ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

11/15/2018 1:24:13 PM

ਬਠਿੰਡਾ (ਜ.ਬ.)- ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਆਪਣੀ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਵਿਭਾਗ ਦੇ ਸਾਰੇ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੀ ਅਗਵਾਈ ’ਚ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ। ਇਸ ਮੌਕੇ ਜੁਆਇੰਟ ਫੋਰਮ ਆਫ ਆਲ ਯੂਨੀਅਨਸ ਐਂਡ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਹਨ ਪਰ ਪ੍ਰਬੰਧਨ ਤੇ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤੀਜੀ ਪੇ-ਰਿਵੀਜਨ ਕੀਤੀ ਜਾਵੇ, ਪੈਨਸ਼ਨ ਦੇ ਮਾਮਲੇ ਵਿਚ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਬੀ. ਐੱਸ. ਐੱਨ. ਐੱਲ. ਨੂੰ 4-ਜੀ ਸਪੈਕਟ੍ਰਮ ਅਲਾਟ ਕੀਤਾ ਜਾਵੇ, ਮੁਲਾਜ਼ਮਾਂ ਦੀ ਪੈਨਸ਼ਨ ਰਿਵਾਇਜਡ ਕੀਤੀ ਜਾਵੇ ਅਤੇ ਦੂਜੀ ਪੀ. ਆਰ. ਸੀ. ਦੇ ਲੈਫਟ ਆਊਟ ਇਸ਼ੂ ਦਾ ਸਮਾਧਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਮੁਲਾਜ਼ਮਾਂ ਕੋਲ ਹਡ਼ਤਾਲ ਜਾਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚੇਗਾ। ਇਸ ਮੌਕੇ ਯੂਨੀਅਨਾਂ ਤੇ ਐਸੋਸੀਏਸ਼ਨ ਦੇ ਆਗੂਆਂ ਤਾਰਾ ਸਿੰਘ, ਕੁਲਭੂਸ਼ਣ ਜਿੰਦਲ, ਮਨੋਹਰ ਲਾਲ, ਰਾਮਦਾਸ ਸਿੰਘ ਸੋਢੀ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।


Related News