ਕੋਰੋਨਾ ਵੈਕਸੀਨ: ਯੂਕਰੇਨ ਦੇ ਲੋਕਾਂ ਨੂੰ ਭਾਰਤ ’ਚ ਬਣੀ ਕੋਰੋਨਾ ਵੈਕਸੀਨ ਬਾਰੇ ਇਹ ਸ਼ੰਕੇ ਹਨ

03/07/2021 8:04:54 AM

ਕੋਵੀਸ਼ੀਲਡ ਵੈਕਸੀਨ, ਕੋਰੋਨਾ
Getty Images
ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਨੇ ਕੋਵੀਸ਼ੀਲਡ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਅਤੇ ਸੁਰੱਖਿਆ ''ਤੇ ਸਵਾਲ ਚੁੱਕੇ ਹਨ

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਕੋਵਿਡ-19 ਟੀਕਾਕਰਨ ਮੁਹਿੰਮ ਹੁਣ ਜਦੋਂ ਯੂਕਰੇਨ ਵਿੱਚ ਚੱਲ ਰਹੀ ਹੈ ਤਾਂ ਬਹੁਤ ਸਾਰੇ ਲੋਕ ਅਜੇ ਵੀ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ।

ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਨੇ ਕੋਵੀਸ਼ੀਲਡ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਅਤੇ ਸੁਰੱਖਿਆ ''ਤੇ ਸਵਾਲ ਚੁੱਕੇ ਹਨ ਜਿਸ ਨੂੰ ਔਕਸਫੋਰਡ-ਐਸਟਰਾਜ਼ੈਨੇਕਾ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਲਾਇਸੈਂਸ ਤਹਿਤ ਬਣਾਇਆ ਗਿਆ ਹੈ। ਇਹ ਯੂਕਰੇਨ ਵਿੱਚ ਉਪਲੱਬਧ ਹੁਣ ਤੱਕ ਦੀ ਇਕਲੌਤੀ ਵੈਕਸੀਨ ਹੈ।

ਕੁਲ ਮਿਲਾ ਕੇ ਯੂਕਰੇਨ ਵਿੱਚ ਟੀਕਾਕਰਨ ''ਤੇ ਵਿਸ਼ਵਾਸ ਕਾਫ਼ੀ ਘੱਟ ਹੈ, ਇੱਥੋਂ ਤੱਕ ਕਿ ਸਿਹਤ ਮੁਲਾਜ਼ਮਾਂ ਵਿੱਚ ਵੀ ਜਿਹੜੇ ਟੀਕਾ ਲਗਾਉਣ ਲਈ ਪਹਿਲ ਦੇ ਆਧਾਰ'' ''ਤੇ ਹਨ। ਇਸ ਲਈ ਉਹ ਭਾਰਤ ਵਿੱਚ ਬਣੀ ਕੋਵਿਡ-19 ਵੈਕਸੀਨ ਦੀ ਡੋਜ਼ ਲੈਣ ''ਤੇ ਸ਼ੱਕ ਕਰ ਰਹੇ ਹਨ।

24 ਫਰਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਹਫ਼ਤੇ ਵਿੱਚ ਲਗਭਗ 10,000 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।

ਹ ਵੀ ਪੜ੍ਹੋ:

ਯੂਕਰੇਨ ਨੇ ਵੈਕਸੀਨ ਕਿਵੇਂ ਹਾਸਲ ਕੀਤੀ

ਯੂਕਰੇਨ ਕੋਵਿਡ -19 ਟੀਕਾ ਲਗਵਾਉਣ ਅਤੇ ਆਪਣੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਯੂਰਪ ਦੇ ਆਖਰੀ ਦੇਸਾਂ ਵਿੱਚ ਹੈ।

ਦਸੰਬਰ 2020 ਵਿੱਚ ਸਿਹਤ ਮੰਤਰਾਲੇ ਨੇ ਸਫ਼ਲ ਟਰਾਇਲ ਅਧੀਨ ਚੀਨ ਦੀ ਸਿਨੋਵਾਕ ਬਾਇਓਟੈਕ ਵੈਕਸੀਨ ਖਰੀਦਣ ਲਈ ਸੌਦੇ ''ਤੇ ਦਸਤਖਤ ਕੀਤੇ। ਯੂਕਰੇਨ ਨੂੰ ਇਸ ਦੀ ਪਹਿਲੀ ਡੋਜ਼ ਅਜੇ ਮਿਲਣੀ ਹੈ।

ਫਿਰ ਉਨ੍ਹਾਂ ਨੇ ਕੋਵੈਕਸ ਸੁਵਿਧਾ ਜ਼ਰੀਏ ਫਾਈਜ਼ਰ ਵੈਕਸੀਨ ਦੀ ਸਪਲਾਈ ਰੋਕ ਦਿੱਤੀ, ਜਿਸ ਲਈ ਸਿਹਤ ਮੰਤਰੀ ਮੈਕਸੇਮ ਸਟੈਪਨੋਵ ਨੂੰ 18 ਫਰਵਰੀ ਨੂੰ ਭਾਰਤ ਰਵਾਨਾ ਕੀਤਾ ਗਿਆ ਤਾਂ ਕਿ ਉਹ ਭਾਰਤ ਤੋਂ ਯੂਕਰੇਨ ਭੇਜੀ ਜਾਣ ਵਾਲੀ ਕੋਵੀਸ਼ੀਲਡ ਵੈਕਸੀਨ ਦੇ ਪਹਿਲੇ ਬੈਚ ਦੀ ਲੋਡਿੰਗ ਦੀ ਨਿਗਰਾਨੀ ਕਰ ਸਕਣ।

ਦੇਰੀ, ਗੈਰ-ਪਾਰਦਰਸ਼ੀ ਖਰੀਦ ਅਤੇ ਵੈਕਸੀਨ ਬਾਰੇ ਸਪਸ਼ਟ ਅਧਿਕਾਰਤ ਜਾਣਕਾਰੀ ਦੀ ਘਾਟ ਨੇ ਯੂਕਰੇਨ ਵਾਸੀਆਂ ਵਿੱਚ ਇਸ ਪ੍ਰਤੀ ਖਧਸ਼ੇ ਵਧਾਏ ਹਨ।

ਸਿਆਸਤਦਾਨਾਂ ਤੇ ਖਪਤਕਾਰਾਂ ਨੇ ਕਿਹੜੇ ਸ਼ੰਕੇ ਖੜ੍ਹੇ ਕੀਤੇ

ਯੂਰਪੀਅਨ ਟਿੱਪਣੀਕਾਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵੱਲੋਂ ਬਣਾਈ ਗਈ ਵੈਕਸੀਨ ਤੁਲਨਾਤਮਕ ਤੌਰ ''ਤੇ ਘੱਟ ਗੁਣਵੱਤਾ ਵਾਲੀ ਹੈ।

ਪੱਤਰਕਾਰ ਵੈਸੀਲੀ ਅਪਾਸੋਵ ਨੇ ਫੇਸਬੁੱਕ ''ਤੇ ਕਿਹਾ, "ਤਾਂ ਫਿਰ, ਈਯੂ ਦੇ ਦੇਸਾਂ ਵੱਲੋਂ ਕਿੰਨੀ ਕੋਵੀਸ਼ੀਲਡ ਵੈਕਸੀਨ ਖਰੀਦੀ ਗਈ? ਜਦੋਂ []ਵੈਕਸੀਨ] ਦੀ ਘਾਟ ਹੈ ਤਾਂ ਉਹ ਕਿਉਂ ਨਹੀਂ ਹਾਸਲ ਕਰ ਰਹੇ?"

ਉੱਘੇ ਮਾਹਿਰ ਵਿਟਾਲੀ ਪੋਰਟਨੀਕੋਵ ਨੇ ਕਿਹਾ ਕਿ ਯੂਕਰੇਨ ਪਹੁੰਚੀ ਵੈਕਸੀਨ "ਗਰੀਬਾਂ ਲਈ ਵੈਕਸੀਨ" ਹੈ।

ਕੋਰੋਨਾ ਵੈਕਸੀਨ
Reuters
ਯੂਰਪੀਅਨ ਟਿੱਪਣੀਕਾਰਾਂ ਮੁਤਾਬਕ ਭਾਰਤ ਵੱਲੋਂ ਬਣਾਈ ਗਈ ਵੈਕਸੀਨ ਤੁਲਨਾਤਮਕ ਤੌਰ ''ਤੇ ਘੱਟ ਗੁਣਵੱਤਾ ਵਾਲੀ ਹੈ

ਮਾਹਿਰ ਵਿਕਟਰ ਤਾਰਨ ਨੇ ਕਿਹਾ, "ਇਹ ਵੈਕਸੀਨ ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ, ਸੇਸ਼ਲਜ਼ ਅਤੇ ਯੂਕਰੇਨ ਨੂੰ ਭੇਜੀ ਗਈ ਸੀ ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਇਹ ਦੇਸ ਮਹਾਨ ਦੇਸਾਂ ਦੀ ਸੂਚੀ ਨਹੀਂ ਹਨ।''''

ਮਾਹਿਰ ਡੈਮਿਟਰੋ ਸਪਾਈਵਕ ਨੇ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਯੂਕਰੇਨ ਵਾਸੀਆਂ ''ਤੇ ਇੱਕ ''ਤਜੁਰਬਾ'' ਹੈ।

ਫਾਦਰਲੈਂਡ ਪਾਰਟੀ ਦੀ ਆਗੂ ਯੂਲੀਆ ਟਿਆਮੋਸ਼ੈਂਕੋ ਨੇ ਇੱਕ ਮਾਰਚ ਨੂੰ ਸੰਸਦੀ ਗੁੱਟਾਂ ਦੀ ਇੱਕ ਮੀਟਿੰਗ ਵਿੱਚ ਕਿਹਾ ਕਿ ਓਡੀਸ਼ਾ ਦੇ ਇੱਕ ਹਸਪਤਾਲ ਵਿੱਚ ਟੀਕੇ ਲਾਉਣ ਵਾਲੇ ਬਹੁਤ ਸਾਰੇ ਸਿਹਤ ਕਰਮਚਾਰੀਆਂ ''ਤੇ ਇਸ ਦਾ ''ਬਹੁਤ ਗੰਭੀਰ ਬੁਰਾ ਅਸਰ'' ਹੋਇਆ ਹੈ।

ਉਨ੍ਹਾਂ ਨੇ ਕਿਹਾ, "ਵੈਕਸੀਨ ਦੀ ਗੁਣਵੱਤਾ ਮਾਅਨੇ ਰੱਖਦੀ ਹੈ। ਅਸੀਂ ਹੁਣ ਪੂਰੀ ਦੁਨੀਆਂ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਕੋਈ ਵੀ ਇਸ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ।"

ਸਾਬਕਾ ਰਾਸ਼ਟਰਪਤੀ ਅਤੇ ਯੂਰਪੀਅਨ ਸਾਲੀਡੈਰਿਟੀ ਪਾਰਟੀ ਦੇ ਆਗੂ ਪੈਟਰੋ ਪਰੋਸ਼ੇਂਕੋ ਨੇ ਉਸੇ ਮੀਟਿੰਗ ਵਿੱਚ ਕਿਹਾ, ''''ਇੱਕ ਡਾਕਟਰ ਵੱਲੋਂ ਕਹੀ ਗਈ ਗੈਰ-ਸੰਸਦੀ ਟਿੱਪਣੀ ਲਈ ਮੈਂ ਮੁਆਫੀ ਮੰਗਦਾ ਹਾਂ ਕਿਉਂਕਿ ਉਨ੍ਹਾਂ ਨੇ ਸਾਨੂੰ ਘਟੀਆ ਮਾਲ ਦਿੱਤਾ ਹੈ।"

ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੀ ਗੰਭੀਰ ਸਥਿਤੀ ਵਾਲੇ ਖੇਤਰਾਂ ਵਿੱਚ ਵੀ ਸਿਹਤ ਕਰਮਚਾਰੀ ਇਸ ਵੈਕਸੀਨ ਦੀ ਡੋਜ਼ ਲੈਣ ਤੋਂ ਕਿਉਂ ਮਨ੍ਹਾਂ ਕਰ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਉਹ ਇਸ ਨੂੰ ਭ੍ਰਿਸ਼ਟਾਚਾਰ ਅਤੇ ਪੇਸ਼ੇਵਰ ਅਯੋਗਤਾ ਕਾਰਨ ਲਿਆਏ ਸਨ।"

ਸੋਸ਼ਲ ਮੀਡੀਆ ਯੂਜ਼ਰਸ ਨੇ ਵੈਕਸੀਨ ਦਾ ਵਰਣਨ ਕਰਨ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਇੱਕ ਨਸਲਵਾਦੀ ਮੀਮ ਨੂੰ ਵਿਆਪਕ ਤੌਰ ''ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨਾਲ ਸੁਝਾਅ ਦਿੱਤਾ ਜਾਂਦਾ ਹੈ ਕਿ ਕੋਵੀਸ਼ੀਲਡ ਡੋਜ਼ ਮਿਲਣ ਤੋਂ ਬਾਅਦ ਯੂਕਰੇਨੀਅਨ ਭਾਰਤੀਆਂ ਵਾਂਗ ਦਿਖਾਈ ਦੇਣਗੇ।

ਇਸ ਸਬੰਧੀ ਨਰਾਜ਼ਗੀ ਸੜਕਾਂ ''ਤੇ ਆ ਗਈ ਹੈ। ਤਿੰਨ ਮਾਰਚ ਨੂੰ ਟੀਕਾਕਰਨ ਵਿਰੋਧੀ ਅੰਦੋਲਨ ਦੇ ਸਮਰਥਕਾਂ ਨੇ ਕੀਵ ਵਿੱਚ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਨੇੜੇ ਇੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਕੋਵੀਸ਼ੀਲਡ ਦੇ ਕਾਰਗਰ ਹੋਣ ਬਾਰੇ ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕੀਤਾ।

ਮੀਡੀਆ ਕੀ ਕਹਿੰਦਾ ਹੈ

ਯੂਕਰੇਨੀਅਨ ਮੀਡੀਆ ਨੇ ਟੀਕਾਕਰਨ ਮੁਹਿੰਮ ਸ਼ੁਰੂ ਹੋਣ ''ਤੇ ਕੋਵੀਸ਼ੀਲਡ ਡੋਜ਼ ਲੈਣ ਦੇ ਅਣਇਛੁੱਕ ਡਾਕਟਰਾਂ ਬਾਰੇ ਵਿਆਪਕ ਤੌਰ ''ਤੇ ਦੱਸਿਆ ਹੈ।

ਟੀਵੀ ਚੈਨਲਾਂ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਨਾਲ ਕੰਮ ਕਰਨ ਵਾਲੇ ਸਿਹਤ ਕਾਮਿਆਂ ਦੀਆਂ ਦਲੀਲਾਂ ਦਿੱਤੀਆਂ ਕਿਉਂਕਿ ਉਨ੍ਹਾਂ ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਪਹਿਲਾਂ ਹੀ ਐਂਟੀਬਾਡੀਜ਼ ਵਿਕਸਤ ਕਰ ਲਏ ਹਨ, ਉਹ ਸੰਭਾਵੀ ਮਾੜੇ ਪ੍ਰਭਾਵਾਂ ਤੋਂ ਡਰਦੇ ਹਨ ਅਤੇ ਵੈਕਸੀਨ ਦੀ ਗੁਣਵੱਤਾ ''ਤੇ ਸ਼ੱਕ ਕਰਦੇ ਹਨ।

ਕੋਰੋਨਾ ਵੈਕਸੀਨ
EPA
ਕੋਵੀਸ਼ੀਲਡ ਵੈਕਸੀਨ ਨੂੰ ਔਕਸਫੋਰਡ-ਐਸਟਰਾਜ਼ੈਨੇਕਾ ਵੱਲੋਂ ਵਿਕਸਤ ਕੀਤਾ ਗਿਆ ਹੈ

ਰਾਜਧਾਨੀ ਕੀਵ ਵਿੱਚ ਕੋਵਿਡ -19 ਲਈ ਟੀਕਾ ਲਗਵਾਉਣ ਵਾਲੇ ਪਹਿਲੇ ਡਾਕਟਰ ਓਲੇਕਸੀ ਕੁਤਸੇਨਕੋ ਨੇ ਕਿਹਾ, "ਇਮਾਨਦਾਰੀ ਨਾਲ ਦੱਸਣ ਵਿੱਚ ਮੈਨੂੰ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੇਰੇ ਵਿਭਾਗ ਦੇ 24 ਮੁਲਾਜ਼ਮਾਂ ਵਿੱਚੋਂ ਸਿਰਫ਼ ਦੋ ਹੀ ਟੀਕਾ ਲਗਵਾਉਣ ਲਈ ਰਾਜ਼ੀ ਹੋਏ ਹਨ - ਮੈਂ ਅਤੇ ਇੱਕ ਨਰਸ।"

ਉਨ੍ਹਾਂ ਨੂੰ ਇਹ ਕਹਿੰਦੇ ਹੋਏ ਵਨ ਪਲੱਸ ਵਨ ਟੀਵੀ ਚੈਨਲ ''ਤੇ ਦਿਖਾਇਆ ਗਿਆ ਸੀ।

ਵਿਰੋਧੀ ਪਾਰਟੀ ਪੱਖੀ ਇੰਟਰ ਟੀਵੀ ਨੇ ਡਾਕਟਰੀ ਕਰਮਚਾਰੀਆਂ ਦੇ ਟੀਕਾ ਨਾ ਲਗਵਾਉਣ ਦੀ ਇੱਛਾ ਬਾਰੇ ਰਿਪੋਰਟ ਕਰਦਿਆਂ, ਇਨ੍ਹਾਂ ਨੂੰ ''ਬਹਾਦਰ'' ਕਿਹਾ ਹੈ।

ਹ ਵੀ ਪੜ੍ਹੋ:

Strana.ua ਵੈੱਬਸਾਈਟ, ਜਿਸ ਨੇ ਰੂਸ ਦੀ ਸਪੂਤਨਿਕ ਵੈਕਸੀਨ ਦੇ ਹੱਕ ਵਿੱਚ ਲਿਖਿਆ ਹੈ, ਨੇ ਕੋਵੀਸ਼ੀਲਡ ਕਾਰਨ ਬਹੁਤ ਸਾਰੇ "ਗੰਭੀਰ" ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਹੈ। ਵੈੱਬਸਾਈਟ ਨੇ ਕਿਹਾ, "ਕੋਈ ਵੀ ਸਿਹਤ ਮੰਤਰਾਲੇ ਦੁਆਰਾ ਖਰੀਦੀ ਗਈ ਵੈਕਸੀਨ ਨਾਲ ਟੀਕਾਕਰਨ ਨਹੀਂ ਕਰਾਉਣਾ ਚਾਹੁੰਦਾ।"

ਮੀਡੀਆ ਨੇ ਟੀਕੇ ਨੂੰ ਮਨਜ਼ੂਰੀ ਦੇਣ ਦੇ ਮੁੱਦਿਆਂ ''ਤੇ ਵੀ ਰਿਪੋਰਟ ਦਿੱਤੀ ਅਤੇ ਕਿਹਾ ਕਿ ਇਸ ਨੂੰ ਯੂਕਰੇਨ ਵਿੱਚ "ਗ੍ਰੇਸ ਆਫ਼ ਗੌਡ" ਨਾਮ ਦੀ ਇੱਕ ਘੱਟ ਜਾਣੀ ਜਾਂਦੀ ਫਰਮ ਦੁਆਰਾ ਰਜਿਸਟਰਡ ਕੀਤਾ ਗਿਆ, ਜਿਸ ਨਾਲ ਭ੍ਰਿਸ਼ਟਾਚਾਰ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ।

ਟੀਕਾਕਰਨ ਨੂੰ ਕਿਵੇਂ ਉਤਸ਼ਾਹਤ ਕੀਤਾ

ਜਨਤਕ ਰੋਸ ਦੌਰਾਨ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿੱਚ ਸਿਹਤ ਮੰਤਰੀ ਮੈਕਸੇਮ ਸਟੇਪਨੋਵ ਨੇ ਕੈਮਰਿਆਂ ਦੇ ਸਾਹਮਣੇ "ਡਰ ਨੂੰ ਦੂਰ ਕਰਨ" ਲਈ ਆਪਣੀ ਡੋਜ਼ ਲਈ।

ਰਾਸ਼ਟਰਪਤੀ ਵਾਲਦੀਮਰ ਜ਼ੈਲੇਨਸੇਕੀ ਨੇ ਸੋਸ਼ਲ ਮੀਡੀਆ ''ਤੇ ਵਿਆਪਕ ਪੱਧਰ ''ਤੇ ਵਿਚਾਰ ਵਟਾਂਦਰੇ ਦੌਰਾਨ ਆਪਣੀ ਸ਼ਰਟਲੈੱਸ ਤਸਵੀਰ ਨਾਲ ਇਸ ਦਾ ਪਾਲਣ ਕੀਤਾ।

ਜ਼ੈਲੇਨਸਕੀ ਨੇ ਆਪਣੇ ਟੀਕਾਕਰਨ ਦੌਰਾਨ ਕਿਹਾ, "ਮੇਰਾ ਮੰਨਣਾ ਹੈ ਕਿ ਇਹ ਇੱਕ ਚੰਗੀ, ਉੱਚ-ਗੁਣਵੱਤਾ ਵਾਲੀ ਵੈਕਸੀਨ ਹੈ, ਦੁਨੀਆ ਦੀ ਸਭ ਤੋਂ ਚੰਗੀ ਵੈਕਸੀਨ ਹੈ। ਸਾਡੇ ਕੈਨੇਡੀਅਨ ਸਾਥੀ ਸਾਡੇ ਤੋਂ ਬਾਅਦ ਇਸ ਦਾ ਆਰਡਰ ਦੇ ਰਹੇ ਹਨ।"

ਟੀਕਾਕਰਨ ਦੇ ਸਮਰਥਕ ਯੂਕਰੇਨੀਅਨ ਟਿੱਪਣੀਕਾਰਾਂ ਨੇ ਯੂਕਰੇਨ ਵਿੱਚ ਬ੍ਰਿਟਿਸ਼ ਰਾਜਦੂਤ ਮੇਲਿੰਦਾ ਸਿਮੰਸ ਵੱਲੋਂ ਕੀਤਾ ਗਿਆ ਇੱਕ ਟਵੀਟ ਸਾਂਝਾ ਕੀਤਾ ਹੈ, ਜਿਸ ਵਿੱਚ ਕਿਹਾ ਕਿ ਕੋਵੀਸ਼ੀਲਡ ਅਤੇ ਆਕਸਫੋਰਡ-ਐਸਟਰਾਜ਼ੈਨੇਕਾ "ਇੱਕ ਹੀ" ਵੈਕਸੀਨ ਹਨ, ਜਦੋਂ ਕਿ ਇਹ ਅਫ਼ਵਾਹ ਸੀ ਕਿ ਇਨ੍ਹਾਂ ਦੇ ਫਾਰਮੂਲੇ ਵੱਖ-ਵੱਖ ਹਨ। ਪੱਤਰਕਾਰ ਸੇਰੀ ਸ਼ੇਸਰਬੀਨਾ ਨੇ ਟਵੀਟ ਨੂੰ ਜਾਣਕਾਰੀ ਦਾ ''ਇੱਕੋ-ਇੱਕ ਢੁਕਵਾਂ ਸਰੋਤ'' ਦੱਸਿਆ।

ਕੋਰੋਨਾ ਵੈਕਸੀਨ
EPA
ਪੱਤਰਕਾਰ ਮਰਿਯੇਨ ਪਾਈਟਸੁਖ ਮੁਤਾਬਕ ਹਰ ਕੋਈ ਇਹ ਨਹੀਂ ਜਾਣਦਾ ਕਿ ਇਹ ਵੈਕਸੀਨ ਭਾਰਤ ਵਿੱਚ ਨਹੀਂ ਬਣਾਈ ਗਈ ਹੈ

ਕੀਵ ਦੇ ਇੱਕ ਡਾਕਟਰ ਵੱਲੋਂ ਇੱਕ ਹੈਸ਼ਟੈਗ- ''ਮੈਂ ਇੱਕ ਡਾਕਟਰ ਹਾਂ ਅਤੇ ਮੈਂ ਟੀਕਾ ਲਗਵਾ ਰਿਹਾ ਹੈ'' ਲਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਆਪਣੇ ਟੀਕੇ ਲੱਗਣ ਜਾਂ ਸੋਸ਼ਲ ਮੀਡੀਆ ''ਤੇ ਅਜਿਹਾ ਕਰਨ ਦੀ ਇੱਛਾ ਜ਼ਾਹਰ ਕਰਨ ਦੀਆਂ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਮਾਈਕੋਲਾਇਵ ਦੇ ਬਲੈਕ ਸੀ ਪੋਰਟ ਦੇ ਮੇਅਰ ਨੇ ਵਿਵਾਦਮਈ ਸੁਝਾਅ ਦਿੱਤਾ ਕਿ ਸਰਕਾਰ ਉਨ੍ਹਾਂ ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਭੁਗਤਾਨ ਨਾ ਕਰੇ ਜੋ ਟੀਕੇ ਨੂੰ ਲਗਾਉਣ ਤੋਂ ਮਨ੍ਹਾਂ ਕਰਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਸ ਦੌਰਾਨ ਹੀ ਮਸ਼ਹੂਰ ਯੂਕਰੇਨ ਟੀਵੀ ਨੇ ਟੀਕਾਕਰਨ ਨੂੰ ਉਤਸ਼ਾਹਤ ਕਰਨ ਲਈ ਆਪਣੇ ਨਿਊਜ਼ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਹਿੱਸੇ ਨੂੰ ਸ਼ਾਮਲ ਕੀਤਾ ਹੈ। ਹਾਲਾਂਕਿ, ਇਸ ਦੀ ਪੇਸ਼ਕਾਰ ਅਜੇ ਵੀ ਕੋਈ ਮਦਦ ਨਹੀਂ ਕਰ ਸਕੀ ਪਰ ਟੀਕਾ ਲਗਾਉਣ ਤੋਂ ਬਾਅਦ ਕਾਲੀ ਚਮੜੀ ਜਾਂ ਬਿੰਦੀ ਲੱਗਣ ਬਾਰੇ ਮਜ਼ਾਕ ਕਰਦੀ ਹੈ। ਹਾਲਾਂਕਿ ਇੱਕ ਪੱਤਰਕਾਰ ਡੋਜ਼ ਲੈਣ ਲਈ ਤਿਆਰ ਸੀ, ਉਸ ਨੇ ਕਿਹਾ ਕਿ ਉਹ ਇਸ ਤੋਂ ਨਹੀਂ ਡਰਦੀ।

ਪਹਿਲੇ ਦਿਨ ਔਨਲਾਈਨ ਸੈਂਟਰ ਲਾਂਚ ਕੀਤੇ ਜਾਣ ''ਤੇ ਤਕਰੀਬਨ 45,000 ਯੂਕਰੇਨ ਵਾਸੀਆਂ ਨੇ ਵੈਕਸੀਨ ਲਈ ਸਾਈਨ ਅਪ ਕੀਤਾ ਸੀ। ਸਿਹਤ ਮੰਤਰੀ ਸਟੇਪਨੋਵ ਨੇ ਕਿਹਾ ਕਿ ਇਹ ਯੂਕਰੇਨ ਵਾਸੀਆਂ ਦੀ ਟੀਕਾ ਲਗਾਉਣ ਦੀ ਇੱਛਾ ਅਤੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਉਨ੍ਹਾਂ ਦੇ ਵਿਸ਼ਵਾਸ ਦਾ ਗਵਾਹ ਹੈ।

ਵੈਕਸੀਨ ''ਤੇ ਭਰੋਸਾ ਇੰਨਾ ਘੱਟ ਕਿਉਂ

ਟਿੱਪਣੀਕਾਰਾਂ ਨੇ ਦਲੀਲ ਦਿੱਤੀ ਹੈ ਕਿ ਵੈਕਸੀਨ ਖਰੀਦਣ ਵਿੱਚ ਹੋਈ ਦੇਰੀ, ਪਾਰਦਰਸ਼ੀ ਯੋਜਨਾ ਨਾ ਹੋਣ ਅਤੇ ਟੀਕਾਕਰਨ ''ਤੇ ਘੱਟ ਭਰੋਸੇ ਨੇ ਵੈਕਸੀਨ ਪ੍ਰਤੀ ਆਮ ਤੌਰ ''ਤੇ ਸ਼ੰਕਾ ਪੈਦਾ ਕੀਤੀ ਹੈ।

ਪੱਤਰਕਾਰ ਮਰਿਯੇਨ ਪਾਈਟਸੁਖ ਨੇ ਕਿਹਾ, "ਸਾਲ 2008 ਤੋਂ ਟੀਕਾਕਰਨ ਪ੍ਰਤੀ ਇੰਨੇ ਨੀਵੇਂ ਪੱਧਰ ਦਾ ਭਰੋਸਾ ਨਹੀਂ ਹੋਇਆ ਜਦੋਂ ਇੱਕ ਸਕੂਲ ਦੇ ਬੱਚੇ ਦੀ ਖਸਰੇ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਸੀ।"

ਕੋਰੋਨਾ ਵੈਕਸੀਨ
Reuters

ਉਨ੍ਹਾਂ ਨੇ ਕਿਹਾ, "ਸਰਕਾਰ ਨੇ ਡਲਿਵਰੀ ਦੀਆਂ ਯੋਜਨਾਵਾਂ ਨੂੰ ਇੰਨੀਆਂ ਘਟੀਆ ਅਤੇ ਟੀਕੇ ਦੀ ਸਪੁਰਦਗੀ ਵਿੱਚ ਇੰਨੀ ਦੇਰੀ ਕੀਤੀ ਹੈ ਕਿ ਜਦੋਂ ਲੋਕ ਯੂਕਰੇਨ ਵਿੱਚ ਇਸ ਦੀ ਉਡੀਕ ਕਰ ਰਹੇ ਸਨ ਤਾਂ ਉਹ ਸੁਝਾਅ, ਡਰ, ਜਾਅਲੀ ਖ਼ਬਰਾਂ, ਰਾਜਨੀਤਿਕ ਲੜਾਈਆਂ, ਜਿੱਥੇ ਟੀਕਾਕਰਨ ਦੇ ਆਧਾਰ ''ਤੇ ਉਨ੍ਹਾਂ ਨੇ ਹਰ ਕਿਸਮ ਦੀ ਗਲਤ ਪੱਧਰ ਦੀ ਜਾਣਕਾਰੀ ਦੀ ਵਰਤੋਂ ਕੀਤੀ ਸੀ। ਇਹ ਖੁਦ ਵਿੱਚ ਇੱਕ ਬਹਿਸ ਬਣ ਗਈ ਅਤੇ ਇਸ ਲਈ ਲੋਕ ਇਸ ਬਾਰੇ ਭੰਬਲਭੂਸੇ ਵਿੱਚ ਪੈ ਗਏ ਕਿ ਕੀ ਹੋ ਰਿਹਾ ਹੈ ਜਾਂ ਨਹੀਂ ਜਾਂ ਕੀ ਉਹ ਟੀਕਾ ਗੰਗਾ ਦੇ ਪਾਣੀ ਨਾਲ ਪਤਲਾ ਕੀਤਾ ਗਿਆ ਹੈ। ਹਰ ਕੋਈ ਇਹ ਨਹੀਂ ਜਾਣਦਾ ਕਿ ਇਹ ਭਾਰਤ ਵਿੱਚ ਨਹੀਂ ਬਣਾਇਆ ਗਿਆ ਹੈ।"

ਵੈੱਬਸਾਈਟ ਡਜ਼ਰਕਾਲੋ ਟਿਜ਼ਨੇਆ (Dzerkalo Tyzhnya) ਨੇ ਕਿਹਾ, ''''ਬਦਕਿਸਮਤੀ ਨਾਲ ਯੂਕਰੇਨ ਵੱਲੋਂ ਵੈਕਸੀਨ ਖਰੀਦ ਦੇ ਅਜੀਬ ਅਤੇ ਗੈਰ-ਪਾਰਦਰਸ਼ੀ ਤਰੀਕੇ ਨਾਲ ਲੌਜਿਸਟਿਕ ਅਤੇ ਟੀਕਾਕਰਨ ਪ੍ਰਕਿਰਿਆ ਬਾਰੇ ਕਈ ਸਵਾਲ ਪੈਦਾ ਹੋਏ ਹਨ।''''

ਭੌਤਿਕ ਵਿਗਿਆਨੀ ਅਤੇ ਵਿਗਿਆਨ ਬਲਾਗਰ ਸੀਮਨ ਯੇਸੈਲਵਸਕੀ ਨੇ ਇੱਕ "ਵਿਲੱਖਣ" ਸਥਿਤੀ ਬਾਰੇ ਗੱਲ ਕੀਤੀ, ਜਿਸ ਰਾਹੀਂ ਵਿਆਪਕ ਟੀਕਾਕਰਨ ਦੀ ਸੰਵੇਦਨਸ਼ੀਲਤਾ ਅਤੇ ਖੁਰਾਕਾਂ ਦੀ ਘਾਟ ਨੂੰ ਦੂਰ ਕਰਕੇ ''ਆਮ ਲੋਕਾਂ'' ਦੀ ਵੈਕਸੀਨ ਤੱਕ ਪਹੁੰਚ ਪ੍ਰਾਪਤ ਕਰਨਾ ਆਸਾਨ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਫੇਸਬੁੱਕ ''ਤੇ ਕਿਹਾ, "ਇਸ ਥੋੜ੍ਹੇ ਸਮੇਂ ਦੀ ਜਿੱਤ ਵਿੱਚ ਲੰਬੇ ਸਮੇਂ ਦੀ ਹਾਰ ਦਾ ਖਦਸ਼ਾ ਪਿਆ ਹੈ ਕਿਉਂਕਿ ਦੇਸ ਇੱਕ ਤਰ੍ਹਾਂ ਕੋਵਿਡ-19 ਕੋਹੜੀਆਂ ਦੀ ਬਸਤੀ ਹੈ ਜੋ ਮਗਰਮੱਛਾਂ ਨਾਲ ਭਰੀ ਹੋਈ ਖਾਈ ਨਾਲ ਘਿਰਿਆ ਹੋਇਆ ਹੈ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''62844476-a9b9-47a5-be3e-9865439bd3dc'',''assetType'': ''STY'',''pageCounter'': ''punjabi.international.story.56307818.page'',''title'': ''ਕੋਰੋਨਾ ਵੈਕਸੀਨ: ਯੂਕਰੇਨ ਦੇ ਲੋਕਾਂ ਨੂੰ ਭਾਰਤ ’ਚ ਬਣੀ ਕੋਰੋਨਾ ਵੈਕਸੀਨ ਬਾਰੇ ਇਹ ਸ਼ੰਕੇ ਹਨ'',''published'': ''2021-03-07T02:21:47Z'',''updated'': ''2021-03-07T02:21:47Z''});s_bbcws(''track'',''pageView'');

Related News