ਅਮਰੀਕਾ-ਆਸਟ੍ਰੇਲੀਆ ਬਣਾ ਰਹੇ ਅਤਿ-ਆਧੁਨਿਕ ਹਥਿਆਰ

08/11/2023 4:12:06 PM

ਯੂਕ੍ਰੇਨ ਜੰਗ ਨੂੰ ਧਿਆਨ ’ਚ ਰੱਖਦੇ ਹੋਏ ਅਮਰੀਕਾ ਆਸਟ੍ਰੇਲੀਆ ਨਾਲ ਟੀਮ ਬਣਾ ਕੇ ਅਤਿ- ਆਧੁਨਿਕ ਹਥਿਆਰ ਬਣਾ ਰਿਹਾ ਹੈ ਪਰ ਦੋਵਾਂ ਦੇਸ਼ਾਂ ਦੇ ਦਿਮਾਗ ’ਚ ਚੀਨ ਹੈ। ਭਵਿੱਖ ’ਚ ਚੀਨ ਤੋਂ ਕਿਸੇ ਵੀ ਸੰਭਾਵਤ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਆਸਟ੍ਰੇਲੀਆ ਦੀ ਅਤਿ-ਆਧੁਨਿਕ ਹਥਿਆਰ ਬਣਾਉਣ ’ਚ ਮਦਦ ਕਰ ਰਿਹਾ ਹੈ। ਇਸ ’ਚ ਆਟੋਮੈਟਿਕ ਗਾਈਡਿਡ ਹਥਿਆਰ ਵੀ ਸ਼ਾਮਲ ਹਨ ਜੋ ਸਟੀਕਤਾ ਨਾਲ ਦੁਸ਼ਮਣ ’ਤੇ ਹਮਲਾ ਕਰਦੇ ਹਨ।

ਅਮਰੀਕਾ ਆਸਟ੍ਰੇਲੀਆ ਦੀ ਮਦਦ ਇਸ ਲਈ ਵੀ ਕਰ ਰਿਹਾ ਹੈ ਕਿਉਂਕਿ ਅਮਰੀਕਾ ਜਾਣਦਾ ਹੈ ਕਿ ਰੂਸ, ਚੀਨ ਅਤੇ ਤੁਰਕੀ ਉਸ ਦੇ ਦੁਸ਼ਮਣ ਹਨ। ਹਾਲਾਂਕਿ ਤੁਰਕੀ ਨਾਟੋ ਮੈਂਬਰ ਵੀ ਹੈ ਪਰ ਕਈ ਮੁੱਦਿਆਂ ’ਤੇ ਅਮਰੀਕਾ ਦੀ ਤੁਰਕੀ ਨਾਲ ਨਹੀਂ ਬਣਦੀ, ਅਜਿਹੇ ’ਚ ਅਮਰੀਕਾ ਇਨ੍ਹਾਂ ਤਿੰਨਾਂ ਦੇਸ਼ਾਂ ਵਿਰੁੱਧ ਇਕੱਲਾ ਹਰ ਥਾਂ ਨਹੀਂ ਖੜ੍ਹਾ ਹੋ ਸਕਦਾ। ਰੂਸ ਵਿਰੁੱਧ ਅਮਰੀਕਾ ਯੂਕ੍ਰੇਨ ਦੀ ਮਦਦ ਕਰ ਰਿਹਾ ਹੈ, ਚੀਨ ਦੇ ਖਤਰੇ ਤੋਂ ਤਾਈਵਾਨ ਨੂੰ ਬਚਾਉਣ ਲਈ ਅਮਰੀਕਾ ਪਹਿਲਾਂ ਹੀ ਤਿਆਰ ਹੈ ਤਾਂ ਓਧਰ ਜਾਪਾਨ ’ਤੇ ਵੀ ਚੀਨ ਦਾ ਖਤਰਾ ਮੰਡਰਾਅ ਰਿਹਾ ਹੈ।

ਅਜਿਹੇ ’ਚ ਅਮਰੀਕਾ ਵਲੋਂ ਦੁਨੀਆ ਦੇ ਬਾਕੀ ਦੋਸਤ ਦੇਸ਼ਾਂ ਨੂੰ ਖੁਦ ਦੀ ਰੱਖਿਆ ਲਈ ਫੌਜੀ ਯੰਤਰ, ਹਥਿਆਰ ਅਤੇ ਆਪਣੀ ਫੌਜ ਵੱਲੋਂ ਤਕਨੀਕੀ ਅਤੇ ਜੰਗੀ ਹੁਨਰ ਸਿਖਾਉਣ ਦੇ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਹਰ ਦੇਸ਼ ’ਚ ਲੜਾਈ ’ਚ ਨਹੀਂ ਉਲਝ ਸਕਦਾ ਹੈ।

ਜੁਲਾਈ ਦੇ ਅਖੀਰ ’ਚ ਅਮਰੀਕਾ ਅਤੇ ਆਸਟ੍ਰੇਲੀਆ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਗਾਈਡਿਡ ਵੈਪਨਜ਼ ਐਂਡ ਐਕਸਪਲੋਸਿਵ ਆਰਡੀਨੈਂਸ ਐਂਟਰਪ੍ਰਾਈਜ਼ਿਜ਼ ਨੇ ਜਿਸ ਪ੍ਰਾਜੈਕਟ ’ਤੇ 2021 ’ਚ ਦਖਲ ਿਦੱਤਾ ਸੀ, ਹਿੰਦ ਪ੍ਰਸ਼ਾਂਤ ਸਮੁੰਦਰੀ ਖੇਤਰ ’ਚ ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਉਸ ਨੂੰ ਹੁਣ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਇਸ ਪ੍ਰਾਜੈਕਟ ਅਧੀਨ ਗਾਈਡਿਡ ਮਲਟੀਪਲ ਲਾਂਚ ਰਾਕੇਟ ਸਿਸਟਮ ਜਿਸ ਨੂੰ ਜੀ. ਐੱਮ. ਐੱਲ. ਆਰ. ਐੱਸ. ਵੀ ਕਿਹਾ ਜਾਂਦਾ ਹੈ, ਉਸ ਦਾ ਸਹਿ-ਨਿਰਮਾਣ ਆਸਟ੍ਰੇਲੀਆ ’ਚ ਕੀਤਾ ਜਾਵੇਗਾ। ਇਸ ਦਾ ਮਤਲਬ ਇਹ ਹੋਇਆ ਕਿ ਹੁਣ ਅਮਰੀਕਾ ਹਿੰਦ ਪ੍ਰਸ਼ਾਂਤ ਖੇਤਰ ’ਚ ਆਪਣਾ ਇਕ ਹੋਰ ਬੇਸ ਬਣਾਉਣ ਜਾ ਰਿਹਾ ਹੈ, ਜਿਸ ਨਾਲ ਚੀਨ ਦੀਆਂ ਨਾਪਾਕ ਹਰਕਤਾਂ ’ਤੇ ਰੋਕ ਲਾਈ ਜਾ ਸਕੇ।

ਆਸਟ੍ਰੇਲੀਆ ’ਚ ਅਮਰੀਕਾ ਦੀਆਂ ਵਧਦੀਆਂ ਸਰਗਰਮੀਆਂ ਕਾਰਨ ਚੀਨ ਦੇ ਇਸ ਖੇਤਰ ’ਚ ਇਕ ਪਾਸੜ ਵਧਣ ’ਤੇ ਰੋਕ ਲੱਗੇਗੀ। ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਸੀ ਕਿ ਅਸੀਂ ਆਸਟ੍ਰੇਲੀਆ ਨਾਲ ਆਪਣੇ ਸਹਿਯੋਗ ਨੂੰ ਵਧਾਉਂਦੇ ਹੋਏ ਸਾਲ 2025 ਤਕ ਜੀ. ਐੱਮ. ਐੱਲ. ਆਰ. ਐੱਸ. ਬਣਾ ਲਵਾਂਗੇ ਕਿਉਂਕਿ ਇਹ ਸਾਡੀ ਪ੍ਰਤੀਬੱਧਤਾ ’ਚ ਸ਼ਾਮਲ ਹੈ।

ਦਰਅਸਲ ਅਮਰੀਕਾ ਚੀਨ ਨੂੰ ਦੱਖਣੀ ਪ੍ਰਸ਼ਾਂਤ ਖੇਤਰ ’ਚ ਹਰ ਹਾਲ ’ਚ ਰੋਕਣਾ ਚਾਹੁੰਦਾ ਹੈ। ਜੇ ਇਸ ਖੇਤਰ ’ਚ ਚੀਨ ਦਾ ਕਬਜ਼ਾ ਹੋ ਗਿਆ ਤਾਂ ਅਮਰੀਕੀ ਮਾਲਵਾਹਕ ਜੰਗੀ ਬੇੜਿਆਂ ਨੂੰ ਇੱਥੋਂ ਕੱਢਣਾ ਔਖਾ ਹੋ ਜਾਵੇਗਾ। ਇਸ ਸਮੇਂ ਸਮੁੰਦਰੀ ਵਪਾਰ ਦਾ 80 ਫੀਸਦੀ ਕਬਜ਼ਾ ਅਮਰੀਕਾ ਕੋਲ ਹੈ, ਜਿਸ ਨਾਲ ਉਹ ਮਾਲੀਏ ਦੀ ਇਕ ਵੱਡੀ ਰਕਮ ਕਮਾਉਂਦਾ ਹੈ। ਇਸ ਨਾਲ ਹੀ ਅਮਰੀਕਾ ਅਤੇ ਆਸਟ੍ਰੇਲੀਆ ਨੇ ਇਸ ਗੱਲ ’ਤੇ ਆਪਣੀ ਪ੍ਰਤੀਬੱਧਤਾ ਦੁਹਰਾਈ ਕਿ ਆਸਟ੍ਰੇਲੀਆ ਨਾਲ ਮਿਲ ਕੇ ਅਮਰੀਕਾ ਬਰਾਮਦ ਕੰਟਰੋਲ ਵਿਵਸਥਾਵਾਂ ’ਚ ਸੁਧਾਰ ਕਰੇਗਾ ਅਤੇ ਆਸਟ੍ਰੇਲੀਆ ਨੂੰ ਤਕਨੀਕੀ ਡਾਟਾ ਨਾਲ ਸਹਿਯੋਗ ਕਰੇਗਾ ਜਿਸ ਨਾਲ ਐੱਮ 795 155 ਐੱਮ. ਐੱਮ. ਦੀਆਂ ਤੋਪਾਂ ਆਸਟ੍ਰੇਲੀਆ ’ਚ ਬਣਾਈਆਂ ਜਾ ਸਕਣ ਜਿਸ ਨਾਲ ਅਮਰੀਕਾ ਨੂੰ ਇਹ ਤੋਪਾਂ ਬਣਾਉਣ ’ਚ ਜੋ ਪ੍ਰੇਸ਼ਾਨੀਆਂ ਆ ਰਹੀਆਂ ਹਨ ਉਹ ਇੱਥੇ ਆਸਾਨੀ ਨਾਲ ਬਣਾਈਆਂ ਜਾਣ। ਇਸ ਦੇ ਨਾਲ ਹੀ ਇਨ੍ਹਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਐੱਮ. ਕੇ.-48 ਹੈਵੀਵੇਟ ਟਾਰਪੀਡੋ ਅਤੇ ਸਟੈਂਡਰਡ ਮਿਜ਼ਾਈਲ ਐੱਸ. ਐੱਮ. -22 ਧਰਤੀ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਨਿਰਮਾਣ ਆਸਟ੍ਰੇਲੀਆ ’ਚ ਸ਼ੁਰੂ ਕੀਤਾ ਜਾ ਸਕੇ।

ਹਾਲ ਹੀ ’ਚ ਆਸਟ੍ਰੇਲੀਆ ’ਚ ਹਾਈਪਰਸਾਨਿਕਸ ਕੰਪਨੀ ਨੇ ਥ੍ਰੀ-ਡੀ ਪ੍ਰਿੰਟਰ ਨਾਲ ਹਾਈਪਰਸਾਨਿਕ ਇੰਜਣ ਬਣਾਇਆ, ਥ੍ਰੀ-ਡੀ ਪ੍ਰਿੰਟਰ ਨਾਲ ਇਸ ਨੂੰ ਸਿਰਫ 3 ਹਫਤਿਆਂ ’ਚ ਬਣਾਇਆ ਜਾ ਸਕਦਾ ਹੈ ਜਦਕਿ ਰਵਾਇਤੀ ਢੰਗ ਨਾਲ ਇਸ ਨੂੰ ਬਣਾਉਣ ’ਚ ਮਹੀਨੇ ਲੱਗ ਜਾਂਦੇ ਹਨ।

ਇਸ ਨੂੰ ਖਾਸ ਧਾਤੂ ਦੇ ਮਿਸ਼ਰਣ ਨਾਲ ਬਣਾਇਆ ਜਾ ਰਿਹਾ ਹੈ ਜੋ ਉੱਚੇ ਤਾਪਮਾਨ, ਵਧੇਰੇ ਦਬਾਅ, ਰਗੜ, ਆਕਸੀਕਰਣ ਦੀ ਪ੍ਰਕਿਰਿਆ ਨੂੰ ਅਾਸਾਨੀ ਨਾਲ ਝੱਲ ਸਕਦਾ ਹੈ। ਇਸ ਤਰ੍ਹਾਂ ਇੰਜਣ ਬਣਾਉਣ ਪਿੱਛੋਂ ਇਹ ਇਸ ਖੇਤਰ ’ਚ ਇਕ ਕ੍ਰਾਂਤੀ ਹੋਵੇਗੀ ਅਤੇ ਇਸ ਨਾਲ ਅਮਰੀਕਾ ਨੂੰ ਹਥਿਆਰਾਂ ਦੇ ਨਿਰਮਾਣ ’ਚ ਬੜ੍ਹਤ ਮਿਲੇਗੀ ਕਿਉਂਕਿ ਇਸ ਨੂੰ ਇਕ ਅਮਰੀਕੀ ਕੰਪਨੀ ਕ੍ਰਾਟੋਸ ਨਾਲ ਮਿਲ ਕੇ ਬਣਾਇਆ ਗਿਆ ਹੈ। ਅਮਰੀਕਾ ਉਂਝ ਵੀ ਹਾਈਪਰਸਾਨਿਕ ਇੰਜਣ ਬਣਾਉਣ ’ਚ ਬਹੁਤ ਸੰਘਰਸ਼ ਕਰ ਰਿਹਾ ਹੈ ਅਤੇ ਕਈ ਵਾਰ ਅਸਫਲ ਵੀ ਰਿਹਾ ਹੈ।


Rakesh

Content Editor

Related News