ਮਹਿਲਾ ਦਿਵਸ : ''''ਦਿੱਲੀ ਬਾਰਡਰਾਂ ਉੱਤੇ ਹੋਏ ਔਰਤਾਂ ਦੇ ਇਕੱਠ ਨੇ ਕਿਸਾਨ ਅੰਦੋਲਨ ਵਿਚ ਨਵੀਂ ਜਾਨ ਫੂਕੀ'''' - ਅਹਿਮ ਖ਼ਬਰਾਂ

03/08/2021 4:04:56 PM

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ''ਤੇ ਹੋ ਰਹੇ ਧਰਨਾ-ਪ੍ਰਦਰਸ਼ਨ ਦੌਰਾਨ ਅੱਜ ਔਰਤ ਦਿਹਾੜੇ ਮੌਕੇ ਟਿਕਰੀ ਤੇ ਸਿੰਘੂ ਬਾਰਡਰਾਂ ''ਤੇ ਕਿਸਾਨ ਔਰਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਦਿੱਲੀ ਬਾਰਡਰਾਂ ''ਤੇ ਪਹੁੰਚੀਆਂ ਹੋਈਆਂ ਹਨ। ਇਨ੍ਹਾਂ ਔਰਤਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਜਾਣ।

ਇਹ ਵੀ ਪੜ੍ਹੋ :

ਇੱਕ ਔਰਤ ਕਿਸਾਨ ਨੇ ਕਿਹਾ ਕਿਸਾਨ ਜਥੇਬੰਦੀਆਂ ਨੇ ਇਹ ਅਹਿਸਾਸ ਕੀਤਾ ਹੈ ਕਿ ਸਮਾਜ ਦੀ 50 ਫੀਸਦੀ ਅਬਾਦੀ ਨੂੰ ਪਿੱਛੇ ਛੱਡ ਕੇ ਸੰਘਰਸ਼ ਜ਼ਿਆਦਾ ਲੰਬਾ ਸਮਾਂ ਨਹੀਂ ਲੜਿਆ ਜਾ ਸਕਦਾ। ਉਨ੍ਹਾਂ ਕਿਹਾ ਔਰਤ ਕਿਸਾਨਾਂ ਦਾ ਅੱਜ ਇਕੱਠ ਲਾਸਾਨੀ ਤੇ ਇਤਿਹਾਸਕ ਹੈ।

ਸ਼ੁਰੂ ਤੋਂ ਹੀ ਭਾਵੇਂ ਔਰਤਾਂ ਆ ਰਹੀਆਂ ਸਨ ਪਰ ਹੁਣ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਔਰਤਾਂ ਨੇ ਇਕੱਠ ਨੇ ਕਿਸਾਨੀ ਸੰਘਰਸ਼ ਨੂੰ ਨਵੀਂ ਆਸ ਦਿਖਾਈ ਹੈ। ਇਸ ਇਕੱਠ ਨੇ ਸੰਘਰਸ਼ ਵਿਚ ਨਵੀਂ ਜਾਨ ਫੂਕੀ ਹੈ।

ਹਰਿਆਣਾ ਦੇ ਮਾਤਮ ਪਿੰਡ ਤੋਂ ਆਈ ਮੁਕੇਸ਼ ਨੇ ਕਿਹਾ ਕਿ ਅਸੀਂ ਇਕੱਠੇ ਹੋਕੇ ਸਾਰੇ ਪਿੰਡ ਤੋਂ ਆਈਆਂ ਹਾਂ, ਅਸੀਂ ਸੁੱਖ ਸਾਂਤੀ ਲਈ ਮੋਦੀ ਸਰਕਾਰ ਲਿਆਂਦੀ ਸੀ ਪਰ ਇਸ ਨੇ ਸਾਡੇ ਉੱਤੇ ਕਾਲੇ ਕਾਨੂੰਨ ਥੋਪੇ। ਸਾਡੇ 300 ਦੇ ਕਰੀਬ ਕਿਸਾਨ ਮਾਰੇ ਗਏ ਹਨ ਪਰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਅਤੇ ਅਸੀਂ 2024 ਤੱਕ ਦਾ ਰਾਸ਼ਣ ਬੰਨ੍ਹ ਕੇ ਆਏ ਹਾਂ।

ਪੈਟਰੋਲ-ਡੀਜ਼ਲ ਦੀ ਵਧਦੀ ਕੀਮਤ ''ਤੇ ਰਾਜ ਸਭਾ ਵਿੱਚ ਜ਼ੋਰਦਾਰ ਵਿਰੋਧ

ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਸੋਮਵਾਰ ਨੂੰ ਹੰਗਾਮੇ ਨਾਲ ਸ਼ੁਰੂ ਹੋਈ ਹੈ।

ਵਿਰੋਧੀ ਪਾਰਟੀਆਂ ਨੇ ਸਦਮ ਵਿੱਚ ਪੈਟਰੋਲ-ਡੀਜ਼ਲ ਦੇ ਵਧਦੀਆਂ ਕੀਮਤਾਂ ''ਤੇ ਚਰਚਾ ਦੀ ਮੰਗ ਕੀਤੀ ਹੈ ਪਰ ਸਪੀਕਰ ਐੱਮ ਵੈਂਕਈਆ ਨਾਇਡੂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।

ਰਾਜਸਭਾ ਦੀ ਕਾਰਵਾਈ ਲਗਾਤਾਰ ਦੂਜੀ ਵਾਰ ਦੁਪਹਿਰ 1 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਤਾਂ ਵਿਰੋਧੀ ਧਿਰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ''ਤੇ ਚਰਚਾ ਦੀ ਮੰਗ ਨੂੰ ਲੈ ਕੇ ਅੜ ਗਈ।

ਮਲਿਕਾਅਰਜੁਨ ਖੜਗੇ ਸਣੇ ਕਾਂਗਰਸੀ ਸੰਸਦ ਮੈਂਬਰਾਂ ਨੇ ਵਧਦੇ ਤੇਲ ਦੀਆਂ ਕੀਮਤਾਂ ਖ਼ਿਲਾਫ਼ ਸਦਨ ਵਿੱਚ ਨਾਅਰੇ ਲਗਾਏ।

ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਵਧੀਆਂ ਤੇਲ ਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਕਿਹਾ, "ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤਕਰੀਬਨ 100 ਰੁਪਏ ਪ੍ਰਤੀ ਲੀਟਰ ਅਤੇ 80 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਐੱਲਪੀਜੀ ਦੀ ਕੀਮਤ ਵੀ ਵਧੀ ਹੈ।"

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਐਕਸਾਈਜ਼ ਡਿਊਟੀ/ਸੈੱਸ ਰਾਹੀਂ ਪੂਰੇ ਰਾਸ਼ਟਰ ਤੋਂ 21 ਲੱਖ ਕਰੋੜ ਰੁਪਏ ਇਕੱਠਾ ਕੀਤੇ ਗਏ ਹਨ ਅਤੇ ਇਨ੍ਹਾਂ ਕਿਸਾਨ ਵੀ ਸ਼ਾਮਿਲ ਹਨ ਅਤੇ ਹਰ ਕੋਈ ਪੀੜਤ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਪੀਕਰ ਨਾਇਡੂ ਨੇ ਕਿਹਾ, "ਮੈਂ ਪਹਿਲੇਂ ਦਿਨ ਕੋਈ ਠੋਸ ਕਦਮ ਨਹੀਂ ਚੁੱਕਣਾ ਚਾਹੁੰਦਾ।"

ਸਾਊਦੀ ਅਰਬ ਵਿੱਚ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮ 70 ਡਾਲਰ ਤੋਂ ਪਾਰ

ਕੱਚਾ ਤੇਲ
Getty Images

ਸਾਊਦੀ ਅਰਬ ਦੇ ਤੇਲ ਸੰਸਥਾਨਾਂ ''ਤੇ ਕਥਿਤ ਹਮਲਿਆਂ ਦੀ ਰਿਪੋਰਟ ਤੋਂ ਬਾਅਦ ਸੋਮਵਾਰ ਨੂੰ ਬ੍ਰੈੱਟ ਕਰੂਡ ਆਇਲ (ਕੱਚੇ ਤੇਲ) ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਏ ਹਨ, ਜਦ ਕਿ ਅਮਰੀਕੀ ਕੱਚੇ ਤੇਲ ਦੀ ਕੀਮਤ ਦੋ ਸਾਲਾਂ ਵਿੱਚ ਵਧੇਰੇ ਉੱਚਾਈ ''ਤੇ ਪਹੁੰਚੇ ਹਨ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੰਨਾ ਉਛਾਲਾ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ।

ਸਮਾਚਾਰ ਏਜੰਸੀ ਰਾਇਰਟਰਜ਼ ਮੁਤਾਬਕ, ਸ਼ੁਰੂਆਤੀ ਏਸ਼ੀਆਈ ਵਪਾਰ ਦੌਰਾਨ ਮਈ ਲਈ ਬਰੈਂਟ ਕਰੂਡ ਦੀ ਕੀਮਤ 71.38 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ ਜੋ 8 ਜਨਵਰੀ 2020 ਤੋਂ ਬਾਅਦ ਸਭ ਤੋਂ ਵੱਧ ਹੈ।

ਯਮਨ ਦੇ ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਤੇਲ ਉਦਯੋਗ ਕੇਂਦਰ ''ਤੇ ਐਤਵਾਰ ਨੂੰ ਕਥਿਤ ਤੌਰ ''ਤੇ ਡਰੋਨ ਅਤੇ ਮਿਜ਼ਾਇਲ ਹਮਲੇ ਕੀਤੇ ਸਨ।

ਇਸ ਵਿੱਚ ਰਾਸ ਤਨੂਰਾ ਦੇ ਮਹੱਤਵਪੂਰਨ ਸਾਊਦੀ ਆਰਾਮਕੋ ਦੇ ਦੇ ਖੂਹਾਂ ਨੂੰ ਵੀ ਨਿਸ਼ਾਨਾਂ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਸਾਊਦੀ ਅਰਬ ਨੇ ਇਸ ਨੂੰ ਅਸਫ਼ਲ ਹਮਲਾ ਦੱਸਿਆ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਲਗਾਤਾਰ ਹੁੰਦੇ ਹਮਲਿਆਂ ਤੋਂ ਬਾਅਦ ਤੇਲ ਬਾਜ਼ਾਰ ਵਿੱਚ ਜਲਦ ਹੀ ਹੋਰ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

ਗੌਰਤਲਬ ਹੈ ਕਿ 4 ਮਾਰਚ ਨੂੰ ਸਾਊਦੀ ਅਰਬ ਦੇ ਜੇਦਾਹ ਵਿੱਚ ਹਮਲੇ ਦੀ ਘਟਨਾ ਤੋਂ ਬਾਅਦ ਇਹ ਦੂਜਾ ਮਾਮਲਾ ਹੈ।

ਓਪੇਕ ਅਤੇ ਉਸ ਦੇ ਸਹਿਯੋਗੀਆਂ ਦੇ ਉਤਪਾਦਨ ਵਿੱਚ ਕਟੌਤੀ ਦੇ ਫ਼ੈਸਲੇ ਤੋਂ ਬਾਅਦ ਬਰੈਂਟ ਅਤੇ ਬਡਲਿਊਟੀ ਕੱਤੇ ਤੇਲਾਂ ਵਿੱਚ ਲਗਾਤਾਰ ਚੌਥੀ ਵਾਰ ਵਾਧਾ ਦਰਜ ਕੀਤਾ ਗਿਆ ਹੈ।

ਉੱਥੇ ਹੀ ਚੀਨ ਦੇ ਕੱਚੇ ਤੇਲ ਦੀ ਮੰਗ ਵਿੱਚ ਸਾਲ 2021 ਦੇ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਬੀਤੇ ਸਾਲ ਦੀ ਤੁਲਨਾ ਵਿੱਚ 4.1 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਚੀਨ ਦੁਨੀਆਂ ਦਾ ਸਭ ਤੋਂ ਵੱਧ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਬਾਵਜੂਦ ਅਰਬ ਦੇ ਤੇਲ ਮੰਤਰੀ ਨੂੰ ਸ਼ੱਕ ਹੈ ਕਿ ਤੇਲ ਦੀ ਮੰਗ ਵਿੱਚ ਆਈ ਕਮੀ ਛੇਤੀ ਪੂਰੀ ਹੋ ਜਾਵੇਗੀ।

ਇਹ ਵੀ ਪੜ੍ਹੋ:

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2d39bfe2-729c-4cc1-b13f-7da1a560274f'',''assetType'': ''STY'',''pageCounter'': ''punjabi.india.story.56317601.page'',''title'': ''ਮਹਿਲਾ ਦਿਵਸ : \''ਦਿੱਲੀ ਬਾਰਡਰਾਂ ਉੱਤੇ ਹੋਏ ਔਰਤਾਂ ਦੇ ਇਕੱਠ ਨੇ ਕਿਸਾਨ ਅੰਦੋਲਨ ਵਿਚ ਨਵੀਂ ਜਾਨ ਫੂਕੀ\'' - ਅਹਿਮ ਖ਼ਬਰਾਂ'',''published'': ''2021-03-08T10:20:30Z'',''updated'': ''2021-03-08T10:20:30Z''});s_bbcws(''track'',''pageView'');

Related News