ਗਣਤੰਤਰ ਦਿਵਸ ਮੌਕੇ ਵਧੀਆ ਪ੍ਰਦਰਸ਼ਨ ਕਰਨ 'ਤੇ ਫੌਜੀ ਬੈਂਡ ਦੀ ਟੀਮ ਨੂੰ ਮਿਲਿਆ ਨਕਦ ਇਨਾਮ

01/28/2020 5:07:16 PM

ਮਾਨਸਾ (ਮਿੱਤਲ) : 71ਵੇਂ ਗਣਤੰਤਰ ਦਿਵਸ ਮੌਕੇ ਫੌਜੀ ਬੈਂਡ ਦੀ ਅਗਵਾਈ ਕਰ ਰਹੇ ਰਵੀ ਕੁਮਾਰ ਦੀ ਟੀਮ ਨੂੰ ਐੱਸ.ਐੱਸ.ਪੀ. ਨਰਿੰਦਰ ਭਾਰਗਵ ਵੱਲੋਂ 21000 ਰੁਪਏ ਨਕਦ ਰਾਸ਼ੀ ਦਾ ਇਨਾਮ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟੀਮ ਨੇ ਪਰੇਡ ਵਿਚ ਚੰਗੀ ਕਾਰਗੁਜਾਰੀ ਦਿਖਾਈ ਹੈ, ਜਿਸ ਕਰਕੇ ਉਨ੍ਹਾਂ ਦੀ ਹੋਂਸਲਾ ਅਫਜਾਈ ਕਰਨੀ ਬਣਦੀ ਹੈ।

ਜ਼ਿਕਰਯੋਗ ਹੈ ਕਿ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਦਾ ਕੀਤੀ। ਫੌਜੀ ਬੈਂਡ ਦੀ ਅਗਵਾਈ ਆਰਮੀ ਦੇ ਰਵੀ ਕੁਮਾਰ ਕਰ ਰਹੇ ਸਨ। ਡਾ: ਭਾਰਗਵ ਨੇ ਸਮੁੱਚੀ ਪਰੇਡ ਦੇਖਣ ਤੋਂ ਬਾਅਦ ਰਵੀ ਕੁਮਾਰ ਦੀ ਫੌਜ ਬੈਂਡ ਟੀਮ ਨੂੰ ਬੁਲਾਇਆ ਅਤੇ 21000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਮੰਤਰੀ ਆਸ਼ੂ ਵੱਲੋਂ ਵੀ ਟੀਮ ਨੂੰ ਸਨਮਾਨਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਚੇਅਰਮੈਨ ਪ੍ਰੇਮ ਮਿੱਤਲ, ਐੱਮ.ਐੱਲ.ਏ ਨਾਜਰ ਸਿੰਘ ਮਾਨਸ਼ਾਹੀਆ ਆਦਿ ਮੌਜੂਦ ਸਨ।


cherry

Content Editor

Related News