ਰਾਤ ਸਮੇਂ ਬਿਜਲੀ ਦੇ ਲੰਬੇ ਕੱਟਾਂ ਮਚਾਈ ਹਾਹਾਕਾਰ, ਲੋਕ ਪ੍ਰੇਸ਼ਾਨ : ਦਰਸ਼ਨ ਸਿੰਘ
Sunday, Apr 26, 2026 - 10:49 PM (IST)
ਬੁਢਲਾਡਾ, (ਬਾਂਸਲ)- ਬਿਜਲੀ ਵਿਭਾਗ ਦੇ ਲੰਬੇ ਕੱਟਾਂ ਕਰ ਕੇ ਲੋਕਾਂ 'ਚ ਰੋਸ ਤੇਜ ਹੋ ਰਿਹਾ ਹੈ। ਲੋਕਾਂ 'ਚ ਰੋਸ ਹੈ ਕਿ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਦਾ ਝਾਂਸਾ ਦੇਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦ ਕਿ ਬਿਜਲੀ ਆ ਨਹੀਂ ਰਹੀ। ਇਕ ਪਾਸੇ ਪਾਰਾ ਵੱਧ ਰਿਹਾ ਹੈ ਅਤੇ ਗਰਮੀ ਦਾ ਕਹਿਰ ਜ਼ੋਰਾਂ 'ਤੇ ਹੈ। ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਰਾਤ ਸਮੇਂ ਅਣ ਐਲਾਨੇ ਲੰਬੇ ਕੱਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਦਾ ਹੈ। ਹੁਣ ਪਿੰਡਾਂ ਦੇ ਕਿਸਾਨ ਅਤੇ ਸ਼ਹਿਰੀ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਧਰਨਿਆਂ 'ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਸਾਰੀ ਸਾਰੀ ਰਾਤ ਬਿਜਲੀ ਨਾ ਆਉਣ ਕਰ ਕੇ ਲੋਕ ਗਰਮੀ ਅਤੇ ਮੱਛਰਾਂ ਕਰ ਕੇ ਸਾਰੀ-ਸਾਰੀ ਰਾਤ ਜਾਗ ਕੇ ਲੰਘਾਉਂਦੇ ਹਨ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਦਰਸ਼ਨ ਸਿੰਘ ਗੁਰਨੇ ਕਲਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਖੇਤ ਕੰਮ ਕਰ ਕੇ ਸਰੀਰ 'ਤੇ ਰੂੜੀ ਅਤੇ ਕੰਡ ਲੜਦੀ ਹੈ, ਘਰ ਪੁੱਜਦੇ ਹਨ ਤਾਂ ਅੱਗੋਂ ਬਿਜਲੀ ਨਹੀਂ ਹੁੰਦੀ, ਜਿਸ ਕਰ ਕੇ ਬਜ਼ੁਰਗ ਅਤੇ ਬੱਚੇ ਵੀ ਸਾਰੀ-ਸਾਰੀ ਰਾਤ ਵਿਲਕਦੇ ਰਹਿੰਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਥਰਮਲ ਖਰੀਦਣ ਦਾ ਦਾਅਵਾ ਕੀਤਾ ਸੀ ਪਰ ਗਰਮੀ ਸ਼ੁਰੂ ਹੋਣ ਨਾਲ ਹੀ ਲੱਗਦੇ ਕੱਟਾਂ ਕਰ ਕੇ ਸਰਕਾਰ ਦੀ ਅਸਲੀਅਤ ਸਾਹਮਣੇ ਆ ਗਈ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਦੇ ਕੱਟਾਂ ਦਾ ਹੱਲ ਨਾ ਹੋਇਆ ਤਾਂ ਲੋਕ ਧਰਨੇ ਦੇਣ ਲਈ ਮਜਬੂਰ ਹੋਣਗੇ।
