ਮੋਟਰਸਾਈਕਲ ਚੋਰੀ, ਮਾਲਕਾਂ ਨੇ ਪੁਲਸ ਕੋਲ ਲਗਾਈ ਕਾਰਵਾਈ ਦੀ ਗੁਹਾਰ
Wednesday, Feb 05, 2025 - 06:12 PM (IST)
![ਮੋਟਰਸਾਈਕਲ ਚੋਰੀ, ਮਾਲਕਾਂ ਨੇ ਪੁਲਸ ਕੋਲ ਲਗਾਈ ਕਾਰਵਾਈ ਦੀ ਗੁਹਾਰ](https://static.jagbani.com/multimedia/2025_1image_17_55_104151979punjabpolice.jpg)
ਬੁਢਲਾਡਾ (ਮਨਜੀਤ) : ਸਥਾਨਕ ਸ਼ਹਿਰ ਦੇ ਭੀਖੀ ਰੋਡ ਸੰਘਣੀ ਅਬਾਦੀ ਵਿਚ ਸਥਿਤ ਪਵਨ ਹਸਪਤਾਲ ਦੇ ਬਾਹਰ ਖੜ੍ਹੇ ਇਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਜਗਦੀਸ਼ ਰਾਏ ਗਰਗ ਪੁੱਤਰ ਬਚਨਾ ਰਾਮ ਵਾਰਡ ਨੰ : 19 ਬੁਢਲਾਡਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਬੇਟਾ ਪਵਨ ਹਸਪਤਾਲ ਵਿਖੇ ਆਪਣੇ ਬਿਮਾਰ ਗੁਆਂਢੀ ਦਾ ਪਤਾ ਲੈਣ ਗਏ ਸੀ।
ਇਸ ਦੌਰਾਨ ਜਦੋਂ ਉਹ ਹਸਪਤਾਲ ਤੋਂ ਵਾਪਸ ਬਾਹਰ ਆਇਆ ਤਾਂ ਉੱਥੇ ਉਸ ਦਾ ਮੋਟਰ ਸਾਈਕਲ ਚੋਰ ਚੋਰੀ ਕਰਕੇ ਲੈ ਗਏ ਸੀ। ਉਸ ਤੋਂ ਬਾਅਦ ਉਸ ਨੇ ਆਂਢ-ਗੁਆਂਢ ਵਿਚੋਂ ਪੁੱਛਿਆ ਅਤੇ ਦੇਰ ਸ਼ਾਮ ਉਸ ਨੇ ਗੁੰਮ ਹੋਏ ਮੋਟਰਸਾਈਕਲ ਦੀ ਥਾਣਾ ਸਿਟੀ ਬੁਢਲਾਡਾ ਵਿਖੇ ਦਰਖਾਸਤ ਦੇ ਕੇ ਮੋਟਰਸਾਈਕਲ ਦੀ ਭਾਲ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੋਟਰ ਸਾਈਕਲ ਹੀਰੋ-ਹਾਂਡਾ ਪੀ.ਬੀ 31 ਜੀ 6690 ਨੰਬਰ ਹੈ।