ਕੋਰੋਨਾ ਨਾਲ ਏਅਰ ਇੰਡੀਆ ਦੀਆਂ ਸੇਲ ਸੰਭਾਵਨਾਵਾਂ ਹੋਈਆਂ ਪ੍ਰਭਾਵਿਤ

Tuesday, Mar 10, 2020 - 01:37 AM (IST)

ਕੋਰੋਨਾ ਨਾਲ ਏਅਰ ਇੰਡੀਆ ਦੀਆਂ ਸੇਲ ਸੰਭਾਵਨਾਵਾਂ ਹੋਈਆਂ ਪ੍ਰਭਾਵਿਤ

ਅੰਜਲੀ ਭਾਰਗਵ

2002 ’ਚ ਜਦੋਂ ਸਾਰਸ ਵਾਇਰਸ ਮਹਾਮਾਰੀ ਚੀਨ ’ਚ ਫੁੱਟੀ, ਉਦੋਂ ਇਸ ਨੇ ਨਾ ਸਿਰਫ 774 ÜÅਜਾਨਾਂ ਨਿਗਲ ਲਈਆਂ ਸਗੋਂ ਬਿਜ਼ਨੈੱਸ ਨੂੰ ਵੀ ਨੁਕਸਾਨ ਪਹੁੰਚਾਇਆ। ਖੇਤਰ ਦੀ ਏਅਰਲਾਈਨ ਇੰਡਸਟਰੀ ’ਤੇ ਬੜਾ ਅਸਰ ਪਿਆ। ਹਾਂਗਕਾਂਗ ਦੀ ਮੁੱਖ ਜਹਾਜ਼ ਕੰਪਨੀ ਕੈਥੇ ਪੈਸੀਫਿਕ ਸੰਕਟ ਦੌਰਾਨ ਬੰਦ ਹੋਣ ਦੇ ਕੰਢੇ ’ਤੇ ਸੀ। ਹਾਲਾਂਕਿ ਇਸ ਮਹਾਮਾਰੀ ’ਤੇ ਤੇਜ਼ੀ ਨਾਲ ਹੋਈ ਰੋਕਥਾਮ ਕਾਰਣ ਅਰਥਵਿਵਸਥਾ ਅਤੇ ਏਅਰਲਾਈਨ ਕੰਪਨੀਆਂ ਨੇ ਆਪਣੇ ਆਪ ਨੂੰ ਸੰਭਾਲਿਆ। ਇਹ ਸਭ 2003 ’ਚ ਹੋਇਆ ਪਰ ਅੱਜ ਇਸ ਖੇਤਰ ਦੀ ਏਅਰਲਾਈਨਜ਼ ‘ਚਾਈਨਾ’ ਦੀ ਸਥਿਤੀ ਬਿਲਕੁਲ ਵੱਖਰੀ ਹੈ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਅਮਰੀਕਾ ਨੂੰ ਪਛਾੜ ਕੇ ਚੀਨ ਵਿਸ਼ਵ ਦਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣ ਜਾਵੇਗਾ। ਚੀਨ ਨੇ ਏਅਰਲਾਈਨਜ਼ ਦਾ ਪ੍ਰਸਾਰ ਦੇਖਿਆ ਹੈ, ਜਿਸ ’ਚ ਘੱਟ ਲਾਗਤ ਦੇ ਕਰੀਅਰਾਂ ਦੀ ਗਿਣਤੀ ਲੱਗਭਗ 30 ਹੈ। 2003 ’ਚ ਚੀਨ ਅੱਜ ਦੇ ਵਾਂਗ ਇਕੋਨਾਮਿਕ ਪਾਵਰ ਹਾਊਸ ਨਹੀਂ ਸੀ ਸਗੋਂ ਅੱਜ ਕਾਰੋਬਾਰ ਹੋਰਨਾਂ ਦੇਸ਼ਾਂ ਤੋਂ ਖੁੱਸ ਕੇ ਚੀਨ ’ਚ ਆ ਗਿਆ ਹੈ। ਚੀਨੀ ਹਵਾਬਾਜ਼ੀ ਕੰਪਨੀਆਂ ਪੂਰੇ ਵਿਸ਼ਵ ਭਰ ਤੋਂ ਮੁਸਾਫਿਰਾਂ ਨੂੰ ਸਫਰ ਕਰਾਉਂਦੀਆਂ ਹਨ। ਵਿਸ਼ਵ ਦੇ ਕੌਮਾਂਤਰੀ ਸੈਰ-ਸਪਾਟਾ (2016) ’ਤੇ ਹੋਣ ਵਾਲੇ ਖਰਚੇ ’ਚੋਂ ਚੀਨੀ ਸੈਲਾਨੀਆਂ ਦਾ ਹਿੱਸਾ 21 ਫੀਸਦੀ ਸੀ। ਚੀਨ ਨੇ ਵਿਸ਼ਵ ਨੂੰ ਖੋਜਣਾ ਸ਼ੁਰੂ ਕੀਤਾ ਅਤੇ ਵਿਸ਼ਵ ਨੇ ਚੀਨ ਨੂੰ। ਇਸੇ ਤਰ੍ਹਾਂ ਹਾਂਗਕਾਂਗ ਵੀ ਚੀਨ ਨੂੰ ਖੋਜਣ ’ਚ ਲੱਗਾ ਹੈ। 2016 ਤਕ ਸੈਲਾਨੀਆਂ ਦੀ ਜ਼ਿਆਦਾ ਗਿਣਤੀ ਹਾਂਗਕਾਂਗ, ਮਕਾਊ, ਤਾਈਵਾਨ ਤੋਂ ਚੀਨ ਨੂੰ ਆਉਣ ਵਾਲਿਆਂ ਦੀ ਸੀ। ਹਾਂਗਕਾਂਗ ਤੋਂ ਆਉਣ ਵਾਲੇ ਮੁਸਾਫਿਰਾਂ ਦੀ ਗਿਣਤੀ ਨਾਟਕੀ ਢੰਗ ਨਾਲ ਬਹੁਤ ਜ਼ਿਆਦਾ ਸੀ। ਹਾਂਗਕਾਂਗ (2014) ’ਚ 60 ਮਿਲੀਅਨ ਮੁਸਾਫਿਰਾਂ ਦੇ ਆਉਣ ਵਾਲਿਆਂ ’ਚੋਂ 47 ਮਿਲੀਅਨ ਤਾਂ ਚੀਨ ਦੇ ਹੀ ਮੁਸਾਫਿਰ ਸਨ। 2019 ’ਚ ਥਾਈਲੈਂਡ ਆਉਣ ਵਾਲੇ ਸੈਲਾਨੀਆਂ ’ਚੋਂ 28 ਫੀਸਦੀ ਥਾਈਲੈਂਡ ਦੇ ਸੈਲਾਨੀ ਸਨ ਕਿਉਂਕਿ ਕੋਰੋਨਾ ਵਾਇਰਸ ਕਾਰਣ ਚੀਨ ਸਾਰੇ ਪਾਸਿਓਂ ਆਪਣੇ ਆਪ ਨੂੰ ਕੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਹੀ ਹਾਲਤ ਵੀਅਤਨਾਮ, ਦੱਖਣੀ ਕੋਰੀਆ, ਜਾਪਾਨ ਅਤੇ ਤਾਈਵਾਨ ਦੀ ਵੀ ਹੈ। ਇਥੇ ਵੀ ਸੈਲਾਨੀਆਂ ਦੀ ਗਿਣਤੀ ’ਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਮਾਹਿਰਾਂ ਦੀ ਮੰਨੀਏ ਤਾਂ ਵਾਇਰਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ ’ਚ ਹੋਰ ਵੀ ਜ਼ਿਆਦਾ ਹੋ ਜਾਵੇਗਾ। ਉਡਾਣਾਂ ਦੀ ਅਦਲਾ-ਬਦਲੀ ਕਾਰਣ ਮੁਸਾਫਿਰਾਂ ਦੀ ਗਿਣਤੀ ’ਚ ਕਮੀ ਆਈ ਹੈ। ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਏਅਰਬੱਸ ਅਤੇ ਬੋਇੰਗ ਵੀ ਇਸ ਤੋਂ ਪ੍ਰਭਾਵਿਤ ਹੋ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਨਵੇਂ ਜਹਾਜ਼ਾਂ ਦੀਆਂ ਡਲਿਵਰੀਆਂ ਨੂੰ ਜਾਂ ਤਾਂ ਰੋਕਣ ਵਾਲੀਆਂ ਹਨ ਜਾਂ ਫਿਰ ਉਨ੍ਹਾਂ ’ਚ ਦੇਰੀ ਕਰਨ ਵਾਲੀਆਂ ਹਨ। ਇਸ ਕਾਰਣ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਕੋਰੋਨਾ ਵਾਇਰਸ ਦੇ ਫੁੱਟਣ ਤੋਂ ਬਾਅਦ ਇਸ ਦਾ ਅਸਰ ਸੈਰ-ਸਪਾਟਾ ਅਤੇ ਜਹਾਜ਼ ਉਦਯੋਗ ’ਤੇ ਪੈ ਰਿਹਾ ਹੈ। ਚੀਨ ’ਤੇ ਇਸ ਦਾ ਅਸਰ ਜ਼ਿਆਦਾ ਦਿਸ ਰਿਹਾ ਹੈ।

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਡਾਟਾ ਅਨੁਸਾਰ ਜਨਵਰੀ 2020 ’ਚ ਵਿਸ਼ਵ ਪੱਧਰੀ ਮੁਸਾਫਿਰਾਂ ਦੀ ਗਿਣਤੀ ’ਚ ਗਿਰਾਵਟ ਆਈ ਹੈ। ਇਸ ਦੇ ਅਨੁਮਾਨ ਅਨੁਸਾਰ 2020 ’ਚ ਮੁਸਾਫਿਰ ਕਾਰੋਬਾਰ ’ਚ ਵਿਸ਼ਵ ਪੱਧਰੀ ਮਾਲੀਆ ਘਾਟਾ 63 ਮਿਲੀਅਨ ਡਾਲਰ ਅਤੇ 113 ਮਿਲੀਅਨ ਡਾਲਰ ਦੇ ਦਰਮਿਆਨ ਦਾ ਹੋ ਜਾਵੇਗਾ। ਪਹਿਲਾ ਅੰਕੜਾ (63 ਮਿਲੀਅਨ ਡਾਲਰ) ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੌਜੂਦਾ ਬਾਜ਼ਾਰ ਨੂੰ ਦਰਸਾਉਂਦਾ ਹੈ ਅਤੇ ਦੂਸਰਾ ਅੰਕੜਾ (113 ਮਿਲੀਅਨ ਡਾਲਰ), ਜੋ ਬਹੁਤ ਜ਼ਿਆਦਾ ਉੱਚੇ ਪੱਧਰ ਦਾ ਹੈ, ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਹੋਰਨਾਂ ਇਲਾਕਿਆਂ ’ਚ ਫੈਲਣ ਦਾ ਹੈ। ਚੀਨੀ ਏਅਰ ਟ੍ਰੈਫਿਕ ’ਤੇ ਪਹਿਲਾਂ ਤੋਂ ਹੀ ਖਤਰਾ ਮੰਡਰਾਇਆ ਹੈ। ਚੀਨ ਅਤੇ ਕੌਮਾਂਤਰੀ ਦੇਸ਼ਾਂ ਦਰਮਿਆਨ ਹਫਤਾਵਰੀ ਮੁਸਾਫਿਰਾਂ ਦੀ ਗਿਣਤੀ 80 ਫੀਸਦੀ ਤਕ ਘੱਟ ਹੋਈ ਹੈ। (ਜਨਵਰੀ-ਮਾਰਚ 2020 ਦੇ ਦੌਰਾਨ।) ਭਾਰਤ ’ਚ ਨਵੀਂ ਦਿੱਲੀ ਤੋਂ ਮੁੰਬਈ ਵਾਂਗ ਸ਼ੰਘਾਈ ਅਤੇ ਪੇਈਚਿੰਗ ਵਿਚ ਉਡਾਣਾਂ ’ਚ ਬਹੁਤ ਜ਼ਿਆਦਾ ਗਿਰਾਵਟ ਦੇਖੀ ਗਈ ਹੈ। ਘਰੇਲੂ ਅਤੇ ਕੌਮਾਂਤਰੀ ਉਡਾਣਾਂ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਵਰਣਨਯੋਗ ਹੈ ਕਿ ਇਸ ਖੇਤਰ ’ਚ ਜ਼ਿਆਦਾਤਰ ਉਡਾਣਾਂ ਚੀਨੀ ਟ੍ਰੈਫਿਕ ’ਤੇ ਨਿਰਭਰ ਕਰਦੀਆਂ ਹਨ। ਸਾਰਸ ਵਾਇਰਸ ਮਹਾਮਾਰੀ ਦੇ ਫੁੱਟਣ ਦੇ ਦੋ ਦਹਾਕਿਆਂ ਬਾਅਦ ਹਵਾਬਾਜ਼ੀ ਬਾਜ਼ਾਰ ’ਚ ਬਹੁਤ ਸਾਰੀਆਂ ਕੰਪਨੀਆਂ ਨਵੀਆਂ ਆਈਆਂ ਹਨ। 2004 ’ਚ ਚੀਨੀ ਅਰਥਵਿਵਸਥਾ ਨੇ ਬਹੁਤ ਜਲਦ ਆਪਣੇ ਆਪ ਨੂੰ ਸੰਭਾਲਿਆ ਅਤੇ ਇਸ ਦੀ ਵਾਧਾ ਦਰ ਦੋ ਅੰਕਾਂ ’ਚ ਪਹੁੰਚ ਗਈ। ਵਰਤਮਾਨ ’ਚ ਵਿਸ਼ਵ ਅਤੇ ਚੀਨ ਦੀ ਅਰਥਵਿਵਸਥਾ ਬਹੁਤ ਜ਼ਿਆਦਾ ਸੁਸਤ ਹੈ। ਇਸ ਕਾਰਣ ਹਵਾਬਾਜ਼ੀ ਕੰਪਨੀਆਂ ਇਕ ਬਹੁਤ ਵੱਡੀ ਚੁਣੌਤੀ ਝੱਲਣਗੀਆਂ। ਮੁਸਾਫਿਰਾਂ ਦੇ ਮੁੜ ਤੋਂ ਟਰੈਕ ’ਤੇ ਪਰਤਣ ਦੀ ਸੰਭਾਵਨਾ ਅਜੇ ਨਹੀਂ ਹੈ। ਕੋਰੋਨਾ ਵਾਇਰਸ ਦੇ ਫੁੱਟਣ ਅਤੇ ਇਸ ਨੂੰ ਕੰਟਰੋਲ ਕਰਨ ਤੋਂ ਬਾਅਦ ਤਕ ਹਵਾਬਾਜ਼ੀ ਕੰਪਨੀਆਂ ਨੂੰ ਇਕ ਵੱਖਰੀ ਹੀ ਚੁਣੌਤੀ ਹੈ। ਛੋਟੀਆਂ ਹਵਾਬਾਜ਼ੀ ਕੰਪਨੀਆਂ ’ਤੇ ਇਸ ਦਾ ਅਸਰ ਹੋਰ ਵੀ ਜ਼ਿਆਦਾ ਵੰਗਾਰ ਭਰਿਆ ਹੈ। ਭਾਰਤ ਅਜੇ ਤਕ ਆਪਣੇ ਆਪ ਨੂੰ ਸੰਭਾਲਣ ਦੀ ਸਥਿਤੀ ’ਚ ਹੈ। ਹਾਲਾਂਕਿ ਏਅਰਲਾਈਨ ਸਟਾਕ ’ਚ ਗਿਰਾਵਟ ਦੇਖੀ ਗਈ ਹੈ। ਘਰੇਲੂ ਟ੍ਰੈਫਿਕ ਲਗਾਤਾਰ ਹੀ ਮਜ਼ਬੂਤ ਸਥਿਤੀ ’ਚ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਡਾਟਾ ਦੇ ਹਾਲ ਹੀ ਦੇ ਅਨੁਮਾਨ ਅਨੁਸਾਰ ਅਜੇ ਤਕ 39 ਦੇ ਕਰੀਬ ਘਰੇਲੂ ਏਅਰਲਾਈਨਜ਼ ਰੱਦ ਹੋਈਆਂ ਹਨ, ਜੋ ਚੀਨ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ, ਜੇਦਾਹ ਅਤੇ ਜਾਪਾਨ ਵੱਲ ਜਾਣ ਵਾਲੀਆਂ ਸਨ। ਵਧੇਰੇ ਉਡਾਣਾਂ ਇੰਡਸਟਰੀ ਲੀਡਰ ਇੰਡੀਗੋ ਵਲੋਂ ਰੱਦ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਨੈਸ਼ਨਲ ਕੈਰੀਅਰ ਏਅਰ ਇੰਡੀਆ ਨੇ ਉਡਾਣਾਂ ਰੱਦ ਕੀਤੀਆਂ ਹਨ । ਜਿਥੋਂ ਤੱਕ ਏਅਰ ਇੰਡੀਆ ਦੀ ਸੇਲ ਦੀ ਗੱਲ ਹੈ ਕੋਰੋਨਾ ਵਾਇਰਸ ਕਾਰਣ ਇਸ ’ਚ ਦਿਲਚਸਪੀ ਲੈਣ ਵਾਲਿਆਂ ਲਈ ਡੈੱਡਲਾਈਨ ਨੂੰ ਵਧਾਇਆ ਜਾ ਸਕਦਾ ਹੈ। ਭਾਰਤੀ ਗੈਰ-ਹਵਾਬਾਜ਼ੀ ਬੋਲੀਕਰਤਾ ਇਸ ਸਮੇਂ ਇਸ ’ਚ ਘੱਟ ਦਿਲਚਸਪੀ ਦਿਖਾ ਰਹੇ ਹਨ। ਏਅਰ ਇੰਡੀਆ ਨੂੰ ਲੈਣ ਲਈ ਸਾਰਿਆਂ ਲਈ ਕਈ ਪਰੇਸ਼ਾਨੀਆਂ ਹਨ। ਏਅਰ ਇੰਡੀਆ ਦੀ ਸੇਲ ਦੀਆਂ ਸੰਭਾਵਨਾਵਾਂ ਕੋਰੋਨਾ ਨਾਲ ਪ੍ਰਭਾਵਿਤ ਹੋਈਆਂ ਹਨ।


author

Bharat Thapa

Content Editor

Related News