ਇਜ਼ਰਾਈਲ ਦੇ ਲਈ ਜੰਗਬੰਦੀ ਹਾਰ ਵਰਗੀ ਹੋਵੇਗੀ

Saturday, Aug 03, 2024 - 05:16 PM (IST)

ਟਾਰਨਟਿਨੋ ਦੀ ਫਿਲਮ ‘ਜੈਂਗੋ ਅਨਚੇਨਡ’ ਦਾ ਜ਼ਾਲਮਾਨਾ ਯਥਾਰਥਵਾਦ ਸ਼ਾਇਦ ਹਾਜ਼ਮੇ ਦੇ ਕਮਜ਼ੋਰ ਲੋਕਾਂ ਨੂੰ ਵੀ ਉਲਟੀ ਕਰਵਾ ਦੇਵੇ। ਅਮਰੀਕਾ ਦੇ ਦੂਰ-ਦੁਰੇਡੇ ਦੱਖਣ ’ਚ ਰਹਿਣ ਵਾਲਾ ਇਕ ਸ਼ਵੇਤ ਬਾਗਾਨ ਮਾਲਕ ਆਪਣੇ ਲਿਵਿੰਗ ਰੂਮ ’ਚ ਸੋਫੇ ’ਤੇ ਬੈਠਾ ਹੋਇਆ 2 ਮਜ਼ਬੂਤ ਗੁਲਾਮਾਂ ਨੂੰ ਲੜਦੇ ਹੋਏ ਦੇਖਦਾ ਹੈ, ਦੋਵੇਂ ਘੱਟੋ-ਘੱਟ ਉਦੋਂ ਤੱਕ ਲੜਦੇ ਹਨ ਜਦੋਂ ਤੱਕ ਕਿ ਉਨ੍ਹਾਂ ’ਚੋਂ ਇਕ ਦੂਜੇ ਦੀਆਂ ਅੱਖਾਂ ਨਹੀਂ ਕੱਢ ਲੈਂਦਾ।

ਬਾਹਰ, ਭੇੜੀਏ ਨਾਲੋਂ ਵੀ ਵੱਡੇ ਭੁੱਖੇ ਕੁੱਤਿਆਂ ਦਾ ਇਕ ਝੁੰਡ ਇਕ ਗੁਲਾਮ ’ਤੇ ਛੱਡ ਦਿੱਤਾ ਜਾਂਦਾ ਹੈ ਜੋ ਦਰੱਖਤ ’ਤੇ ਚੜ੍ਹਨ ਦੀ ਫਜ਼ੂਲ ਕੋਸ਼ਿਸ਼ ਕਰਦਾ ਹੈ।

ਲੀਅਰ ਜੰਗਲ ’ਚ ਰੋਂਦੇ ਹੋਏ ਕਹਿੰਦਾ ਹੈ, ‘‘ਜਿਵੇਂ ਆਵਾਰਾ ਲੜਕਿਆਂ ਲਈ ਮੱਖੀਆਂ ਹਨ, ਉਵੇਂ ਹੀ ਅਸੀਂ ਭਗਵਾਨ ਲਈ ਵੀ ਹਾਂ, ਉਹ ਸਾਨੂੰ ਆਪਣੇ ਮਨੋਰੰਜਨ ਲਈ ਮਾਰਦੇ ਹਨ।’’

ਬੇਂਜਾਮਿਨ ਨੇਤਨਯਾਹੂ ਨੇ ਕੈਪੀਟਲ ਹਿੱਲ ’ਚ ਅਮਰੀਕੀ ਕਾਂਗਰਸੀਆਂ ਤੋਂ ਜੋ ਕੁਝ ਵੀ ਕਢਵਾਇਆ, ਉਨ੍ਹਾਂ ਦੇ ਸਾਹਮਣੇ ਸਾਰੇ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਵਾਲੇ ਫਿੱਕੇ ਪੈ ਗਏ। ਉਹ ਆਪਣੀਆਂ ਸੀਟਾਂ ’ਤੇ ਕਿੱਲਾਂ ਵਾਂਗ ਖੜ੍ਹੇ ਹੋਣ ਤੋਂ ਨਹੀਂ ਰੁਕ ਰਹੇ ਸਨ।

ਇਹ ਪਹਿਲੀ ਵਾਰ ਨਹੀਂ ਹੈ ਜਦ ਨੇਤਨਯਾਹੂ ਨੇ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਆਪਣੇ ਪੱਖ ’ਚ ਕੀਤਾ ਹੋਵੇ। ਕਾਂਗਰਸ ਨੇ 4 ਮੌਕਿਆਂ ’ਤੇ ਨੇਤਨਯਾਹੂ ਦੀ ਕੋਰੀਓਗ੍ਰਾਫੀ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਧ ਵਾਰ ਹਾਜ਼ਰ ਹੋਣ ਦੇ ਮਾਮਲੇ ’ਚ ਵਿੰਸਟਨ ਚਰਚਿਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।

ਇਕ ਵਾਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਸ਼ਿੰਗਟਨ ’ਚ ਉਨ੍ਹਾਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਸੀ। ਨੇਤਨਯਾਹੂ ਨੇ ਵ੍ਹਾਈਟ ਹਾਊਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ, ਲੋਕਾਂ ਨੇ ਇਕ ਤੋਂ ਬਾਅਦ ਇਕ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।

ਇਜ਼ਰਾਈਲ ਦਾ ਗੈਰ-ਸਾਧਾਰਨ ਪ੍ਰਭਾਵ ਵਾਸ਼ਿੰਗਟਨ ਨੂੰ ਕੀ ਸਮਝਾਉਂਦਾ ਹੈ? ਮੈਂ ਪ੍ਰਧਾਨ ਮੰਤਰੀ ਯਿਤਜਾਕ ਸ਼ਮੀਰ, ਯਿਤਜਾਕ ਰਾਬਿਨ, ਸ਼ਿਮੋਨ ਪੇਰੇਜ ਅਤੇ ਨੇਤਨਯਾਹੂ ਦੀ ਇੰਟਰਵਿਊ ਲਈ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਨੇਤਨਯਾਹੂ ਆਪਣੇ ਅਮਰੀਕਾ ਨੂੰ ਬਾਕੀ ਸਾਰਿਆਂ ਨਾਲੋਂ ਬਿਹਤਰ ਜਾਣਦੇ ਹਨ।

ਇਸ ਦੇ ਪਿੱਛੇ ਸੌਖਾ ਕਾਰਨ ਹੈ। ਹਾਰਵਰਡ ਅਤੇ ਐੱਮ. ਆਈ. ਟੀ. ’ਚ ਪੜ੍ਹਨ ਦੌਰਾਨ ਉਨ੍ਹਾਂ ਨੂੰ ਇਕ ਵਿਆਪਕ ਅਸਰਦਾਰ ਨੈੱਟਵਰਕ ਮਿਲਿਆ ਜਿਸ ਨੂੰ ਉਨ੍ਹਾਂ ਨੇ ਸਖਤ ਮਿਹਨਤ ਨਾਲ ਤਿਆਰ ਕੀਤਾ ਹੈ।

1984 ਤੋਂ 1988 ਤੱਕ ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਰਾਜਦੂਤ ਦੇ ਰੂਪ ’ਚ ਉਨ੍ਹਾਂ ਦੇ ਕਾਰਜਕਾਲ ਨੇ ਉਨ੍ਹਾਂ ਨੂੰ ਨਿਊਯਾਰਕ ਅਤੇ ਕੈਲੀਫੋਰਨੀਆ ’ਚ ਯਹੂਦੀਆਂ ਨਾਲ ਆਪਣੇ ਸਬੰਧਾਂ ਨੂੰ ਵਧਾਉਣ ਤੇ ਮਜ਼ਬੂਤ ਕਰਨ ’ਚ ਮਦਦ ਕੀਤੀ। ਤੇਲ ਅਵੀਵ ਤੋਂ ਬਾਅਦ ਨਿਊਯਾਰਕ ’ਚ ਯਹੂਦੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸ਼ਹਿਰ ਹੈ।

ਮਾਹਿਰਾਂ ਨੇ ਯੂ. ਐੱਸ. ’ਚ ਇਜ਼ਰਾਈਲੀ ਲਾਬੀ ਨੂੰ ਇਕ ਅਜਿਹੀ ਸੰਸਥਾ ਦੇ ਰੂਪ ’ਚ ਦਿਖਾਇਆ ਹੈ ਜੋ ਅਮਰੀਕੀ ਵਿਦੇਸ਼ ਨੀਤੀ ਨੂੰ ਇਜ਼ਰਾਈਲ ਦੇ ਹਿੱਤਾਂ ਨਾਲ ਜੋੜਦੀ ਹੈ।

ਅਸਲ ’ਚ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨ ਮਿਯਰਸਚਾਈਮਰ ਅਤੇ ਹਾਰਵਰਡ ਦੇ ਪ੍ਰੋਫੈਸਰ ਸਟੀਫਨ ਵਾਲਟ ਵੱਲੋਂ ਇਸ ਵਿਸ਼ੇ ’ਤੇ ਇਕ ਬੁਨਿਆਦੀ ਕੰਮ ‘ਇਜ਼ਰਾਈਲ ਲਾਬੀ ਅਤੇ ਅਮਰੀਕੀ ਵਿਦੇਸ਼ ਨੀਤੀ’ ਦੱਸਦਾ ਹੈ ਕਿ ਅਮਰੀਕੀ ਸੰਸਥਾਨਾਂ ਦੀਆਂ ਸਾਰੀਆਂ ਬਰਾਂਚਾਂ ’ਚ ਲਾਬੀ ਦੇ ਜਾਲ ਕਿੰਨੇ ਡੂੰਘੇ ਹਨ।

ਫੌਜੀ ਸਟੀਕਤਾ ਅਤੇ ਗੈਰ-ਸਾਧਾਰਨ ਚਾਪਲੂਸੀ ਦੇ ਮਿਸ਼ਰਨ ਨਾਲ ਜੰਪਿੰਗ ਜੈਕ ਅਭਿਆਸ ਕਰਨ ਵਾਲੇ ਅਮਰੀਕੀ ਲੋਕਾਂ ਦੇ ਪ੍ਰਤੀਨਿਧੀਆਂ ਦਾ ਵਰਨਣ ਕਰਨ ਲਈ ਸ਼ਰਮਨਾਕ ਇਕ ਹੌਲਾ ਸ਼ਬਦ ਹੈ।

ਕੀ ਇਜ਼ਰਾਈਲ ਨਾਲ ਸਬੰਧਤ ਮਾਮਲਿਆਂ ’ਚ ਅਮਰੀਕੀ ਲੋਕਤੰਤਰ ’ਚ ਲੋਕਾਂ ਦਾ ਕੋਈ ਮਹੱਤਵ ਨਹੀਂ ਹੈ? ਕੀ ਇਹ ਸਿਰਫ ਪੂੰਜੀਦਾਤਿਆਂ ਅਤੇ ਲਾਬੀ ਦੀ ਇਕ ਸਰਕਸ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਕਿਸੇ ਵੀ ਸੁਧਾਰ ਨੂੰ ਸਫਲਤਾ ਨਾਲ ਅਸਫਲ ਕਰ ਦੇਵੇਗੀ ਭਾਵੇਂ ਹੀ ਬੰਦੂਕ ਹਿੰਸਾ ਨਾਲ ਹਰ ਰੋਜ਼ ਆਜ਼ਾਦ ਧਰਤੀ ’ਤੇ 12 ਸਕੂਲੀ ਬੱਚੇ ਮਾਰੇ ਜਾਂਦੇ ਹੋਣ।

1948 ਦੀ ਨਕਬਾ ਜਾਂ ਤਬਾਹੀ ਭਿਆਨਕ ਸੀ ਜਦ ਇਜ਼ਰਾਈਲ ਦੇ ਪਿੰਡਾਂ ਨੂੰ ਫਿਲਸਤੀਨੀਆਂ ਤੋਂ ਖਾਲੀ ਕਰਵਾ ਦਿੱਤਾ ਗਿਆ ਸੀ। ਅੱਗੇ ਵੀ ਇਸ ਤਰ੍ਹਾਂ ਦੀਆਂ ਖੌਫਨਾਕ ਗੱਲਾਂ ਹੋਈਆਂ ਹਨ ਪਰ ਮੌਜੂਦਾ ਜ਼ੁਲਮ ਦੀ ਅੰਤਹੀਣਤਾ ਫਿਲਸਤੀਨੀਆਂ ਲਈ ਬਿਹਤਰ ਭਵਿੱਖ ਦਾ ਅਗਰਦੂਤ ਹੈ।

ਸਾਰੇ ਪਿਛਲੇ ਵਿਨਾਸ਼ ਇਜ਼ਰਾਈਲ ਦੇ ਆਤਮ-ਵਿਸ਼ਵਾਸ ਦਾ ਨਤੀਜਾ ਸਨ। ਇਜ਼ਰਾਈਲ ਜਾਣਦਾ ਸੀ ਕਿ ਉਸ ਦੇ ਸਾਰੇ ਨਖਰੇ ਨਜ਼ਰਅੰਦਾਜ਼ ਕਰ ਦਿੱਤੇ ਜਾਣਗੇ ਅਤੇ ਕਦੀ-ਕਦਾਈਂ ਇਕਲੌਤੀ ਮਹਾਸ਼ਕਤੀ ਵੱਲੋਂ ਉਤਸ਼ਾਹਿਤ ਵੀ ਕੀਤੇ ਜਾਣਗੇ। ਰੱਖਿਆ ਸਕੱਤਰ ਕੈਸਪਰ ਵੇਨਬਰਗਰ ਦਾ ਇਜ਼ਰਾਈਲ ਨੂੰ ਮੱਧ ਪੂਰਬ ’ਚ ਅਮਰੀਕਾ ਦੇ ਨਾ ਡੁੱਬਣ ਵਾਲੇ ਜੰਗੀ ਬੇੜੇ ਦੇ ਰੂਪ ’ਚ ਪਰਿਭਾਸ਼ਿਤ ਕਰਨਾ ਸਹੀ ਸੀ। ਸਿਰਫ ਉਦੋਂ ਤੱਕ ਜਦੋਂ ਤੱਕ ਅਮਰੀਕਾ ਇਕ ਨਿਰਵਿਵਾਦ ਮਹਾਸ਼ਕਤੀ ਸੀ।

2008 ’ਚ ਲੇਹਮੈਨ ਬ੍ਰਦਰਜ਼ ਦੇ ਟਾਈਟੈਨਿਕ ਵਾਂਗ ਡੁੱਬਣ ਤੋਂ ਬਾਅਦ ਮਾਲਕੀ ਦੇ ਪਤਨ ਨੂੰ ਰੋਕਿਆ ਨਹੀਂ ਜਾ ਸਕਿਆ ਉਦਾਹਰਣ ਲਈ ਮਿਲਟਰੀ ਇੰਡਸਟ੍ਰੀਅਲ ਕੰਪਲੈਕਸ (ਐੱਮ. ਆਈ. ਸੀ.) ਵਰਗੇ ਕਈ ਅਮਰੀਕੀ ਸੰਸਥਾਨਾਂ ਨੇ ਆਪਣੀ ਚਮਕ ਗੁਆ ਦਿੱਤੀ ਹੈ।

ਇਸ ਮਸ਼ਹੂਰ ਐੱਮ. ਆਈ. ਸੀ. ਨੇ ਅਮਰੀਕਾ ਨੂੰ ਵੀਅਤਨਾਮ, ਇਰਾਕ ਜਿੱਤਣ ’ਚ ਸਮਰੱਥ ਨਹੀਂ ਬਣਾਇਆ ਹੈ ਅਤੇ ਅਸੀਂ ਅਗਸਤ 2021 ’ਚ 20 ਸਾਲਾਂ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਗੰਦੀ ਵਾਪਸੀ ਨੂੰ ਸਪੱਸ਼ਟ ਤੌਰ ’ਤੇ ਯਾਦ ਕਰਦੇ ਹਾਂ। ਐੱਮ. ਆਈ. ਸੀ. ਦੇਸ਼ਾਂ ਨੂੰ ਨਸ਼ਟ ਕਰਨ ’ਚ ਮਦਦ ਕਰ ਸਕਦਾ ਹੈ, ਜੰਗ ਜਿੱਤਣ ’ਚ ਨਹੀਂ।

ਪੁਤਿਨ ਨੂੰ ਯੂਕ੍ਰੇਨੀ ਰੰਗਮੰਚ ’ਚ ਉਕਸਾਉਣ ਦਾ ਇਕ ਮਕਸਦ ਅਮਰੀਕਾ ਨੂੰ ਗੁਆਚਿਆ ਵੱਕਾਰ ਵਾਪਸ ਦਿਵਾਉਣਾ ਵੀ ਸੀ। ਇਸ ਦੇ ਉਲਟ ਹੋਇਆ ਹੈ। ਮੰਦਭਾਗੇ ਕਾਰਨਾਂ ਕਾਰਨ ਜੋਅ ਬਾਈਡੇਨ ਨੂੰ ਬਾਹਰ ਹੋਣਾ ਪਿਆ। ਪੁਤਿਨ, ਸ਼ੀ ਜਿਨਪਿੰਗ ਦੇ ਭਰੋਸੇਮੰਦ ਹੱਥਾਂ ਨੂੰ ਫੜੇ ਹੋਏ ਇਕ ਗਲੋਬਲ ਸਿਆਸੀ ਨੇਤਾ ਦੇ ਰੂਪ ’ਚ ਸ਼ਲਾਘਾਯੋਗ ਲੱਗ ਰਹੇ ਹਨ। ਦੋਵੇਂ ਜੀ-7 ਤੋਂ ਅੱਗੇ ਬ੍ਰਿਕਸ ਦਾ ਰਸਤਾ ਤੈਅ ਕਰ ਰਹੇ ਹਨ।

ਇਸ ਦੌਰਾਨ ਨੇਤਨਯਾਹੂ ਨੇ ਖੁਦ ਨੂੰ ਇਕ ਕੋਨੇ ’ਚ ਰੱਖ ਲਿਆ ਹੈ। ਉਹ ਸ਼ੇਰ ਤੋਂ ਨਹੀਂ ਉਤਰ ਸਕਦਾ ਕਿਉਂਕਿ ਜੇ ਉਹ ਅਜਿਹਾ ਕਰੇਗਾ ਤਾਂ ਸ਼ੇਰ ਉਸ ਨੂੰ ਖਾ ਜਾਵੇਗਾ ਇਸ ਲਈ ਉਸ ਨੂੰ ਲੜਨਾ ਜਾਰੀ ਰੱਖਣਾ ਚਾਹੀਦਾ ਹੈ ਤੇ ਫਿਲਸਤੀਨੀਆਂ ’ਤੇ ਬੰਬਾਰੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਇਕ ਹੋਰ ਕਾਰਨ ਤੋਂ ਵੀ ਲੜਨਾ ਜਾਰੀ ਰੱਖਣਾ ਪਵੇਗਾ ਕਿਉਂਕਿ ਉਨ੍ਹਾਂ ਨੇ ਹਮਾਸ ’ਤੇ ਪੂਰਨ ਜਿੱਤ ਦਾ ਵਾਅਦਾ ਕੀਤਾ ਹੈ ਜੋ ਸਾਰੀਆਂ ਗਿਣਤੀਆਂ-ਮਿਣਤੀਆਂ ਦੇ ਅਨੁਸਾਰ ਇਕ ਅਸੰਭਵ ਮਤਾ ਹੈ।

ਲੋਕ ਭੁੱਲ ਜਾਂਦੇ ਹਨ ਕਿ ਸਾਊਦੀ ਅਰਬ ਦੇ ਨਾਲ ਅਮਰੀਕਾ ਦੇ ਸਬੰਧ 1948 ’ਚ ਇਜ਼ਰਾਈਲ ਦੇ ਨਿਰਮਾਣ ਤੋਂ ਪਹਿਲਾਂ ਦੇ ਹਨ। 1945 ’ਚ ਰਾਸ਼ਟਰਪਤੀ ਰੂਜ਼ਵੈਲਟ ਅਤੇ ਸਾਊਦੀ ਰਾਜਸ਼ਾਹੀ ਦੇ ਸੰਸਥਾਪਕ ਸ਼ਾਹ ਸਾਊਦ ਨੇ ਠੰਢੀ ਜੰਗ ਦੇ ਸਬੰਧ ’ਚ ਸੁਰੱਖਿਆ ਦੀ ਗਾਰੰਟੀ ਦੇ ਬਦਲੇ ’ਚ ਅਰਬ ਤੇਲ ਨੂੰ ਪੱਛਮ ਵੱਲੋਂ ਕਿਵੇਂ ਸਾਂਝਾ ਕੀਤਾ ਜਾਵੇਗਾ, ਇਸ ’ਤੇ ਸਮਝੌਤਿਆਂ ਦੀ ਪੁਸ਼ਟੀ ਕਰਨ ਲਈ ਸਵੇਜ ਨਹਿਰ ’ਚ ਯੂ. ਐੱਸ. ਐੱਸ. ਕਵਿੰਸੀ ’ਤੇ ਮੁਲਾਕਾਤ ਕੀਤੀ ਸੀ।

ਜਦੋਂ 1990-91 ’ਚ ਠੰਢੀ ਜੰਗ ਖਤਮ ਹੋਈ ਤਾਂ ਸੁਰੱਖਿਆ ਨੀਤੀਆਂ ਲਈ ਤੇਲ ਨੂੰ ਬਣਾਏ ਰੱਖਣ ਲਈ, ਅਰਬਾਂ ਨੂੰ ਡਰਾਉਣ ਲਈ ਈਰਾਨੀ ਕ੍ਰਾਂਤੀ, ਸ਼ੀਆ ਧੁਰੀ, ਇਸਲਾਮੀ ਅੱਤਵਾਦ ਨੂੰ ਲਿਆਂਦਾ ਗਿਆ।

ਇਸ ਲਈ ਚੀਨ ਦੇ ਦਬਾਅ ’ਚ ਆ ਕੇ ਸਾਊਦੀ ਅਰਬ ਨੇ ਤਹਿਰਾਨ ਨਾਲ ਹੱਥ ਮਿਲਾਇਆ ਹੈ। ਇਹ ਅਸਲ ’ਚ ਗਲੋਬਲ ਸਾਊਥ ’ਚ ਸ਼ਾਮਲ ਹੋ ਗਿਆ ਹੈ। ਇਹ ਇਜ਼ਰਾਈਲ ਨਹੀਂ ਕਰ ਸਕਦਾ। ਚੀਨ ਦੇ ਇਸ਼ਾਰੇ ’ਤੇ ਹਮਾਸ ਅਤੇ ਫਤਹਿ ਸਮੇਤ ਸਾਰੇ ਫਿਲਸਤੀਨੀ ਗਰੁੱਪ ਜੰਗ ਦੇ ਅਗਲੇ ਦਿਨ ਗਾਜ਼ਾ ਦੇ ਪ੍ਰਬੰਧਨ ਲਈ ਹੱਥ ਮਿਲਾਉਣ ’ਤੇ ਸਹਿਮਤ ਹੋ ਗਏ ਹਨ।

ਸਈਦ ਨਕਵੀ


Rakesh

Content Editor

Related News