ਸੜਕਾਂ ''ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੇ ਮਾੜੀਆਂ ਸਿਹਤ ਸਹੂਲਤਾਂ ਨਾਲ ਜੂਝ ਰਿਹਾ ਕਸਬਾ ਮੌੜ

01/21/2022 2:09:43 PM

ਮੌੜ : ਬਠਿੰਡਾ ਜ਼ਿਲ੍ਹੇ ਦਾ ਕਸਬਾ ਮੌੜ ਇੱਕ ਉਪਨਗਰ ਸ਼ਹਿਰ ਹੈ ਅਤੇ ਭਾਰਤੀ ਪੰਜਾਬ ਵਿੱਚ ਬਠਿੰਡਾ ਜ਼ਿਲ੍ਹੇ ਦਾ ਇੱਕ ਨਗਰ ਕੌਂਸਲ ਹੈ। ਇਥੇ ਇੱਕ ਮਿਊਂਸੀਪਲ ਕਮੇਟੀ ਹੈ, ਜੋ ਬਠਿੰਡਾ-ਦਿੱਲੀ ਰੇਲਵੇ ਲਾਈਨ ਅਤੇ ਬਠਿੰਡਾ-ਮੋਹਾਲੀ ਰਾਜ ਮਾਰਗ 'ਤੇ ਸਥਿਤ ਹੈ। ਇਸ ਰਾਜ ਮਾਰਗ ਨੂੰ ਹੁਣ ਰਾਸ਼ਟਰੀ ਰਾਜਮਾਰਗ NH 148B ਵਿੱਚ ਅੱਪਗ੍ਰੇਡ ਕੀਤਾ ਗਿਆ ਹੈ। ਮੌੜ ਇੱਕ ਤਹਿਸੀਲ ਹੈ ਅਤੇ ਮਾਨਸਾ, ਰਾਮਪੁਰਾ ਫੂਲ ਤੇ ਬਠਿੰਡਾ ਇਸ ਦੇ ਨੇੜਲੇ ਸ਼ਹਿਰ ਹਨ। ਇਹ ਸਥਾਨ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਮੌੜ ਕਸਬੇ ਵਿੱਚ ਸੀਵਰੇਜ ਦਾ ਨਿਕਾਸ ਇੱਕ ਵੱਡਾ ਮੁੱਦਾ ਹੈ। ਪਾਣੀ ਸੜਕਾਂ ’ਤੇ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਮੰਡੀ ਕਲਾਂ ਨੇੜੇ ਲਸਾੜਾ ਡਰੇਨ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਇਆ ਗਿਆ ਸੀ ਅਤੇ ਇਸ ਦੇ ਨਿਕਾਸ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਪਾਈਪਾਂ ਲੀਕ ਹੋਣ ਕਾਰਨ ਸਿਸਟਮ ਫੇਲ੍ਹ ਹੋ ਗਿਆ। ਸਿਹਤ ਵਿਭਾਗ ਵਿੱਚ ਸਟਾਫ਼ ਦੀ ਘਾਟ ਕਾਰਨ ਵੀ ਕੰਮ ਵਿੱਚ ਵਿਘਨ ਪੈਂਦਾ ਹੈ। ਇੱਥੋਂ ਤੱਕ ਕਿ ਪੋਸਟਮਾਰਟਮ ਵੀ ਨਹੀਂ ਕਰਵਾਇਆ ਜਾਂਦਾ, ਜਿਸ ਕਾਰਨ ਲੋਕ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਜਾਣ ਲਈ ਮਜਬੂਰ ਹਨ। ਐਂਬੂਲੈਂਸਾਂ ਦੀ ਹਾਲਤ ਵੀ ਖਰਾਬ ਹੈ। ਨੇਤਾ ਵਿਕਾਸ ਦੇ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ ਪਰ ਇੰਝ ਲੱਗਦਾ ਹੈ ਕਿ ਸਾਰੀਆਂ ਸੱਤਾਧਾਰੀ ਪਾਰਟੀਆਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਇੰਨੇ ਸਾਲ ਔਖੀਆਂ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖ਼ਿਰ ਰਵਿਦਾਸੀਆ ਸਮਾਜ ’ਤੇ ਹੀ ਕਿਉਂ ਪਾਏ ਜਾ ਰਹੇ ਹਨ ਡੋਰੇ

ਮੌੜ ਵਿੱਚ 2017 ਦੀਆਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਇੱਕ ਸਿਆਸੀ ਰੈਲੀ ਦੇ ਬਾਹਰ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 7 ਵਿਅਕਤੀ ਮਾਰੇ ਗਏ ਸਨ। ਘਟਨਾ ਨੂੰ ਯਾਦ ਕਰਦਿਆਂ ਇਲਾਕੇ ਦੇ ਲੋਕ ਅੱਜ ਵੀ ਸਹਿਮ ਜਾਂਦੇ ਹਨ। ਸੂਬਾ ਸਰਕਾਰ ਵੱਲੋਂ ਇਸ ਕੇਸ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਕਰਕੇ ਲੋਕਾਂ ਵਿੱਚ ਨਾਰਾਜ਼ਗੀ ਹੈ ਕਿਉਂਕਿ ਕਰੀਬ 5 ਸਾਲ ਬੀਤ ਚੁੱਕੇ ਹਨ ਪਰ ਇਸ ਕੇਸ ਵਿੱਚ ਕੋਈ ਸਫਲਤਾ ਨਹੀਂ ਮਿਲੀ। ਮੌੜ ਇੱਕ ਨਵਾਂ ਵਿਧਾਨ ਸਭਾ ਖੇਤਰ ਹੈ, ਜੋ 2009 ਵਿੱਚ ਹੱਦਬੰਦੀ ਤੋਂ ਬਾਅਦ ਬਣਾਇਆ ਗਿਆ। ਇਲਾਕੇ ਵਿੱਚ ਅੱਜ ਵੀ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਮੌੜ ਨੂੰ 2013 ਵਿੱਚ ਇੱਕ ਸਬ-ਡਵੀਜ਼ਨ ਵਿੱਚ ਅਪਗ੍ਰੇਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ’ਤੇ ਮਾਣਹਾਨੀ ਦਾ ਮੁਕੱਦਮਾ ਠੋਕਣਗੇ ਮੁੱਖ ਮੰਤਰੀ ਚਰਨਜੀਤ ਚੰਨੀ

ਪਿਛਲੇ ਰੁਝਾਨ

2009 'ਚ ਮੌੜ ਹਲਕਾ ਬਣਾਇਆ ਗਿਆ ਸੀ। 2012 ਦੀਆਂ ਚੋਣਾਂ 'ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਇੱਥੋਂ ਜਿੱਤੇ ਸਨ, ਜਦਕਿ 2017 'ਚ ਲੋਕਾਂ ਨੇ 'ਆਪ' ਉਮੀਦਵਾਰ ਜਗਦੇਵ ਕਮਾਲੂ ਨੂੰ ਵੋਟਾਂ ਪਾ ਕੇ ਜਿਤਾਇਆ, ਜਿਨ੍ਹਾਂ ਨੇ 62,228 ਹਾਸਲ ਕੀਤੀਆਂ ਪਰ ਬਾਅਦ 'ਚ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਇਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਨੂੰ 47,605 ਪਈਆਂ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਲਗਭਗ 5,000 ਵੋਟਾਂ ਦੀ ਲੀਡ ਮਿਲੀ ਸੀ।

ਵੋਟਰਾਂ ਦੀ ਤਾਕਤ

ਕੁੱਲ ਵੋਟਰ - 1,66,417

ਪੁਰਸ਼ - 87,713

ਔਰਤ - 78,700

ਤੀਜਾ ਲਿੰਗ - 2

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਲੈ ਸਕਦੀ ਹੈ ਇਹ ਫ਼ੈਸਲਾ

ਲੋਕਾਂ ਦੀਆਂ ਮੁੱਖ ਸਮੱਸਿਆਵਾਂ

ਸੜਕਾਂ 'ਤੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ
ਮਾੜੀਆਂ ਸਿਹਤ ਸਹੂਲਤਾਂ
ਨਸ਼ੇ ਦੀ ਵਿਕਰੀ
ਟੋਇਆਂ ਨਾਲ ਭਰੀਆਂ ਸੜਕਾਂ

ਇਹ ਵੀ ਪੜ੍ਹੋ : ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਜਨਸੰਖਿਆ

2011 ਦੀ ਮਰਦਮਸ਼ੁਮਾਰੀ ਅਨੁਸਾਰ ਮੌੜ ਦੀ ਆਬਾਦੀ 31,849 ਸੀ। ਮਰਦ ਆਬਾਦੀ ਦਾ 53% ਅਤੇ ਔਰਤਾਂ 47% ਹਨ। ਮੌੜ ਦੀ ਔਸਤ ਸਾਖਰਤਾ ਦਰ 78% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ। ਮਰਦ ਸਾਖਰਤਾ 85% ਹੈ ਅਤੇ ਔਰਤਾਂ ਦੀ ਸਾਖਰਤਾ 79% ਹੈ। ਮੌੜ ਵਿੱਚ 13% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।

ਉਦਯੋਗ

ਮੌੜ ਗੁਣਵੱਤਾ ਦੇ ਨਾਲ-ਨਾਲ ਮਾਤਰਾ ਵਿੱਚ ਵੀ ਸਰ੍ਹੋਂ ਦੀ ਫ਼ਸਲ ਲਈ ਮਸ਼ਹੂਰ ਹੈ। ਇਸ ਖੇਤਰ ਵਿੱਚ ਬਹੁਤ ਸਾਰੀਆਂ ਮਿੱਲਾਂ ਹਨ, ਜੋ ਭਾਰਤ ਵਿੱਚ ਹੋਰ ਕਿਤੇ ਪਾਈ ਜਾਣ ਵਾਲੀ ਔਸਤ ਗੁਣਵੱਤਾ ਨਾਲੋਂ ਉੱਚ ਗੁਣਵੱਤਾ ਵਾਲਾ ਸਰ੍ਹੋਂ ਦਾ ਤੇਲ ਕੱਢਦੀਆਂ ਹਨ। ਇਸ ਲਈ ਇਹ ਕਪਾਹ ਗਿੰਨਿੰਗ ਅਤੇ ਸਪਿਨਿੰਗ ਉਦਯੋਗ ਦਾ ਹੱਬ ਬਣ ਰਿਹਾ ਹੈ। 

ਮੌੜ ਨੇੜੇ ਸਰਕਾਰੀ ਸਿਹਤ ਕੇਂਦਰ

1) ਰਾਮ ਨਗਰ, ਸਬ ਸੈਂਟਰ ਰਾਮ ਨਗਰ, ਰਾਮ ਨਗਰ ਦੀ ਸਰਕਾਰੀ ਧਰਮਸ਼ਾਲਾ, ਨੇੜੇ ਗੁਰਦੁਆਰਾ ਸਾਹਿਬ ਰਾਮ ਨਗਰ।
2) ਸੀ.ਐੱਚ.ਸੀ. ਰਾਮਾਂ ਮੰਡੀ, ਨੇੜੇ ਪੁਲਸ ਸਟੇਸ਼ਨ
3) ਰਾਮਨਗਰ, ਨੇੜੇ ਸਰਕਾਰੀ ਹਾਈ ਸਕੂਲ

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਲੈ ਸਕਦੀ ਹੈ ਇਹ ਫ਼ੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News