾਬੂ ਪੈਣ ਤੋਂ ਬਾਅਦ, ਵਿਰੋਧੀ ਧਿਰ ਕੋਰੋਨਾ ਦੀ ਬਹਿਸ ਦੇ ਉਲਟਾ ਪੈਣ ਦੇ ਖ਼ਦਸ਼ੇ ਕਾਰਨ ਵਿਰੋਧੀ ਧਿਰ ਯੂ-ਟਰਨ ਲੈ ਰਹੀ ਹੈ? ਜਾਂ ਵਿਰੋਧੀ ਧਿਰ ਨੂੰ ਡਰ ਹੈ ਕਿ ਜੇ ਵਿਸਥਾਰਤ ਚਰਚਾ ਕੀਤੀ ਗਈ ਤਾਂ ਇਸ ਨਾਲ ਮੁੱਖ ਮੰਤਰੀ ਵੀ ਬੇਨਕਾਬ ਹੋ ਜਾਣਗੇ? ਕੀ ਅਜਿਹਾ ਤਾਂ ਨਹੀਂ ਹੈ ਕਿ ਜਿਹੜੇ ਨੇਤਾ, ਮੋਦੀ ਸਰਕਾਰ ਦੇ ਵਿਰੁੱਧ ਵਿਰੋਧੀ ਏਕਤਾ ਦਾ ਦਮ ਭਰ ਰਹੇ ਹਨ, ਉਹ ਹੁਣ ਡਰ ਰਹੇ ਹਨ ਕਿ ਇਹ ਅਖੌਤੀ ਏਕਤਾ ਹਰੇਕ ਨੁਕਤੇ ਉਤੇ ਵਿਚਾਰ-ਵਟਾਂਦਰੇ ਨਾਲ ਖਰਾਬ ਹੋ ਜਾਵੇਗੀ? ਕੀ ਅਜਿਹਾ ਹੈ, ਤਾਂ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਵਿਰੋਧੀ ਧਿਰ ਦੀ ਏਕਤਾ ਦਾ ਦਾਅਵਾ ਕਿੰਨਾ ਖੋਖਲਾ ਹੈ, ਇਹ ਕਿਸੇ ਨਾ ਕਿਸੇ ਤਰ੍ਹਾਂ ਦਿਨੋ-ਦਿਨ ਉਜਾਗਰ ਵੀ ਹੁੰਦਾ ਜਾ ਰਿਹਾ ਹੈ। ਜਦੋਂ ਕਾਂਗਰਸ ਕੋਈ ਮੀਟਿੰਗ ਸੱਦਦੀ ਹੈ, ਤ੍ਰਿਣਮੂਲ ਦੇ ਸੰਸਦ ਮੈਂਬਰ ਗ਼ਾਇਬ ਰਹਿੰਦੇ ਹਨ ਅਤੇ ਜਦੋਂ ਤ੍ਰਿਣਮੂਲ ਨੇਤਾ ਖੇਤਰੀ ਪਾਰਟੀਆਂ ਨੂੰ ਮਿਲਦੇ ਹਨ ਤਾਂ ਕਾਂਗਰਸ ਕੰਨੀ ਕੱਟ ਲੈਂਦੀ ਹੈ। ਅਸਲੀਅਤ ਇਹ ਹੈ ਕਿ ਕੋਰੋਨਾ ਸੰਕਟ ਦੌਰਾਨ ‘‘ਸੰਕਟ ਦੇ ਹੱਲ ਦਾ ਹਿੱਸਾ’’ ਬਣਨ ਦੀ ਬਜਾਏ, ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ‘‘ਸਿਆਸੀ ਵਿਘਨ ਦਾ ਕਿੱਸਾ’’ ਘੜਦੀਆਂ ਰਹੀਆਂ।

ਕਾਂਗਰਸ ਵਿਰੋਧੀ ਧਿਰ ਦਾ ‘‘ਆਪੇ ਬਣਿਆ ਚੌਧਰੀ’’ ਬਣਨ ਦੀ ਕਰ ਰਹੀ ਹੈ ਕੋਸ਼ਿਸ਼ 
ਇਕਜੁੱਟ ਹੋ ਕੇ ਇਸ ਮਹਾਮਾਰੀ ਦੇ ਖ਼ਿਲਾਫ਼ ਏਕਤਾ ਨਾਲ ਲੜਨ ਦੀ ਬਜਾਏ, ਜਿਹੜੇ ਲੋਕ ਸਰਕਾਰ ਦੇ ਕੰਮ ਨੂੰ ਡੀਰੇਲ ਕਰਨ ਲਈ ਭਿਆਨਕ ਬੀਮਾਰੀ ਦਰਮਿਆਨ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਦਿਖਾਵਾ ਕਰਦੇ ਹਨ, ਉਹ ਹੁਣ ਅਜਿਹੇ ਹਵਾਈ ਮੁੱਦੇ ’ਤੇ ਸੰਸਦ ਵਿਚ ਕੰਮ ਰੋਕ ਰਹੇ ਹਨ, ਜਿਸ ’ਤੇ ਨਾ ਤਾਂ ਆਮ ਭਾਰਤੀ ਦਾ ਕੋਈ ਧਿਆਨ ਹੈ ਤੇ ਨਾ ਹੀ ਦਿਲਚਸਪੀ। ਇਸ ਤੋਂ ਪਹਿਲਾਂ ਵੀ ਜਨਤਾ ਦੇ ਮੂਡ ਨੂੰ ਸਮਝੇ ਬਗ਼ੈਰ, ਇੱਧਰ-ਉੱਧਰ ਦੇ ਮੁੱਦਿਆਂ ’ਤੇ ਹੰਗਾਮਾ ਕਰਨ ਦੀ ਕੀਮਤ ਵਿਰੋਧੀ ਧਿਰ ਚੁਕਾ ਰਹੀ ਹੈ। ਇਸ ਵਾਰ ਵੀ ਉਹੀ ਹਸ਼ਰ ਹੋਵੇਗਾ, ਇਹ ਨਿਸ਼ਚਿਤ ਤੌਰ ’ਤੇ ਤੈਅ ਹੈ। ਸਰਕਾਰ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਉਹ ਦੋਵਾਂ ਸਦਨਾਂ ਦੇ ਨਿਯਮਾਂ, ਵਿਵਸਥਾਵਾਂ ਅਤੇ ਚੇਅਰਮੈਨ ਅਤੇ ਸਪੀਕਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੋਰੋਨਾ ਮਹਾਮਾਰੀ, ਕਿਸਾਨਾਂ, ਮਹਿੰਗਾਈ, ਹੜ੍ਹਾਂ ਸਮੇਤ ਜਲ ਸ਼ਕਤੀ ਆਦਿ ਸਾਰੇ ਭਖਦੇ ਮੁੱਦਿਆਂ ’ਤੇ ਚਰਚਾ ਲਈ ਤਿਆਰ ਹੈ। ਕਥਿਤ ਜਾਸੂਸੀ ਮਾਮਲੇ ’ਤੇ ਸਰਕਾਰ ਨੇ ਬਿਨਾਂ ਸਮਾਂ ਗੁਆਏ ਸੰਸਦ ’ਚ ਬਿਆਨ ਦਿੱਤਾ ਹੈ ਪਰ ਕਾਂਗਰਸ ਬੜੀ ਚਲਾਕੀ ਨਾਲ ਵਿਰੋਧੀ ਧਿਰ ਦਾ ‘‘ਆਪੇ ਬਣਿਆ ਚੌਧਰੀ’’ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਆਪਣੀ ਹਾਂ-ਪੱਖੀ ਸੋਚ ਨੂੰ ਸਮੁੱਚੀ ਵਿਰੋਧੀ ਧਿਰ ਦਾ ਫ਼ੈਸਲਾ ਦੱਸ ਕੇ ਉਨ੍ਹਾਂ ਪਾਰਟੀਆਂ ਦੀ ਹਾਂ-ਪੱਖੀ ਸੋਚ ਨੂੰ ਵੀ ਬੰਧਕ ਬਣਾਉਣਾ ਲੋਚਦੀ ਹੈ, ਜੋ ਸਦਨ ’ਚ ਚਰਚਾ ’ਤੇ ਕੰਮ ਕਰਨ ਦੇ ਹੱਕ ’ਚ ਹਨ।


DIsha

Content Editor

Related News